ਜਾਤਜਾਤ ਮਨੁੱਖ ਦੇ ਉਸ ਸਮਾਜ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਉਸਦਾ ਜਨਮ ਹੁੰਦਾ ਹੈ। ਬ੍ਰਾਮਣ, ਤੇਲੀ, ਕੁਰਮੀ, ਧੋਬੀ ਆਦਿ ਉਤਰੀ ਭਾਰਤ ਦੀਆਂ ਜਾਤੀਆਂ ਹਨ। ਵੈਦਿਕ ਸਮਾਜ ਵਿੱਚ ਕਿਰਤ ਦੀ ਵੰਡ ਦੇ ਆਧਾਰ ਉੱਤੇ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ। ਇਹ ਚਾਰ ਵਰਣ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹਨ। ਪਰ ਅੱਜ ਇਨ੍ਹਾਂ ਤੋਂ ਲੱਖਾਂ ਜਾਤੀਆਂ ਬਣ ਗਈਆਂ। ਜਾਤੀ ਦੇ ਆਧਾਰ ਉਤੇ ਕਿਸੇ ਨਾਲ ਭੇਦਭਾਵ ਕਰਨਾ ਜਾਤੀਵਾਦ ਅਖਵਾਉਂਦਾ ਹੈ। ਜਾਣ-ਪਛਾਣਭਾਰਤੀ ਸਮਾਜ ਜਾਤੀ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਹੈ। ਕਿਰਤ ਆਧਾਰਿਤ ਵੰਡ ਨਾਲ ਕੰਮ ਅਨੁਸਾਰ ਹਰੇਕ ਸਮਾਜ ਨੂੰ ਜਾਤੀ ਅਨੁਸਾਰ ਵੰਡਿਆ ਗਿਆ ਸੀ। 'ਜਾਤ' ਸ਼ਬਦ ਦੀ ਉਤਪੱਤੀਜਾਤ ਨੂੰ ਹਿੰਦੀ ਵਿੱਚ 'ਜਾਤੀ'(जाति) ਕਿਹਾ ਜਾਂਦਾ ਹੈ। ਜਾਤ ਸ਼ਬਦ ਬਣਤਰ ਦੀ ਦ੍ਰਿਸ਼ਟੀ ਤੋਂ ਸੰਸਕ੍ਰਿਤ ਦੇ ਸ਼ਬਦ जनि' (जन) ਧਾਤੂ ਤੋਂ ਹੋਇਆ ਮੰਨੀ ਜਾਂਦੀ ਹੈ। ਜਾਤਾਂ ਦੀ ਗਿਣਤੀਭਾਰਤ ਵਿੱਚ ਜਾਤਾਂ ਅਤੇ ਉਪ-ਜਾਤੀਆਂ ਦੀ ਗਿਣਤੀ ਕਰਨੀ ਮੁਸ਼ਕਿਲ ਕੰਮ ਹੈ। ਸ਼੍ਰੀਧਰ ਕੇਤਕਰ ਦੇ ਅਨੁਸਾਰ ਬ੍ਰਹਾਮਣਾਂ ਦੀਆਂ ਹੀ ਲਗਭਗ 800 ਤੋਂ ਵੱਧ ਜਾਤੀਆਂ ਹਨ, ਜਦਕਿ ਬਲੂਮਫੀਲਡ ਅਨੁਸਾਰ ਇਨ੍ਹਾਂ ਦੀ ਗਿਣਤੀ 2000 ਤੋਂ ਵੱਧ ਮੰਨੀ ਗਈ ਹੈ। 1901 ਦੀ ਜਨਗਣਨਾ ਅਨੁਸਾਰ ਜੋ ਜਾਤ ਗਿਣਤੀ ਦੀ ਦ੍ਰਿਸ਼ਟੀ ਤੋਂ ਵਧੇਰੇ ਸ਼ੁੱਧ ਮੰਨੀ ਗਈ ਹੈ, ਅਨੁਸਾਰ ਭਾਰਤ ਵਿੱਚ 2378 ਜਾਤਾਂ ਹਨ। ਪੰਜਾਬ ਵਿੱਚ ਜਾਤ ਸ਼੍ਰੇਣੀਆਂਪੰਜਾਬ ਦਾ ਵਰਤਮਾਨ ਇਤਿਹਾਸ ਆਰੀਆ ਜਾਤੀ ਤੋ ਸ਼ੁਰੂ ਹੁੰਦਾ ਹੈ।ਇਹਨਾਂ ਦੇ ਮੁਢਲੇ ਸਾਹਿਤ ਰਿਗਵੇਦ ਵਿੱਚ ਉਸ ਸਮੇਂ ਦੇ ਸਮਾਜ ਦੇ ਕੇਵਲ ਤਿੰਨ ਵਰਗਾਂ ਦਾ ਹੀ ਜ਼ਿਕਰ ਮਿਲਦਾ ਹੈ।ਜਿਹਨਾਂ ਨੂੰ ਬ੍ਰਾਹਮਣ,ਕੱਸ਼ਤਰੀ ਤੇ ਵੈਸ਼ ਕਿਹਾ ਜਾਂਦਾ ਸੀ।ਤੀਸਰੇ ਵਰਗ ਵਿੱਚ ਬਾਕੀ ਸਾਰੇ ਆਮ ਲੋਕਾਂ ਦਾ ਸਮੂਹ ਹੁੰਦਾ ਸੀ ਇਸ ਤੋਂ ਬਾਅਦ ਰਿਗਵੇਦ ਦੇ ਦਸਵੇ ਚਰਨ ਵਿੱਚ ਚਾਰ ਵਰਨਾ ਦਾ ਨਾ ਮਿਲਦਾ ਹੈ ਬ੍ਰਾਹਮਣ,ਖੱਤਰੀ,ਵੈਸ਼,ਸ਼ੂਦਰ ਇਹ ਚਾਰੇ ਵਰਣਾ ਨੂੰ ਰਚਣਹਾਰੇ ਦੇ ਕ੍ਰਮਵਾਰ ਮੂੰਹ,ਬਾਹਾਂ,ਪੱਟਾਂ ਤੇ ਪੈਰ ਹੁੰਦੇ ਹਨ। ਜਾਤਾਂ ਵਿੱਚ ਊਚ-ਨੀਚ ਦਾ ਭੇਦ-ਭਾਵਹਵਾਲੇ ਅਤੇ ਸੰਦਰਭ ਪੁਸਤਕਾਂ
ਬਾਹਰੀ ਕੜੀਆਂ |
Portal di Ensiklopedia Dunia