ਜ਼ੈਨ ਮਲਿਕ
ਜ਼ੈਨ ਜਾਵਦ "ਜ਼ਾਇਨ" ਮਲਿਕ (ਜਨਮ 12 ਜਨਵਰੀ 1993) ਇੱਕ ਅੰਗਰੇਜ਼ ਗਾਇਕ ਅਤੇ ਗੀਤਕਾਰ ਹੈ। ਬ੍ਰੈਡਫੋਰਡ, ਵੈਸਟ ਯੌਰਕਸ਼ਾਇਰ ਵਿੱਚ ਜੰਮੇ ਅਤੇ ਵੱਡੇ ਹੋਏ ਜ਼ਾਇਨ ਨੇ ਸਾਲ 2010 ਵਿੱਚ ਬ੍ਰਿਟਿਸ਼ ਸੰਗੀਤ ਪ੍ਰਤੀਯੋਗਤਾ ਦਿ ਐਕਸ ਫੈਕਟਰ ਮੁਕਾਬਲੇ ਵਿੱਚ ਇਕੱਲੇ ਨੇ ਭਾਗ ਲਿਆ। ਇਕੱਲੇ ਕਲਾਕਾਰ ਵਜੋਂ ਬਾਹਰ ਹੋ ਜਾਣ ਤੋਂ ਬਾਅਦ, ਜ਼ਾਇਨ ਨੇ ਚਾਰ ਹੋਰ ਪ੍ਰਤੀਯੋਗੀਆਂ ਸਮੇਤ ਵਨ ਡਾਇਰੈਕਸ਼ਨ ਬੈਂਡ ਦੀ ਸਿਰਜਣਾ ਤੋਂ ਬਾਅਦ ਮੁਕਾਬਲੇ ਵਿੱਚ ਮੁੜ ਵਾਪਸ ਆਇਆ। ਮਲਿਕ ਨੇ ਮਾਰਚ 2015 ਵਿੱਚ ਬੈਂਡ ਛੱਡ ਦਿੱਤਾ ਅਤੇ ਬਾਅਦ ਵਿੱਚ ਆਰਸੀਏ ਰਿਕਾਰਡਸ ਨਾਲ ਦਸਤਖਤ ਕੀਤੇ। ਆਪਣੀ ਪਹਿਲੀ ਸਟੂਡੀਓ ਐਲਬਮ ਮਾਈਂਡ ਆਫ ਮਾਈਨ (2016) ਅਤੇ ਇਸਦੇ ਲੀਡ ਸਿੰਗਲ, "ਪਿਲੋਟਾਕ" ਨਾਲ ਵਧੇਰੇ ਵਿਕਲਪਿਕ ਆਰ ਐਂਡ ਬੀ ਸੰਗੀਤ ਸ਼ੈਲੀ ਨੂੰ ਅਪਣਾਉਂਦੇ ਹੋਏ, ਮਲਿਕ ਆਪਣੀ ਬ੍ਰਿਟੇਨ ਅਤੇ ਯੂਐਸ ਦੋਵਾਂ ਵਿੱਚ ਪਹਿਲੇ ਨੰਬਰ 'ਤੇ ਡੈਬਿਊ ਕਰਨ ਵਾਲਾ ਪਹਿਲਾ ਬ੍ਰਿਟਿਸ਼ ਪੁਰਸ਼ ਕਲਾਕਾਰ ਬਣ ਗਿਆ। ਜ਼ਾਇਨ ਨੇ ਅਮਰੀਕੀ ਸੰਗੀਤ ਅਵਾਰਡ, ਬਿਲਬੋਰਡ ਸੰਗੀਤ ਅਵਾਰਡ ਅਤੇ ਐਮਟੀਵੀ ਵੀਡੀਓ ਸੰਗੀਤ ਅਵਾਰਡ ਵਰਗੇ ਕਈ ਅਵਾਰਡ ਪ੍ਰਾਪਤ ਕੀਤੇ ਹਨ। ਦਸੰਬਰ 2018 ਵਿਚ, ਉਸਨੇ ਆਪਣੀ ਦੂਜੀ ਸਟੂਡੀਓ ਐਲਬਮ ਆਈਕਾਰਸ ਫਾਲਸ ਜਾਰੀ ਕੀਤੀ। ਮੁੱਢਲਾ ਜੀਵਨਜ਼ੈਨ ਜਾਵਦ "ਜ਼ਾਇਨ" ਮਲਿਕ[2][3] ਦਾ ਜਨਮ 12 ਜਨਵਰੀ 1993[4] ਬ੍ਰੈਡਫੋਰਡ, ਵੈਸਟ ਯੋਰਕਸ਼ਾਇਰ ਵਿੱਚ ਹੋਇਆ।[5][6] ਇਸ ਦਾ ਪਿਤਾ ਯਾਸੀਰ ਮਲਿਕ ਇੱਕ ਬਰਤਾਨਵੀ ਪਾਕਿਸਤਾਨੀ ਹੈ ਅਤੇ ਇਸ ਦੀ ਮਾਂ ਟ੍ਰੀਸ਼ੀਆ(ਬਰਾਨਨ) ਆਇਰਿਸ਼-ਅੰਗਰੇਜ਼ੀ ਮੂਲ ਦੀ ਹੈ। ਇਸ ਦੀ ਮਾਂ ਨੇ ਇਸਲਾਮ ਕਬੂਲ ਕੀਤਾ ਅਤੇ ਆਪਣੇ ਬੱਚਿਆਂ ਦੀ ਇਸ ਅਨੁਸਾਰ ਪਰਵਰਿਸ਼ ਕੀਤੀ। ਇਸ ਦੀ ਇੱਕ ਵੱਡੀ ਭੈਣ ਡੋਨੀਆ ਅਤੇ ਦੋ ਛੋਟੀਆਂ ਭੈਣਾਂ ਵਾਲੀਹਾ ਅਤੇ ਸਾਫ਼ਾ ਹਨ। ਜ਼ਾਇਨ ਮਲਿਕ ਬ੍ਰੈਡਫੋਰਡ ਸ਼ਹਿਰ ਦੇ ਈਸਟ ਬਾਊਲਿੰਗ ਇਲਾਕੇ ਵਿੱਚ ਵੱਡਾ ਹੋਇਆ।[7] ਇਸਨੇ ਬ੍ਰੈਡਫੋਰਡ ਦੇ ਲੋਅਰ ਫ਼ੀਲਡਜ਼ ਪ੍ਰਾਇਮਰੀ ਸਕੂਲ ਅਤੇ ਟੋਂਗ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਸਕੂਲ ਦੇ ਸਮੇਂ ਵਿੱਚ ਇਸਨੇ ਸਕੂਲ ਦੇ ਪ੍ਰੋਗਰਾਮਾਂ ਵਿੱਚ ਕਈ ਵਾਰ ਹਿੱਸਾ ਲਿਆ। ਆਪਣੀ ਵਿਲੱਖਣ ਪਿਛੋਕੜ ਕਰ ਕੇ ਇਸਨੂੰ ਆਪਣੇ ਪਹਿਲੇ ਦੋ ਸਕੂਲਾਂ ਵਿੱਚ ਬਾਕੀ ਬੱਚਿਆਂ ਨਾਲ ਘੁਲਣ-ਮਿਲਣ ਵਿਛਕ ਦਿੱਕਤ ਆਈ। ਉਸਨੇ ਦੱਸਿਆ ਹੈ ਕਿ 12 ਸਾਲ ਦੀ ਉਮਰ ਤੋਂ ਬਾਅਦ ਉਸਨੂੰ ਆਪਣੀ ਦਿੱਖ ਉੱਤੇ ਮਾਣ ਹੋਣਾ ਸ਼ੁਰੂ ਹੋਇਆ। ਜਵਾਨੀ ਵਿੱਚ ਉਸਨੇ ਆਰਟਸ ਕੋਰਸਾਂ ਦਾ ਪ੍ਰਦਰਸ਼ਨ ਕੀਤਾ ਅਤੇ ਸਕੂਲ ਦੀਆਂ ਪੇਸ਼ਕਸ਼ਾਂ ਵੀ ਕੀਤੀਆਂ।[8] ਉਹ ਆਪਣੇ ਪਿਤਾ ਦੇ ਅਰਬਨ ਸੰਗੀਤ ਰਿਕਾਰਡ, ਮੁੱਖ ਤੌਰ ਤੇ ਆਰ ਐਂਡ ਬੀ, ਹਿੱਪ ਹੌਪ, ਅਤੇ ਰੇਗੇ ਨੂੰ ਸੁਣਦਿਆਂ ਵੱਡਾ ਹੋਇਆ।[7] ਜਦੋਂ ਉਹ ਸਕੂਲ ਸੀ, ਉਦੋਂ ਉਸਨੇ ਰੈਪ ਲਿਖਣਾ ਸ਼ੁਰੂ ਕੀਤਾ,[9] ਅਤੇ ਜਦੋਂ ਗਾਇਕ ਜੇ ਸੀਨ ਉਸ ਦੇ ਸਕੂਲ ਗਿਆ ਤਾਂ ਉਸਨੇ ਪਹਿਲੀ ਵਾਰ ਸਟੇਜ 'ਤੇ ਗਾਇਆ।[10] ਜ਼ਾਇਨ ਨੇ 15 ਤੋਂ 17 ਸਾਲ ਦੀ ਉਮਰ ਤਕ, ਦੋ ਸਾਲਾਂ ਲਈ ਬਾਕਸਿੰਗ ਵੀ ਕੀਤੀ।[11] ਆਪਣੇ ਸੰਗੀਤ ਕੈਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ, ਉਸਨੇ ਇੱਕ ਅੰਗਰੇਜ਼ੀ ਅਧਿਆਪਕ ਦੇ ਤੌਰ ਤੇ ਇੱਕ ਕੈਰੀਅਰ ਬਣਾਉਣ ਦੀ ਯੋਜਨਾ ਬਣਾਈ ਸੀ।[12] ਕੈਰੀਅਰ2010–2015: ਐਕਸ ਫੈਕਟਰ ਅਤੇ ਵਨ ਡਰੈਕਸ਼ਨ![]() 2010 ਵਿਚ, 17 ਸਾਲਾ ਜ਼ਾਇਨ ਨੇ ਮੈਨਚੇਸਟਰ ਵਿੱਚ ਰਿਐਲਿਟੀ-ਟੈਲੀਵਿਜ਼ਨ ਮੁਕਾਬਲੇ ਦੀ ਸੱਤਵੀਂ ਲੜੀ 'ਦਿ ਐਕਸ ਫੈਕਟਰ' ਲਈ ਆਡੀਸ਼ਨ ਦਿੱਤਾ। ਆਡੀਸ਼ਨ ਦੀ ਸਵੇਰ, ਜ਼ਾਇਨ ਘਬਰਾ ਗਿਆ ਅਤੇ ਉਹ ਸ਼ਮੂਲੀਅਤ ਨਹੀਂ ਕਰਨਾ ਚਾਹੁੰਦਾ ਸੀ, ਪਰ ਆਖਰਕਾਰ ਉਸਦੀ ਮਾਂ ਨੇ ਉਸਨੂੰ ਹੌਂਸਲਾ ਦਿੱਤਾ ਅਤੇ ਉਸਨੂੰ ਅੰਦਰ ਜਾਣ ਲਈ ਮਜਬੂਰ ਕੀਤਾ।[13][14] ਉਸਨੇ ਮਾਰੀਓ ਦੇ ਗਾਣੇ "ਲੈਟ ਮੀ ਲਵ ਯੂ" ਨੂੰ ਉਸਦੇ ਆਡੀਸ਼ਨ ਗਾਣੇ ਵਜੋਂ ਗਾਇਆ ਅਤੇ ਅਗਲੇ ਗੇੜ ਵਿੱਚ ਸਵੀਕਾਰ ਹੋ ਗਿਆ।[15] ਐਕਸ ਫੈਕਟਰ ਲਈ ਆਡੀਸ਼ਨ ਦੇਣ ਤੇ, ਮਲਿਕ ਨੇ ਕਿਹਾ ਕਿ ਉਹ "ਇੱਕ ਤਜ਼ੁਰਬੇ ਦੀ ਭਾਲ ਵਿੱਚ ਸੀ"।[16] ਉਸ ਨੂੰ ਮੁਕਾਬਲੇ ਦੇ ਆਖ਼ਰੀ ਗੇੜ ਤੋਂ ਪਹਿਲਾਂ ਹਟਾਇਆ ਗਿਆ ਸੀ,[17] ਪਰ ਜੱਜ ਨਿਕੋਲ ਸ਼ੇਰਜ਼ਿੰਗਰ ਅਤੇ ਸਾਈਮਨ ਕੌਵਲ ਨੇ ਉਸ ਨੂੰ ਸਾਥੀ ਮੁਕਾਬਲੇਬਾਜ਼ ਹੈਰੀ ਸਟਾਇਲਜ਼, ਨਿਆਲ ਹੋਰਨ, ਲੀਅਮ ਪੇਨ ਅਤੇ ਲੂਯਿਸ ਟੋਮਲਿਨਸਨ ਨਾਲ ਮਿਲ ਕੇ ਬਾਕੀ ਪ੍ਰਦਰਸ਼ਨ ਲਈ ਇੱਕ ਨਵਾਂ ਐਕਟ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਬੁਆਏ ਬੈਂਡ ਜੋ ਵਨ ਡਾਇਰੈਕਸ਼ਨ ਵਜੋਂ ਜਾਣਿਆ ਜਾਂਦਾ ਹੈ।[18] ਬੈਂਡ ਨੇ ਯੂਕੇ ਵਿੱਚ ਛੇਤੀ ਹੀ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਤੀਜੇ ਸਥਾਨ ਤੇ ਰਿਹਾ। ਬਾਅਦ ਵਿੱਚ ਬੈਂਡ ਨੇ ਕਾਵੈਲ ਦੁਆਰਾ £2 ਮਿਲੀਅਨ ਦੇ ਸਾਈਕੋ ਰਿਕਾਰਡਜ਼ ਦੇ ਰਿਕਾਰਡ ਇਕਰਾਰਨਾਮੇ ਤੇ ਹਸਤਾਖਰ ਕੀਤੇ।[19] ਬਾਅਦ ਵਿੱਚ ਉਹਨਾਂ ਨੇ ਕੋਲੰਬੀਆ ਰਿਕਾਰਡਜ਼ ਨਾਲ ਉੱਤਰੀ ਅਮਰੀਕਾ ਵਿੱਚ ਦਸਤਖਤ ਕੀਤੇ।[20] ਹਵਾਲੇ
|
Portal di Ensiklopedia Dunia