ਟੈਂਡੀ ਨਿਊਟਨ
ਟੈਂਡੀਵੇ "ਟੈਂਡੀ" ਨਿਊਟਨ (ਅੰਗਰੇਜ਼ੀ: Thandiwe "Thandie" Newton; ਜਨਮ 6 ਨਵੰਬਰ 1972) ਇੱਕ ਅੰਗਰੇਜ਼ੀ ਅਦਾਕਾਰਾ ਹੈ।[2][3] ਇਹ ਕਈ ਬਰਤਾਨਵੀ ਅਤੇ ਅਮਰੀਕੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਮੁੱਖ ਤੌਰ 'ਤੇ ਦ ਪਰਸੂਟ ਆਫ਼ ਹੈਪੀਨੈੱਸ ਵਿਚਲੇ ਆਪਣੇ ਕਿਰਦਾਰ ਲਿੰਡਾ, ਮਿਸ਼ਨ: ਇਮਪਾਸੀਬਲ II ਵਿੱਚ ਨੇਆ ਨੌਰਡੌਫ਼-ਹਾਲ ਅਤੇ ਕ੍ਰੈਸ਼ ਵਿੱਚ ਕ੍ਰਿਸਟੀਨ ਲਈ ਜਾਣੀ ਜਾਂਦੀ ਹੈ ਜਿਸ ਲਈ ਇਸਨੂੰ ਕਈ ਇਨਾਮ ਵੀ ਮਿਲੇ ਹਨ ਜਿੰਨ੍ਹਾਂ ਵਿੱਚ ਸਹਾਇਕ ਕਿਰਦਾਰ ਵਿੱਚ ਬਿਹਤਰੀਨ ਅਦਾਕਾਰਾ ਲਈ BAFTA ਇਨਾਮ ਆਦਿ ਸ਼ਾਮਲ ਹਨ। ਮੁੱਢਲਾ ਜੀਵਨਨਿਊਟਨ ਦਾ ਜਨਮ ਲੰਡਨ, ਇੰਗਲੈਂਡ ਵਿੱਚ, ਇੱਕ ਜ਼ਿੰਬਾਬਵੇਈ ਸਿਹਤ ਮੁਲਾਜ਼ਮ ਨਿਆਸ਼ਾ ਅਤੇ ਇੱਕ ਅੰਗਰੇਜ਼ੀ[4] ਲੈਬੋਰੇਟਰੀ ਤਕਨੀਕੀ ਅਤੇ ਕਲਾਕਾਰ ਨਿੱਕ ਨਿਊਟਨ ਦੀ ਧੀ ਵਜੋਂ ਹੋਇਆ।[5] ਇਹ ਬਤੌਰ ਇੱਕ ਨਾਸਤਿਕ ਵੱਡੀ ਹੋਈ।[6] ਕੁਝ ਜੀਵਨੀਆਂ ਵਿੱਚ ਇਸ ਦਾ ਜਨਮ ਸਥਾਨ ਜ਼ਾਮਬੀਆ ਦੱਸਿਆ ਗਿਆ ਸੀ ਜੋ ਕਿ ਗ਼ਲਤ ਹੈ।[7] ਇਸਨੇ ਇੰਟਰਵਿਊਆਂ ਵਿੱਚ ਤਸਦੀਕ ਕੀਤਾ ਹੈ ਕਿ ਇਸ ਦਾ ਜਨਮ ਲੰਦਨ ਵਿੱਚ ਹੋਇਆ ਸੀ।[8][9][10] Ndebele, ਜ਼ੂਲੂ, Xhosa ਜਾਂ ਸਵਾਜ਼ੀ ਵਿੱਚ ਨਾਮ ਟੈਂਡੀਵੇ (ਅੰਗਰੇਜ਼ੀ: "Thandiwe") ਦਾ ਮਤਲਬ ਹੈ "ਮਹਿਬੂਬ/ਪਿਆਰਾ"[11] ਅਤੇ "Thandie" ਦਾ ਅੰਗਰੇਜ਼ੀ ਉੱਚਾਰਨ /ˈtændi/ ਹੈ। ਟੈਂਡੀ ਮੁਤਾਬਕ ਉਸ ਦੀ ਮਾਂ ਇੱਕ ਸ਼ੋਨਾ ਸ਼ਹਿਜ਼ਾਦੀ ਹੈ।[12] ਹਵਾਲੇ
|
Portal di Ensiklopedia Dunia