ਬ੍ਰਾਜ਼ੀਲ
ਬ੍ਰਾਜ਼ੀਲ (ਪੁਰਤਗਾਲੀ: [Brasil] Error: {{Lang}}: text has italic markup (help) (ਬਰਾਸੀਲ)[8]), ਅਧਿਕਾਰਕ ਤੌਰ 'ਤੇ ਬ੍ਰਾਜ਼ੀਲ ਦਾ ਸੰਘੀ ਗਣਰਾਜ[9][10] (ਪੁਰਤਗਾਲੀ: [República Federativa do Brasil] Error: {{Lang}}: text has italic markup (help), ⓘ), ਦੱਖਣੀ ਅਮਰੀਕਾ ਮਹਾਂਦੀਪ ਅਤੇ ਲਾਤੀਨੀ ਅਮਰੀਕਾ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ; ਖੇਤਰਫਲ ਅਤੇ ਅਬਾਦੀ (19.3 ਕਰੋੜ ਤੋਂ ਵੀ ਵੱਧ) ਦੋਵੇਂ ਪੱਖੋਂ।[4][11] ਅਮਰੀਕਾ ਦਾ ਇਕੱਲਾ ਪੁਰਤਗਾਲੀ ਬੋਲਣ ਵਾਲਾ ਦੇਸ਼ ਹੈ।[11] ਪੂਰਬ ਵੱਲ ਅੰਧ ਮਹਾਂਸਾਗਰ ਨਾਲ ਘਿਰੇ ਹੋਏ ਇਸ ਦੇਸ਼ ਦੀ ਕੁੱਲ ਤਟਰੇਖਾ 7,941 ਕਿ.ਮੀ. (4,655 ਮੀਲ) ਹੈ।[11] ਇਸ ਦੀਆਂ ਹੱਦਾਂ ਉੱਤਰ ਵੱਲ ਵੈਨੇਜ਼ੁਏਲਾ, ਗੁਇਆਨਾ, ਸੂਰੀਨਾਮ ਅਤੇ ਫ਼ਰਾਂਸੀਸੀ ਵਿਦੇਸ਼ੀ ਖੇਤਰ ਫ਼ਰਾਂਸੀਸੀ ਗੁਇਆਨਾ ਨਾਲ਼, ਉੱਤਰ-ਪੱਛਮ ਵੱਲ ਕੋਲੰਬੀਆ ਨਾਲ, ਪੱਛਮ ਵੱਲ ਪੇਰੂ ਅਤੇ ਬੋਲੀਵੀਆ, ਦੱਖਣ-ਪੱਛਮ ਵੱਲ ਪੈਰਾਗੁਏ ਅਤੇ ਅਰਜਨਟੀਨਾ ਅਤੇ ਦੱਖਣ ਵਿੱਚ ਉਰੂਗੁਏ ਨਾਲ ਲੱਗਦੀਆਂ ਹਨ। ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਬਹੁਤ ਸਾਰੇ ਟਾਪੂ ਪੈਂਦੇ ਹਨ, ਜਿਵੇਂ ਕਿ ਫ਼ੇਰਨਾਂਦੋ ਡੇ ਨੋਰੋਨਾ, ਰੋਕਾਸ ਮੂੰਗ-ਪਹਾੜ, ਸੇਂਟ ਪੀਟਰ ਅਤੇ ਪਾਲ ਪੱਥਰ ਅਤੇ ਤਰਿੰਦਾਦੇ ਅਤੇ ਮਾਰਤਿਮ ਵਾਸ।[11] ਏਕੁਆਡੋਰ ਅਤੇ ਚਿਲੇ ਤੋਂ ਛੁੱਟ ਇਸਦੀਆਂ ਹੱਦਾਂ ਦੱਖਣੀ ਅਮਰੀਕਾ ਦੇ ਹਰੇਕ ਦੇਸ਼ ਨਾਲ ਲੱਗਦੀਆਂ ਹਨ। ਨਾਂਬ੍ਰਾਜ਼ੀਲ ਦਾ ਨਾਂ ਬ੍ਰਾਜ਼ੀਲ ਇਥੋਂ ਦੇ ਇੱਕ ਰੁੱਖ ਬ੍ਰਾਜ਼ੀਲਵੁੱਡ ਦੇ ਨਾਂ ਤੇ ਹੈ ਜਿਹੜਾ ਇਹਦੇ ਤੱਟੀ ਖੇਤਰਾਂ ਤੇ ਬੇਹੱਦ ਹੁੰਦਾ ਹੈ।[12] ਬ੍ਰਾਜ਼ੀਲ ਪੁਰਤਗੇਜ਼ੀ ਬੋਲੀ ਦਾ ਸ਼ਬਦ ਏ ਜਿਸਦਾ ਮਤਲਬ ਹੈ ਅੰਗਾਰ ਵਰਗਾ ਰੱਤਾ। ਏਸ ਰੁੱਖ ਤੋਂ ਗੂੜਾ ਰੱਤਾ ਰੰਗ ਬਣਦਾ ਹੈ ਜਿਸਦੀ ਯੂਰਪੀ ਲੋਕਾਂ ਨੂੰ ਕੱਪੜਾ ਰੰਗਣ ਲਈ ਲੋੜ ਸੀ।[13] ਇਹ ਇੱਕ ਮਹਿੰਗੀ ਜਿਨਸ ਸੀ ਤੇ ਇਹ ਬ੍ਰਾਜ਼ੀਲ ਤੋਂ ਲਿਆਈ ਜਾਣ ਵਾਲੀ ਪਹਿਲੀ ਜਿਨਸ ਸੀ। ਇਥੋਂ ਦੇ ਦੇਸੀ ਲੋਕਾਂ ਨੇ ਇਸ ਰੁੱਖ ਦੀ ਕਾਫੀ ਬਿਜਾਈ ਕੀਤੀ, ਜਿਸਦੇ ਬਦਲੇ ਉਹ ਯੂਰਪੀ ਜਿਨਸਾਂ ਲੈਂਦੇ ਸਨ।[14]
ਪੁਰਤਗਾਲ ਦੇ ਰਿਕਾਰਡ ਵਿਚ ਦੇਸ ਦਾ ਨਾਂ ਪਾਕ ਸਲੀਬਵਾਲਾ ਦੇਸ (Terra da Santa Cruz) ਸੀ[15] ਪਰ ਯੂਰਪੀ ਜਹਾਜ਼ਾਂ ਵਾਲੇ ਤੇ ਵਪਾਰੀ ਇਹਨੂੰ ਬ੍ਰਾਜ਼ੀਲ ਦਾ ਦੇਸ (Terra do Brasil) ਬ੍ਰਾਜ਼ੀਲ ਦੇ ਵਪਾਰ ਸਦਕਾ ਕਹਿੰਦੇ ਸਨ।ਹਵਾਲੇ ਵਿੱਚ ਗ਼ਲਤੀ:Invalid parameter in ਇਤਿਹਾਸਸਭ ਤੋਂ ਪੁਰਾਣੇ ਭਾਂਡੇ ਜਿਹੜੇ ਪੱਛਮੀ ਅਰਧਗੋਲੇ ਵਿਚੋਂ ਮਿਲੇ ਹਨ ਉਹ 8000 ਵਰ੍ਹੇ ਪੁਰਾਣੇ ਹਨ ਤੇ ਇਹ ਐਮੇਜ਼ਨ ਦੇ ਬੇਸਿਨ ਵਿੱਚ ਸੰਤਾਰਮ ਤੋਂ ਮਿਲੇ ਹਨ ਤੇ ਇਸ ਗਲ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਵੇਲਿਆਂ ਤੋਂ ਈ ਬ੍ਰਾਜ਼ੀਲ ਵਿਚ ਮਨੁੱਖ ਰਹਿੰਦਾ ਸੀ।[17] ਇਹ ਥਾਂ ਅਣਗਿਣਤ ਵੱਖ ਵੱਖ ਕਬੀਲਿਆਂ ਦੀ ਰਹਿਣ ਥਾਂ ਸੀ ਜਿਹੜੇ ਉਥੇ 10،000 ਦੇ ਨੇੜੇ ਵਰ੍ਹਿਆਂ ਤੋਂ ਰਹਿ ਰਹੇ ਸਨ ਤੇ ਉਹਨਾਂ ਦੇ ਸਭ ਤੋਂ ਪੁਰਾਣੇ ਨਿਸ਼ਾਨ ਮਨਾਸ ਗੈਰਆਇਸ ਦੇ ਪਹਾੜੀ ਥਾਂ ਵਿਚ ਵੇਖੇ ਜਾ ਸਕਦੇ ਹਨ।[18] ਅੱਜਕਲ੍ਹ ਦੇ ਬ੍ਰਾਜ਼ੀਲ ਵਿਚ 2000 ਦੇ ਨੇੜੇ ਪੁਰਾਣੇ ਕਬੀਲੇ ਮਿਲਦੇ ਹਨ ਜਿਹੜੇ ਸ਼ਿਕਾਰ, ਮੱਛੀਆਂ ਫੜ ਕੇ ਤੇ ਹੋਰ ਪੱਖੀ ਵਾਸੀ ਕੰਮ ਕਰ ਕੇ ਗੁਜ਼ਾਰਾ ਕਰਦੇ ਹਨ। ਪੁਰਤਗੇਜ਼ੀ ਬਸਤੀਆਂਦੇਸ ਬ੍ਰਾਜ਼ੀਲ ਨੂੰ 22 ਅਪ੍ਰੈਲ 1500 ਚ ਇਥੇ ਇੱਕ ਪੁਰਤਗਾਲੀ ਸਮੁੰਦਰੀ ਖੋਜੀ ਪੈਡਰੋ ਅਲਵਾਰਸ ਕਬਰਾਲ ਨੇ ਪੁਰਤਗਾਲੀ ਸਲਤਨਤ ਲਈ ਹਥਿਆਇਆ।[19] ਪੁਰਤਗਾਲੀਆਂ ਦਾ ਇਥੇ ਪੱਥਰ ਜੁੱਗ ਦੇ ਲੌਕਾਂ ਨਾਲ਼ ਪਿਆ ਜਿਹੜੇ ਤੁਪੀ–ਗੁੱਰਾਨੀ ਪਰਿਵਾਰ ਦੀ ਬੋਲੀ ਬੋਲਦੇ ਸਨ ਤੇ ਆਪਸ ਵਿਚ ਲੜਦੇ ਰਹਿੰਦੇ ਸਨ।[20] ਭਾਵੇਂ ਪਹਿਲੀ ਪੁਰਤਗਾਲੀ ਬਸਤੀ 1532 ਵਿਚ ਸਥਾਪਤ ਕਰ ਲਈ ਗਈ ਸੀ ਪਰ ਅਸਲ ਵਿਚ 1534 ਤੋਂ ਉਥੇ ਪੁਰਤਗਾਲੀ ਬਸਤੀਕਰਨ ਦਾ ਅਸਰਦਾਰ ਕੰਮ ਸ਼ੁਰੂ ਹੋਇਆ। ਪੁਰਤਗਾਲ ਦੇ ਬਾਦਸ਼ਾਹ ਨੇ ਬ੍ਰਾਜ਼ੀਲ ਦੇ ਕੁੱਲ ਇਲਾਕੇ ਨੂੰ ਪੰਦਰਾਂ ਪ੍ਰਾਈਵੇਟ ਅਤੇ ਖੁਦਮੁਖਤਿਆਰ ਕਪਤਾਨੀ ਕਲੋਨੀਆਂ ਵਿੱਚ ਵੰਡ ਦਿੱਤਾ।[21][22] ਪਰ ਇਹ ਵਿਕੇਂਦਰੀਕਰਨ ਸਮਸਿਆ ਸਾਬਤ ਹੋਇਆ ਅਤੇ 1549 ਨੂੰ ਪੁਰਤਗਾਲ ਦੇ ਬਾਦਸ਼ਾਹ ਨੇ ਇਸਨੂੰ ਮੁੜ ਇੱਕ ਕਰਕੇ ਇਥੇ ਇੱਕ ਗਵਰਨਰ ਜਨਰਲ ਲਾ ਦਿੱਤਾ।[22][23] ਦੇਸੀ ਕਬੀਲਿਆਂ ਨੂੰ ਪੁਰਤਗਾਲੀਆਂ ਨੇ ਆਪਣੇ ਆਪ ਵਿੱਚ ਜਜ਼ਬ ਕਰ ਲਿਆ। ਕੁਝ ਨੂੰ ਗ਼ੁਲਾਮ ਬਣਾ ਲਿਆ ਅਤੇ ਕੁਝ ਯੂਰਪੀ ਰੋਗਾਂ ਦਾ ਮੁਕਾਬਲਾ ਨਾ ਕਰ ਸਕੇ ਤੇ ਮਰ ਖੱਪ ਗਏ। 16ਵੀਂ ਸਦੀ ਦੇ ਵਿਚਕਾਰ ਤਕ ਸ਼ੱਕਰ ਬ੍ਰਾਜ਼ੀਲ ਦੀ ਵੱਡੀ ਬਰਾਮਦ ਬਣ ਗਈ ਤੇ ਇਹਦੀ ਵਧੇਰੇ ਪੈਦਾਵਾਰ ਲਈ ਅਫ਼ਰੀਕਾ ਤੋਂ ਗ਼ੁਲਾਮ ਲਿਆਂਦੇ ਗਏ। ਪੁਰਤਗਾਲੀਆਂ ਨੇ ਹੌਲੀ ਹੌਲੀ ਆਲੇ ਦੁਆਲੇ ਦੀਆਂ ਫ਼ਰਾਂਸੀਸੀ, ਡਚ ਤੇ ਅੰਗਰੇਜ਼ੀ ਕਲੋਨੀਆਂ ਤੇ ਮੱਲ ਮਾਰ ਲਈ। 17ਵੀਂ ਸਦੀ ਦੇ ਅੰਤ ਤੇ ਸ਼ੱਕਰ ਦਾ ਕੰਮ ਥੋੜਾ ਰਹਿ ਗਿਆ ਪਰ ਉਸੇ ਵੇਲੇ ਉੱਥੇ ਸੋਨਾ ਲਭਣ ਲੱਗ ਗਿਆ ਤੇ ਇੰਜ ਉਥੇ ਲੋਕ ਵਸਦੇ ਰਹੇ। 1808 ਵਿਚ ਪੁਰਤਗਾਲ ਦਾ ਸ਼ਾਹੀ ਟੱਬਰ ਨੀਪੋਲੀਅਨ ਦੇ ਹੱਲੇ ਤੋਂ ਬਚਦਾ ਹੋਇਆ ਬਰਾਜ਼ੀਲ ਆ ਗਿਆ ਤੇ ਬਰਾਜ਼ੀਲ ਦਾ ਨਗਰ ਰੀਓ ਡੀ ਜੀਨਰੋ ਪੁਰਤਗੇਜ਼ੀ ਸਲਤਨਤ ਦੀ ਰਾਜਧਾਨੀ ਬਣ ਗਿਆ। ਵਿਭਾਗਬਰਾਜ਼ੀਲ ਦੇ 28 ਕੇਂਦਰੀ ਰਾਜ ਅਤੇ ਇੱਕ ਕੇਂਦਰੀ ਜ਼ਿਲਾ ਹੈ- #ਏਕਰੀ #ਅਲਾਗੋਆਸ #ਅਮਾਪਾ #ਆਮੇਜੋਨਾਸ #ਬਹਿਆ #ਖੀਰਾ #ਏਸਪਿਰਿਤੋ ਸਾਂਤੋ #ਗੋਇਯਾਸ #ਮਰਾਂਹਾਓ #ਮਾਤੋ ਗਰੋਸੋ #ਮਾਤੋ ਗਰੋਸੋ ਦੋ ਸੁਲ #ਮਿਨਾਸ ਜੇਰੇਸ #ਪਾਰਿਆ #ਪਰੇਬਾ #ਪਰੇਨਾ #ਪੇਰਨਾਮਬੁਕੋ #ਪਿਆਉਈ #ਰਯੋ ਡਿ ਜੇਨੇਰੋ #ਰਯੋ ਗਰਾਂਡੋ ਦੋ ਨਾਰਟੇ #ਰਯੋ ਗਰਾਂਡੋ ਦੋ ਸੁਲ #ਰੋਂਡੋਨਿਆ #ਰੋਰੈਮਾ #ਸਾਂਤਾ ਕੈਟਰੀਨਾ #ਸਾਓ ਪਾਉਲੋ #ਸਰਜਿਪੇ #ਟੋਕੈਨਿਸ ਪ੍ਰਸ਼ਾਸਕੀ ਵਿਭਾਗ![]() ਅੰਧ
ਮਹਾਂਸਾਗਰ ਪ੍ਰਸ਼ਾਂਤ
ਮਹਾਂਸਾਗਰ ਉੱਤਰੀ ਖੇਤਰ
ਉੱਤਰ-ਪੂਰਬੀ ਖੇਤਰ
ਮੱਧ-ਪੱਛਮੀ ਖੇਤਰ
ਦੱਖਣ-ਪੂਰਬੀ ਖੇਤਰ
ਦੱਖਣੀ ਖੇਤਰ
ਆਕਰੇ
ਆਮਾਸੋਨਾਸ
ਪਾਰਾ
ਰੋਰਾਇਮਾ
ਆਮਾਪਾ
ਰੋਂਡੋਨੀਆ
ਤੋਕਾਂਤਿਨਸ
ਮਾਰਾਨਾਓ
ਬਾਈਆ
ਪੀਆਊਈ
ਸੇਆਰਾ
ਉੱਤਰੀ
ਰਿਓ ਗਰਾਂਦੇ ਪਾਰਾਈਬਾ
ਪੇਰਨਾਮਬੂਕੋ
ਆਲਾਗੋਆਸ
ਸੇਰਹੀਪੇ
ਮਾਤੋ ਗ੍ਰੋਸੋ
ਦੱਖਣੀ
ਮਾਤੋ ਗ੍ਰੋਸੋ ਸੰਘੀ
ਜ਼ਿਲ੍ਹਾ ਗੋਈਆਸ
ਮਿਨਾਸ ਹੇਰਾਇਸ
ਸਾਓ ਪਾਓਲੋ
ਰਿਓ ਡੇ ਹਾਨੇਇਰੋ
ਏਸਪਿਰੀਤੋ ਸਾਂਤੋ
ਪਾਰਾਨਾ
ਸਾਂਤਾ ਕਾਤਾਰੀਨਾ
ਦੱਖਣੀ
ਰਿਓ ਗਰਾਂਦੇ ਅਰਜਨਟੀਨਾ
ਬੋਲੀਵੀਆ
ਚਿਲੇ
ਕੋਲੰਬੀਆ
ਫ਼ਰਾਂਸੀਸੀ ਗੁਇਆਨਾ
ਗੁਇਆਨਾ
ਪੈਰਾਗੁਏ
ਪੇਰੂ
ਸੂਰੀਨਾਮ
ਉਰੂਗੁਏ
ਵੈਨੇਜ਼ੁਏਲਾ
ਸ਼ਹਿਰ
ਫੋਟੋ ਗੈਲਰੀ
ਹਵਾਲੇ
|
Portal di Ensiklopedia Dunia