ਜਮੈਲ ਅਬਦਲ ਨਾਸਿਰ
ਜਮੈਲ ਅਬਦਲ ਨਾਸਿਰ (15 ਜਨਵਰੀ 1918 - 28 ਸਤੰਬਰ 1970) 1954 ਤੋਂ 1970 ਵਿੱਚ ਆਪਣੀ ਵਫ਼ਾਤ ਤੱਕ ਮਿਸਰ ਦਾ ਸਦਰ ਰਿਹਾ। ਉਹ ਅਰਬ ਕੌਮਪ੍ਰਸਤੀ ਅਤੇ ਨਵਬਸਤੀਵਾਦੀ ਨਿਜ਼ਾਮ ਦੇ ਖ਼ਿਲਾਫ਼ ਆਪਣੀ ਪਾਲਿਸੀ ਦੇ ਸਦਕਾ ਮਸ਼ਹੂਰ ਹੋਇਆ। ਅਰਬ ਕੌਮਪ੍ਰਸਤੀ ਉਸ ਦੇ ਨਾਮ ਤੇ ਹੀ ਨਾਸਿਰਵਾਦ ਕਹਿਲਾਉਂਦੀ ਹੈ। ਨਾਸਿਰ ਨੂੰ ਅੱਜ ਵੀ ਅਰਬ ਦੁਨੀਆ ਵਿੱਚ ਅਰਬਾਂ ਦੀ ਅਜ਼ਮਤ ਅਤੇ ਆਜ਼ਾਦੀ ਦੀ ਅਲਾਮਤ ਸਮਝਿਆ ਜਾਂਦਾ ਹੈ। ਜੀਵਨਜਮੈਲ ਅਬਦਲ ਨਾਸਿਰ ਦਾ ਜਨਮ 15 ਜਨਵਰੀ 1918 ਨੂੰ ਮਿਸਰ ਦੇ ਸ਼ਹਿਰ ਇਸਕੰਦਰੀਆ ਵਿੱਚ ਹੋਇਆ। ਉਸ ਦੇ ਵਾਲਿਦ ਡਾਕਖ਼ਾਨਾ ਮਹਿਕਮੇ ਵਿੱਚ ਕੰਮ ਕਰਦੇ ਸਨ। ਨਾਸਿਰ ਬਚਪਨ ਤੋਂ ਹੀ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣ ਦਾ ਸ਼ੌਕੀਨ ਸੀ ਅਤੇ ਉਸਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਇੱਕ ਸਿਆਸੀ ਮੁਜ਼ਾਹਰੇ ਵਿੱਚ ਸ਼ਿਰਕਤ ਕੀਤੀ, ਜਿਥੇ ਪੁਲਿਸ ਲਾਠੀਚਾਰਜ ਨਾਲ ਜ਼ਖ਼ਮੀ ਹੋਇਆ ਅਤੇ ਫਿਰ ਗ੍ਰਿਫ਼ਤਾਰ ਹੋਇਆ। ਸਿਆਸੀ ਜ਼ਿੰਦਗੀ ਦਾ ਆਗ਼ਾਜ਼ਨਾਸਿਰ ਨੇ ਦੂਸਰੀ ਵੱਡੀ ਜੰਗ ਦੌਰਾਨ ਮਿਸਰ ਨੂੰ ਬਰਤਾਨਵੀ ਕਬਜ਼ੇ ਤੋਂ ਆਜ਼ਾਦ ਕਰਾਉਣ ਲਈ ਮਹੋਰੀ ਤਾਕਤਾਂ ਖ਼ਾਸ ਕਰ ਇਤਾਲਵੀਆਂ ਨਾਲ ਰਾਬਤਾ ਕੀਤਾ ਪਰ ਆਪਣੇ ਮਨਸੂਬੇ ਵਿੱਚ ਨਾਕਾਮ ਰਿਹਾ। ਉਸ ਨੇ ਫ਼ੌਜ ਵਿੱਚ ਹਮਖ਼ਿਆਲ ਅਫ਼ਰਾਦ ਦਾ ਇੱਕ ਗਰੋਹ ਬਣਾਇਆ। |
Portal di Ensiklopedia Dunia