ਜੇਮਸ ਬੁਕਾਨਾਨ
ਜੇਮਸ ਬੁਕਾਨਾਨ 1791 ਅਮਰੀਕਾ ਦਾ 15ਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਪੈੱਨਸਿਲਵੇਨੀਆ ਦੇ ਕੋਵ ਗੈਪ ਵਿੱਚ ਪਿਤਾ ਜੇਮਸ ਬੁਕਾਨਾਨ ਅਤੇ ਮਾਤਾ ਐਲਿਜ਼ਾਬੈਥ ਸਪੀਰ ਬੁਕਾਨਾਨ ਦੇ ਘਰ ਹੋਇਆ। ਜੇਮਸ ਬੁਕਾਨਾਨ ਨੇ ਡਿਕਿੰਨਸਨ ਕਾਲਜ ਕਾਰਲੀਲਿਸਲੀ, ਪੈੱਨਸਿਲਵੇਨੀਆ ਤੋਂ ਗਰੈਜੂਏਟ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ। 1812 ਵਿੱਚ ਆਪ ਨੇ ਪੈੱਨਸਿਲਵੇਨੀਆ ਦੇ ਲੈਨਕਾਸਟਰ ਵਿੱਚ ਸਫ਼ਲ ਵਕੀਲ ਵਜੋਂ ਆਪਣਾ ਕੰਮ ਸ਼ੁਰੂ ਕੀਤਾ। ਗੁਲਾਮੀ ਪ੍ਰਥਾ ਦੇ ਵਧ ਰਹੇ ਪਾੜੇ ਨੂੰ ਰੋਕਣ ਲਈ ਸੰਵਿਧਾਨਕ ਸਿਧਾਂਤਾਂ 'ਤੇ ਡੈਮੋਕਰੇਟ ਵੰਡੇ ਗਏ ਸਨ, ਵਿੱਗ ਖ਼ਤਮ ਹੋ ਗਏ ਸਨ ਅਤੇ ਰਿਪਬਲਿਕਨ ਪੂਰੀ ਤਰ੍ਹਾਂ ਉੱਭਰ ਆਏ ਸਨ। ਆਪ ਨੇ ਹਾਊਸ ਆਫ ਰਿਪਰਜੈਂਟੇਟਿਵ ਲਈ ਪੰਜ ਵਾਰੀ, ਰੂਸ ਲਈ ਮਨਿਸਟਰ, ਸੈਨੇਟ, ਪੋਕ ਦਾ ਸੈਕਟਰੀ ਆਫ ਸਟੇਟ ਅਤੇ ਬਰਤਾਨੀਆ ਲਈ ਮੰਤਰੀ ਵਜੋਂ ਸੇਵਾਵਾਂ ਨਿਭਾਈ। 1856 ਵਿੱਚ ਆਪ ਨੇ ਵਿਦੇਸ਼ ਸੇਵਾ ਨੇ ਡੈਮੋਕਰੇਟਾਂ ਕੰਮ ਕੀਤਾ। ਆਪ ਨੇ ਗੁਲਾਮੀ ਪ੍ਰਥਾ ਨੂੰ ਰੋਕਣ ਬਾਰੇ ਖੁਬ ਵਿਚਾਰ ਕੀਤਾ। 1858 ਵਿੱਚ ਜਦੋਂ ਹਾਊਸ ਵਿੱਚ ਰਿਪਬਲਿਕਨਾਂ ਨੂੰ ਬਹੁਮਤ ਮਿਲਿਆ ਤੇ ਆਪ ਨੇ ਜਿਹੜਾ ਵੀ ਮਹੱਤਵਪੂਰਨ ਬਿੱਲ ਪਾਸ ਕੀਤਾ, ਉਹ ਸੈਨੇਟ ਵਿੱਚ ਦੱਖਣੀ ਵੋਟਾਂ ਸਾਹਮਣੇ ਡਿੱਗ ਪਏ ਜਾਂ ਰਾਸ਼ਟਰਪਤੀ ਦੀ ਵੀਟੋ ਪਾਵਰ ਦੀ ਬਲੀ ਦਾ ਸ਼ਿਕਾਰ ਹੋ ਗਿਆ ਅਤੇ ਫੈਡਰਲ ਸਰਕਾਰ ਪੂਰੀ ਤਰ੍ਹਾਂ ਡੈਡਲਾਕ ਵਿੱਚ ਧਸ ਗਈ।[1] 1860 ਵਿੱਚ ਧੜੇਬੰਦਕ ਲੜਾਈ ਐਨੀ ਵੱਧ ਤਿੱਖੀ ਹੋ ਗਈ ਕਿ ਡੈਮੋਕ੍ਰੇਟਿਕ ਪਾਰਟੀ ਉੱਤਰੀ ਅਤੇ ਦੱਖਣੀ ਦੋ ਗੁੱਟਾਂ ਵਿੱਚ ਵੰਡੀ ਗਈ। ਆਪ 1861 ਵਿੱਚ ਸੇਵਾ ਮੁਕਤ ਹੋ ਕੇ ਪੈੱਨਸਿਲਵੇਨੀਆ ਵਿਖੇ ਆਪਣੇ ਘਰ ਵਹੀਟਲੈਂਡ ਚਲੇ ਗਏ। ਜਿੱਥੇ ਆਪ ਦੀ 7 ਸਾਲਾਂ ਬਾਅਦ 1 ਜੂਨ, 1868 ਨੂੰ 77 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਹਵਾਲੇ
|
Portal di Ensiklopedia Dunia