ਜਾਰਜ ਅਮਾਡੋ
ਜਾਰਜ ਲੀਲ ਅਮਾਡੋ ਡੀ ਫ਼ਾਰਿਆ (ਬ੍ਰਾਜ਼ੀਲੀ ਪੁਰਤਗਾਲੀ: [ˈʒɔʁʒi lɛˈaw ɐˈmadu dʒi fɐˈɾi.ɐ], 10 ਅਗਸਤ 1912 – 6 ਅਗਸਤ 2001) ਇੱਕ ਆਧੁਨਿਕਤਾਵਾਦੀ ਬ੍ਰਾਜ਼ਿਲੀਅਨ ਲੇਖਕ ਸੀ। ਉਸਨੂੰ ਆਧੁਨਿਕ ਬ੍ਰਾਜ਼ਿਲੀਅਨ ਲੇਖਕਾਂ ਵਿੱਚ ਵਧੀਆ ਪਛਾਣ ਹਾਸਿਲ ਹੈ, ਜਿਸਦੀਆਂ ਰਚਨਾਵਾਂ ਲਗਭਗ 49 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ ਅਤੇ ਕੁਛ ਫ਼ਿਲਮਾਂ ਦੇ ਰੂਪ ਵਿੱਚ ਵੀ ਪ੍ਰਸਿੱਧ ਹਨ, ਵਿਸ਼ੇਸ਼ ਤੌਰ 'ਤੇ 1978 ਵਿੱਚ ਆਈ '''ਡੋਨਾ ਫ਼ਲੋਰ ਐਂਡ ਹਰ ਟੂ ਹਸਬੈਂਡਸ"। ਉਸਦੀ ਰਚਨਾ ਵਿੱਚ ਮੈਸਤੀਜ਼ੋ ਬਰਾਜ਼ਿਲ ਦੀ ਨੁਹਾਰ ਝਲਕਦੀ ਹੈ, ਅਤੇ ਧਾਰਮਿਕ ਸਮਕ੍ਰਿਤੀਵਾਦ ਨੂੰ ਚਿੰਨਤ ਕਰਦਾ ਹੈ। ਉਹ ਹਸਮੁੱਖ ਤੇ ਆਸ਼ਾਵਾਦੀ ਦੇਸ਼ ਦਰਸ਼ਾਉਂਦਾ ਹੈ ਜੋ ਕਿ ਇੱਕੋ ਸਮੇਂ ਗਹਰੇ ਸਮਾਜਿਕ ਅਤੇ ਆਰਥਿਕ ਭੇਦਭਾਵ ਵਿੱਚ ਘਿਰਿਆ ਹੋਇਆ ਵੀ ਹੈ। ਉਹ 1961 ਤੋਂ ਲੈਕੇ ਆਪਣੀ ਮੌਤ 2001 ਤੱਕ ਬ੍ਰਾਜ਼ਿਲੀਅਨ ਅਕਾਦਮੀ ਆਫ ਲੈਟਰਜ਼ ਦਾ 23ਵਾਂ ਪ੍ਰਧਾਨ ਰਿਹਾ। ਜੀਵਨੀਅਮਾਡੋ ਦਾ ਜਨਮ ਇਟਾਬੁਨਾ ਦੇ ਇਨਲੈਂਡ ਸ਼ਹਿਰ ਦੇ ਨੇੜੇ ਖੇਤਾਂ ਵਿਚਲੇ ਘਰ ਵਿੱਚ ਹੋਇਆ, ਜੋ ਕਿ ਬ੍ਰਾਜ਼ਿਲ ਦੇ ਸੂਬੇ ਬਹੀਆ ਦੇ ਦੱਖਣ ਵੱਲ ਸਥਿਤ ਹੈ। ਉਹ ਜਾਉ ਅਮਾਡੋ ਡੇ ਫ਼ਾਰਿਆ ਤੇ ਡੀ. ਏਉਲਾਲਿਆ ਲੀਲ ਦੇ ਚਾਰ ਪੁੱਤਾਂ ਵਿਚੋਂ ਸਭ ਤੋਂ ਵੱਡਾ ਸੀ। ਉਸਦੇ ਖੇਤ ਫੇਰਾਦਸ ਦੇ ਕਿਸੇ ਪਿੰਡ ਵਿੱਚ ਪੈਂਦੇ ਸਨ।, ਜੋ ਹਾਲਾਂਕਿ ਅੱਜ ਇਟਾਬੁਨਾ ਦਾ ਇੱਕ ਜ਼ਿਲ੍ਹਾ ਹੈ, ਜੋ ਕਿ ਤਟਵਰਤੀ ਸ਼ਹਿਰ '''ਇਲਹੇਸ''' ਦੁਆਰਾ ਪ੍ਰਸ਼ਾਸ਼ਿਤ ਕੀਤਾ ਜਾਂਦਾ ਹੈ। ਇਸੇ ਕਾਰਨ ਹੀ ਉਹ ਆਪਣੇ ਆਪ ਨੂੰ '''ਇਲੇਹਸ''' ਦਾ ਵਾਸੀ ਸਮਝਦਾ ਹੈ। ਉਸ ਆਪਣੇ ਖੇਤਰ ਵਿੱਚ ਵੱਡੇ ਕੋਕੋਆ ਦੇ ਬੂਟੇ ਲਾਏ ਜਾਣ ਦਾ ਪਰਦਾਫਾਸ਼ ਕੀਤਾ, ਅਮਾਂਡੋ ਇਸ ਖਿੱਤੇ ਵਿੱਚ ਕੰਮ ਕਰਦਿਆਂ ਲੋਕਾਂ ਦੇ ਦੁੱਖ ਤੇ ਸੰਘਰਸ਼ ਨੂੰ ਜਾਣਦਾ ਸੀ ਜੋ ਕਿ ਬਿਲਕੁਲ ਗੁਲਾਮੀ ਦੀ ਹਾਲਤ ਵਿੱਚ ਰਹਿ ਰਹੇ ਸਨ। ਇਹੋ ਹੀ ਉਸ ਦੀਆਂ ਕੁਛ ਲਿਖਤਾਂ ਦਾ ਵਿਸ਼ਾ ਬਣਿਆ, ਉਦਾਹਰਣ ਵਜੋਂ 1944 ਦੀ ਰਚਨਾ '''ਦੀ ਵਾਇਲੈਂਟ ਲੈਂਡ'''। ਉਹ ਜਦੋਂ ਇੱਕ ਸਾਲ ਦਾ ਸੀ ਤਾਂ ਉਸਦੇ ਪਰਿਵਾਰ ਨੂੰ ਪਿੰਡ ਵਿੱਚ ਚੇਚਕ ਦੀ ਮਹਾਮਾਰੀ ਫੈਲਣ ਕਾਰਨ ਇਲੇਹਸ ਜਾਣਾ ਪਿਆ ਅਤੇ ਉਸਨੇ ਆਪਣਾ ਬਚਪਨ ਉੱਥੇ ਹੀ ਗੁਜ਼ਾਰਿਆ। [1] ਉਹ ਸੂਬੇ ਦੀ ਰਾਜਧਾਨੀ ਸੈਲਵਾਡੋਰ ਦੇ ਸਕੂਲ ਵਿੱਚ ਦਾਖਿਲ ਹੋਇਆ। 14 ਸਾਲਾਂ ਦੀ ਉਮਰ ਤੋਂ ਹੀ ਅਮਾਡੋ ਕੁਛ ਪੱਤਰਿਕਾਵਾਂ ਨੂੰ ਸਹਿਯੋਗ ਦੇਣ ਲੱਗਾ ਅਤੇ ਆਧੁਨਿਕਤਾ ਦੇ ਵਿਦ੍ਰੋਹੀ ਅਕਾਦਮੀ ਦੇ ਸੰਸਥਾਪਕਾਂ ਵਜੋਂ ਸਾਹਿਤਕ ਜੀਵਨ ਵਿੱਚ ਹਿੱਸਾ ਲਿਆ। ਉਹ ਬ੍ਰਾਜ਼ੀਲ ਦੇ ਵਕੀਲ, ਲੇਖਕ, ਪੱਤਰਕਾਰ ਅਤੇ ਰਾਜਨੇਤਾ ਗਿਲਬੈਰਟੋ ਅਮਾਡੋ[2] ਅਤੇ ਬ੍ਰਾਜ਼ਿਲੀਅਨ ਅਦਾਕਾਤਾ ਅਤੇ ਸਕ੍ਰੀਨ ਰਾਈਟਰ ਵੇਰਾ ਕਲਾਉਜ਼ੋਟ ਦਾ ਚਚੇਰਾ ਭਾਈ ਸੀ।[3] ਅਮਾਡੋ ਨੇ 1931 ਵਿੱਚ 18 ਸਾਲਾਂ ਦੀ ਉਮਰ ਵਿੱਚ ਆਪਣਾ ਪਹਿਲਾ ਨਾਵਲ '''ਦੀ ਕੰਟਰੀ ਆਫ ਕਾਰਨੀਵਲ''' ਪ੍ਰਕਾਸ਼ਿਤ ਕਰਵਾਇਆ। ਉਸਨੇ ਮਾਟਿਲਡੇ ਰੋਜ਼ਾ ਨਾਲ ਵਿਆਹ ਕਰਵਾਇਆ ਅਤੇ 1933 ਵਿੱਚ ਉਸਦੀ ਧੀ ਲਿਲਾ ਦਾ ਜਨਮ ਹੋਇਆ। ਇਸੇ ਸਾਲ ਹੀ ਉਸਨੇ ਦੂਸਰਾ ਨਾਵਲ ਕੋਕੋਆ ਛਪਵਾਇਆ ਜਿਸਨੇ ਉਸਨੂੰ ਹੋਰ ਮਸ਼ਹੂਰੀ ਪ੍ਰਦਾਨ ਕੀਤੀ। ਉਸਨੇ ਰਿਉ ਡੇ ਜਾਨੇਰਿਉਨਦੀ ਫੈਡਰਲ ਯੂਨੀਵਰਸਿਟੀ ਦੇ ਕਾਨੂਨ ਵਿਭਾਗ ਵਿਚੋਂ ਵਕਾਲਤ ਦੀ ਪੜ੍ਹਾਈ ਕੀਤੀ, ਪਰੰਤੂ ਕਦੇ ਵੀ ਪੇਸ਼ੇਵਰ ਵਕੀਲ ਨਹੀਂ ਬਣਿਆ।[4] ਉਸਦੇੇ ਖੱਬੇਪੱਖੀ ਗਤੀਵਿਧੀਆਂ ਨੇ ਗੇਟੁਲਿਉ ਵਰਗਸ ਦੇ ਤਾਨਾਸ਼ਾਹੀ ਸ਼ਾਸ਼ਨ ਦੇ ਚੱਲਦਿਆਂ ਉਸਦੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ। 1935 ਵਿੱਚ ਉਸਨੂੰ ਪਹਿਲੀ ਵਾਰ ਗਿਰਫ਼ਤਾਰ ਕੀਤਾ ਗਿਆ ਅਤੇ ਦੋ ਸਾਲਾਂ ਬਾਅਦ ਉਸ ਦੀਆਂ ਕਿਤਾਬਾਂ ਨੂੰ ਜਨਤਕ ਤੌਰ 'ਤੇ ਅੱਗ ਲਾ ਦਿੱਤੀ ਗਈ। ਉਸਦੀਆਂ ਲਿਖਤਾਂ ਉੱਤੇ ਪੁਰਤਗਾਲ ਵਿੱਚ ਰੋਕ ਲਾ ਦਿੱਤੀ ਗਈ, ਪਰੰਤੂ ਬਾਕੀ ਦੇ ਯੂਰੋਪ ਵਿੱਚ ਉਸਨੇ ਆਪਣੀ ਫਰਾਂਸ ਵਿੱਚ ਛਪੀ ਪੁਸਤਕ ਜੂਬਿਆਬਾ ਨਾਲ ਬਹੁਤ ਮਸ਼ਹੂਰੀ ਹਾਸਿਲ ਕੀਤੀ। ਕਿਤਾਬ ਵਿੱਚ ਨੋਬਲ ਅਵਾਰਡ ਵਿਜੇਤਾ ਅਲਬਰਟ ਕਾਮੂ ਦੇ ਅਤੇ ਹੋਰ ਉਤਸਾਹੀ ਸਮੀਖਿਆ ਸ਼ਾਮਿਲ ਸੀ। 1940 ਦੇ ਆਰੰਭ ਵਿੱਚ ਅਮਾਡੋ ਨੇ ਨਾਜ਼ੀਆਂ ਦੇ ਪੈਸੇ ਨਾਲ ਚੱਲਦੇ ਰਾਜਨੀਤਿਕ ਅਖ਼ਬਾਰ '''ਮੀਉ-ਦਿਆ''' ਲਈ ਸਾਹਿਤਕ ਪਰਿਸ਼ਿਸ਼ਟ ਲਿਖਿਆ।[5][6] ਕਾਮਰੇਡ ਉਗਰਵਾਦੀ ਬਨਣ ਕਾਰਨ ਅਮਾਡੋ ਨੂੰ 1941 ਤੋਂ 1942 ਤੱਕ ਦੇਸ਼ਨਿਕਾਲੇ ਦੀ ਸਜ਼ਾ ਮਿਲਣ ਤੇ ਅਰਜਨਟਿਨਾ ਅਤੇ ਉਰੂਗਵੇ ਜਾਣ ਲਈ ਮਜ਼ਬੂਰ ਕੀਤਾ ਗਿਆ। ਜਦੋਂ ਉਹ ਬ੍ਰਾਜ਼ੀਲ ਵਾਪਿਸ ਆਇਆ ਤਾਂ ਉਹ ਆਪਣੀ ਪਤਨੀ ਮੈਟਿਲਡੇ ਗਾਰਸਿਆ ਰੋਜ਼ਾ ਤੋਂ ਅਲਗ ਹੋ ਜਾਂਦਾ ਹੈ। 1945 ਵਿੱਚ ਉਸਨੂੰ ਰਾਸ਼ਟਰੀ ਸੰਵਿਧਾਨਿਕ ਸਭਾ ਲਈ ਚੁਣਿਆ ਗਿਆ, ਬ੍ਰਾਜ਼ਿਲੀਅਨ ਕਮਿਊਨਿਸਟ ਪਾਰਟੀ(ਪੀ.ਸੀ.ਬੀ.) ਦੇ ਪ੍ਰਤੀਨਿਧੀ ਕਾਰਨ ਉਸਨੂੰ ਸੂਬੇ ਦੇ ਬਾਕੀ ਉਮੀਦਵਾਰਾਂ ਨਾਲੋਂ ਜ਼ਿਆਦਾ ਵੋਟਾਂ ਪ੍ਰਾਪਤ ਹੋਈਆਂ। ਉਸਨੇ ਧਾਰਮਿਕ ਵਿਸ਼ਵਾਸ ਦੀ ਆਜ਼ਾਦੀ ਪ੍ਰਦਾਨ ਕਰਨ ਵਾਲੇ ਕਾਨੂਨ ਉੱਤੇ ਦਸਤਖ਼ਤ ਕੀਤੇ।[7] ਰਚਨਾਵਾਂਚੁਨਿੰਦਾ ਰਚਨਾਵਾਂ ਸ਼ਾਮਿਲ
ਹਵਾਲੇ
|
Portal di Ensiklopedia Dunia