ਜਿੰਮੀ ਸ਼ੇਰਗਿੱਲ
ਜਿੰਮੀ ਸ਼ੇਰਗਿੱਲ (ਜਨਮ 3 ਦਸੰਬਰ 1970), ਜਨਮ ਵੇਲੇ ਨਾਮ ਜਸਜੀਤ ਸਿੰਘ ਗਿੱਲ, ਇੱਕ ਭਾਰਤੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਹੈ ਜੋ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦਾ ਹੈ।[2] ਜੀਵਨਜਿੰਮੀ ਸ਼ੇਰਗਿੱਲ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਜ਼ਿਲ੍ਹਾ ਗੋਰਖਪੁਰ, ਦੇ ਦਿਓਕੇਹੀਆ ਪਿੰਡ ਵਿੱਚ ਉੱਤਰ ਪ੍ਰਦੇਸ਼ ਵਿਖੇ ਹੋਇਆ। ਇਸ ਦਾ ਸੰਬੰਧ ਇੱਕ ਚੰਗੇ ਖਾਨਦਾਨ ਨਾਲ ਹੈ ਅਤੇ ਮਸ਼ਹੂਰ ਭਾਰਤੀ ਚਿੱਤਰਕਾਰ ਅਮ੍ਰਿਤਾ ਸ਼ੇਰਗਿੱਲ ਇਸ ਦੇ ਨਾਨਕੇ ਪਰਿਵਾਰ ਨਾਲ ਸੰਬੰਧਿਤ ਸੀ।[3] ਅਮ੍ਰਿਤਾ ਸ਼ੇਰ-ਗਿੱਲ ਪੰਜਾਬ ਦੇ ਮਸ਼ਹੂਰ ਮਜੀਠੀਆ ਪਰਿਵਾਰ ਵਿਚੋਂ ਸਨ। ਇਸ ਨੇ ਕੁਝ ਸਾਲਾਂ ਲਈ ਸੇਂਟ ਫ੍ਰਾਂਸਿਸ ਕਾਲਜ, ਲਖਨਉ ਤੋਂ ਪੜ੍ਹਾਈ ਕੀਤੀ ਅਤੇ ਫਿਰ 1985 ਵਿੱਚ ਆਪਣੇ ਪੁਰਖਿਆਂ ਦੇ ਸਥਾਨ, ਪੰਜਾਬ ਚਲੇ ਗਏ। ਇਸ ਨੇ ਪੰਜਾਬ ਪਬਲਿਕ ਸਕੂਲ, ਨਾਭਾ ਅਤੇ ਬਿਕਰਮ ਕਾਲਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਆਪਣੀ ਬਾਕੀ ਦੀ ਪੜ੍ਹਾਈ ਕੀਤੀ।[4] ਇਸ ਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ-11, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਤੋਂ ਪੂਰੀ ਕੀਤੀ।[5] ਇਸ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਇਹ ਮੁੰਬਈ ਚਲਾ ਗਿਆ। ਉਥੇ, ਇਹ ਰੌਸ਼ਨ ਤਨੇਜਾ ਦੀ ਅਦਾਕਾਰੀ ਦੀਆਂ ਕਲਾਸਾਂ ਵਿੱਚ ਸ਼ਾਮਲ ਹੋਇਆ।[3] ਫ਼ਿਲਮਾਂਹਿੰਦੀ
ਪੰਜਾਬੀ
ਹਵਾਲੇ
|
Portal di Ensiklopedia Dunia