ਜਾਨ ਬੋਰਥਵਿਕ ਗਿਲਕਰਿਸਟ
ਜਾਨ ਬੋਰਥਵਿਕ ਗਿਲਕਰਿਸਟ (ਜੂਨ 1759 - 1841) ਇੱਕ ਸਕਾਟਿਸ਼ ਸਰਜਨ, ਇੱਕ ਇੰਡੀਗੋ ਕਿਸਾਨ, ਅਤੇ ਇੱਕ ਭਾਰਤਵਿਦ ਸੀ। ਉਹ ਉਰਦੂ, ਅਰਬੀ ਅਤੇ ਸੰਸਕ੍ਰਿਤ ਦਾ ਵੀ ਵਿਦਵਾਨ ਸੀ। ਉਸਨੇ ਕਈ ਮਹੱਤਵਪੂਰਨ ਕਿਤਾਬਾਂ ਲਿਖੀਆਂ ਜਿਵੇਂ ਇੰਗਲਿਸ਼-ਹਿੰਦੁਸਤਾਨੀ ਡਿਕਸਨਰੀ, 'ਹਿੰਦੁਸਤਾਨੀ ਗਰੈਮਰ, 'ਦ ਓਰੀਐਂਟਲ ਲਿੰਗੁਇਸਟ' ਨਾਮਕ ਦੋ ਗਰੰਥ 1796 ਅਤੇ 1798 ਵਿੱਚ ਪ੍ਰਕਾਸ਼ਿਤ ਕਰਵਾਏ। ਉਸ ਦਾ ਹਿੰਦੁਸਤਾਨੀ ਦਾ ਲੈਕਸੀਕੋਨ (Lexicon) ਨਾਗਰੀ ਲਿਪੀ, ਅਰਬੀ ਲਿਪੀ ਵਿੱਚ, ਅਤੇ ਇਸ ਦਾ ਰੋਮਨ ਲਿਪੀਅੰਤਰਨ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ.[1][2][3][4] ਫ਼ੋਰਟ ਵਲੀਅਮ ਕਾਲਜ ਦੇ ਹਿੰਦੁਸਤਾਨੀ ਵਿਭਾਗ ਦੇ ਲੇਖਕਾਂ ਵਿੱਚ ਸਭ ਤੋਂ ਉੱਪਰ ਡਾਕਟਰ ਜਾਨ ਗਿਲਕ੍ਰਿਸਟ ਦਾ ਨਾਮ ਹੈ। ਉਹ 1759 ਨੂੰ ਐਡਨਬਰਾ (ਸਕਾਟਲੈਂਡ) ਵਿੱਚ ਪੈਦਾ ਹੋਏ। ਉਹ ਬਤੌਰ ਡਾਕਟਰ ਹਿੰਦੁਸਤਾਨ ਆਏ ਅਤੇ ਇੱਥੇ ਦੀ ਜ਼ਬਾਨ ਸਿੱਖੀ ਕਿਉਂਕਿ ਉਸ ਦੇ ਬਗ਼ੈਰ ਉਹ ਆਪਣੇ ਪੇਸ਼ੇ ਨੂੰ ਬਖ਼ੂਬੀ ਚਲਾ ਨਹੀਂ ਸਕਦੇ ਸਨ। ਬਾਦ ਵਿੱਚ ਫ਼ੋਰਟ ਵਿਲੀਅਮ ਕਾਲਜ ਦੇ ਆਗ਼ਾਜ਼ ਦਾ ਸਬੱਬ ਬਣੇ। ਜਾਨ ਗਿਲਕ੍ਰਿਸਟ ਨੇ ਚਾਰ ਸਾਲ ਤੱਕ ਇਸ ਕਾਲਜ ਵਿੱਚ ਸੇਵਾ ਕੀਤੀ ਅਤੇ 1704 ਉਹ ਵਜ਼ੀਫ਼ਾ ਲੈ ਕੇ ਇੰਗਲਿਸਤਾਨ ਚਲੇ ਗਏ। ਉਥੇ ਓਰੀਐਂਟਲ ਇੰਸਟੀਟਿਊਟ ਵਿੱਚ ਉਰਦੂ ਦੇ ਪ੍ਰੋਫ਼ੈਸਰ ਨਿਯੁਕਤ ਹੋਏ। 9 ਜਨਵਰੀ 1841 ਨੂੰ ਪੈਰਿਸ ਵਿੱਚ ਉਹਨਾਂ ਦੀ ਮੌਤ ਹੋ ਗਈ। ਹਵਾਲੇ
|
Portal di Ensiklopedia Dunia