ਜ਼ੈਨਬ ਬਿੰਤ ਅਲੀ
ਜ਼ੈਨਬ ਬਿੰਤ ਅਲੀ (Arabic: زينب بنت علي A ਹਜ਼ਰਤ ਜ਼ੈਨਬ ਸਲਾਮ ਅੱਲ੍ਹਾ ਅਲੀਹਾ ਇਮਾਮ ਅਲੀ ਅਲੀਆ ਅੱਸਲਾਮ ਅਤੇ ਹਜ਼ਰਤ ਫ਼ਾਤਿਮਾ ਸਲਾਮ ਅੱਲ੍ਹਾ ਅਲੀਹਾ ਦੀ ਬੇਟੀ ਯਾਨੀ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵ ਆਲਾਹ ਵ ਸਲਿਮ ਦੀ ਦੋਹਤੀ ਸੀ। ਉਹ ਕਰਬਲਾ ਦੀ ਘਟਨਾ ਦੀ ਸਭ ਤੋਂ ਨੁਮਾਇਆਂ ਔਰਤ ਸੀ। ਮੁਖ਼ਤਸਰ ਹਾਲਾਤਹਜ਼ਰਤ ਜ਼ੈਨਬ ਸਲਾਮ ਅੱਲ੍ਹਾ ਅਲੀਹਾ ਨੂੰ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵ ਆਲਾਹ ਵ ਸਲਿਮ ਦੀ ਜ਼ਿਆਰਤ ਕਰਨ ਅਤੇ ਉਹਨਾਂ ਤੋਂ ਸਿੱਖਣ ਦਾ ਮੌਕਾ ਮਿਲਿਆ। ਜਦ ਉਹ ਸਾਤ ਸਾਲ ਦੀ ਸੀ ਤਾਂ ਉਸਦੇ ਨਾਨਾ ਹਜ਼ਰਤ ਮੁਹੰਮਦ ਦਾ ਇੰਤਕਾਲ ਹੋ ਗਿਆ। ਉਸ ਦੇ ਤਕਰੀਬਨ ਤਿੰਨ ਮਹੀਨੇ ਬਾਅਦ ਹਜ਼ਰਤ ਫ਼ਾਤਿਮਾ ਸਲਾਮ ਅੱਲ੍ਹਾ ਅਲੀਹਾ ਦਾ ਵੀ ਇੰਤਕਾਲ ਹੋ ਗਿਆ। ਹਜ਼ਰਤ ਜ਼ੈਨਬ ਦੀ ਸ਼ਾਦੀ ਹਜ਼ਰਤ ਅਬਦੁੱਲਾ ਬਿਨ ਜਾਫ਼ਰ ਤਿਆਰ ਅਲੀਆ ਅੱਸਲਾਮ ਨਾਲ ਹੋਈ। ਉਹਨਾਂ ਦੇ ਪੰਜ ਬੱਚੇ ਹੋਏ ਜਿਹਨਾਂ ਵਿੱਚੋਂ ਹਜ਼ਰਤ ਔਨ ਅਤੇ ਹਜ਼ਰਤ ਮੁਹੰਮਦ ਕਰਬਲਾ ਵਿੱਚ ਇਮਾਮ ਹੁਸੈਨ ਅਲੀਆ ਅੱਸਲਾਮ ਦੇ ਨਾਲ ਸ਼ਹੀਦ ਹੋ ਗਏ। ਖ਼ੁਦ ਜ਼ੈਨਬ ਕਰਬਲਾ ਵਿੱਚ ਮੌਜੂਦ ਸੀ। ਕਰਬਲਾ ਦੀ ਲੜਾਈ ਦੇ ਬਾਅਦ ਉਸਦਾ ਕਿਰਦਾਰ ਬਹੁਤ ਅਹਿਮ ਹੈ, ਜਦੋਂ ਉਹਨਾਂ ਨੂੰ ਦਮਿਸ਼ਕ ਲੈ ਜਾਇਆ ਗਿਆ ਜਿਥੇ ਯਜ਼ੀਦ ਦੇ ਦਰਬਾਰ ਵਿੱਚ ਦਿੱਤਾ ਗਿਆ ਉਸ ਦਾ ਖ਼ੁਤਬਾ ਬਹੁਤ ਮਸ਼ਹੂਰ ਹੈ। ਇਸ ਖ਼ੁਤਬੇ ਵਿੱਚ ਉਸਨੇ ਫ਼ਰਮਾਇਆ:- "ਯਜ਼ੀਦ ਹਾਲਾਂਕਿ ਦੁਰਘਟਨਾਵਾਂ ਨੇ ਸਾਨੂੰ ਇਸ ਮੋੜ ਉੱਤੇ ਲਿਆ ਖੜਾ ਕੀਤਾ ਹੈ ਅਤੇ ਮੈਨੂੰ ਬੰਦੀ ਬਣਾਇਆ ਗਿਆ ਹੈ, ਲੇਕਿਨ ਜਾਣ ਲੈ ਮੇਰੇ ਮੁਕਾਬਲੇ ਤੇਰੀ ਸ਼ਕਤੀ ਕੁੱਝ ਵੀ ਨਹੀਂ ਹੈ। ਖ਼ੁਦਾ ਦੀ ਕਸਮ, ਮੈਂ ਖ਼ੁਦਾ ਦੇ ਸਿਵਾ ਕਿਸੇ ਤੋਂ ਨਹੀਂ ਡਰਦੀ। ਉਸਦੇ ਸਿਵਾ ਕਿਸੇ ਹੋਰ ਕੋਲ ਗਿਲਾ ਸ਼ਿਕਵਾ ਨਹੀਂ ਕਰਾਂਗੀ। ਯਜ਼ੀਦ ਮਕਰ ਅਤੇ ਸਾਧਨਾਂ ਦੁਆਰਾ ਸਾਡੇ ਨਾਲ ਜਿੰਨੀ ਦੁਸ਼ਮਨੀ ਲੈ ਸਕਦਾ ਹੈਂ ਲੈ। ਹਮ ਅਹਲੇ ਬੈਤ ਪਿਆਮਬਰ ਨਾਲ ਦੁਸ਼ਮਨੀ ਲਈ ਤੂੰ ਜਿੰਨੀਆਂ ਵੀ ਸਾਜਿਸ਼ਾਂ ਕਰ ਸਕਦਾ ਹੈ ਕਰ ਲੈ। ਲੇਕਿਨ ਖੁਦਾ ਦੀ ਕਸਮ ਤੂੰ ਸਾਡੇ ਨਾਮ ਨੂੰ ਲੋਕਾਂ ਦੇ ਦਿਲੋ ਦਿਮਾਗ ਅਤੇ ਇਤਹਾਸ ਤੋਂ ਮਿਟਾ ਨਹੀਂ ਸਕਦਾ ਅਤੇ ਚਿਰਾਗ਼ ਵਹੀ ਨੂੰ ਨਹੀਂ ਬੁਝਾ ਸਕਦਾ। ਤੂੰ ਸਾਡੀ ਜ਼ਿੰਦਗੀ ਅਤੇ ਸਾਡੀ ਅਣਖ ਨੂੰ ਮਿਟਾ ਨਹੀਂ ਸਕਦਾ ਅਤੇ ਇਸੇ ਤਰ੍ਹਾਂ ਤੂੰ ਆਪਣੇ ਦਾਮਨ ਉੱਤੇ ਲੱਗੇ ਸ਼ਰਮਨਾਕ ਜੁਰਮ ਦੇ ਬਦਨੁਮਾ ਦਾਗ਼ ਨੂੰ ਨਹੀਂ ਧੋ ਸਕਦਾ, ਖ਼ੁਦਾ ਦੀ ਨਫ਼ਰੀਨ ਤੇ ਲਾਹਨਤ ਹੋਵੇ ਜ਼ਾਲਮਾਂ ਔਰ ਸਿਤਮਗਰਾਂ ਤੇ।" ਹਵਾਲੇ
|
Portal di Ensiklopedia Dunia