ਰਿਗਵੇਦ ਦੀ 19ਵੀਂ ਸਦੀ ਦੀ ਪਾਂਡੂਲਿਪੀ
ਰਿਗਵੇਦ (ਸੰਸਕ੍ਰਿਤ: ऋग्वेद ṛgveda, ਰਿਕ "ਉਸਤਤੀ, ਭਜਨ"[1] ਅਤੇ ਵੇਦ "ਗਿਆਨ" ਦਾ ਮੇਲ) ਸਨਾਤਨ ਧਰਮ ਅਤੇ ਹਿੰਦੂ ਧਰਮ ਦਾ ਸਰੋਤ ਹੈ। ਇਸ ਵਿੱਚ 1028 ਸੂਕਤ ਹਨ, ਜਿਹਨਾਂ ਵਿੱਚ ਦੇਵਤਿਆਂ ਦੀ ਉਸਤਤੀ ਕੀਤੀ ਗਈ ਹੈ। ਇਸ ਵਿੱਚ ਦੇਵਤਿਆਂ ਦਾ ਯੱਗ ਵਿੱਚ ਆਹਵਾਨ ਕਰਨ ਲਈ ਮੰਤਰ ਹਨ, ਇਹੀ ਸਰਵਪ੍ਰਥਮ ਵੇਦ ਹੈ। ਰਿਗਵੇਦ ਨੂੰ ਦੁਨੀਆਂ ਦੇ ਸਾਰੇ ਇਤਿਹਾਸਕਾਰ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਸਭ ਤੋਂ ਪਹਿਲੀ ਰਚਨਾ ਮੰਨਦੇ ਹਨ। ਇਹ ਦੁਨੀਆ ਦੇ ਸਰਵਪ੍ਰਥਮ ਗਰੰਥਾਂ ਵਿੱਚੋਂ ਇੱਕ ਹੈ। ਇਹ ਦੁਨੀਆ ਦੀ ਪਹਿਲੀ ਕਵਿਤਾ ਹੈ- ਪ੍ਰਿਥਵੀ, ਪਾਣੀ, ਅਗਨੀ, ਆਕਾਸ਼ ਅਤੇ ਸਮੀਰ ਨੂੰ ਇਕੱਠੇ ਗੁਣਗੁਣਾਉਂਦੀ ਹੋਈ ਕਵਿਤਾ। [2] ਰਿਕ ਸੰਹਿਤਾ ਵਿੱਚ 10 ਮੰਡਲ, ਬਾਲਖਿਲਯ ਸਹਿਤ 1028 ਸੂਕਤ ਹਨ। ਵੇਦ ਮੰਤਰਾਂ ਦੇ ਸਮੂਹ ਨੂੰ ਸੂਕਤ ਕਿਹਾ ਜਾਂਦਾ ਹੈ, ਜਿਸ ਵਿੱਚ ਏਕਦੈਵਤਵ ਅਤੇ ਏਕਾਰਥ ਦਾ ਹੀ ਪ੍ਰਤੀਪਾਦਨ ਰਹਿੰਦਾ ਹੈ। ਕਾਤਯਾਯਨ ਪ੍ਰਭਤੀ ਰਿਸ਼ੀਆਂ ਦੀ ਅਨੁਕਰਮਣੀ ਦੇ ਅਨੁਸਾਰ ਰਿਚਾਵਾਂ ਦੀ ਗਿਣਤੀ 10,500, ਸ਼ਬਦਾਂ ਦੀ ਗਿਣਤੀ 153526 ਅਤੇ ਸ਼ੌਨਕ ਕ੍ਰਿਤ ਅਨੁਕਰਮਣੀ ਦੇ ਅਨੁਸਾਰ 4,32,000 ਅੱਖਰ ਹਨ। ਰਿਗਵੇਦ ਦੀ ਜਿਹਨਾਂ 21 ਸ਼ਾਖਾਵਾਂ ਦਾ ਵਰਣਨ ਮਿਲਦਾ ਹੈ, ਉਨ੍ਹਾਂ ਵਿਚੋਂ ਚਰਣਵਿਉਹ ਗਰੰਥ ਦੇ ਅਨੁਸਾਰ ਪੰਜ ਹੀ ਪ੍ਰਮੁੱਖ ਹਨ - 1. ਸ਼ਾਕਲ, 2. ਵਾਸ਼ਕਲ. 3. ਆਸ਼ਵਲਾਇਨ, 4. ਸ਼ਾਂਖਾਇਨ ਅਤੇ ਮਾਂਡੂਕਾਇਨ। ਰਿਗਵੇਦ ਵਿੱਚ ਰਿਚਾਵਾਂ ਦੀ ਬਹੁਲਤਾ ਹੋਣ ਦੇ ਕਾਰਨ ਇਸਨੂੰ ਗਿਆਨ ਦਾ ਵੇਦ ਕਿਹਾ ਜਾਂਦਾ ਹੈ। ਰਿਗਵੇਦ ਵਿੱਚ ਹੀ ਮ੍ਰਤਿਉਨਿਵਾਰਕ ਤਰਿਅੰਬਕ - ਮੰਤਰ ਜਾਂ ਮ੍ਰਤਿਉਞਜੈ ਮੰਤਰ (7/59/12) ਵਰਣਿਤ ਹੈ, ਰਿਗਵਿਧਾਨ ਦੇ ਅਨੁਸਾਰ ਇਸ ਮੰਤਰ ਦੇ ਜਪ ਦੇ ਨਾਲ ਵਿਧੀਵਤ ਵਰਤ ਅਤੇ ਹਵਨ ਕਰਨ ਨਾਲ ਲੰਮੀ ਉਮਰ ਪ੍ਰਾਪਤ ਹੁੰਦੀ ਹੈ ਅਤੇ ਮੌਤ ਦੂਰ ਹੋ ਕੇ ਸਭ ਪ੍ਰਕਾਰ ਦੇ ਸੁਖ ਪ੍ਰਾਪਤ ਹੁੰਦੇ ਹਨ। ਵਿਸ਼ਵ ਵਿੱਖਆਤ ਗਾਇਤਰੀ ਮੰਤਰ (ਰਿ0 3/62/10) ਵੀ ਇਸ ਵਿੱਚ ਵਰਣਿਤ ਹੈ। ਰਿਗਵੇਦ ਵਿੱਚ ਅਨੇਕ ਪ੍ਰਕਾਰ ਦੇ ਲੋਕ ਉਪਯੋਗੀ - ਸੂਕਤ, ਤੱਤਗਿਆਨ - ਸੂਕਤ, ਸੰਸਕਾਰ - ਸੁਕਤ ਉਦਾਹਰਨ ਵਜੋਂ ਰੋਗ ਨਿਵਾਰਕ - ਸੂਕਤ (ਰਿ010/137/1-7), ਸ਼੍ਰੀ ਸੂਕਤ ਜਾਂ ਲਕਸ਼ਮੀ ਸੁਕਤ (ਰਿਗਵੇਦ ਦੇ ਬਾਕੀ ਸੂਕਤ ਦੇ ਖਿਲਸੂਕਤ ਵਿੱਚ), ਤੱਤਗਿਆਨ ਦੇ ਨਾਸਦੀਏ - ਸੂਕਤ (ਰਿ0 10/129/1-7) ਅਤੇ ਹਿਰੰਣਿਇਗਰਭ - ਸੂਕਤ (ਰਿ010/121/1-10) ਅਤੇ ਵਿਆਹ ਆਦਿ ਦੇ ਸੂਕਤ (ਰਿ0 10/85/1-47) ਵਰਣਿਤ ਹੈ, ਜਿਹਨਾਂ ਵਿੱਚ ਗਿਆਨ ਵਿਗਿਆਨ ਦਾ ਚਰਮੋਤਕਰਸ਼ ਦਿਖਲਾਈ ਦਿੰਦਾ ਹੈ। ਰਿਗਵੇਦ ਦੇ ਵਿਸ਼ੇ ਵਿੱਚ ਕੁੱਝ ਪ੍ਰਮੁੱਖ ਗੱਲਾਂ ਹੇਠ ਲਿਖੀਆਂ ਹਨ -
ਰਿਗਵੇਦ ਮੰਡਲ ਅਨੁਸਾਰ ਕਵੀ
ਪਹਿਲਾ ਮੰਡਲ |
ਅਨੇਕ ਰਿਸ਼ੀ
|
ਦੂਸਰਾ ਮੰਡਲ |
ਗ੍ਰਤਸਮਏ
|
ਤੀਸਰਾ ਮੰਡਲ |
ਵਿਸ਼ਵਾਸਮਿਤਰ
|
ਚੌਥਾ ਮੰਡਲ |
ਵਾਮਦੇਵ
|
ਪੰਜਵਾਂ ਮੰਡਲ |
ਅਤਰੀ
|
ਛੇਵਾਂ ਮੰਡਲ |
ਭਾਰਦਵਾਜ
|
ਸੱਤਵਾਂ ਮੰਡਲ |
ਵਸਿਸ਼ਠ
|
ਅਸ਼ਠਮ ਮੰਡਲ |
ਕਣਵ ਅਤੇ ਅੰਗਿਰਾ
|
ਨੌਵਾਂ ਮੰਡਲ (ਪਵਮਾਨ ਮੰਡਲ) |
ਅਨੇਕ ਰਿਸ਼ੀ
|
ਦਸਵਾਂ ਮੰਡਲ |
ਅਨੇਕ ਰਿਸ਼ੀ
|
- ਇਹ ਸਭ ਤੋਂ ਪ੍ਰਾਚੀਨਤਮ ਵੇਦ ਮੰਨਿਆ ਜਾਂਦਾ ਹੈ।
- ਰਿਗਵੇਦ ਦੇ ਕਈ ਸੂਕਤਾਂ ਵਿੱਚ ਵੱਖ ਵੱਖ ਵੈਦਿਕ ਦੇਵਤਿਆਂ ਦੀ ਉਸਤਤੀ ਕਰਨ ਵਾਲੇ ਮੰਤਰ ਹਨ। ਹਾਲਾਂਕਿ ਰਿਗਵੇਦ ਵਿੱਚ ਹੋਰ ਪ੍ਰਕਾਰ ਦੇ ਸੂਕਤ ਵੀ ਹਨ, ਪਰ ਦੇਵਤਿਆਂ ਦੀ ਵਡਿਆਈ ਕਰਨ ਵਾਲੇ ਸਤੋਤਰਾਂ ਦੀ ਪ੍ਰਧਾਨਤਾ ਹੈ।
- ਰਿਗਵੇਦ ਵਿੱਚ ਕੁਲ ਦਸ ਮੰਡਲ ਹਨ ਅਤੇ ਉਨ੍ਹਾਂ ਵਿੱਚ 1028 ਸੂਕਤ ਹਨ ਅਤੇ ਕੁਲ 10,500 ਰਿਚਾਵਾਂ ਹਨ।
- ਰਿਗਵੇਦ ਦੇ ਦਸ ਮੰਡਲਾਂ ਵਿੱਚ ਕੁੱਝ ਮੰਡਲ ਛੋਟੇ ਹਨ ਅਤੇ ਕੁੱਝ ਮੰਡਲ ਵੱਡੇ ਹਨ।
- ਰਿਗਵੇਦ ਵਿੱਚ ਸਭ ਤੋਂ ਵੱਧ ਮੰਤਰ ੲਿੰਦਰ ਦੇਵਤੇ ਲੲੀ ਲਿਖੇ ਗੲੇ ਹਨ।
ਹਵਾਲੇ