ਸ਼ਰੀਕ
ਸ਼ਰੀਕ (English: Shareek) 2015 ਦੀ ਇੱਕ ਪੰਜਾਬੀ ਫ਼ਿਲਮ ਹੈ। ਇਸਦੇ ਨਿਰਦੇਸ਼ਕ ਨਵਨੀਤ ਸਿੰਘ ਹਨ। ਇਸ ਵਿੱਚ ਜਿੰਮੀ ਸ਼ੇਰਗਿੱਲ, ਮਾਹੀ ਗਿੱਲ, ਗੁੱਗੁ ਗਿੱਲ, ਸਿਮਰ ਗਿੱਲ, ਓਸ਼ਿਨ ਸਾਈ, ਮੁਕੁਲ ਦੇਵ, ਕੁਲਜਿੰਦਰ ਸਿੱਧੂ, ਪ੍ਰਿੰਸ ਕੇ ਜੇ, ਹੌਬੀ ਧਾਲੀਵਾਲ, ਗੁਲਚੂ ਜੌਲੀ ਹਨ। ਇਹ ਓਹਰੀ ਪ੍ਰੋਡਕਸ਼ਨਸ ਅਤੇ ਗ੍ਰੀਨ ਪਲੈਨੇਟ ਪ੍ਰੋਡਕਸ਼ਨਸ ਹੇਠ ਬਣੀ ਹੈ।[2] ਇਹ 22 ਅਕਤੂਬਰ 2015 ਨੂੰ ਪ੍ਰਦਰਸ਼ਿਤ ਹੋਈ।[3] ਪਲਾਟਸ਼ਰੀਕ ਤੋਂ ਭਾਵ ਹੈ - ਸਾਂਝ। ਫ਼ਿਲਮ ਪੰਜਾਬ ਵਿੱਚ ਪਾਏ ਜਾਂਦੇ ਸ਼ਰੀਕੀ ਸੰਬੰਧਾਂ ਵਿਚਲੇ ਤਣਾਅ ਨੂੰ ਦਿਖਾਇਆ ਗਿਆ ਹੈ। ਫ਼ਿਲਮ ਵਿੱਚ ਜੱਸਾ ਅਤੇ ਦਾਰਾ ਦੋ ਭਰਾ ਹਨ ਜੋ ਸ਼ਰੀਕ ਹਨ ਪਰ ਇੱਕ ਸਾਂਝੀ ਜਮੀਨ ਪਿੱਛੇ ਉਹਨਾਂ ਦਾ ਵੈਰ ਹੈ। ਇਹ ਵੈਰ ਪੀੜੀਆਂ ਤੋਂ ਚੱਲਦਾ ਆ ਰਿਹਾ ਹੈ। ਫ਼ਿਲਮ ਦਾ ਪਿਛੋਕੜ 1980 ਤੋਂ ਦਿਖਾਈ ਗਿਆ ਹੈ। ਫਿਰ 1990 ਅਤੇ ਮੌਜੂਦਾ ਸਮਾਂ ਦਿਖਾਇਆ ਗਿਆ ਹੈ। ਇੱਕ ਜਮੀਨ ਪਿਛੇ ਵਧਿਆ ਵੈਰ ਸਾਰੀਆਂ ਹੱਦਾਂ ਟੱਪ ਜਾਂਦਾ ਹੈ। ਕਾਸਟ
ਸੰਗੀਤਫ਼ਿਲਮ ਦਾ ਸੰਗੀਤ ਜੈਦੇਵ ਕੁਮਾਰ ਅਤੇ ਬੋਲ ਕੁਮਾਰ, ਦਵਿੰਦਰ ਖੰਨੇਵਾਲਾ ਅਤੇ ਪ੍ਰੀਤ ਹਰਪਾਲ ਨੇ ਲਿਖੇ ਹਨ। ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia