ਜੈਨੀਫ਼ਰ ਕੇਂਡਲ
ਜੈਨੀਫ਼ਰ ਕਪੂਰ (ਬ. ਕੇਂਡਲ, 28 ਫਰਵਰੀ 1933 – 7 ਸਤੰਬਰ 1984) ਇੱਕ ਅੰਗਰੇਜ਼ੀ ਅਭਿਨੇਤਰੀ ਅਤੇ ਪ੍ਰਿਥਵੀ ਥੀਏਟਰ ਦੀ ਬਾਨੀ ਸੀ। 1981 ਦੀ ਫਿਲਮ 36 ਚੌਰੰਗੀ ਲੇਨ ਵਿੱਚ ਉਸ ਦੀ ਮੋਹਰੀ ਭੂਮਿਕਾ ਲਈ ਉਸ ਨੂੰ ਬਿਹਤਰੀਨ ਅਦਾਕਾਰਾ ਲਈ BAFTA ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਉਸਦੀਆਂ ਕੀਤੀਆਂ ਹੋਰ ਫਿਲਮਾਂ ਵਿੱਚ ਬੰਬੇ ਟਾਕੀ (1970), ਜਨੂਨ (1978), ਹੀਟ ਐਂਡ ਡਸਟ (1983), ਅਤੇ ਘਾਰੇ ਬੈਰੇ (1984) ਸ਼ਾਮਿਲ ਹਨ। ਬਚਪਨਜੈਨੀਫ਼ਰ ਕੇਂਡਲ ਦਾ ਜਨਮ ਇੰਗਲੈਂਡ ਦੇ ਸਾਊਥਪੋਰਟ ਸ਼ਹਿਰ ਵਿੱਚ ਹੋਇਆ ਸੀ, ਪਰ ਉਸਦਾ ਜੁਆਨੀ ਦਾ ਜ਼ਿਆਦਾਤਰ ਸਮਾਂ ਭਾਰਤ ਵਿੱਚ ਬੀਤਿਆ। ਉਹ ਅਤੇ ਉਸਦੀ ਛੋਟੀ ਭੈਣ ਫੈਲਿਸਿਟੀ ਕੇਂਡਲ ਦਾ ਜਨਮ ਜੌਫਰੀ ਕੇਂਡਲ ਅਤੇ ਲੌਰਾ ਲਿਡੇਲ ਦੇ ਘਰ ਹੋਇਆ ਸੀ, ਜੋ "ਸ਼ੇਕਸਪੀਅਰਾਨਾ"[1] ਨਾਮ ਦੀ ਇੱਕ ਟ੍ਰੈਵਲਿੰਗ ਥੀਏਟਰ ਕੰਪਨੀ ਚਲਾਉਂਦੇ ਸਨ,ਜੋ ਕਿ ਭਾਰਤ ਵਿੱਚ ਘੁੰਮ ਫਿਰ ਕੇ ਕੰਮ ਕਰਦੇ ਸਨ ਜਿਸ ਤਰ੍ਹਾਂ, ਸ਼ੇਕਸਪੀਅਰ ਵਾਲਾ ਕਿਤਾਬ ਅਤੇ ਫਿਲਮ (ਜਿਸ ਵਿੱਚ ਕੇਂਦਲ, ਬਿਨਾ-ਜ਼ਿਕਰ ਹੈ ਅਤੇ ਜਿਸ ਵਿੱਚ ਉਸਦਾ ਪਤੀ ਸ਼ਸ਼ੀ ਕਪੂਰ, ਉਸ ਦੇ ਮਾਤਾ-ਪਿਤਾ ਅਤੇ ਉਸ ਦੀ ਭੈਣ ਸ਼ਾਮਿਲ ਹਨ) ਵਿੱਚ ਦਰਸਾਇਆ ਗਿਆ। ਸ਼ਸ਼ੀ ਕਪੂਰਸ਼ਸ਼ੀ ਕਪੂਰ ਅਤੇ ਜੈਨੀਫ਼ਰ ਪਹਿਲੀ ਵਾਰ 1956 ਵਿੱਚ ਕਲਕੱਤਾ ਵਿੱਚ ਮਿਲੇ ਸਨ, ਜਿੱਥੇ ਸ਼ਸ਼ੀ ਪ੍ਰਿਥਵੀ ਥੀਏਟਰ ਕੰਪਨੀ ਦਾ ਹਿੱਸਾ ਸੀ, ਅਤੇ ਜੈਨੀਫ਼ਰ ਸ਼ੇਕਸਪੀਅਰਾਨਾ ਦੇ ਹਿੱਸੇ ਵਜੋਂ 'ਦ ਟੈਂਪਸਟ' ਵਿੱਚ ਮਿਰਾਂਡਾ ਦੀ ਭੂਮਿਕਾ ਅਦਾ ਕਰ ਰਹੀ ਸੀ।[2] ਛੇਤੀ ਹੀ, ਸ਼ਸ਼ੀ ਕਪੂਰ ਨੇ ਸ਼ੈਕਸਪੀਅਰਆਨਾ ਕੰਪਨੀ ਨਾਲ ਟੂਰ ਕਰਨਾ ਸ਼ੁਰੂ ਕਰ ਦਿੱਤਾ,[3] ਅਤੇ ਉਨ੍ਹਾਂ ਨੇ ਜੁਲਾਈ 1958 ਵਿੱਚ ਵਿਆਹ ਕਰਵਾ ਲਿਆ। ਕੇਂਦਲ ਅਤੇ ਉਸ ਦੇ ਪਤੀ ਨੇ 1978 ਵਿੱਚ ਸ਼ਹਿਰ ਦੇ ਜੁਹੂ ਇਲਾਕੇ ਵਿੱਚ ਆਪਣੇ ਥੀਏਟਰ ਦੇ ਉਦਘਾਟਨ ਨਾਲ ਬੰਬੇ ਵਿੱਚ ਪ੍ਰਿਥਵੀ ਥਿਏਟਰ ਨੂੰ ਸੁਰਜੀਤ ਕਰਨ ਵਿੱਚ ਵੀ ਭੂਮਿਕਾ ਨਿਭਾਈ।[4] ਕੇਂਡਲ ਅਤੇ ਕਪੂਰ ਨੇ ਕਈ ਫਿਲਮਾਂ ਵਿੱਚ ਇਕਠੇ ਵੀ ਕੰਮ ਕੀਤਾ, ਖਾਸ ਤੌਰ ਤੇ ਉਨ੍ਹਾਂ ਵਿੱਚ ਜੋ ਮਰਚੈਂਟ ਆਇਵਰੀ ਪ੍ਰੋਡਕਸ਼ਨਜ਼ ਦੀਆਂ ਸਨ। ਉਨ੍ਹਾਂ ਦੀ ਪਹਿਲੀ ਸਾਂਝੀ ਭੂਮਿਕਾ ਬੰਬੇ ਟਾਕੀ (1970) ਵਿੱਚ ਸੀ, ਜੋ ਕਿ ਮਰਚੈਂਟ ਆਈਵਰੀ ਦੁਆਰਾ ਬਣਾਈ ਪਹਿਲੀਆਂ ਫਿਲਮਾਂ ਵਿੱਚੋਂ ਇੱਕ ਸੀ। ਨਿੱਜੀ ਜ਼ਿੰਦਗੀਕਪੂਰ ਜੋੜੀ ਦੇ ਤਿੰਨ ਬੱਚੇ: ਬੇਟੇ ਕੁਨਾਲ ਕਪੂਰ ਅਤੇ ਕਰਨ ਕਪੂਰ, ਅਤੇ ਇੱਕ ਧੀ ਸੰਜਨਾ ਕਪੂਰ, ਸਾਰੇ ਸਾਬਕਾ ਬਾਲੀਵੁੱਡ ਅਦਾਕਾਰ ਰਹੇ ਹਨ। ਉਸ ਨੂੰ 1982 ਵਿੱਚ ਟਰਮੀਨਲ ਕੋਲਨ ਕੈਂਸਰ ਦਾ ਪਤਾ ਲੱਗਿਆ ਸੀ ਅਤੇ 1984 ਵਿੱਚ ਇਸ ਬਿਮਾਰੀ ਦੇ ਕਾਰਨ ਉਸਦੀ ਮੌਤ ਹੋ ਗਈ ਸੀ। [5] ਫ਼ਿਲਮੋਗਰਾਫੀ
ਕੌਸਟਿਊਮ ਡਿਜ਼ਾਇਨ
ਅਵਾਰਡ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia