ਜਤਿੰਦਰ ਮੌਹਰ
ਜਤਿੰਦਰ ਮੌਹਰ ਇੱਕ ਭਾਰਤੀ ਫਿਲਮ ਹਿਦਾਇਤਕਾਰ, [3] ਸਕ੍ਰਿਪਟ ਲੇਖਕ, ਕਾਲਮ ਲੇਖਕ ਅਤੇ ਖੋਜਕਰਤਾ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੰਗੀਤ ਵੀਡੀਓਜ਼ ਨਾਲ ਕੀਤੀ ਅਤੇ ਕੁਝ ਸਮੇਂ ਬਾਅਦ ਹੀ ਆਪਣੀ ਪਹਿਲੀ ਫਿਲਮ ਮਿੱਟੀ ਨਿਰਦੇਸ਼ਤ ਕੀਤੀ। [4] ਇਸ ਤੋਂ ਬਾਅਦ ਸਿਕੰਦਰ (2013) ਅਤੇ ਕਿੱਸਾ ਪੰਜਾਬ (2015) ਦੇ ਨਾਲ਼ ਜਤਿੰਦਰ ਮੌਹਰ ਨੇ ਆਪਣੇ ਆਪ ਨੂੰ ਇੱਕ ਸ਼ੈਲੀਕਾਰ ਵਜੋਂ ਸਥਾਪਤ ਕੀਤਾ। ਉਸਨੇ ਸਿਨੇਮਾ ਬਾਰੇ ਵਿਸਥਾਰ ਨਾਲ ਲਿਖਿਆ ਹੈ ਅਤੇ ਸਿਨੇਮਾ ਦੇ ਬਾਰੇ ਪੰਜਾਬੀ ਵਿਚ ਸਰਬੋਤਮ ਬੁਲਾਰਿਆਂ ਵਿਚੋਂ ਇਕ ਹੈ। ਉਸਨੇ ਬੁਣਾਈ ਤਕਨਾਲੋਜੀ ਵਿੱਚ ਆਪਣੀ ਪੇਸ਼ੇਵਰ ਸਿਖਲਾਈ ਲਈ, ਅਤੇ ਸਿਨੇਮਾ ਵਿੱਚ ਆਪਣੀ ਰੁਚੀ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਕੁਝ ਸਾਲ ਬੁਣਾਈ ਉਦਯੋਗ ਵਿੱਚ ਕੰਮ ਕੀਤਾ। ਗੰਭੀਰ ਫਿਲਮ ਦਰਸ਼ਕ ਤੋਂ ਫਿਲਮ ਨਿਰਮਾਤਾ ਵੱਲ ਉਸ ਦਾ ਸਫ਼ਰ ਜ਼ੀ ਇੰਸਟੀਚਿਊਟ ਆਫ਼ ਮੀਡੀਆ ਆਰਟਸ, [5] ਮੁੰਬਈ ਵਿੱਚ ਸਿਖਲਾਈ ਨਾਲ਼ ਅਤੇ ਨਿਰਦੇਸ਼ਕ ਵਜੋਂ ਸੰਗੀਤ ਦੀਆਂ ਵੀਡੀਓਆਂ ਬਣਾਉਣ ਦੀ ਨੌਕਰੀ ਨਾਲ਼ ਸ਼ੁਰੂ ਹੋਇਆ। ਉਸਨੇ ਮਿੱਟੀ ਦੀ ਕਹਾਣੀ, ਸਕ੍ਰੀਨਪਲੇ ਅਤੇ ਸੰਵਾਦ ਲਿਖੇ ਹਨ। ਸਰਸਾ ਵਿੱਚ ਉਸਨੇ ਦਲਜੀਤ ਅਮੀ ਨਾਲ ਮਿਲ ਕੇ ਕੰਮ ਕੀਤਾ।[ਹਵਾਲਾ ਲੋੜੀਂਦਾ] ਜਤਿੰਦਰ ਨੇ ਬੀਬੀਸੀ ਲਈ ਫਿਲਮ ਨਿਰਮਾਤਾ ਗੈਰੀ ਟ੍ਰੋਆਨਾ ਦੇ ਨਾਲ ਖੋਜਕਰਤਾ ਵਜੋਂ ਅੰਤਰ-ਸਰਹੱਦੀ ਰੇਲਵੇ ਸਮਝੌਤਾ ਐਕਸਪ੍ਰੈਸ ਉੱਤੇ ਇੱਕ ਦਸਤਾਵੇਜ਼ੀ ਫਿਲਮ `ਤੇ ਕੰਮ ਕੀਤਾ। ਮੁਢਲਾ ਜੀਵਨ ਅਤੇ ਪਿਛੋਕੜਜਤਿੰਦਰ ਮੌਹਰ [6] ਪਿੰਡ ਭੁੱਟਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ (ਪੰਜਾਬ) ਦਾ ਰਹਿਣ ਵਾਲਾ ਹੈ। ਜਤਿੰਦਰ ਆਪਣੀ ਮਾਂ ਅਤੇ ਨਾਨਕੇ ਪਰਿਵਾਰ ਦੇ ਪ੍ਰਭਾਵ ਹੇਠ ਸਾਹਿਤ ਵੱਲ ਗਿਆ। ਉਸਦੀ ਮਾਂ ਖੁਦ ਸਾਹਿਤ ਦੀ ਸ਼ੌਕੀਨ ਪਾਠਕ ਸੀ। ਜਤਿੰਦਰ ਨੇ ਸਭ ਤੋਂ ਪਹਿਲਾਂ ਛੇਵੀਂ ਜਮਾਤ ਵਿਚ ਪੜ੍ਹਦਿਆਂ ਇਕ ਨਾਟਕ ਲਿਖਿਆ ਸੀ। ਇਸ ਨਾਟਕ 'ਤੇ ਹੀ ਉਸਨੇ 2005 ਵਿਚ ਆਪਣੀ ਪਹਿਲੀ ਸਕ੍ਰੀਨਪਲੇਅ ਨੂੰ ਲਿਖਿਆ। ਇਹ ਪ੍ਰਾਜੈਕਟ ਕਦੇ ਵੀ ਪਰਦੇ 'ਤੇ ਨਹੀਂ ਆਇਆ। ਸਿੱਖਿਆਜਤਿੰਦਰ ਨੇ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਫਿਰ ਉਹ ਆਪਣੀ ਸੈਕੰਡਰੀ ਵਿਦਿਆ ਲਈ ਸਰਕਾਰੀ ਹਾਈ ਸਕੂਲ ਫਰੌਰ ਚਲੇ ਗਿਆ ਅਤੇ ਇਸ ਅਰਸੇ ਦੌਰਾਨ ਵੀ ਉਹ ਅਕਸਰ ਸਕੂਲੋਂ ਭੱਜ ਜਾਂਦਾ ਸੀ ਅਤੇ ਸਥਾਨਕ ਥੀਏਟਰਾਂ ਅਤੇ ਵੀ ਸੀ ਆਰ 'ਤੇ ਫਿਲਮਾਂ ਵੇਖਦਾ ਸੀ, ਜੋ 90 ਦੇ ਦਹਾਕੇ ਵਿਚ ਪਿੰਡਾਂ ਵਿਚ ਆਮ ਰੁਝਾਨ ਸੀ। ਉਸਨੇ ਸਰਕਾਰੀ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕਨਾਲੋਜੀ, ਲੁਧਿਆਣਾ ਤੋਂ ਤਿੰਨ ਸਾਲਾਂ ਦਾ ਡਿਪਲੋਮਾ ਪੂਰਾ ਕੀਤਾ। ਉਸਨੇ ਦੋ ਸਾਲ ਲੁਧਿਆਣਾ ਵਿੱਚ ਵੱਖ-ਵੱਖ ਨਿਟਿੰਗ ਮਿਲਾਂ ਵਿੱਚ ਇੱਕ ਬੁਣਾਈ ਟੈਕਨੀਸ਼ੀਅਨ ਵਜੋਂ ਕੰਮ ਕੀਤਾ। ਉਹ ਆਪਣੇ ਆਪ ਨੂੰ ਇਸ ਜਗ੍ਹਾ ਵਿੱਚ ਫਿੱਟ ਨਾ ਕਰ ਸਕਿਆ ਅਤੇ ਇਹ ਪੇਸ਼ਾ ਛੱਡ ਦਿੱਤਾ। ਕੈਰੀਅਰਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੰਗੀਤ ਵੀਡੀਓਜ਼ ਦੇ ਨਿਰਦੇਸ਼ਨ ਨਾਲ ਕੀਤੀ1। ਇਸ ਦੇ ਨਾਲ ਹੀ ਉਸ ਨੇ ਮੀਡੀਆ ਆਰਟਸ ਦੇ ਜ਼ੀ ਇੰਸਟੀਚਿਊਟ ਤੋਂ ਫਿਲਮ ਨਿਰਦੇਸ਼ਨ ਵਿੱਚ ਡਿਪਲੋਮਾ ਪੂਰਾ ਕੀਤਾ। [7] ਮੁੰਬਈ ਵਿੱਚ 2005, ਉਸ ਨੇ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਮਿਟੀ ਦੇ ਨਾਲ ਕੀਤੀ, ਜਿਸ ਨੂੰ ਚੰਗਾ ਹੁੰਗਾਰਾ ਮਿਲਿਆ। ਉਸਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਸਥਾਨ ਬਣਾ ਲਿਆ। ਉਸ ਦਾ ਸਿਨੇਮਾ ਸਮਾਜ ਤੇ ਸਾਰਥਿਕ ਪ੍ਰਭਾਵ ਪਾਉਂਦਾ ਹੈ। ਉਸ ਦੀਆਂ ਫਿਲਮਾਂ ਰਾਜ ਦੇ ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਅਤੇ ਨੌਜਵਾਨਾਂ ਦੀ ਮਨੋਦਸ਼ਾ ਬਾਰੇ ਗੱਲ ਕਰਦੀਆਂ ਹਨ। ਉਸਨੇ ਸਰਹੱਦ-ਪਾਰ ਜਾਣ ਵਾਲੀ ਰੇਲ ਸਮਝੌਤਾ ਐਕਸਪ੍ਰੈਸ [8] [9] [10] [11]ਬਾਰੇ ਇੱਕ ਦਸਤਾਵੇਜ਼ੀ ਫਿਲਮ `ਤੇ ਫਿਲਮ ਨਿਰਮਾਤਾ ਗੈਰੀ ਟ੍ਰੋਇਨਾ [12] ਨਾਲ ਇੱਕ ਖੋਜਕਰਤਾ ਵਜੋਂ ਵੀ ਕੰਮ ਕੀਤਾ ਹੈ। [13] ਉਹ ਵੱਖ-ਵੱਖ ਬਲੌਗਾਂ ਅਤੇ ਵੱਖ ਵੱਖ ਅਖਬਾਰਾਂ ਲਈ ਲਿਖਣ ਰਾਹੀਂ ਵੀ ਅਕਸਰ ਯੋਗਦਾਨ ਪਾਉਂਦਾ ਹੈ। ਉਸ ਦੀਆਂ ਅਨੇਕਾਂ ਲਿਖਤਾਂ ਵੱਖ-ਵੱਖ ਅਖਬਾਰਾਂ ਵਿਚ ਛਪੀਆਂ ਹਨ। ਸ਼ੈਲੀ ਦੇ ਥੀਮ ਅਤੇ ਪ੍ਰਭਾਵਫਿਲਮ "ਮਿੱਟੀ" ਅਜਿਹੇ ਸਮੇਂ ਆਈ ਜਦੋਂ ਪੰਜਾਬੀ ਸਿਨੇਮਾ ਕਾਰੋਬਾਰ ਵਿਚ ਚੰਗੀ ਤਰ੍ਹਾਂ ਪੈਰ ਜਮਾ ਰਿਹਾ ਸੀ ਪਰ ਸਮਾਜਿਕ ਸਰੋਕਾਰਾਂ ਬਾਰੇ ਆਲੋਚਨਾਤਮਕ ਟਿੱਪਣੀਆਂ ਤੋਂ ਸੱਖਣਾ ਸੀ। ਇਸ ਫਿਲਮ ਨਾਲ਼ ਜਤਿੰਦਰ ਮੌਹਰ ਦਾ ਨਾਮ ਹੋ ਗਿਆ ਅਤੇ ਅੱਗੇ ਅਰਥਪੂਰਨ ਫਿਲਮਾਂ ਵਾਲੇ ਨਿਰਦੇਸ਼ਕ ਵਜੋਂ ਗਿਣਿਆ ਜਾਣ ਲੱਗ ਪਿਆ। ਜਤਿੰਦਰ ਨਿਯਮਿਤ ਤੌਰ 'ਤੇ ਭਾਰਤੀ ਅਤੇ ਵਿਸ਼ਵ ਸਿਨੇਮਾ ਬਾਰੇ ਲਿਖਦਾ ਹੈ। ਉਸ ਦੀਆਂ ਫਿਲਮਾਂ ਸਥਾਪਤੀ ਵਿਰੋਧੀ ਧੁਨ ਨੂੰ ਬੁਲੰਦ ਕਰਦੀਆਂ ਹਨ ਅਤੇ ਉਸ ਦੀਆਂ ਲਿਖਤਾਂ ਕਿਸੇ ਅਜਿਹੇ ਵਿਅਕਤੀ ਦਾ ਝਾਉਲਾ ਪਾਉਂਦੀਆਂ ਹਨ ਜੋ ਸਮਾਜ ਦੀਆਂ ਠੋਸ ਸੱਚਾਈਆਂ ਤੋਂ ਜਾਣੂ ਹੋਵੇ। ਉਸ ਦੇ ਸਿਨੇਮਾ ਨੇ ਮੁੱਦਿਆਂ ਦੇ ਸਿਨੇਮਾ ਨੂੰ ਅੱਗੇ ਰੱਖਿਆ ਹੈ ਅਤੇ ਇਸ ਤਰ੍ਹਾਂ ਆਪਣੀ ਜਗ੍ਹਾ ਬਣਾਈ ਹੈ। ਜਤਿੰਦਰ ਮੌਹਰ ਦੇ ਵੱਖ ਵੱਖ ਲੇਖਾਂ ਦਾ ਸੰਗ੍ਰਹਿ ਵੀ ਜਲਦੀ ਪ੍ਰਕਾਸ਼ਤ ਹੋਣ ਜਾ ਰਿਹਾ ਹੈ। ਫਿਲਮਗ੍ਰਾਫੀ
ਮਿੱਟੀ (2010)ਸਿਕੰਦਰ (2013)ਕਿੱਸਾ ਪੰਜਾਬ (2015)ਹਵਾਲੇ
|
Portal di Ensiklopedia Dunia