ਜਸਬੀਰ ਮੰਡ
ਜਸਬੀਰ ਮੰਡ ਪੰਜਾਬੀ ਗਲਪ ਦੇ ਖੇਤਰ ਵਿੱਚ ਨਵੀਂ ਪੀੜ੍ਹੀ ਦਾ ਨਾਵਲਕਾਰ ਹੈ। ਜਸਬੀਰ ਮੰਡ ਨਵੇਂ ਪੰਜਾਬੀ ਨਾਵਲ ਨੂੰ ਸਮਕਾਲੀ ਯਥਾਰਥ ਦੀ ਸੋਝੀ ਅਤੇ ਨਵੀਂ ਬਿਰਤਾਂਤ ਰਚਨਾ ਵਿੱਚ ਸੰਜਮ ਕਾਇਮ ਕਰਕੇ ਵੱਖਰੀ ਦਿਸ਼ਾ ਪ੍ਰਦਾਨ ਕਰਦਾ ਹੈ।[1] ਜਸਬੀਰ ਮੰਡ ਨੇ ਆਪਣੇ ਨਾਵਲਾਂ ਵਿੱਚ ਵਿਭਿੰਨ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਉਹਨਾਂ ਤੋਂ ਉਪਜੇ ਸਦਮਿਆਂ ਦਾ ਗਲਪੀ ਰੂਪਾਂਤਰਨ ਕੀਤਾ ਹੈ।[2] ![]() ਜੀਵਨ ਤੇ ਵਿੱਦਿਆਜਸਬੀਰ ਮੰਡ ਦਾ ਜਨਮ 15 ਸਤੰਬਰ 1962 ਨੂੰ ਪਿੰਡ ਹਿਰਦਾਪੁਰ, ਜਿਲ੍ਹਾ ਰੋਪੜ ਵਿੱਚ ਹੋਇਆ। ਜਸਬੀਰ ਮੰਡ ਨੇ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਪਿੰਡ ਹਿਰਦਾਪੁਰ ਵਿੱਚ ਹੀ ਕੀਤੀ। ਅੱਗੋਂ ਮਿਡਲ ਤੱਕ ਦੀ ਪੜ੍ਹਾਈ ਪੁਰਖਾਲੀ ਦੇ ਸਰਕਾਰੀ ਸਕੂਲ ਤੋਂ ਕੀਤੀ। ਮੰਡ ਨੇ ਜਾਪਾਨ ਟੋਕੀਓ ਵਿੱਚ ਰੈਸਟੋਰੈਂਟ ਵੀ ਖੋਹਲੇ। ਮੰਡ ਨੇ ਜਾਪਾਨ ਵਿਚ ਕਈ ਸਾਲ ਗੁਜ਼ਾਰੇ। ਜਸਬੀਰ ਮੰਡ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਜਸਬੀਰ ਮੰਡ ਨੇ ਤਿੰਨ ਸਾਲ ਜਲੰਧਰ ਜਾ ਕੇ ਵੀ ਪੜ੍ਹਾਈ ਕੀਤੀ। ਬੀ.ਏ. ਦੀ ਪੜ੍ਹਾਈ ਸਰਕਾਰੀ ਕਾਲਜ ਰੋਪੜ ਤੋਂ ਕੀਤੀ। ਇਸ ਤੋਂ ਮਗਰੋਂ ਐਮ.ਏ. (ਪੰਜਾਬੀ) ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖਲਾ ਲਿਆ ਪਰੰਤੂ ਆਰਥਿਕ ਰੁਝੇਵਿਆਂ ਦੇ ਕਾਰਨ ਮੰਡ ਨੂੰ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ। ਜਸਬੀਰ ਮੰਡ 'ਹਾਕੀ' ਦੇ ਵਧੀਆ ਖਿਡਾਰੀ ਸਨ। ਪੜ੍ਹ-ਲਿਖ ਜਾਣ ਤੋਂ ਮਗਰੋਂ ਨੌਕਰੀ ਨਾ ਮਿਲਣ ਕਰਕੇ ਲਗਾਤਾਰ ਦਸ ਸਾਲ ਤੱਕ ਖੇਤੀਬਾੜੀ ਕੀਤੀ। ਜਸਬੀਰ ਮੰਡ ਦਾ ਵਿਆਹ 4 ਨਵੰਬਰ 1997 ਨੂੰ ਜਸਵਿੰਦਰ ਕੌਰ ਨਾਲ ਹੋਇਆ। ਰਚਨਾਵਾਂ![]()
ਪੁਰਸਕਾਰਭਾਈ ਵੀਰ ਸਿੰਘ ਗਲਪ ਪੁਰਸਕਾਰ 'ਆਖਰੀ ਪਿੰਡ ਦੀ ਕਥਾ (1994)'[3] ਹਵਾਲੇ
|
Portal di Ensiklopedia Dunia