ਫਰੈਂਕਲਿਨ ਪਾਇਰਸ
ਫਰੈਂਕਲਿਨ ਪਾਇਰਸ (23 ਨਵੰਬਰ, 1804 –8 ਅਕਤੂਬਰ, 1869) ਅਮਰੀਕਾ ਦਾ 14ਵਾਂ ਰਾਸ਼ਟਰਪਤੀ ਸੀ। ਆਪਦੇ ਗਿਆਰਾਂ ਸਾਲਾ ਦੇ ਪੁੱਤਰ ਦਾ ਪਦ ਸੰਭਾਲਣ ਤੋਂ ਦੋ ਮਹੀਨੇ ਪਹਿਲਾ ਹੀ ਕਤਲ ਹੋ ਗਿਆ ਤੇ ਸੋਗ ਵਿੱਚ ਡੁੱਬੇ ਫਰੈਂਕਲਿਨ ਪਾਇਰਸ ਨੇ ਸੋਗਮਈ ਵਾਤਾਵਰਨ ਵਿੱਚ ਰਾਸ਼ਟਰਪਤੀ ਪਦ ਦਾ ਅਹੁਦਾ ਸੰਭਾਲਿਆ ਸੀ। ਆਪ ਦਾ ਜਨਮ 23 ਨਵੰਬਰ 1804 ਵਿੱਚ ਹਿੱਲਜਬੋਰੋਹ, ਨਿਊ ਹੈਂਪਸ਼ਾਇਰ ਵਿਖੇ ਹੋਇਆ ਸੀ। ਆਪ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਾਰਨਾ ਪਿਆ ਅਤੇ ਆਪ ਨੇ ਰਾਸ਼ਟਰਪਤੀ ਦੇ ਅਹੁਦੇ ਤੱਕ ਪੁੱਜਣ ਲਈ ਸਾਰੇ ਰਸਤੇ ਨਾਲੋ-ਨਾਲ ਸਾਫ ਕਰ ਦਿਤੇ। ਆਪ ਨੇ ਬੋਡੋਇਨ ਕਾਲਜ ਵਿਚੋਂ ਗ੍ਰੈਜੂਏਸ਼ਨ ਤੋਂ ਮਗਰੋਂ ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ, 24 ਸਾਲਾਂ ਦੀ ਉਮਰ ਵਿੱਚ ਉਸ ਨੂੰ ਨਿਊ ਹੈਂਪਸ਼ਾਇਰ ਦੇ ਲੈਜਿਸਲੇਚਰ ਲਈ ਚੁਣਿਆ ਗਿਆ। ਦੋ ਸਾਲਾਂ ਬਾਅਦ ਉਹ ਸਪੀਕਰ ਬਣ ਗਿਆ।[1] 1830ਵਿਆਂ ਦੌਰਾਨ ਆਪ ਵਾਸ਼ਿੰਗਟਨ ਚਲਿਆ ਗਿਆ ਜਿਥੇ ਆਪ ਪਹਿਲਾਂ ਰੀਪਰਜ਼ੈਂਟੇਟਿਵ ਦੇ ਤੌਰ 'ਤੇ ਅਤੇ ਫਿਰ ਸੈਨੇਟਰ ਵਜੋਂ ਕੰਮ ਕੀਤਾ। ਕੰਮਫਰੈਂਕਲਿਨ ਪਾਇਰਸ ਨੇ 1850 ਦੇ ਸਮਝੌਤੇ ਦੇ ਫਲਸਰੂਪ ਅਮਰੀਕਾ ਵਿੱਚ ਧੜੇਬੰਦਕ ਤੂਫਾਨ ਨੂੰ ਠੱਲ੍ਹ ਪਾਈ। ਆਪ ਨੂੰ ਨਿਊ ਹੈਂਪਸ਼ਾਇਰ ਦੇ ਦੋਸਤਾਂ ਨੇ ਮੈਕਸੀਨਕ ਯੁੱਧ ਵਿੱਚ ਸੇਵਾਵਾਂ ਨਿਭਾਉਣ ਮਗਰੋਂ ਰਾਸ਼ਟਰਪਤੀ ਦੇ ਪਦ ਲਈ 1852 ਵਿੱਚ ਨਾਮਜ਼ਦ ਕੀਤਾ। ਸਾਰੇ ਡੈਲੀਗੇਟ ਡੈਮੋਕ੍ਰੇਟਿਕ ਕਨਵੈਨਸ਼ਨ ਵਿਖੇ ਬਿਨਾਂ ਕਿਸੇ ਥਿੜਕਣ ਦੇ 1850 ਦੇ ਸਮਝੌਤੇ ਦੀ ਹਮਾਇਤ ਕਰਨ ਲਈ ਸੌਖਿਆਂ ਹੀ ਸਹਿਮਤ ਹੋ ਗਏ ਅਤੇ ਗੁਲਾਮੀ ਦੀ ਪ੍ਰਥਾ ਨੂੰ ਚਾਲੂ ਰੱਖਣ ਦੇ ਵਿਰੋਧ ਵਿੱਚ ਖੜ੍ਹਨ ਵਾਸਤੇ ਰਜ਼ਾਮੰਦ ਹੋ ਗਏ। ਵਿੱਗਾਂ ਉਮੀਦਵਾਰ ਜਨਰਲ ਵਿਨਫੀਲਡ ਸਕਾਟ ਨੂੰ ਆਪ ਨੇ ਥੋੜ੍ਹੇ ਜਿਹੇ ਫਰਕ ਨਾਲ ਹਰਾ ਕਿ ਰਾਸ਼ਟਰਪਤੀ ਦੀ ਚੋਣ ਜਿਤ ਲਈ। ਆਪ ਨੇ ਅਹੁਦੇ 'ਤੇ ਬੈਠਦਿਆਂ ਹੀ ਘਰੇਲੂ ਤੌਰ 'ਤੇ ਸ਼ਾਂਤੀ ਦੇ ਯੁੱਗ ਅਤੇ ਦੂਜੇ ਰਾਸ਼ਟਰਾਂ ਨਾਲ ਮਜ਼ਬੂਤ ਸਬੰਧਾਂ ਦਾ ਐਲਾਨ ਕੀਤਾ। ਅੰਤ ਵਿੱਚ ਆਪ ਨਿਊ ਹੈਂਪਸ਼ਾਇਰ ਵਾਪਸ ਪਰਤ ਆਇਆ, ਜਿਥੇ 8 ਅਕਤੂਬਰ 1869 ਵਿੱਚ ਉਸ ਦੀ ਮੌਤ ਹੋ ਗਈ। ਹਵਾਲੇ
|
Portal di Ensiklopedia Dunia