ਜਮਾਲ ਗੜ੍ਹੀ

ਜਮਾਲ ਗੜ੍ਹੀ
ਬੋਧ ਖੰਡਰਾਂ ਤੋਂ ਜਮਾਲ ਗੜ੍ਹੀ ਦਾ ਦ੍ਰਿਸ਼
ਜਮਾਲ ਗੜ੍ਹੀ is located in ਪਾਕਿਸਤਾਨ
ਜਮਾਲ ਗੜ੍ਹੀ
Shown within ਪਾਕਿਸਤਾਨ
ਟਿਕਾਣਾਖੈਬਰ ਪਖਤੂਨਖਵਾ, ਪਾਕਿਸਤਾਨ
ਗੁਣਕ34°19′N 72°04′E / 34.317°N 72.067°E / 34.317; 72.067
ਕਿਸਮSettlement
ਬੁੱਧ ਦੇ ਸੰਕਲਪ ਨੂੰ ਦਿਖਾਉਂਦੇ ਹੋਏ ਸਤੂਪਾ ਡ੍ਰਮ ਪੈਨਲ: ਰਾਣੀ ਮਾਇਆ ਆਪਣੇ ਸੱਜੇ ਹਥ ਸਫੈਦ ਹਾਥੀ ਦਾ ਸੁਫਨਾ ਦੇਖਦੀ ਹੈ। 100-300 ਈ., ਤਰਾਸ਼ਿਆ ਸ਼ਿਸਤ, ਜਮਾਲ ਗੜ੍ਹੀ, ਬ੍ਰਿਟਿਸ਼ ਮਿਊਜ਼ੀਅਮ
ਜਮਾਲ ਗੜ੍ਹੀ ਦੇ ਇੰਡੋ-ਕੁਰਿੰਥੁਸ ਸਤੰਭ-ਸਿਰ

ਜਮਾਲ ਗੜ੍ਹੀ ਉੱਤਰੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਦੇ ਕਟਲਾਂਗ-ਮਰਦਾਨ ਰੋਡ 'ਤੇ ਮਰਦਾਨ ਤੋਂ 13 ਕਿਲੋਮੀਟਰ ਦੂਰ ਸਥਿਤ ਇੱਕ ਛੋਟਾ ਜਿਹਾ ਸ਼ਹਿਰ ਹੈ। ਜਮਾਲ ਗੜ੍ਹੀ ਪਹਿਲੀ ਤੋਂ ਪੰਜਵੀਂ ਸਦੀ ਈ. ਤੱਕ ਇੱਕ ਬੋਧੀ ਮਠ ਦਾ ਸੀ ਜਦੋਂ ਬੁੱਧ ਧਰਮ ਭਾਰਤੀ ਉਪ-ਮਹਾਂਦੀਪ ਦੇ ਇਸ ਖੇਤਰ ਵਿੱਚ  ਫੈਲਿਆ ਸੀ। ਇੱਥੇ ਇੱਕ ਸੁੰਦਰ ਮੱਠ ਅਤੇ ਮੁੱਖ ਸਤੂਪਾ ਹੈ, ਜਿਸ ਦੇ ਆਲੇ ਦੁਆਲੇ ਚੈਪਲਾਂ ਦਾ ਘੇਰਾ ਪਿਆ ਹੋਇਆ ਹੈ।[1] ਸਥਾਨਕ ਲੋਕਾਂ ਦੁਆਰਾ ਜਮਾਲ ਗੜ੍ਹੀ ਨੂੰ ਕੰਧਾਰਤ ਜਾਂ ਕਾਫਰੀ ਕੋਟ' ਕਿਹਾ ਜਾਂਦਾ ਹੈ।

ਖੋਜ

ਜਮਾਲ ਗੜ੍ਹੀ ਦੇ ਖੰਡਰਾਂ ਨੂੰ ਪਹਿਲੀ ਵਾਰ ਬ੍ਰਿਟਿਸ਼ ਖੋਜੀ ਅਤੇ ਪੁਰਾਤੱਤਵ-ਵਿਗਿਆਨੀ ਸਰ ਅਲੈਗਜ਼ੈਂਡਰ ਕਨਿੰਘਮ ਦੁਆਰਾ 1848 ਵਿੱਚ ਖੋਜਿਆ ਗਿਆ ਸੀ। ਇਸ ਸਾਈਟ ਤੇ ਇਸ ਸਤੂਪਾ ਨੂੰ ਕਰਨਲ ਲੇਮਸਡਨ ਨੇ ਖੋਲ੍ਹਿਆ ਸੀ, ਪਰ ਉਸ ਸਮੇਂ ਬਹੁਤ ਘੱਟ ਮੁੱਲ ਸਮਝਿਆ ਗਿਆ ਸੀ। 1871 ਵਿਚ, ਲੈਫਟੀਨੈਂਟ ਕ੍ਰੋਮਟੇਨ ਦੁਆਰਾ ਇਸ ਥਾਂ ਦੀ ਖੁਦਾਈ ਕੀਤੀ ਗਈ ਸੀ, ਜਿਥੋਂ ਬਹੁਤ ਗਿਣਤੀ ਵਿੱਚ ਬੋਧੀ ਮੂਰਤੀਆਂ ਲੱਭੀਆਂ, ਜੋ ਹੁਣ ਕਲਕੱਤੇ ਵਿੱਚ ਬ੍ਰਿਟਿਸ਼ ਮਿਊਜ਼ੀਅਮ ਅਤੇ ਇੰਡੀਅਨ ਮਿਊਜ਼ੀਅਮ ਦੇ ਸੰਗ੍ਰਹਿ ਦਾ ਹਿੱਸਾ ਹਨ।[2] ਮੱਠ ਵਿੱਚ ਇੱਕ ਖਰੋਸ਼ਟੀ ਸ਼ਿਲਾਲੇਖ ਵੀ ਲੱਭਿਆ ਗਿਆ ਸੀ ਜਿਸ ਨੂੰ ਹੁਣ ਪਿਸ਼ਾਵਰ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ। ਇਹ ਸਾਈਟ ਰਾਸ਼ਟਰੀ ਯੂਨੀਵਰਸਿਟੀਆਂ ਦੇ ਬਹੁਤ ਸਾਰੇ ਖੋਜਕਰਤਾਵਾਂ ਅਤੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। ਇਹ ਮੁੱਖ ਮਰਦਾਨ ਤੋਂ ਥੋੜ੍ਹੀ ਦੂਰ ਹੈ, ਇਸ ਲਈ ਸਫਰ ਦੌਰਾਨ ਥੋੜਾ ਮੁਸ਼ਕਲ ਆਉਂਦੀ ਹੈ। ਸਾਈਟ ਨੂੰ ਬਚਾਉਣ ਲਈ ਵੱਖ-ਵੱਖ ਪ੍ਰਾਜੈਕਟ ਚੱਲ ਰਹੇ ਹਨ ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅਤੀਤ ਵਿੱਚ, ਸਾਈਟ ਦੇ ਬਹੁਤ ਸਾਰੇ ਹਿੱਸੇ ਲਾਪਤਾ ਹੋ ਗਏ।

2012 ਵਿੱਚ, ਇਸ ਸਾਈਟ ਤੇ ਪੁਰਾਤੱਤਵ-ਵਿਗਿਆਨੀਆਂ ਵਲੋਂ ਕੀਤੀ ਖੁਦਾਈ, ਜਿਸ ਨੂੰ ਜਪਾਨ ਸਰਕਾਰ ਅਤੇ ਯੂਨੈਸਕੋ ਦੁਆਰਾ ਫੰਡ ਦੇ ਰਕਮ ਮਹਈਆ ਕੀਤੀ ਗਈ ਸੀ, ਵਿੱਚ 158-195 ਈ. ਦੇ ਸਿੱਕੇ ਮਿਲੇ ਹਨ, ਜਿਹਨਾਂ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਕਿੰਗ ਹੂਵਸ਼ਾ ਨਾਲ ਸਬੰਧਤ ਹਨ। ਇਹ ਖੁਦਾਈ ਹਜ਼ਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਇੱਕ ਟੀਮ ਦੁਆਰਾ ਕੀਤੀ ਗਈ ਸੀ। ਇੱਕ ਬੁੱਧ ਦੀ ਮੂਰਤੀ, ਖਰੋਸ਼ਟੀ ਲਿਪੀ ਅਤੇ ਇੱਕ ਦੋ ਮੰਜ਼ਲਾ ਘਰ ਦੇ ਪੰਜ ਕਮਰਿਆਂ ਦੇ ਇਲਾਵਾ ਇੱਕ ਝੀਲ ਦੇ ਨਿਸ਼ਾਨ ਵੀ ਲੱਭੇ ਗਏ ਸਨ।

ਖੰਡਰ

ਮੂਰਤੀਆਂ ਦੇ ਖੰਡਰ

ਇਹ ਵੀ ਵੇਖੋ

ਹਵਾਲੇ

  1. "Jamal Garhi".
  2. British Museum Collection
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya