ਜੰਗਨਾਮਾ ਸ਼ਾਹ ਮੁਹੰਮਦ'ਜੰਗਨਾਮਾ ਸ਼ਾਹ ਮੁਹੰਮਦ' ਵਿੱਚ ਪੰਜਾਬ ਵਿੱਚ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੇ ਇਤਿਹਾਸ ਦੇ ਸਿਰੇ ਦੇ ਨਾਟਕੀ ਪਲਾਂ ਨੂੰ ਕਾਵਿਕ ਬਿਰਤਾਂਤ ਵਿੱਚ ਬੰਨ੍ਹਿਆ ਗਿਆ ਹੈ। ਇਸ ਵਿੱਚ ਸ਼ਾਇਰ ਦਾ ਦੇਸ ਪਿਆਰ ਅਤੇ ਸਾਮਰਾਜਵਾਦ-ਵਿਰੋਧੀ ਪੈਂਤੜੇ ਸਦਕਾ ਸ਼ਾਹ ਮੁਹੰਮਦ ਨੂੰ ਪੰਜਾਬੀ ਦਾ ਪਹਿਲਾ “ਰਾਸ਼ਟਰੀ ਸ਼ਾਇਰ” ਕਿਹਾ ਜਾਂਦਾ ਹੈ।[1] ਇਹ ਰਚਨਾ ਪੰਜਾਬੀ ਭਾਈਚਾਰੇ ਅੰਦਰਲੀ ਖਾਨਾਜੰਗੀ ਉੱਤੇ ਅਥਰੂ ਕੇਰਦੀ ਹੈ ਜੋ ਲੜਾਈ ਵਿੱਚ ਪੰਜਾਬੀਆਂ ਦੀ ਹਾਰ ਦਾ ਮੁੱਖ ਕਾਰਨ ਬਣੀ।[2] ਪੰਜਾਬੀ ਸਾਹਿਤ ਦੇ ਰੂਸੀ ਵਿਦਵਾਨ ਆਈ. ਸੇਰੇਬਰੀਆਕੋਵ ਨੇ ਆਪਣੀ ਕਿਤਾਬ 'ਪੰਜਾਬੀ ਸਾਹਿਤ' ਵਿੱਚ ਇਸ ਰਚਨਾ ਨੂੰ ਰਾਸ਼ਟਰੀ ਦੁਖਾਂਤ ਨੂੰ ਪੂਰੀ ਗਹਿਰਾਈ ਨਾਲ ਸਮਝਣ ਮਹਿਸੂਸਣ, ਉਸਦੇ ਕਾਰਣਾਂ ਦੀ ਬਾਰੀਕਬੀਨੀ ਨਾਲ ਨਿਸ਼ਾਨਦੇਹੀ ਕਰਨ ਅਤੇ ਰਾਸ਼ਟਰੀ ਭਾਵਨਾ ਨੂੰ ਥੀਮ ਵਜੋਂ ਗ੍ਰਹਿਣ ਕਰਨ ਵਾਲੀ ਰਚਨਾ ਦੱਸਿਆ। ਡਾ. ਸਤਿੰਦਰ ਸਿੰਘ ਨੂਰ ਨੇ ਸ਼ਾਹ ਮੁਹੰਮਦ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕਿਹਾ ਹੈ। ਸਾਹਿਤ ਤੇ ਇਤਿਹਾਸਸਾਹਿਤ ਦੇ ਨਾਲ ਨਾਲ ਇਤਿਹਾਸਕ ਦਸਤਾਵੇਜ਼ ਵਜੋਂ ਵੀ ਇਸ ਰਚਨਾ ਦੀ ਪ੍ਰਮਾਣਿਕਤਾ ਮੰਨੀ ਗਈ ਹੈ। ਇਸੇ ਲਈ ਪੰਜਾਬ ਦੇ ਇਤਿਹਾਸ ਦੀਆਂ ਸਰੋਤ ਪੁਸਤਕਾਂ ਵਿੱਚ ਇਸ ਦਾ ਅਹਿਮ ਸਥਾਨ ਹੈ।[3] (1782-1862)ਦੀ ਸ਼ਾਹਕਾਰ ਰਚਨਾ ਹੈ। ਇਹ ਜੰਗਨਾਮਾ ਭਾਵੇਂ ਉਨੀਵੀਂ ਸਦੀ ਦੇ ਲਗਪਗ ਅੱਧ ਵਿੱਚ ਲਿਖਿਆ ਗਿਆ ਪਰ ਇਸ ਦੀ ਸਾਰਥਿਕਤਾ ਇਕੀਵੀਂ ਸਦੀ ਵਿੱਚ ਵੀ ਬਣੀ ਹੋਈ ਹੈ। ਸਮੇਂ ਤੇ ਸਥਾਨ ਦੀਆਂ ਹੱਦਬੰਦੀਆਂ ਨੂੰ ਤੋੜਦਾ ਹੋਇਆ ਇਹ ਨਵ-ਸਾਮਰਾਜ ਦੀਆਂ ਕੂਟਨੀਤੀਆਂ ਬਾਰੇ ਵੀ ਪੰਜਾਬੀਆਂ ਨੂੰ ਚੇਤਨ ਕਰਦਾ ਦ੍ਰਿਸ਼ਟੀਗੋਚਰ ਹੁੰਦਾ ਹੈ।[4] ਕਵਿ ਵੰਨਗੀਆਂਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਬਣੇ ਮਾਈ ਦੇ ਆਣ ਅੰਗਰੇਜ਼ ਰਾਖੇ, ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ, ਇਹ ਵੀ ਦੇਖੋਹਵਾਲੇ
|
Portal di Ensiklopedia Dunia