ਟੈਰੀ ਈਗਲਟਨ
ਟੇਰੇਂਸ ਫਰਾਂਸਿਸ ਈਗਲਟਨ (ਅੰਗਰੇਜ਼ੀ: Terence Francis Eagleton; ਜਨਮ 22 ਫਰਵਰੀ 1943) ਇੱਕ ਬਰਤਾਨਵੀ ਸਾਹਿਤਕ ਚਿੰਤਕ ਅਤੇ ਆਲੋਚਕ ਹਨ। ਉਹਨਾਂ ਨੂੰ ਯੂਨਾਈਟਿਡ ਕਿੰਗਡਮ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਹਿਤਕ ਆਲੋਚਕ ਮੰਨਿਆ ਜਾਂਦਾ ਹੈ।[3][4] ਈਗਲਟਨ ਵਰਤਮਾਨ ਵਿੱਚ ਲੰਕਾਸਟਰ (Lancaster) ਯੂਨੀਵਰਸਿਟੀ ਵਿੱਚ ਅੰਗਰੇਜ਼ੀ ਸਾਹਿਤ ਦੇ ਨਾਮਵਰ ਪ੍ਰੋਫੈਸਰ ਹਨ ਅਤੇ ਇਸ ਤੋਂ ਪਹਿਲਾਂ ਆਇਰਲੈਂਡ ਦੀ ਰਾਸ਼ਟਰੀ ਯੂਨੀਵਰਸਿਟੀ, ਗਾਲਵੇ ਵਿੱਚ ਵਿਜਿਟਿੰਗ ਪ੍ਰੋਫੈਸਰ ਵਜੋਂ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਪਹਿਲਾਂ ਈਗਲਟਨ ਆਕਸਫੋਰਡ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਸਾਹਿਤ ਦੇ ਥਾਮਸ ਵਾਰਟਨ ਪ੍ਰੋਫੈਸਰ (1992 - 2001) ਅਤੇ ਮੈਨਚੈਸਟਰ ਯੂਨੀਵਰਸਿਟੀ ਦੇ 2008 ਤੱਕ ਅੰਗਰੇਜ਼ੀ ਸਾਹਿਤ ਦੇ ਜਾਨ ਐਡਵਰਡ ਟੇਲਰ ਪ੍ਰੋਫੈਸਰ ਸਨ।ਟੈਰੀ ਈਗਲਟਨ ਪ੍ਰਸਿੱਧ ਬਰਤਾਨਵੀ ਸਾਹਿਤ ਆਲੋਚਕ ਅਤੇ ਮਾਰਕਸਵਾਦੀ ਸਿਧਾਂਤਕਾਰ ਹੈ। ਟੈਰੀ ਈਗਲਟਨ ਦਾ ਮੁਖ ਯੋਗਦਾਨ ਵਸਤਾਂ, ਵਰਤਾਰਿਆਂ ਅਤੇ ਸਾਹਿਤਕ ਕਿਰਤਾਂ ਦੀ ਮਾਰਕਸਵਾਦੀ ਵਿਆਖਿਆ ਪੇਸ਼ ਕਰਨ ਵਿੱਚ ਮੰਨਿਆ ਜਾਂਦਾ ਹੈ। ਉਸ ਨੇ ਸਾਹਿਤ ਸਿਧਾਂਤ ਤੇ ਸਮਾਜਵਾਦੀ ਆਲੋਚਕ ਦੀ ਲੋੜ ਨੂੰ ਉਭਾਰਿਆ। ਜੀਵਨਟੇਰੇਂਸ ਫਰਾਂਸਿਸ ਈਗਲਟਨ ਦਾ ਜਨਮ 22 ਫਰਵਰੀ 1943 ਨੂੰ ਸਾਲਫੋਡ ਸ਼ਹਿਰ, ਲਕਾਂਸ਼ਾਇਰ, ਇਗੰਲੈਡ ਵਿੱਚ ਹੋਇਆ। ਉਹ ਇੱਕ ਬ੍ਰਿਟਿਸ਼ ਸਾਹਿਤਕ ਚਿੰਤਕ ਅਤੇ ਆਲੋਚਕ ਹਨ। ਉਹਨਾਂ ਨੂੰ ਯੂਨਾਈਟਿਡ ਕਿੰਗਡਮ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਹਿਤਕ ਆਲੋਚਕ ਮੰਨਿਆ ਜਾਂਦਾ ਹੈ। ਈਗਲਟਨ ਵਰਤਮਾਨ ਵਿੱਚ ਲੰਕਾਸਟਰ Lancaster ਯੂਨੀਵਰਸਿਟੀ ਵਿੱਚ ਅੰਗਰੇਜ਼ੀ ਸਾਹਿਤ ਦੇ ਨਾਮਵਰ ਪ੍ਰੋਫੈਸਰ ਹਨ ਅਤੇ ਇਸ ਤੋਂ ਪਹਿਲਾਂ ਆਇਰਲੈਂਡ ਦੀ ਰਾਸ਼ਟਰੀ ਯੂਨੀਵਰਸਿਟੀ, ਗਾਲਵੇ ਵਿੱਚ ਵਿਜਿਟਿੰਗ ਪ੍ਰੋਫੈਸਰ ਵਜੋਂ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਪਹਿਲਾਂ ਈਗਲਟਨ ਆਕਸਫੋਰਡ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਸਾਹਿਤ ਦੇ ਥਾਮਸ ਵਾਰਟਨ ਪ੍ਰੋਫੈਸਰ 1992 - 2001 ਅਤੇ ਮੈਨਚੈਸਟਰ ਯੂਨੀਵਰਸਿਟੀ ਦੇ 2008 ਤੱਕ ਅੰਗਰੇਜ਼ੀ ਸਾਹਿਤ ਦੇ ਜਾਨ ਐਡਵਰਡ ਟੇਲਰ ਪ੍ਰੋਫੈਸਰ ਸਨ।
ਮੁੱਢਲੀ ਸਿੱਖਿਆਟੈਰੀ ਈਗਲਟਨ ਨੇ ਮੁਢਲੀ ਵਿਦਿਆ ਡੀ ਲਾ ਸਾਲੈ ਕਾਲਜ਼ ਤੋਂ ਕੀਤੀ। ਇਹ ਇੱਕ ਰੋਮਨ ਕੈਥਲਿਕ ਵਿਆਕਰਨਕ ਸਕੂਲ ਸੀ। 1961 ਵਿੱਚ ਈਗਲਟਨ ਅੰਗਰੇਜ਼ੀ ਪੜ੍ਹਨ ਲਈ ਤਿਰਨਟੀ ਕਾਲਜ਼ ਕੈਮਰਿਜ਼ ਗਿਆ, ਇਥੇ ਉਸਨੇ ਗਰੈਜੁਏਸ਼ਨ ਪਹਿਲੇ ਦਰਜੇ ਪਾਸ ਕੀਤੀ। 1964 ਉਹ ਜੀਸਸ ਕਾਲਜ਼ ਕੈਮਰਿਜ਼ ਗਿਆ, ਉਥੇ ਉਸਨੇ ਜੂਨਿਅਰ ਰਿਸ਼ਰਚ ਸਕਾਲਰ ਵਜੋਂ ਕੰਮ ਕੀਤਾ। ਉਥੇ ਉਹ ਮਹਾਨ ਵਿਦਵਾਨ ਰਾਏਮੰਡ ਵਿਲਿਅਮ ਦੀ ਨਿਗਰਾਨੀ ਹੇਠ ਕੰਮ ਕਰਦਾ ਰਿਹਾ। ਈਗਲਟਨ ਮਾਰਕਸਵਾਦੀ ਸਾਹਿਤਕ ਅਲੋਚਕ ਰਾਏਮੰਡ ਵਿਲੀਅਮ ਦਾ ਵਿਦਿਆਰਥੀ ਰਿਹਾ। ਉਸਨੇ ਰਾਏਮੰਡ ਵਿਲੀਅਮ ਕੋਲ ਪੀ ਐਚ ਡੀ ਦੀ ਡਿਗਰੀ ਪੂਰੀ ਕੀਤੀ। ਪਰਿਵਾਰਈਗਲਟਨ ਦੇ ਦੋ ਵਿਆਹ ਹੋਏ ਉਸਦੀ ਦੂਸਰੀ ਪਤਨੀ ਅਮਰੀਕਨ ਅਕਾਦਮਿਕਤਾ ਨਾਲ ਸੰਬੰਧ ਰਖਦੀ ਸੀ, ਉਸਦਾ ਨਾਂ ਵਿਲਾ ਮੌਰਫੀ ਸੀ। ਉਸਦਾ ਇੱਕ ਪੁੱਤਰ ਸੀ ਜੋ ਜੌੜਾ ਵਿੱਚ ਰਹਿੰਦਾ ਸੀ, ਉਸਦੇ ਦੋ ਪੁੱਤਰ ਹੋਰ ਸੀ ਜੋ ਦੂਜੀ ਪਤਨੀ ਦੇ ਸਨ। ਵਿਚਾਰ ਟੈਰੀ ਈਗਲਟਨ ਸਾਰੇ ਸਿਧਾਂਤਾਂ ਤੇ ਰਾਜਨੀਤੀ ਦੀ ਗੂੜ੍ਹੀ ਛਾਪ ਹੈ। ਟੈਰੀ ਈਗਲਟਨ ਦੇ ਵਿਚਾਰਾਂ ਤੇ ਮਾਰਕਸਵਾਦ ਅਤੇ ਈਸਾਈ ਧਰਮ ਦਾ ਪ੍ਰਭਾਵ ਵਿਖਾਈ ਦਿੰਦਾ ਹੈ।[5] ਸਾਹਿਤ ਬਾਰੇ ਵਿਚਾਰ (ਮਾਰਕਸਵਾਦੀ ਅਤੇ ਏਗਲਜ਼ ਦੇ ਹਵਾਲੇ ਨਾਲ):-ਮਾਰਕਸਵਾਦੀ ਆਲੋਚਨਾ ਕੇਵਲ ਇਸ ਗੱਲ ਨਾਲ ਸੰਬੰਧਿਤ ਸਾਹਿਤ ਦਾ ਸਮਾਜ ਸ਼ਾਸਤਰ ਨਹੀਂ ਹੈ ਕਿ ਨਾਵਲ ਪ੍ਰਕਾਸ਼ਿਤ ਕਿਵੇਂ ਹੁੰਦੇ ਹਨ ਅਤੇ ਕਿ ਕੀ ਉਹਨਾਂ ਵਿੱਚ ਮਜ਼ਦੂਰ ਵਰਗ ਦੀ ਚਰਚਾ ਹੈ। ਇਸਦਾ ਉਦੇਸ਼ ਜ਼ਿਆਦਾ ਭਰਪੂਰ ਤਰ੍ਹਾਂ ਨਾਲ ਸਾਹਿਤਕ ਰਚਨਾ ਨੂੰ ਸਮਝਾਉਣ ਦਾ ਹੁੰਦਾ ਹੈ। ਇਸਦਾ ਭਾਵ ਹੈ ਇਹਦੇ ਰੂਪਾਂ,ਸ਼ੈਲੀਆਂ ਅਤੇ ਅਰਥਾਂ ਪ੍ਰਤੀ ਸੰਵੇਦਨਸ਼ੀਲ ਗੌਰ ਕਰਨਾ।ਪਰ ਇਸ ਦਾ ਭਾਵ ਇਨ੍ਹਾਂ ਰੂਪਾਂ, ਸ਼ੈਲੀਆਂ ਅਤੇ ਅਰਥਾਂ ਨੂੰ ਇੱਕ ਵਿਸ਼ੇਸ਼ ਇਤਿਹਾਸ ਦੇ ਉਤਪਾਦ ਦੇ ਰੂਪ ਵਿੱਚ ਸਮਝਣਾ ਵੀ ਹੈ। ਟੈਰੀ ਈਗਲਟਨ ਦਾ ਸਭਿਆਚਾਰ ਚਿੰਤਨ ਹੱਥਲੇ ਲੇਖ ਦਾ ਉਦੇਸ਼, ਟੈਰੀ ਈਗਲਟਨ ਦੇ ਸਭਿਆਚਾਰ-ਚਿੰਤਨ ਨੂੰ ਸਮਝਣਾ ਹੈ। ਸਭਿਆਚਾਰ ਸੰਬੰਧੀ ਉਸ ਦੀਆਂ ਦੋ ਪੁਸਤਕਾਂ, ਆਈਡੀਆ ਆਫ਼ ਕਲਚਰ (2000) ਤੇ ਕਲਚਰ (2016) ਉਪਲੱਬਧ ਹਨ। ਟੈਰੀ ਈਗਲਟਨ ਦੇ ਚਿੰਤਨ ਦੀ ਵਿਸ਼ਾਲਤਾ ਤੇ ਉਸ ਦੇ ਲਗਾਤਾਰ ਬਦਲਦੇ ਵਿਚਾਰਾਂ ਦੇ ਮੱਦੇਨਜ਼ਰ, ਮੇਰੇ ਹਥਲੇ ਲੇਖ ਦਾ ਫੋਕਸ ਉਸ ਦੀ ਪੁਸਤਕ 'ਆਈਡੀਆ ਆਫ਼ ਕਲਚਰ (2000) ਤੱਕ ਸੀਮਾਬੱਧ ਰਹੇਗਾ। ਇਸ ਪੁਸਤਕ ਵਿਚ ਟੈਰੀ ਈਗਲਟਨ 'ਸਭਿਆਚਾਰ' ਸੰਕਲਪ ਨੂੰ ਇਤਿਹਾਸਕ, ਸਮਾਜਿਕ, ਦਾਰਸ਼ਨਿਕ ਅਤੇ ਰਾਜਨੀਤਿਕ ਪਰਿਪੇਖ ਵਿਚ ਰੱਖ ਕੇ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਭਿਆਚਾਰ ਸੰਕਲਪ ਦੁਆਲੇ ਫੈਲੀ ਧੁੰਦ ਹਟਾਉਣ ਦਾ ਯਤਨ ਕਰਦਾ ਹੈ। ਸਭਿਆਚਾਰ ਸੰਕਲਪ ਦੇ ਬਦਲਦੇ ਅਰਥਾਂ ਨੂੰ ਸਮਝਣ ਲਈ ਟੈਰੀ ਈਗਲਟਨ 'ਸਭਿਆਚਾਰ ਦੇ ਹੁਣ ਤੱਕ ਪ੍ਰਚਲਿਤ ਵਿਭਿੰਨ ਸੰਸਕਰਣਾਂ(versions of culture) ਦਾ ਸਰਵੇਖਣ ਕਰਦਾ ਹੈ।ਇਸ ਵਿਚ ਉਹ ਲਗਭਗ ਦੋ ਸੌ ਸਾਲਾਂ ਦੇ ਸਭਿਆਚਾਰ-ਚਿੰਤਨ ਦਾ ਸਰਵੇਖਣ ਅਤੇ ਮੁਲਾਂਕਣ ਪੇਸ਼ ਕਰਦਾ ਹੈ। ਇਹ ਸਰਵੇਖਣ ਮੈਥਿਊ ਆਰਨਾਲਡ ਤੋਂ ਲੈ ਕੇ ਸਲਾਵੈਜਕ ਜਿਜੈਕ ਤੱਕ ਫੈਲਿਆ ਹੋਇਆ ਹੈ। ਸਭਿਆਚਾਰਕ ਸੰਕਲਪ ਦੇ ਵਿਭਿੰਨ ਅਰਥਾਂ ਨੂੰ ਤਲਾਸ਼ਦਿਆਂ ਟੈਰੀ ਈਗਲਟਨ ਦਾ ਆਰੰਭ ਬਿੰਦੂ ਸਭਿਆਚਾਰ ਦਾ ਨਿਰੁਕਤੀਮੂਲਕ ਬਿਰਤਾਂਤ ਹੈ। ਇਸ ਪ੍ਰਸੰਗ ਵਿਚ ਉਹ ਸਭਿਆਚਾਰ ਦੀ ਧਾਰਨਾ ਨੂੰ ਕੁਦਰਤ ਦੀ ਇਕ ਵਿਉਂਤਪਤੀ ਮੰਨਦਾ ਹੈ, 'ਜਿਸ ਦਾ ਅਸਲ ਅਰਥ ‘ਪਾਲਣ-ਪੋਸ਼ਣ ਹੈ ਜਾਂ ਕੁਦਰਤੀ ਵਾਧੇ ਦੀ ਸੰਭਾਲਾ ਹੈ; ਇਕ ਹੋਰ ਅਰਥਾਂ ਵਿਚ ਇਹ ਮਨੁੱਖ ਦੀ ਇਕ ਉੱਤਮ ਗਤੀਵਿਧੀ ਦਾ ਲਖਾਇਕ ਹੈ; ਇਸ ਤੋਂ ਬਾਅਦ ਵਿਚ ਸਭਿਆਚਾਰ ਦੇ ਅਰਥ ਬਦਲ ਜਾਂਦੇ ਹਨ ਅਤੇ ਇਹ ਆਤਮਾ ਅਤੇ ਇਸ ਨਾਲ ਸੰਬੰਧਿਤ ਮਾਮਲਿਆਂ ਲਈ ਇਕ ਰੂਪਕ ਬਣ ਜਾਂਦਾ ਹੈ। ਸਭਿਆਚਾਰ ਦੇ ਨਿਰੁਕਤੀਮੂਲਕ ਪ੍ਰਸੰਗ ਤੋਂ ਟੈਰੀ ਈਗਲਟਨ ਸਭਿਆਚਾਰ ਸ਼ਬਦ ਦੀਆਂ (ਲਾਤੀਨੀ ਮੂਲ ਮਦਾਂ ਜਿਵੇਂ;colonus | ਸਬਦ ਦੇ 1 ਸਮਕਾਲੀ ਬਸਤੀਵਾਦ (Colonialism) ਨਾਲ ਅਤੇ colere ਦੇ Cultus ਰਾਹੀਂ | ਧਾਰਮਿਕ ਫਿਰਕਿਆਂ (Cult) ਨਾਲ ਸੰਬੰਧਾਂ ਦੀ ਤਲਾਸ਼ ਕਰਕੇ, ਸਭਿਆਚਾਰ ਸੰਕਲਪ ਦੇ ਅਰਥਾਂ ਵਿਚ ਕ੍ਰਮਵਾਰ "ਸਿੱਖਿਅਤ ਕਰਨ ਅਤੇ ਦੇਵੀ ਤੇ ਪਾਰਗਾਮੀ ਹੋਣ ਦੇ ਭਾਵ ਨੂੰ ਪ੍ਰਗਟ ਕਰਦਾ ਹੈ।ਇੱਥੇ ਟੈਰੀ ਈਗਲਟਨ ਸਭਿਆਚਾਰ ਸ਼ਬਦ ਦੀਆਂ ਲਾਤੀਨੀ ਮੂਲ ਦੀਆਂ ਮਦਾਂ ਨਾਲ ਜੁੜੀ ਅਸਪਸ਼ਟਤਾ ਨੂੰ ਵਿਚਾਰਦਾ ਹੈ। ਉਸ ਦਾ ਵਿਚਾਰ ਹੈ ਕਿ ਇਕ ਪਾਸੇ ਤਾਂ ਸਭਿਆਚਾਰ ਦਾ ਅਰਥ ਕੁਝ ਸਤਿਕਾਰਯੋਗ ਜਾਂ ਕਿਸੇ ਚੀਜ਼ ਦੀ ਸੰਭਾਲ ਕਰਨ ਤੋਂ ਹੋ ਸਕਦਾ ਹੈ, ਜਿਵੇਂ, ਪਵਿੱਤਰ ਪਰੰਪਰਾਵਾਂ ਜਾਂ ਧਰਮ ਦੇ ਰੂਪ ਵਿਚ ਉੱਚ ਕਲਾ ਆਦਿ, ਪਰ ਦੂਜੇ ਪਾਸੇ ਇਸ ਦਾ ਅਰਥ ਨਕਾਰਤਾਮਕ ਹੈ, ਜਿਸ ਵਿਚ ਕਬਜ਼ੇ ਜਾਂ ਹਮਲੇ ਨਾਲ ਜੁੜੇ ਸੰਬੰਧ ਆਉਂਦੇ ਹਨ। ਟੈਰੀ ਈਗਲਟਨ ਇਹ ਦੋਵਾਂ ਸਕਾਰਤਾਮਕ ਅਤੇ ਨਕਾਰਤਮਕ ਧੁਰਿਆਂ ਨੂੰ ਹੀ ਸਭਿਆਚਾਰ ਸੰਕਲਪ ਦੀ ਤੱਤਕਾਲੀ ਘੜੀ ਹੋਈ ਹੈ ਧਾਰਨਾ ਦੇ ਪ੍ਰੇਰਕ ਮੰਨਦਾ ਹੈ, ਜਿਸ ਦਾ ਸਮਾਜਿਕ ਇਤਿਹਾਸ ਬਹੁਤ ਗੁੰਝਲਦਾਰ ਅਤੇ ਅਸਪਸ਼ਟ ਹੈ। ਟੈਰੀ ਈਗਲਟਨ ਦਾ ਵਿਚਾਰ ਹੈ ਕਿ ਕਿਉਂਕਿ ਸਭਿਆਚਾਰ ਦੀ 'ਕੁਦਰਤੀ ਵਿਕਾਸ ਦੀ ਸੰਭਾਲ ਦੇ ਤੌਰ 'ਤੇ ਇਕ ਪਦਾਰਥਕ ਪ੍ਰਕਿਰਿਆ ਵਜੋਂ ਕੀਤੀ ਗਈ ਹੈ, ਇਸ ਲਈ ਇਹ ਸੰਕਲਪ ਮਸਨੂਈ ਅਤੇ ਕੁਦਰਤੀ ਵਿਚਾਲੇ ਦਵੰਦਾਤਮਕ ਸੰਬੰਧ ਹੋਣ ਵੱਲ ਸੰਕੇਤ ਕਰਦਾ ਹੈ। ਇਹ ਬਣਾਉਣ ਅਤੇ ਬਣਾਏ ਜਾਣ ਵਿਚਾਲੇ ਪਰਸਪਰ ਸੰਬੰਧ ਹੈ। ਈਗਲਟਨ ਦੇ ਅਨੁਸਾਰ/“ਕੁਦਰਤ ਸਭਿਆਚਾਰ ਪੈਦਾ ਕਰਦੀ ਹੈ ਜਿਹੜਾ ਅੱਗੋਂ ਕੁਦਰਤ ਨੂੰ ਬਦਲਦਾ ਹੈ।” ਭਾਵ ਕੁਦਰਤ 'ਕੱਚਾ ਪਦਾਰਥ ਪ੍ਰਦਾਨ ਕਰਦੀ ਹੈ, ਮਨੁੱਖ ਆਪਣੀ ਦਖ਼ਲ-ਅੰਦਾਜ਼ੀ ਨਾਲ ਇਸ ਤੋਂ ਸੰਭਵ ਆਕਾਰ ਵਿਚ ਕੁਝ ਬਣਾਉਂਦਾ ਹੈ। ਇਹ ਰੂਪਾਂਤਰਣ ਹੀ ਸਭਿਆਚਾਰ ਹੈ ਜਿਹੜਾ ਆਪਣੇ ਆਪ ਹੀ ਕੁਦਰਤ ਨਾਲ ਜੁੜਿਆ ਹੈ। ਉਹ ਸਭਿਆਚਾਰ ਅਤੇ ਕੁਦਰਤ ਦੇ ਦਵੰਦਾਤਮਕ ਸੰਬੰਧਾਂ ਦੀ ਵਿਆਖਿਆ ਕਰਦਾ ਹੈ; ਇਹ ਇਕ ਤੱਥ ਹੈ ਕਿ ਅਸੀਂ ਕੁਦਰਤ ਅਤੇ ਸਭਿਆਚਾਰ ਦਰਮਿਆਨ ਘਿਰੇ ਰਹਿੰਦੇ ਹਾਂ...ਜੋ ਕਿ ਇਕ ਚੁਣੌਤੀ ਹੈ। ਇਹ ਇਸ ਤਰ੍ਹਾਂ ਨਹੀਂ ਹੈ ਕਿ ਸਭਿਆਚਾਰ ਸਾਡਾ ਕੁਦਰਤੀ ਸੁਭਾਅ ਹੈ, ਸਗੋਂ ਇਹ ਸਾਡੀ ਕੁਦਰਤ ਹੀ ਹੈ ਜਿਸ ਕਾਰਨ ਸਾਡਾ ਜੀਵਨ ਮੁਸ਼ਕਿਲ ਹੁੰਦਾ ਹੈ। ਸਭਿਆਚਾਰ ਸਿੱਧੇ ਜਾ ਸਰਲ ਢੰਗ ਨਾਲ ਕੁਦਰਤ ਦਾ ਪ੍ਰਤਿਬਦਲ ਨਹੀਂ ਬਣ ਜਾਂਦਾ ਸਗੋਂ ਇਹ ਇਸ ਢੰਗ ਨਾਲ ਪੂਰਕ ਬਣਦਾ ਹੈ ਕਿ ਇਹ ਦੋਵੇਂ ਹੀ ਲਾਜ਼ਮੀ ਅਤੇ ਮਨੁੱਖ ਲਈ ਵਧੇਰੇ ਸਹਾਈ ਹੋ ਜਾਂਦੇ ਹਨ। ਅਸੀਂ ਇਕ ਸਭਿਆਚਾਰਕ ਜੀਵ।ਹੋਂਦ ਵਜੋਂ ਪੈਦਾ ਨਹੀਂ ਹੁੰਦੇ, ਨਾ ਸਵੈ ਸੰਪਨ ਕੁਦਰਤੀ ਜੀਅ ਹੁੰਦੇ ਹਾਂ, ਸਗੋਂ ਅਜਿਹੇ ਜੀਵ ਦੇ ਰੂਪ ਵਿਚ ਪੈਦਾ ਹੁੰਦੇ ਹਾਂ ਜਿਸਦੇ ਜੀਉਂਦੇ ਬਚੇ ਰਹਿਣ ਲਈ ਸਭਿਆਚਾਰ ਲਾਜ਼ਮੀ ਹੁੰਦਾ ਹੈ। ਸਭਿਆਚਾਰ ਅਜਿਹਾ ਅਨੁਪੂਰਕ ਹੁੰਦਾ ਹੈ ਜੋ ਕੁਦਰਤ ਵਿਚਲੇ ਖੱਪਿਆਂ ਨੂੰ ਪੁਰ ਕਰਦਾ ਹੈ ਜਿਸ ਨਾਲ ਸਾਡੀਆਂ ਪਦਾਰਥਕ ਲੋੜਾਂ ਕੁਦਰਤ ਅਨੁਸਾਰ ਪੁਨਰ ਰੂਪਾਂਤਰਿਤ ਹੁੰਦੀਆ ਹਨ।”1 ਸਭਿਆਚਾਰ ਦੇ ਸਿਧਾਂਤ ਦੇ ਖੇਤਰ ਵਿਚ ਟੈਰੀ ਈਗਲਟਨ ਦੀ ਉਪਰੋਕਤ ਸਥਾਪਨਾ ਮਹੱਤਵਪੂਰਨ ਹੈ। ਇਸ ਤੋਂ ਪਹਿਲਾ ਸਭਿਆਚਾਰ ਨੂੰ ਪਰਿਭਾਸ਼ਿਤ ਕਰਨ ਲਈਕੁਦਰਤ ਅਤੇ ਸਭਿਆਚਾਰ ਨੂੰ ਵਿਰੋਧੀ ਜੁੱਟ ਵਜੋਂ ਤਸੱਵਰ ਕਰ ਲਿਆ ਜਾਂਦਾ ਸੀ ਅਤੇ ਸਭਿਆਚਾਰ ਨੂੰ ਸਿੱਧੇ ਰੂਪ ਵਿਚ ਕੁਦਰਤ ਦਾ ਪ੍ਰਤਿਬਦਲ ਮੰਨ ਲਿਆ ਜਾਂਦਾ ਸੀ। ਕਾਰਲ ਮਾਰਕਸ ਵੀ ਸਭਿਆਚਾਰ ਦੀ ਉਤਪਤੀ ਦਾ ਮੁਖ ਕਾਰਕ ਕੁਦਰਤ 'ਤੇ ਵਾਪਰਦੀ ਮਨੁੱਖੀ ਕਿਰਤ ਨੂੰ ਹੀ ਮੰਨਦਾ ਹੈ। ਟੈਰੀ ਈਗਲਟਨ ਕੁਦਰਤ ਤੇ ਸਭਿਆਚਾਰ ਦੀ ਪ੍ਰਚਲਿਤ ਵਿਰੋਧੀ ਦੁ-ਵੰਡ ਨੂੰ ਖਾਰਿਜ ਕਰਦਾ ਹੈ ਅਤੇ ਸਭਿਆਚਾਰ ਤੇ ਕੁਦਰਤ ਨੂੰ ਦਵੰਦਾਤਮਕ ਸੰਬੰਧਾਂ ਵਿਚ ਜੁੜੇ ਮੰਨਦਾ ਹੈ ਜਿਹੜੇ ਦੋਵੇਂ ਹੀ ਮਨੁੱਖ ਲਈ ਲਾਜ਼ਮੀ ਅਤੇ ਸਹਾਇਕ ਹਨ। ਇਸ ਵਿਚ ਕੁਦਰਤ ਕੋਈ ਨਿਸ਼ਕਿਰਿਆ ਸ਼ੈਅ ਨਹੀਂ ਸਗੋਂ ਉਹ ਸਭਿਆਚਾਰ ਵਿਚ ਨਿਹਿਤ ਹੁੰਦੀ ਹੈ ਅਤੇ ਮੋੜਵਾਂ ਅਸਰ ਪਾਉਂਦੀ ਹੈ। ( ਟੈਰੀ ਈਗਲਟਨ ਸਭਿਆਚਾਰ ਅਤੇ ਕੁਦਰਤ ਦੀ ਦੁ-ਵੰਡ ਨੂੰ ਵਿਚਾਰਦਿਆਂ ਕੁਦਰਤੀਕਰਨ ਦੇ ਉੱਤਰ-ਆਧੁਨਿਕ ਸਿਧਾਂਤ ਨੂੰ ਖ਼ਾਰਜ ਕਰਦਾ ਹੈ। ਉਸ ਦਾ ਵਿਚਾਰ ਹੈ ਕਿ ਇਹ “ਸਭਿਆਚਾਰ ਦੇ ਕਪਟੀ ਕੁਦਰਤੀਕਰਨ ਜਾਂ ਸਿੱਧਾ ਸਿੱਧਾ ਸਭਿਆਚਰ ਨੂੰ ਜੰਮਿਆ ਹੋਇਆ ਸਥਾਪਿਤ ਕਰਨ ਤੋਂ ਵੱਧ ਕੁਝ ਨਹੀਂ ਹੈ।“” ਉੱਤਰ-ਆਧੁਨਿਕ ਚਿੰਤਕਾਂ ਵਲੋਂ ਹਰ ਵਸਤ ਤੇ ਵਿਹਾਰ ਨੂੰ ਸਭਿਆਚਾਰ ਮੰਨਣ ਦੀ ਧਾਰਨਾ 'ਤੇ ਵੀ ਟੈਰੀ ਈਗਲਟਨ ਇਤਰਾਜ਼ ਕਰਦਾ ਹੈ। ਇਸ ਦੇ ਸਮਾਨਾਂਤਰ ਉਹ ਮਨੋਵਿਸ਼ਲੇਸ਼ਣਵਾਦੀ ਯੱਕ ਲਾਕਾਂ ਦੇ ਸੰਕਲਪ ‘ਲਿੰਗਕ ਵੱਖਰਤਾ ਦੇ ਤਰਕ (sexuated logic) ਦੇ ਹਵਾਲੇ ਨਾਲ ਸਭਿਆਚਾਰ ਨੂੰ ਪਰਿਭਾਸ਼ਤ ਕਰਦਿਆਂ, ਆਖਦਾ ਹੈ ਕਿ “ਮਨੁੱਖੀ ਆਤਮ ਇਕ ਭਾਸ਼ਾਈ ਜਾਨਵਰ ਦੇ ਰੂਪ ਵਿਚ ਕੁਦਰਤ ਅਤੇ ਸਭਿਆਚਾਰ ਦਰਮਿਆਨ ਫਸਿਆ ਹੋਇਆ ਹੈ।” ਇਸ ਤਰ੍ਹਾਂ ਟੈਰੀ ਈਗਲਟਨ ਕੁਦਰਤ ਅਤੇ ਸਭਿਆਚਾਰ ਦੀ ਪ੍ਰਚਲਿਤ ਵਿਰੋਧੀ ਦੁ-ਵੰਡ ਨੂੰ ਖ਼ਾਰਜ ਕਰਦਾ ਹੈ। ਹੱਥਲੀ ਪੁਸਤਕ ਰਾਹੀਂ ਟੈਰੀ ਈਗਲਟਨ ਵਿਆਪਕ ਸਭਿਆਚਾਰ ਤੇ ਸੰਕੁਚਿਤ ਸਭਿਆਚਾਰ ਦੀ ਸਾਂਝ ਸਥਾਪਿਤ ਕਰਨ ਦਾ ਕੋਈ ਹੱਲ ਤਲਾਸ਼ਣ ਵੱਲ ਜਾਂ ਇਹਨਾਂ ਵਿਚਾਲੇ ਸੰਬੰਧਾਂ ਦੀ ਤਲਾਸ਼ ਕਰਦਾ ਹੈ। ਇਸ ਤੋਂ ਇਲਾਵਾ ਟੈਰੀ ਈਗਲਟਨ ਸਾਨੂੰ ਸਭਿਆਚਾਰ ਦਾ ਹੋਰ ਪ੍ਰਮੁਖ ਲੱਛਣ ਦੱਸਦਾ ਹੈ ਕਿ ਅਸੀਂ ਬਾਹਰੀ ਤਾਕਤਾਂ ਦੁਆਰਾ ਵੀ ਆਕਾਰ ਗ੍ਰਹਿਣ ਕਰਦੇ ਹਾਂ ਜਿਵੇਂ ਰਾਜਨੀਤਿਕ ਰਾਜਾ ਵੀ ਸਾਨੂੰ ਕੁਝ ਨਸੀਹਤਾਂ ਨਾਲ ਪ੍ਰਫੁਲਿਤ ਅਤੇ ਪੋਸ਼ਿਤ ਕਰਦਾ ਹੈ, ਇਹਨਾਂ ਨਸੀਹਤਾਂ ਨਿਯਮਾਂ ਨੂੰ ਈਗਲਟਨ 'ਨੈਤਿਕ ਸਿੱਖਿਆ“ (Ethical Pedagogy) ਆਖਦਾ ਹੈ। ਇਥੇ ਉਹ ਸਭਿਆਚਾਰ ਨੂੰ ਰਾਜਨੀਤਿਕ ਪਰਿਪੇਖ ਤੋਂ ਵਾਚ ਰਿਹਾ ਹੈ। ਆਪਣੀ ਪੁਸਤਕ 'ਆਈਡੀਆ ਆਫ਼ ਕਲਚਰ' ਰਾਹੀਂ ਟੈਰੀ ਈਗਲਟਨ ਸਭਿਆਚਾਰ ਸੰਕਲਪ ਦੇ ਗੁੰਝਲਦਾਰ ਇਤਿਹਾਸ ਦਾ ਵਰਣਨ ਕਰਦਾ ਹੈ। ਇਸ ਦਾ ਆਧਾਰ ਉਸ ਦੇ ਅਧਿਆਪਕ ਰੇਮੰਡ ਵਿਲੀਅਮਜ਼ ਦੁਆਰਾ ਆਧੁਨਿਕ ਪ੍ਰਸੰਗ ਵਿਚ ਨਿਰਧਾਰਿਤ ਕੀਤੇ, ਸਭਿਆਚਾਰ ਦੇ ਇਹ ਤਿੰਨ ਅਰਥ ਬਣਦੇ ਹਨ; ਪਹਿਲਾ,ਸਭਿਆਚਾਰ ਦੀਆਂ ਜੜ੍ਹਾਂ ਪੇਂਡੂ ਕਿਰਤ ਵਿਚ ਹੋਣਾ, ਦੂਜਾ, ਇਸ ਦੇ ਨਿਰੁਕਤੀਮੂਲਕ ਅਰਥ ਅਤੇ ਤੀਜਾ ਸਭਿਆਚਾਰ 'ਸ਼ਿਸ਼ਟਾਚਾਰ' ਦੇ ਅਰਥਾਂ ਵਿਚ, ਜਦੋਂ ਅਠਾਰਵੀਂ ਸਦੀ ਵਿਚ ਇਹ ਸਭਿਅਤਾ ਦਾ ਸਮਾਨਅਰਥੀ ਬਣ ਗਿਆ। ਸਭਿਆਚਾਰ ਸੰਕਲਪ ਨੂੰ ਸਮਝਣ ਲਈ ਸਭਿਅਤਾ ਅਤੇ ਸਭਿਆਚਾਰ ਦੇ ਆਪਸੀ ਸੰਬੰਧ ਅਤੇ ਵਖਰੇਵੇਂ ਨੂੰ ਜਾਣਨਾ ਵੀ ਜ਼ਰੂਰੀ ਹੈ। ਇਸ ਪ੍ਰਸੰਗ ਵਿਚ ਟੈਰੀ ਈਗਲਟਨ ਦੇ ਸਰਵੇਖਣ ਅਨੁਸਾਰ, ਉੱਨੀਵੀਂ ਸਦੀ ਦੇ ਬਦਲਣ ਨਾਲ ਸਭਿਆਚਾਰ ਦੀ ਧਾਰਨਾ ਵਿਚ ਵੀ ਬਦਲਾਅ ਆਉਂਦਾ ਹੈ ਹੁਣ ਇਸ ਨੂੰ 'ਸਭਿਅਤਾ ਦੇ ਸਾਮਾਨਅਰਥੀ ਦੀ ਥਾਂ ਵਿਰੋਧੀ ਸ਼ਬਦ ਵਜੋਂ ਦੇਖਿਆ ਜਾਣ ਲੱਗਦਾ ਹੈ। ਉੱਨੀਵੀਂ ਸਦੀ ਦੇ ਅੰਤ ਤੱਕ ਸ਼ਿਸ਼ਟਾਚਾਰ ਦੇ ਅਰਥਾਂ ਵਿਚ ਸਭਿਅਤਾ ਨੇ ਸਾਮਰਾਜਵਾਦੀ ਅਟੱਲ ਗੂੰਜ ਗ੍ਰਹਿਣ ਕਰ ਲਈ ਅਤੇ ਸਭਿਆਚਾਰ ਇਸ ਦੇ ਸਹਾਇਕ ਵਜੋਂ ਕਾਰਜ ਕਰਦਾ ਸੀ। ਟੈਰੀ ਈਗਲਟਨ ਇਹਨਾਂ ਦੋਵਾਂ 'ਚ ਵੱਖਰੇਵਾਂ ਕਰਦਾ ਹੈ। ਉਸ ਅਨੁਸਾਰ ਸਭਿਅਤਾ ਸੂਖਮ, ਅਲਗਾਵਵਾਦੀ, ਖੰਡਿਤ, ਮਸ਼ੀਨੀ, ਉਪਯੋਗਤਾਵਾਦੀ ਹੈ, ਜਦੋਂਕਿ ਸਭਿਆਚਾਰ ਸੰਪੂਰਨ, ਜੈਵਿਕ, ਇੰਦਰਿਆਵੀ ਤੇ ਯਾਦਗਾਰੀ ਹੈ।"" ਈਗਲਟਨ ਦਾ ਮੰਨਣਾ ਹੈ ਕਿ ਇਸ ਸਮੇਂ ਮੁਖ ਟਕਰਾਅ ਪਰੰਪਰਾ ਅਤੇ ਆਧੁਨਿਕਤਾ ਵਿਚਾਲੇ ਸੀ ਪਰ ਫਿਰ ਵੀ ਉਹ ਸਭਿਅਤਾ ਅਤੇ ਸਭਿਆਚਾਰ ਦੋਵਾਂ ਨੂੰ ਰਾਜਨੀਤਿਕ ਤੌਰ 'ਤੇ ਜੁੜਿਆ ਦੱਸਦਾ ਹੈ। ਉਸ ਦਾ ਵਿਚਾਰ ਹੈ ਕਿ ਸਾਮਰਾਜਵਾਦ ਦੇ ਵਿਸਤਾਰ ਦੇ ਸਮੇਂ ਸਭਿਆਚਾਰ ਦਾ ਸੰਕਲਪ ਗੁਲਾਮ ਦੇਸ਼ਾਂ ਦੇ ਲੋਕਾਂ ਦੇ ਜੀਵਨ ਵਿਹਾਰ ਨੂੰ ਨੀਵਾਂ ਦਰਸਾਉਣ ਲਈ ਵਰਤਿਆ ਜਾਣ ਲੱਗ ਪਿਆ। ਜਿਸ ਤੋਂ ਭਾਵ ਸੀ ਕਿ ਗੁਲਾਮ ਕਿਸੇ ਸਭਿਆਚਾਰ ਵਿਚ ਘੋਸ਼ਿਤ ਤਾਂ ਹਨ ਪਰ ਇਹ ਜ਼ਰੂਰੀ ਨਹੀਂ ਕਿ ਉਹ ਸਭਿਅਕ ਵੀ ਹੋ।” ਇਸ ਤਰ੍ਹਾਂ ਇਸ ਸਮੇਂ ਸਭਿਆਚਾਰ ਨੂੰ ਬਹੁਵਚਨੀ ਅਰਥਾਂ ਵਿਚ ਗ੍ਰਹਿਣ ਕੀਤਾ ਗਿਆ। ਈਗਲਟਨ ਨੂੰ ਇਸ ਦੀ ਅਜਿਹੀ ਵਿਆਖਿਆ 'ਤੇ ਇਤਰਾਜ ਕਿਉਂਕਿ ਇਸ ਨਾਲ ਇਸ ਸੰਕਲਪ ਦਾ ਸਕਾਰਤਾਮਕ ਪਾਸਾ ਗੁਆਚ ਜਾਂਦਾ ਹੈ ਅਤੇ ਇਹ ਸਿਰਫ਼ ਤੱਦੇ ਵਰਤਾਉ ਦੇ ਲਖਾਇਕ ਹੋਣ ਤੱਕ ਸਿਮਟ ਜਾਂਦਾ ਹੈ, ਉਹ ਕੁਝ ਉਦਾਹਰਨਾਂ ਵੀ ਲੈਂਦਾ ਹੈ ਜਿਵੇਂ ਮਾਟੀਆ ਸਭਿਆਚਾਰ ਪੁਲਿਸ ਕੈਨਟੀਨ ਸਭਿਆਚਾਰ ਆਦਿ। ਸਭਿਆਚਾਰ ਸ਼ਬਦ ਦੇ ਅਗਲੇ ਸੰਸਕਰਣ ਦੀ ਤਲਾਸ਼ ਟੈਰੀ ਈਗਲਟਨ ਇਸ ਦੇ ਹੌਲੀ ਹੌਲੀ ਕਲਾਵਾਂ ਲਈ ਵਿਸ਼ੇਸ਼ਕ੍ਰਿਤ ਹੋਣ ਦੇ ਮਹੱਤਵਪੂਰਨ ਰੂਪ ਵਜੋਂ ਕਰਦਾ ਹੈ। ਇਸ ਤਹਿਤ ਸਭਿਆਚਾਰ ਉਹ ਹੈ ਜੋ ਸੰਗੀਤ, ਸਾਹਿਤ, ਚਿੱਤਰਕਲਾ ਦੇ ਖੇਤਰ ਵਿਚ ਸਿਰਜਣਾਤਮਕ ਅਤੇ ਕਲਪਨਾਸ਼ੀਲ ਹੈ ਜਦੋਂ ਕਿ ਵਿਗਿਆਨ, ਦਰਸ਼ਨ, ਰਾਜਨੀਤੀ, ਅਰਥ-ਸ਼ਾਸਤਰ ਆਦਿ ਬੌਧਿਕ ਕਿਰਿਆਵਾਂ ਨੂੰ ਗ਼ੈਰ-ਸਿਰਜਣਾਤਮਕ ਮੰਨਿਆ ਜਾਂਦਾ ਹੈ। ਸਭਿਆਚਾਰ ਦਾ ਇਹ ਨਵਾਂ ਆਧੁਨਿਕ ਅਰਥ ਕਲਾਵਾਂ ਦੀ ਵਿਆਪਕ ਸਮਾਜਿਕ ਮਹੱਤਤਾ ਨੂੰ ਦਰਸਾਉਂਦਾ ਹੈ। ਸਭਿਆਚਾਰ ਦੇ ਅਜਿਹੇ ਅਰਥ ਉੱਤਰਆਧੁਨਿਕ ਦੌਰ ਤੱਕ ਪ੍ਰਚਲਿਤ ਰਹਿੰਦੇ ਹਨ। ਸਭਿਆਚਾਰ ਦੇ ਵਰਤਮਾਨ ਸਰੂਪ ਦੀ ਨਿਸ਼ਾਨਦੇਹੀ ਕਰਦਿਆਂ ਟੈਰੀ ਈਗਲਟਨ ਦਾ ਮਤ ਹੈ ਕਿ 'ਉੱਤਰ-ਆਧੁਨਿਕ ਸੰਸਾਰ ਵਿਚ ਸਭਿਆਚਾਰ ਅਤੇ ਸਮਾਜਿਕ ਜੀਵਨ ਇਕ ਵਾਰ ਫ਼ਿਰ ਤੋਂ ਆਪਸ ਵਿਚ ਜੁੜੇ ਹਨ, ਪਰ ਇਹਨਾਂ ਨੇ “ਵਸਤੂ ਦੀ/ਸੁਹਜਾਤਮਕਤਾ, ਰਾਜਨੀਤੀ ਦਾ ਦਰਸ਼ਕੀ-ਕਰਨ, ਜੀਵਨ ਸ਼ੈਲੀ ਦਾ ਖਪਤਵਾਦ, ਅਕਸ ਦੀ ਕੇਂਦਰਤਾ ਦਾ ਆਕਾਰ ਧਾਰਨ ਕਰ ਲਿਆ ਹੈ ਅਤੇਆਮ ਤੌਰ 'ਤੇ ਸਭਿਆਚਾਰ ਦਾ ਅੰਤਿਮ ਏਕੀਕਰਣ ਵਸਤੂ ਉਤਪਾਦਨ ਵਿਚ ਹੋਣ ਲੱਗਾ ਹੈ।” ਉਸ ਦਾ ਕਹਿਣਾ ਹੈ ਕਿ ਇਸ ਸਮੇਂ ਸੁਹਜ ਵਿਗਿਆਨ ਨੇ ਸਭਿਆਚਾਰ ਦੇ ਅਰਥ ਕਲਾ ਦੀ ਵਿਸ਼ੇਸ਼ਤਾ ਤੋਂ ਬਦਲ ਕੇ ਰੋਜ਼ਾਨਾ ਦੇ ਬਦਲਦੇ ਅਨੁਭਵ ਲਈ ਰਾਖਵੇਂ ਕਰ ਦਿੱਤੇ ਹਨ। ਇਹ ਅਰਥ ਇਸ ਨੂੰ ਫਿਰ ਇਸ ਦੇ ਭੌਤਿਕ ਮੂਲ ਵੱਲ ਲੈ ਜਾਂਦੇ ਹਨ। ਇਸ ਤਰ੍ਹਾਂ ਹੁਣ ਫਿਰ ਸਭਿਆਚਾਰ ਦੇ ਦੋ ਅਰਥ ਆਪਸ ਵਿਚ ਉਲਝੇ ਪਏ ਹਨ; ਇਕ ਪਾਸੇ ਕਲਾਵਾਂ ਵਜੋਂ ਅਤੇ ਦੂਜੇ ਪਾਸੇ ਆਮ ਜੀਵਨ ਵਰਤਾਰੇ ਦੇ ਇਕ ਹਿੱਸੇ ਵਜੋਂ ਜਿਸ ਵਿਚ ਸਟਾਇਲ ਫੈਸ਼ਨ, ਇਸ਼ਤਿਹਾਰਬਾਜ਼ੀ, ਮੀਡੀਆ ਅਤੇ ਇਸ ਤਰ੍ਹਾਂ ਦਾ ਹੋਰ ਬਹੁਤ ਕੁਝ ਸ਼ਾਮਿਲ ਹੈ। ਸਭਿਆਚਾਰ ਦੇ ਨਿਰੁਕਤੀਮੂਲਕ, ਸਮਾਜਿਕ, ਦਾਰਸ਼ਨਿਕ ਅਰਥਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਟੈਰੀ ਈਗਲਟਨ) ਇਸ ਤੱਥ ਦਾ ਖ਼ੁਲਾਸਾ ਕਰਦਾ ਹੈ ਕਿ ਸਭਿਆਚਾਰ ਨੂੰ ਰਾਜਨੀਤਿਕ ਪ੍ਰਸੰਗ ਦੇਣਾ ਅਤਿ ਮੁਸ਼ਕਿਲ ਕਾਰਜ ਹੈ ਕਿਉਂਕਿ ਸਾਡੀ ਸਭਿਆਚਾਰ ਦੀ ਵਰਤਮਾਨ ਧਾਰਨਾ ਰਾਜਨੀਤਿਕ ਅਤੇ ਆਰਥਿਕ ਪ੍ਰਸੰਗ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਆਈਡੀਆ ਆਫ਼ ਕਲਚਰ ਪੁਸਤਕ ਵਿਚ ਟੈਰੀ ਈਗਲਟਨ ਇਕ ਹੋਰ ਮਹੱਤਵਪੂਰਨ ਨੁਕਤਾ ਪੇਸ਼ ਕਰਦਾ ਹੈ। ਕਿ ਅਸੀਂ ਸਭਿਆਚਾਰ ਦੀਆਂ ਦੋ, ਇਕ ਪਾਸੇ ਵਿਆਪਕ (ਰੋਜ਼ਮਰਾ ਦੇ ਬਦਲਦੇ ਜੀਵਨ ਅਨੁਭਵ) ਤੇ ਦੂਜੇ ਪਾਸੇ ਸੰਕੁਚਿਤ (ਕਲਾ ਦੀ ਵਿਸ਼ੇਸ਼ਤਾ) ਆਪਾ ਵਿਰੋਧੀ ਧਾਰਨਾਵਾਂ ਵਿਚ ਫਸੇ ਹੋਏ ਹਾਂ। ਇਸਨੂੰ ਉਹ ਸਭਿਆਚਾਰ ਸੰਕਟ ਵਿਚ ਆਖਦਾ ਹੈ। ਅਸੀਂ ਦੇਖਦੇ ਹਾਂ ਕਿ ਆਮ ਤੌਰ 'ਤੇ ਅੰਗਰੇਜ਼ੀ ਵਿਚ CULTURE ਮਦ ਦੀ ਵਰਤੋਂ ਦੋ ਤਰ੍ਹਾਂ ਨਾਲ ਹੁੰਦੀ ਹੈ। ਇਕ ਖ਼ਾਸ ਨਾਂਵ ਵਜੋਂ ਦੂਜਾ ਆਮ ਨਾਂਵ ਵਜੋਂ। ਇਹਨਾਂ ਦੋਵਾਂ ਵਿਚਲੇ ਅੰਤਰ ਨੂੰ ਦਰਸਾਉਣ ਲਈ ਅੰਗਰੇਜ਼ੀ ਭਾਸ਼ਾ ਵਿਚ ਪਹਿਲੇ ਨੂੰ ਵੱਡੀ ਸੀ' ਨਾਲ ਅਤੇ ਪਿਛਲੇ ਨੂੰ 'ਛੋਟੀ ਸੀ' ਨਾਲ ਅੰਕਿਤ ਕਰ ਲਿਆ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਸਾਡੇ ਕੋਲ ਫਿਲਹਾਲ ਅਜਿਹੀ ਸੁਵਿਧਾ ਉਪਲਬਧ ਨਹੀਂ ਹੈ। ਇਹਨਾਂ ਦੋਵਾਂ ਵਿਚੋਂ, ਕਲਚਰ ਇਕ ਆਮ ਨਾਂਵ ਵਜੋਂ ਲੋਕਾਂ ਦੀ ਪ੍ਰਚਲਿਤ ਸੂਝ ਦਾ ਵਧੇਰੇ ਹਿੱਸਾ ਬਣ ਚੁੱਕਾ ਹੈ ਇਸ ਲਈ ਸਭਿਆਚਾਰਕ ਪ੍ਰੋਗਰਾਮ, ਕੱਟੇ ਸਭਿਆਚਾਰ ਜਾਂ ਇਤਿਹਾਸਕ ਵਿਰਾਸਤੀ ਚੀਜਾਂ ਆਦਿ ਨੂੰ ਸਭਿਆਚਾਰ ਤਹਿਤ ਰੱਖ ਲਿਆ ਜਾਂਦਾ ਹੈ।ਟੈਰੀ ਈਗਲਟਨ ਸਭਿਆਚਾਰ ਦੇ ਇਹਨਾਂ ਦੋਵੇਂ, ਵਿਆਪਕ ਅਤੇ ਸੰਕੁਚਿਤ ਅਰਥਾਂ ਨਾਲ ਲਗਾਤਾਰ ਸੰਵਾਦ ਵਿਚ ਹੈ। ਸਭਿਆਚਾਰ ਦੇ ਵਿਆਪਕ ਅਰਥਾਂ ਤਹਿਤ ਈਗਲਟਨ ਇਸ ਸਵਾਲ ਨਾਲ ਵਾਬਸਤਾ ਹੈ ਕੀ ਮਨੁੱਖ ਦੀ ਸੰਪੂਰਨ ਜੀਵਨ-ਜਾਚ ਨੂੰ ਸਭਿਆਚਾਰ ਮੰਨਿਆ ਜਾ ਸਕਦਾ ਹੈ। ਜਿਵੇਂ ਕਿ ਸਭਿਆਚਾਰ ਦੀ ਮਾਨਵ-ਵਿਗਿਆਨਕ ਭਾਸ਼ਾ ਮਨੁੱਖ ਦੀ ਹਰੇਕ ਗਤੀਵਿਧੀ ਨੂੰ ਸਭਿਆਚਾਰ ਵਿਚ ਸ਼ਾਮਿਲ ਕਰ ਲੈਂਦੀ ਹੈ। ਉਹ ਆਪਣੇ ਵਿਅੰਗਮਈ ਅੰਦਾਜ਼ 'ਚ ਸੀਵਰੇਜ ਪਾਈਪਾਂ, ਕਾਰਾਂ ਬਣਾਉਣ, ਮਕਾਨ ਬਣਾਉਣ, ਮੱਛੀ ਪਾਲਣ, ਸੰਤਰੇ ਦੇ ਵਪਾਰ ਆਦਿ ਮਨੁੱਖੀ ਕਾਰਜਾਂ ਬਾਰੇਸਵਾਲ ਕਰਦਾ ਹੈ ਕਿ ਕੀ ਇਹ ਵੀ ਸਭਿਆਚਾਰ ਵਿਚ ਸ਼ਾਮਿਲ ਹਨ। ਇਸ ਸੰਦਰਭ ਉਸ ਦੀ ਸਹਿਮਤੀ ਸਭਿਆਚਾਰ ਦੀ ਜਿਹਨ-ਵਿਗਿਆਨਕ ਪਰਿਭਾਸ਼ਾ ਨਾਲ ਹੈ ਕਿ ਮਨੁੱਖ ਦਾ ਕੇਵਲ 'ਚਿਹਨਾਤਮਕ ਵਿਹਾਰ")(signifying practices) ਹੀ ਸਭਿਆਚਾਰ ਵਿਚ ਸ਼ਾਮਿਲ ਹੋ ਸਕਦਾ ਹੈ। ਟੈਰੀ ਈਗਲਟਨ ਦਾ ਮੰਨਣਾ ਹੈ ਕਿ ਜਦੋਂ ਮਨੁੱਖ ਦੀ ਹਰੇਕ ਗਤੀਵਿਧੀ ਨੂੰ ਸਭਿਆਚਾਰ ਵਿਚ ਸ਼ਾਮਿਲ ਕਰ ਲਿਆ ਜਾਂਦਾ ਹੈ ਤਾਂ ਸਭਿਆਚਾਰ ਅਤੇ ਸਮਾਜਿਕ ਵੀ ਆਪਸ ਵਿਚ ਰਲਗਡ਼ ਹੋ ਜਾਂਦੇ ਹਨ। 'ਸਭਿਆਚਾਰ' ਸੰਕਲਪ ਨੂੰ ਪਰਿਭਾਸ਼ਤ ਕਰਨਾ ਗੁੰਝਲਦਾਰ ਮੰਨਿਆ ਜਾਂਦਾ ਹੈ।ਇਸ ਗੁੰਝਲ ਨੂੰ ਈਗਲਟਨ, ਰੇਮੰਡ ਵਿਲੀਅਮਜ਼ ਦੀਆਂ ਸਭਿਆਚਾਰ ਸੰਬੰਧੀ ਤਮਾਮ ਪਰਿਭਾਸ਼ਾਵਾਂ ਦਾ ਸੰਖੇਪ ਹਵਾਲਾ ਦੇ ਕੇ ਦਰਸਾਉਂਦਾ ਹੈ। ਉਸ ਅਨੁਸਾਰ ਪ੍ਰਸਿੱਧ ਬਰਤਾਨਵੀ ਚਿੰਤਕ “ਰੋਮੰਡ ਵਿਲੀਅਮਜ਼ ਸਭਿਆਚਾਰ ਨੂੰ ਵਿਭਿੰਨ ਸਮਿਆਂ ਵਿਚ ਕਈ ਤਰ੍ਹਾਂ ਪਰਿਭਾਸ਼ਿਤ ਕਰਦਾ ਹੈ; ਪੂਰਨਤਾ ਲਈ ਮਿਆਰ, ਮਨ ਦੀ ਆਦਤ, ਕਲਾਵਾਂ, ਆਮ ਬੌਧਿਕ ਵਿਕਾਸ, ਸੰਪੂਰਨ ਜੀਵਨ ਜਾਚ, ਚਿਹਨਾਤਮਕ ਪ੍ਰਬੰਧ, ਭਾਵਨਾਵਾਂ ਦੀ ਬਣਤਰ, ਜੀਵਨ-ਜਾਚ ਵਿਚ ਅੰਤਰ ਸੰਬੰਧਿਤ ਸਾਰੇ ਤੱਤ ਅਤੇ ਆਰਥਿਕ ਉਤਪਾਦਨ ਤੇ ਪਰਿਵਾਰ ਤੋਂ ਲੈ ਕੇ ਰਾਜਨੀਤਿਕ ਸੰਸਥਾਵਾਂ ਤੱਕ ਸਭ ਕੁਝ ਸਭਿਆਚਾਰ ਵਿਚ ਸ਼ਾਮਿਲ ਹੈ।”° ਇਸ ਉਦਾਹਰਨ ਨਾਲ ਉਹ ਸਭਿਆਚਾਰ ਦੇ ਵਿਆਪਕ ਖੇਤਰ ਵੱਲ ਵੀ ਸੰਕੇਤ ਕਰਦਾ ਹੈ। ਟੈਰੀ ਈਗਲਟਨ ਸਭਿਆਚਾਰ ਦੇ ਉਪਰੋਕਤ ਦੋਵਾਂ ਸੰਕਲਪਾਂ ਦੀ ਵਿਆਖਿਆ ਕਰਦਾ ਹੈ ਕਿ ਇਹਨਾਂ ਵਿਚ ਖ਼ਾਸ ਨਾਂਵ ਵਜੋਂ ਸਭਿਆਚਾਰ ਇਕ ਸੂਖਮ, ਸਰਬ ਵਿਆਪਕ ਅਤੇ ਨਿਸ਼ਾਨਾਮੁਖੀ ਹੈ ਜਦੋਂ ਕਿ ਆਮ ਨਾਂਵ ਦੇ ਤੌਰ 'ਤੇ ਸਭਿਆਚਾਰ ਠੋਸ, ਵਿਸ਼ੇਸ਼ ਅਤੇ ਨਿਸ਼ਾਨਾਹੀਣ ਹੈ। ਸਮਕਾਲ ਵਿਚ ਸਭਿਆਚਾਰ ਦੇ ਰਾਜਨੀਤਿਕ ਪਰਿਪੇਖ ਨੂੰ ਉਜਾਗਰ ਕਰਦਿਆਂ ਟੈਰੀ ਈਗਲਟਨ ‘ਸਭਿਆਚਾਰ ਜੰਗਾਂ (culture wars) ਸਿਰਲੇਖ ਅਧੀਨ ਇਸ ਨੁਕਤੇ ਨੂੰ ਖੋਲ੍ਹਦਾ ਹੈ ਕਿ “ਵਿਆਪਕ ਸਭਿਆਚਾਰ (Culture) ਅਤੇ ਸੰਕੁਚਿਤ ਸਭਿਆਰ (culture) ਵਿਚਲੀ ਲੜਾਈ ਹੁਣ ਕੇਵਲ ਪਰਿਭਾਸ਼ਾ ਦੀ ਲੜਾਈ ਨਹੀਂ ਸਗੋਂ ਇਹ ਇਕ ਵਿਸ਼ਵ-ਵਿਆਪੀ ਸੰਘਰਸ਼ ਹੈ, ਇਹ ਮਸਲਾ ਮਹਿਜ਼ / ਅਕਾਦਮਿਕਤਾ ਦਾ ਨਹੀਂ ਸਗੋਂ ਅਸਲ ਵਿਚ ਰਾਜਨੀਤੀ ਦਾ ਮੁੱਦਾ ਹੈ ਸਭਿਆਚਾਰ ਜੰਗਾਂ ਵਿਚ ਅਸਲ ਮਸਲਾ ਨਸਲਕੁਸ਼ੀ ਦਾ ਹੁੰਦਾ ਹੈ। ਉਹ ਬਹੁਤ ਸਾਰੀਆਂ ਉਦਾਹਰਨਾਂ ਨਾਲ ਦਰਸਾਉਂਦਾ ਹੈ ਕਿ ਕਿਵੇਂ ਅਜਿਹਾ ਦ੍ਰਿਸ਼ਟੀਕੋਣ ਉਪਰੋਕਤ ਦੋਵਾਂ ਸ਼ਬਦਾਂ ਦੇ ਸੰਕਲਪਗਤ ਪੱਧਰ 'ਤੇ ਵਾਪਰਦਾ ਹੈ ਜਦੋਂ ਬਰਬਰਤਾ (barbarism)ਨੂੰ ਕੁਝ ਕੁ ਖ਼ਾਸ ਸਭਿਆਚਾਰਾਂ ਤੱਕ ਸੀਮਿਤ ਕੀਤਾ ਜਾਂਦਾ ਹੈ ਅਤੇ ਪੱਛਮ ਦੇ ਰਹਿਣ-ਸਹਿਣ ਨਾਲ ਜੋੜ ਕੇ ਸਭਿਆਚਾਰ ਦੇ ਵਿਸ਼ੇਸ਼ ਸਰਬ-ਵਿਆਪਕ ਨਿਯਮ ਜਾਂ ਲੱਛਣ ਨਿਸਚਿਤ ਕੀਤੇ ਜਾਂਦੇ ਹਨ। ਈਗਲਟਨ ਇਕ ਨਵੀਂ ਅੰਤਰਦ੍ਰਿਸ਼ਟੀ ਦਿੰਦਾ ਹੈ ਕਿ ਹੁਣ ਸਭਿਆਚਾਰ ਰਾਸ਼ਟਰ ਰਾਜ (ਨੇਸ਼ਨ ਸਟੇਟ) ਦਾ ਪ੍ਰਮੁਖ ਆਧਾਰ ਬਣ ਗਿਆ ਹੈ ਇਸ ਲਈ ਇਕ ਵਾਰ ਫਿਰ ਤੋਂ ਸਭਿਆਚਾਰਕ ਅਤੇ ਰਾਜਨੀਤਿਕ ਪਰਿਪੇਖ ਆਪੋ ਵਿਚ ਰਲਗਡ ਹੋ ਗਏ ਹਨ। ਪਰ ਨਾਲ ਹੀ ਉਸ ਦਾ ਮੰਨਣਾ ਹੈ ਕਿ ਅਜੋਕੇ ਬਹੁ ਸਭਿਆਚਾਰਵਾਦ ਦੇ ਸਮੇਂ ਵਿਚ ਸਭਿਆਚਾਰ ਬਹੁਤੀ ਦੇਰ ਤੱਕ ਰਾਸ਼ਟਰ ਰਾਜ ਦਾ ਆਧਾਰ ਬਣਿਆ ਨਹੀਂ ਰਹਿ ਸਕਦਾ। ਸਭਿਆਚਾਰ ਦੀਆਂ ਇਹਨਾਂ ਦੋਵੇਂ ਵਿਆਪਕ ਅਤੇ ਸੰਕੁਚਿਤ ਪਰਿਭਾਸ਼ਾਵਾਂ ਨੂੰ ਜੋੜਨ ਲਈ ਈਗਲਟਨ, ਮੈਥਿਊ ਆਰਨਾਲਡ ਦੀ ਸਭਿਆਚਾਰ ਨੂੰ ਜਿੰਮੇਵਾਰੀ ਵਜੋਂ ਸਮਝਣਾ ਦੀ ਧਾਰਨਾ ਨੂੰ ਹੱਲ ਵਜੋਂ ਪੇਸ਼ ਕਰਦਾ ਹੈ, ਪਰ ਨਾਲ ਹੀ ਉਸ ਦਾ ਵਿਚਾਰ ਹੈ ਕਿ 'ਪੂੰਜੀਵਾਦੀ ਪੱਖਪਾਤ ਸਭਿਆਚਾਰ ਦੇ, ਕਲਾ ਦੇ ਵਿਸ਼ੇਸ਼ ਰੂਪ ਵਜੋਂ ਅਤੇ ਰੋਜ਼ਾਨਾ ਜੀਵਨ ਵਿਹਾਰ ਦੇ ਰੂਪ ਵਜੋਂ ਦੋਵਾਂ ਦੇ, ਜੁੜਵੇਂ ਸੰਬੰਧਾਂ ਨੂੰ ਵਿਕਸਿਤ ਨਹੀਂ ਹੋਣ ਦਿੰਦਾ। ਉਸ ਦੀ ਭੱਵਿਖਬਾਈ ਹੈ ਕਿ ਇਹਨਾਂ ਸੰਬੰਧਾਂ ਨੂੰ ਰੈਡੀਕਲ ਰਾਜਨੀਤੀ ਰਾਹੀਂ ਹੀ ਜਿਉਂਦਾ ਕੀਤਾ ਜਾ ਸਕਦਾ ਹੈ। ਆਪਣੀ ਪੁਸਤਕ ਆਈਡੀਆ ਆਫ਼ ਕਲਚਰ ਵਿਚ (ਟੈਰੀ ਈਗਲਟਨ ਆਪਣੇ ਅਧਿਆਪਕ ਰੇਮੰਡ ਵਿਲੀਅਮਜ਼ ਦੇ ਸਭਿਆਚਾਰ ਸੰਬੰਧੀ ਵਿਚਾਰਾਂ ਨੂੰ (ਖੁੱਲ੍ਹੇ ਰੂਪ ਵਿਚ (ਬਿਨਾਂ ਹਵਾਲਾ) ਦਿੱਤੇ ਵੀ ਸ਼ਾਮਿਲ ਕਰ ਲੈਂਦਾ ਹੈ।“ਇਸ ਲਈ ਕਈ ਵਾਰ ਉਸ 'ਤੇ ਰੇਮੰਡ ਵਿਲੀਅਮਜ਼ ਦੇ ਵਿਚਾਰਾਂ ਨੂੰ ਹੀ ਦੁਹਰਾਉਣ ਦੇ ਦੋਸ਼ ਵੀ ਲੱਗਦੇ ਹਨ। ਰੇਮੰਡ ਵਿਲੀਅਮਜ਼ ਤੋਂ ਏਨਾ ਪ੍ਰਭਾਵਿਤ ਹੋਣ ਕਾਰਨ ਕਈ ਵਾਰ ਉਸ ਦੇ ਸਭਿਆਚਾਰ ਸੰਬੰਧੀ ਵਿਚਾਰਾਂ ਨੂੰ ਰੇਮੰਡ ਵਿਲੀਅਮਜ਼ ਦੇ ਸਭਿਆਚਾਰ-ਚਿੰਤਨ ਦੇ ਦੁਹਰਾਉ ਵਜੋਂ ਵੀ ਦੇਖਿਆ ਜਾਂਦਾ ਹੈ। ਹੱਥਲੀ ਪੁਸਤਕ ਦੇ ਹਵਾਲੇ ਨਾਲ ਅਸੀਂ ਸਮਝਦੇ ਹਾਂ ਕਿ ਈਗਲਟਨ) ਵਿਲੀਅਮਜ਼ ਦੇ ਸਭਿਆਚਾਰ-ਚਿੰਤਨ ਦਾ ਮੂਲ ਚੌਖਟਾ ਤਾਂ ਲੈਂਦਾ ਹੈ, ਪਰ ਅੱਗੋਂ ਉਸ ਨੂੰ ਹੋਰ ਵਿਸਥਾਰ ਅਤੇ ਵਿਆਖਿਆ ਪ੍ਰਦਾਨ ਕਰਦਾ ਹੈ, ਜਿਵੇਂ ਉਹ 'ਸਭਿਆਚਾਰ ਦੇ ਸੰਸਕਰਣਾਂ ਨੂੰ ਤਲਾਸ਼ਣ ਸਮੇਂ, ਰੇਮੰਡ ਵਿਲੀਅਮਜ਼ ਦੇ ਸਭਿਆਚਾਰ ਸੰਕਲਪ ਨੂੰ ਆਧਾਰ-ਚੌਖਟੇ ਵਜੋਂ ਲੈ ਕੇ ਉਸ ਦੀਆਂਸਭਿਆਚਾਰ ਦੀਆਂ ਮੂਲ ਧਾਰਨਾਵਾਂ ਦੀ ਵਿਆਖਿਆ ਨੂੰ ਲਗਭਗ ਤੀਹ (30) ਪੰਨਿਆਂ ਵਿਚ ਵਿਸਥਾਰਦਾ ਹੈ। ਆਲੋਚਕ ਵਿਲੀਅਮ ਜੇ. ਅਰਬਨ ਦੋ ਟੈਰੀ ਈਗਲਟਨ ਦੇ ਸਭਿਆਚਾਰ ਸੰਕਲਪ ਨੂੰ ਸਮਝਣ ਲਈ ਪਾਏ ਯੋਗਦਾਨ ਨੂੰ ਬਾਰੇ ਵਿਚਾਰ ਹਨ; ਟੈਰੀ ਈਗਲਟਨ ਨੇ ਆਪਣੀ ਪੁਸਤਕ 'ਆਈਡੀਆ ਆਫ਼ ਕਲਚਰ ਰਾਹੀਂ, ਸਭਿਆਚਾਰ ਨਾਲ ਸਾਡੇ ਗੂੜ੍ਹੇ ਸੰਬੰਧ ਨੂੰ ਗੁੰਝਲਦਾਰ ਅਤੇ ਜਨੂੰਨਾ ਬਣਨ ਤੋਂ ਰੋਕਣ ਦਾ ਯਤਨ ਕੀਤਾ ਹੈ ਇਸ ਲਈ ਉਸ ਨੇ ‘ਗਿਆਨਵਾਨ ਰਾਜਨੀਤਿਕ ਪ੍ਰਸੰਗਾਂ ਦੀ ਜ਼ਰੂਰਤ ਦੀ ਪਛਾਣ, ਸਾਨੂੰ ਇਸ [ਸਭਿਆਚਾਰ] ਨੂੰ ਇਸ ਦੇ ਸਥਾਨ 'ਤੇ ਵਾਪਸ ਲਿਆਉਣ ਦੀ ਤਾੜਨਾ ਕਰਕੇ ਕੀਤੀ ਹੈ। ਇਸ ਤੋਂ ਪਹਿਲਾ ਇਕ ਅਸਪਸ਼ਟ ਜਿਹੀ ਸ਼ੈਅ 'ਸਭਿਆਚਾਰ' ਕਿਹਾ ਜਾਂਦਾ ਸੀ ਜਿਹੜੀ ਕਿਸੇ ਪ੍ਰਸੰਗ ਤੋਂ ਵਿਛੁੰਨੀ ਸੀ, ਇਸ ਨੂੰ ਸਹੀ (ਸਮਾਜਵਾਦੀ) ਢਾਂਚੇ ਅਨੁਸਾਰ ਸਮਝਣਾ ਜ਼ਰੂਰੀ ਭਾਸਦਾ ਸੀ।” ਈਗਲਟਨ ਦੀ ਸ਼ੈਲੀ ਗੁੰਝਲਦਾਰ ਅਤੇ ਭਾਸ਼ਾ ਜਟਿਲ ਹੈ, ਕਈ ਵਾਰ ਪਾਠਕ ਨੂੰ ਇਕ ਪੜ੍ਹਤ ਵਿਚ ਉਸ ਦੀ ਪੂਰੀ ਗੱਲ ਸਮਝ ਆਉਣੀ ਮੁਸ਼ਕਿਲ ਹੁੰਦੀ ਹੈ। ਇਹ ਇਸ ਕਰਕੇ ਵੀ ਹੈ ਕਿ ਉਹ ਵਸਤਾਂ ਅਤੇ ਵਰਤਾਰਿਆਂ ਨੂੰ ਉਹਨਾਂ ਦੀ (ਦਵੰਤਾਮਕਤਾ ਵਿਚ ਦੇਖਦਾ ਹੈ, ਇਸ ਤਰ੍ਹਾਂ ਕਰਦਿਆਂ ਉਹ ਇਕੋ ਸਮੇਂ ਸੰਕਲਪ ਦੇ ਇਤਿਹਾਸਕ, ਸਮਾਜਿਕ, ਰਾਜਨੀਤਿਕ, ਆਰਥਿਕ ਤੇ ਦਾਰਸ਼ਨਿਕ ਪ੍ਰਸੰਗ ਨੂੰ ਨਾਲੋਂ-ਨਾਲ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਟੈਰੀ ਈਗਲਟਨ ਦੀ ਲਿਖਤ ਰੇਖਕੀ ਨਹੀਂ ਹੁੰਦੀ ਅਤੇ ਉਸ ਨੂੰ ਸਮਝਣ ਅਤੇ ਉਸ ਦਾ ਮੁਲਾਂਕਣ ਕਰਨ ਲਈ ਪਾਠਕ ਨੂੰ ਵਧੇਰੇ ਧਿਆਨ ਅਤੇ ਮਿਹਨਤ ਦੀ ਲੋੜ ਪੈਂਦੀ ਹੈ। ਹੱਥਲੀ ਪੁਸਤਕ ਵਿਚ ਉਹ ਅਣਗਿਣਤ ਚਿੰਤਕਾਂ ਦੇ ਹਵਾਲੇ ਦਿੰਦਾ ਹੈ ਅਤੇ ਅਣਗਿਣਤ ਉਦਾਹਰਨਾਂ ਲੈਂਦਾ ਹੈ, ਇਹ ਵਿਸਥਾਰਮਈ ਹਵਾਲੇ ਪਾਠਕ ਨੂੰ ਸਭਿਆਚਾਰ ਸੰਕਲਪ ਦੇ ਵਿਭਿੰਨ ਪਾਸਾਰਾਂ ਤੋਂ ਜਾਣੂ ਕਰਾਉਣ ਲਈ ਮੂਲਵਾਨ ਸਾਬਿਤ ਹੁੰਦੇ ( ਟੈਰੀ ਈਗਲਟਨ ਦਾ ਨਾਂ ਵੀਹਵੀਂ ਸਦੀ ਦੇ ਵੱਡੇ ਮਾਰਕਸਵਾਦੀ ਸਿਧਾਂਤਕਾਰ "ਸਿਧਾਂਤਕਾਰਾਂ ਵਿਚ ਸ਼ੁਮਾਰ ਹੁੰਦਾ ਹੈ। ਸਭਿਆਚਾਰ ਦੇ ਸਿਧਾਂਤ ਦੇ ਖੇਤਰ ਵਿਚ ਉਸ ਦਾ ਮੁਖ ਯੋਗਦਾਨ ਸਭਿਆਚਾਰ ਦੇ ਸੰਕਲਪ ਨੂੰ ਪਰਿਭਾਸਤ ਕਰਨ ਲਈ ਪ੍ਰਚਲਿਤ ਕੁਦਰਤ ਅਤੇ ਸਭਿਆਚਾਰ ਦੀ ਵੰਡ ਨੂੰ ਖਾਰਜ ਕਰਨ ਵਿਚ ਹੈ। ਉਹ ਇਹਨਾਂ ਦੋਵਾਂ ਨੂੰ ਦਵੰਦਾਤਮਕ ਸੰਬੰਧ ਵਿਚ ਜੁੜੇ ਮੰਨਦਾ ਹੈ ਜਿਵੇਂ ਕੁਦਰਤ ਨਿਸ਼ਕਿਰਿਆ ਨਹੀਂ ਸਗੋਂ ਮੋੜਵਾਂ ਅਸਰ ਪਾਉਂਦੀ ਹੈ। ਇਸ ਤੋਂ ਇਲਾਵਾ ਉਹ ਕਲਚਰ ਮੱਦ ਦੇ ਨਿਰੁਕਤੀਮੂਲਕ ਅਰਥਾਂ ਵਿਚਲੀ ਵਿਚਾਰਧਾਰਕ ਸਿਆਸਤ ਪਛਾਣਦਾ ਹੈ। ਉਹ ਸਭਿਆਚਾਰ ਤੇ ਸਭਿਅਤਾ ਮੰਦ ਵਿਚਲਾ ਵਖਰੇਵਾਂ ਸਪਸ਼ਟ ਕਰਦਾ ਹੈ। ਉਹ ਉੱਤਰ-ਆਧੁਨਿਕ ਸਮੇਂ ਵਿਚ ਸਭਿਆਚਾਰ ਦੇ ਆਪਸ ਵਿਚ ਉਲਝੇ ਹੋਏ ਦੇ ਅਰਥ; ਇਕ ਪਾਸੇ ਇਸ ਦੇ ਕਲਾਵਾਂ ਹੋਣ ਵਜੋਂ ਅਤੇ ਦੂਜੇ ਪਾਸੇ ਆਮ ਜੀਵਨ ਵਰਤਾਰੇ ਦੇ ਇਕ ਹਿੱਸੇ ਵਜੋਂ,ਦਾ ਵਿਸ਼ਲੇਸ਼ਣ ਕਰਦਾ ਟਰੀ ਈਗਲਟਨ ਨੂੰ ਮਨੁੱਖ ਦੀ ਹਰੇਕ ਗਤੀਵਿਧੀ ਨੂੰ ਸਭਿਆਚਾਰ ਵਿਚ ਸ਼ਾਮਿਲ ਕਰਨ ਦੇ ਪ੍ਰਚਲਿਤ ਵਿਚਾਰ 'ਤੇ ਵੀ ਇਤਰਾਜ਼ ਹੈ ਉਹ ਮਨੁੱਖ ਦੇ ਕੇਵਲ ਚਿਹਨਾਤਮਕ ਵਿਚਾਰ ਨੂੰ ਹੀ ਸਭਿਆਚਾਰ ਵਿਚ ਸ਼ਾਮਿਲ ਕਰਨ ਦਾ ਤਰਕ ਦਿੰਦਾ ਹੈ। ਸਭਿਆਚਾਰ ਦੇ ਰਾਜਨੀਤਿਕ ਪਰਿਪੇਖ ਨੂੰ ਵਿਚਾਰਦਿਆਂ ਉਸ ਦਾ ਇਹ ਨੁਕਤਾ ਮਹੱਤਵਪੂਰਨ ਹੈ ਕਿ ਵਿਆਪਕ ਤੇ ਸੰਕੁਚਿਤ ਸਭਿਆਚਾਰ ਨੂੰ ਪਰਿਭਾਸ਼ਤ ਕਰਨ ਦਾ ਮਸਲਾ ਮਹਿਜ ਅਕਾਦਮਿਕ ਨਹੀਂ ਸਗੋਂ ਰਾਜਨੀਤਿਕ ਹੈ ਜਿਹੜਾ ਅੱਗੋਂ ਨਸਲਕੁਸ਼ੀ ਨਾਲ ਵੀ ਜਾ ਜੁੜਦਾ ਹੈ। ਇਸ ਦੇ ਨਾਲ ਹੀ ਉਹ ਸਭਿਆਚਾਰ ਨੂੰ ਰਾਸ਼ਟਰੀ ਰਾਜ ਦਾ ਆਧਾਰ ਬਣਾਉਣ ਨਾਲ ਇਸ ਦੇ ਰਾਜਨੀਤਿਕ ਨਾਲ ਗਹਿਗੱਚ ਸੰਬੰਧਾਂ ਬਾਰੇ ਵੀ ਚਿੰਤਨ ਕਰਦਾ ਹੈ ਪਰ ਉਸ ਨੂੰ ਇਸ ਬਹੁ-ਸਭਿਆਚਾਰਵਾਦ ਦੇ ਸਮੇਂ ਵਿਚ ਇਸ ਤਰ੍ਹਾਂ ਦੇ ਆਧਾਰ ਦੇ ਬਣੇ ਰਹਿਣ ਦੀ ਬਹੁਤੀ ਸੰਭਾਵਨਾ ਨਹੀਂ ਨਜ਼ਰ ਆਉਂਦੀ। ਅੰਤ ਵਿਚ ਟੈਰੀ ਕੰਗਰਟਨ ਸਭਿਆਚਾਰ ਸੰਕਲਪ ਦਾ ਨਿਰੁਕਤੀਮੂਲਕ, ਸਮਾਜਿਕ, ਦਾਰਸ਼ਨਿਕ, ਆਰਥਿਕ ਤੇ ਰਾਜੀਨਿਤਕ ਪਰਿਪੇਖ ਤੋਂ ਮੁਲਾਂਕਣ ਕਰਦਾ ਹੈ। ਟੈਰੀ ਈਗਲਟਨ ਦਾ ਸਭਿਆਚਾਰ-ਚਿੰਤਨ, ਉਸ ਦੀ ਮਾਰਕਸਵਾਦੀ ਸਿਧਾਂਤਕਾਰੀ ਅਤੇ ਵਿਆਖਿਆ ਵਿਦਿਆਰਥੀਆਂ ਲਈ ਮੁੱਲਵਾਨ ਹੈ। ਸਾਹਿਤਕ ਸਿਧਾਂਤ ਰਚਨਾ (ਲਿਟਰੇਰੀ ਥਿਊਰੀ ਦਾ ਸਰਵੇਖਣ)ਸਾਹਿਤਕ ਸਿਧਾਂਤ ਰਚਨਾ ਵਿੱਚ ਸਾਹਿਤ ਦੀ ਪਰਿਭਾਸ਼ਾ:- ਸਾਹਿਤ ਦੀ ਭਾਸ਼ਾ ਉਸ ਭਾਸ਼ਾ ਤੋਂ,ਜੋ ਅਸੀਂ ਆਮ ਜੀਵਨ ਵਿੱਚ ਵਰਤਦੇ ਹਾਂ, ਤੋਂ ਪਰਾਹਨ ਕਰਦੀ ਹੈ। ਇਹ ਭਾਸ਼ਾ ਤਾਂ ਆਵਾਜ਼,ਰਿਦਮ ਅਤੇ ਬਿਰਤਾਂਤਕ ਜੁਗਤਾਂ ਦੀ ਭਾਸ਼ਾ ਹੁੰਦੀ ਹੈ।[5] ਸਮਾਜਿਕ ਸਿਧਾਂਤਾਂ ਅਨੁਸਾਰ ਢਲਿਆ ਹੋਣਾ ਇਸਦਾ ਵਿਸ਼ੇਸ਼ ਗੁਣ ਹੁੰਦਾ ਹੈ। ਟੈਰੀ ਈਗਲਟਨ ਆਪਣੀ ਵਿਚਾਰ ਚਰਚਾ ਦਾ ਆਰੰਭ ਅੰੰਰੇਜ਼ੀ ਸਾਹਿਤ ਦੇ ਰੁਮਾਂਸਵਾਦੀ ਯੁੁਗ ਤੋਂ ਕਰਦਾ ਹੈ। ਬਰਤਾਨੀਆ ਦੀ ਦਸਤਕਾਰੀ ਪੂੰਜੀ ਵਿੱਚ ਉਪਯੋਗਤਾਵਾ/ਸੁਆਰਥਵਾਦ ਭਾਰੂ ਸੀ।ਕਿਰਤੀ ਸ਼੍ਰੇਣੀ ਦੇ ਮਨ ਵਿੱਚ ਧੱਕੇ ਅਤੇ ਦਮਨ ਵਿਰੁੱਧ ਰੋੋਹ ਦੀ ਭਾਵਨਾ ਸੀ। ਸਾਹਿਤਕ ਕਿਰਤ ਨੂੰ ਆਪ ਮੁਹਾਰਾ ਪ੍ਰਗਟਾ ਸਮਝਿਆ ਜਾਂਦਾ ਸੀ। ਕਵਿਤਾ ਰਾਜਨੀਤਕ ਸ਼ਕਤੀ ਦੀ ਇੱਛਾ ਅਨੁਸਾਰੀ ਨਹੀਂ ਸੀ। ਫਲਸਰੂਪ 'ਕਲਾ ਕੇੇੇਵਲ ਕਲਾ ਲਈ' ਦਾ ਝੰਡਾ ਬੁਲੰਦ ਹੋਣ ਲੱਗਿਆ।[6] ਵਿਕਟੋਰੀਅਨ (1850 ਦੇ ਏੜ-ਗੇੜ)ਸਾਹਿਤ ਤੋਂ ਸ਼ਾਂਤੀ ਦੀ ਉਮੀਦ ਕੀਤੀ ਜਾਣ ਲੱਗੀ। ਮੈੈੈਥਿਊ ਆਰਨਲਡ ਨੂੰ ਅਜਿਹਾ ਮਹਿਸੂਸ ਹੋਣ ਲੱਗਾ ਕਿ ਇੰਗਲੈਂਡ ਦੀ ਮੱਧ ਸ਼੍ਰੇਣੀ ਚੁੁਸਤ ਨਹੀਂ ਅਤੇ ਉਹ ਕਿਰਤੀ ਸ਼੍ਰੇਣੀ ਵੱਲੋਂ ਫੈਲਾਈ ਜਾਣ ਵਾਲੀ ਅਰਾਜਕਤਾ ਨੂੰ ਰੋਕਣ ਦੇ ਸਮਰੱਥ ਨਹੀਂ।ਸ਼ਾਹੀ ਹੁਕਮਰਾਨਾਂ ਸਮੇਂ ਅੰਗਰੇਜ਼ੀ ਨੈਤਿਕਤਾ ਦਾ ਪ੍ਰਚਾਰ ਅਵੱਸ਼ਕ ਸੀ।[7] ਇਸੇ ਸਮੇਂ ਐਫ.ਆਰ.ਲੀਵਿਸ ਨੇ 1932 ਵਿੱਚ Scrutiny ਆਰੰਭ ਕੀਤਾ ਜਿਸ ਦਾ ਜ਼ਿਆਦਾ ਬਲ ਨੈਤਿਕ ਅਤੇ ਸੱਭਿਆਚਾਰਕ ਸੰਘਰਸ਼ ਉੱਪਰ ਕੇਂਦਰਿਤ ਸੀ। 1915 ਵਿੱਚ ਟੀ.ਐਸ.ਇਲੀਅਟ ਨੇ ਲੰਡਨ ਆ ਕੇ ਮੈਟਾਫਿਜੀਕਲ ਕਵੀਆਂ ਅਤੇ ਜੈਕੋੋੋਬੀਅਨ ਨਾਟਕ ਨੂੰ ਅਹਿਮੀਅਤ ਦਿੰਦੇ ਹੋਏ ਮਿਲਟਨ ਅਤੇ ਰੁਮਾਂਸਵਾਦੀ ਕਵੀਆਂ ਨੂੰ ਅਣਗੌਲਿਆਂ ਕਰਕੇ ਸਾਹਿਤਕ ਰਚਨਾਵਾਂ ਨੂੰ ਇਲੀਅਟ ਨੇ 'ਪਰੰਪਰਾ ਅਤੇ ਨਿੱਜੀ ਬੁੱਧੀ' ਦੇ ਪੈਮਾਨੇ ਤੇ ਪਰਖਣ ਦੀ ਸ਼ੁਰੂਆਤ ਕੀਤੀ। ਫਲਸਰੂਪ ਕਾਵਿ ਪਾਠਕ-ਮਨ ਤੋਂ ਦੂਰ ਹੋਣ ਲੱਗਾ। ਧਾਰਮਿਕਤਾ ਦੀ ਥਾਂ, ਕਵਿਤਾ ਦਾ ਮਹੱਤਵ, ਮਾਨਸਿਕ ਸੰਤੁਲਨ ਲਈ ਵਧਣ ਲੱਗਾ।[7] ਨਵ ਅਲੋਚਨਾ ਦੇ ਫਲਸਰੂਪ ਕਵਿਤਾ ਅੰਤ੍ਰੀਵੀ ਤੌਰ 'ਤੇ ਇੱਕਸੁਰ ਹੋਣ ਲੱਗੀ। ਇਹ ਯਥਾਰਥ ਤੋਂ ਦੂਰ ਨਹੀਂ ਕਹੀ ਜਾ ਸਕੀ। ਕਵਿਤਾ ਜੋ ਕਹਿੰਦੀ ਸੀ,ਉਹੀ ਕਵਿਤਾ ਸੀ। ਕਵਿਤਾ ਦਾ ਕਵੀ ਦੇ ਇਰਾਦੇ ਜਾਂ ਪਾਠਕ ਦੇ ਜਜ਼਼ਬਾਤ ਨਾਲ ਸਰੋਕਾਰ ਘਟ ਗਿਆ[7] ਟੈਰੀ ਈਗਲਟਨ ਬੜਾ ਵਡਮੁੱਲਾ ਵਿਚਾਰ ਪੇਸ਼ ਕਰਦੇ ਹਨ।ਜੇ ਕਿਸੇ ਵਿਸ਼ੇਸ਼ ਕਿਰਤ ਦੇ ਅਨੇਕ ਪਾਠਕ ਇੱਕੋ ਅਰਥ ਕਰਦੇ ਹਨ ਫਿਰ ਉਸ ਲਿਿਤ ਦਾ ਅਧਿਐਨ ਵਾਰ-ਵਾਰ ਕਿਉਂ ਕੀਤਾ ਜਾਂਦਾ ਹੈ। ਨਾਵਲ ਵਿਆਖਿਆਵਾਂ ਦਾ ਨਿਚੋੋੜ ਹੀ ਹੁੰਦਾ ਹੈ ਫਿਰ ਅਸੀਂ ਕਾਹਦੀ ਵਿਆਖਿਆ ਕਰਦੇ ਹਾਂ। ਸਟੈਨਲੇੇ ਫਿਸ਼਼ ਦੇ ਹਵਾਲੇ ਨਾਲ ਦੱਸਿਆ ਗਿਆ 'ਪਾਠ ਦਾ ਅਧਿਐਨ' ਪਾਠ ਭਾਸ਼ਾ ਨਾਲ ਸਰੋਕਾਰ ਰੱੱਖਦਾ ਹੈ।ਇਹ ਵੀ ਸੱਚ ਹੈ ਕਿ ਅਸੀਂ ਪਾਠ ਦੇ ਮਨਮਰਜ਼ੀ ਨਾਲ ਅਰਥ ਨਹੀਂ ਕਰ ਸਕਦੇ।[8] ਟੈਰੀ ਈਗਲਟਨ ਸੰਰਚਨਾਵਾਦ ਅਤੇ ਚਿੰਨ੍ਹ ਵਿਗਿਆਨਕ ਬਾਰੇ ਵਿਸਤ੍ਰਿਤ ਚਰਚਾ ਕੀਤੀ ਹੈ। ਲਿਖਿਆ ਹੈ ਕਿ ਨਾਰਥਰਾਪ ਫਰਾਈ(Anatomy of criticism)ਦੋ ਉਸਨੇ 1957 ਵਿੱਚ ਪ੍ਰਕਾਸ਼ਿਤ ਕਰਵਾਈ ਉਸ ਵਿੱਚ ਵੱਡੀ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਫਰਾਈ ਨਵ-ਆਲੋਚਨਾ ਤੋਂ ਅੱਗੇ ਕਦਮ ਪੁੱਟ ਗਿਆ ਹੈ। ਨਾਰਥਰਾਪ ਫਰਾਈ ਅਨੁਸਾਰ ਸਾਹਿਤ ਯਥਾਰਥ ਗਿਆਨ ਨਹੀਂ ਹੁੰਦਾ ਸਗੋਂ ਕਲਪਨਾਤਮਕ ਹੁੰਦਾ ਹੈ ਜਾਂ ਇਉਂ ਕਹਿ ਲਵੋ ਸਾਹਿਤ ਧਰਮ ਦਾ ਬਦਲ ਪੇਸ਼ ਕਰਦਾ ਹੈ।[9] ਸੰਰਚਨਾਵਾਦ ਪਾਠ ਦੀ ਸੱਭਿਆਚਾਰਕ ਕੀਮਤ ਪ੍ਰਤੀ ਲਾਪਰਵਾਹ ਹੈ। ਸੰਰਚਨਾਵਾਦ ਫਰਦੀਨਦ ਸਾਸਿਊਰ ਦੀ ਸੰਰਚਨਾਤਮਕ ਭਾਸ਼ਾ ਵਿਗਿਆਨ 'ਤੇ ਆਧਾਰਿਤ ਹੈ। ਭਾਸ਼ਾ ਚਿੰਨ੍ਹਾਂ ਦਾ ਸਿਸਟਮ ਹੈ ਜੋ ਸਿਗਨੀਫਾਇਰਾਂ(ਆਵਾਜ਼ ਬਿੰਬ) ਤੋਂ ਅਤੇ ਸਿਗਨੀਫਾਇਡ(ਅਰਥ ਦੇ ਸੰਕਲਪ) ਤੋਂ ਬਣੀ ਹੋਈ ਹੈ।[9] ਸੰਰਚਨਾਵਾਦ ਖੋਜ ਦੀ ਵਿਧੀ ਹੈ ਅਤੇ ਚਿੰਨ੍ਹ-ਵਿਗਿਆਨ ਚਿੰਨ੍ਹਾਂ ਦਾ ਅਧਿਐਨ ਹੈ।ਇੰਝ ਸੰਰਚਨਾਵਾਦ ਚਿੰਨ੍ਹਵਾਦ ਦੀ ਵਰਤੋਂ ਕਰਦਾ ਹੋਇਆ ਸਾਰੇ ਚਿੰਨ੍ਹਾਂ ਤੇ ਲਾਗੂ ਹੋ ਜਾਂਦਾ ਹੈ[9] ਟੈਰੀ ਈਗਲਟਨ ਦੱਸਦਾ ਹੈ ਕਿ ਸੀ.ਐੱਸ.ਪੇਅਰਸ(C.S.peirce) ਚਿੰਨ੍ਹ ਵਿਗਿਆਨ ਦਾ ਬਾਨੀ ਹੈ। ਚਿੰਨ੍ਹ ਤਿੰਨ ਪ੍ਰਕਾਰ ਦੇ ਹਨ।ਉਹ ਉਹਨਾਂ ਵਿੱਚ ਅੰਤਰ ਦੱਸਦਾ ਹੈ। ਪਹਿਲਾ ਹੈ ਆਈਕੋਨਿਕ (Iconic) ਜਿਵੇਂ ਕਿਸੇ ਵਿਅਕਤੀ ਦੀ ਫੋਟੋ। ਦੂਜਾ ਹੈ ਇਨਡੈਕਸੀਕਲ (Indexical) ਭਾਵ ਪ੍ਰਤੱਖ ਪ੍ਰਮਾਣ ਜਿਵੇਂ ਅੱਗ ਨਾਲ ਧੂੰਆਂ, ਜਿਵੇਂ ਮਾਤਾ ਦੇ ਦਾਗ ਆਦਿ। ਤੀਜਾ ਹੈ ਸਿਮਬੋਲਿਕ (Symbolic) ਜਿਵੇਂ ਸਾਸਿਊਰ ਦਾ ਆਪਹੁਦਰਾ ਚਿੰਨ੍ਹ ਜਦੋਂ ਵਸਤੂ ਦੇ ਸਮਾਨ ਰੱਖਿਆ ਜਾਵੇ।[10] ਸੀ.ਐੱਸ.ਪੇਅਰਸ ਦੇ ਸੰਰਚਨਾਵਾਦ ਬਾਰੇ ਹੋਰ ਸਪਸ਼ਟ ਕਰਦਿਆਂ ਲਿਖਦੇ ਹਨ ਕਿ ਸੰਰਚਨਾਵਾਦ ਵਿੱਚ ਵਾਸਤਵਿਕਤਾ ਭਾਸ਼ਾ ਦੁਆਰਾ ਪ੍ਰਤਿਬਿੰਬਤ ਨਹੀਂ ਹੁੰਦੀ, ਸਗੋਂ ਭਾਸ਼ਾ ਦੁਆਰਾ ਸਿਰਜੀ ਜਾਂਦੀ ਹੈ। ਸੰਸਾਰ ਉਹ ਨਹੀਂ ਜੋ ਅਸੀਂ ਸੋਚਦੇ ਹਾਂ। ਇਉਂ ਤਾਂ ਸਾਹਿਤਕਾਰਾਂ ਦੀ ਅਨੁੁੁਭਵਤਾ ਘਟਦੀ ਹੈ।ਇਹ ਵੀ ਮੰਨਿਆ ਜਾਂਦਾ ਹੈ ਕਿ ਜੋ ਅਨੁਭਵ ਹੈ ਉਹ ਹੀ ਵਾਸਤਵਿਕਤਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਰਹੱਸਮਈ ਜਟਿਲ ਅਨੁਭਵ ਹੀ ਸਾਹਿਤ ਹੈ। ਸੰਰਚਨਾਵਾਦ ਮਨੁੱਖੀ ਵਿਸ਼ੇ ਦੇ ਵਿਹਾਰ ਦੀ ਥਾਂ ਭਾਸ਼ਾ ਨੂੰ ਉਦੇਸ਼ ਮੰਨਦਾ ਹੈ।[11] ਰੋਲਾਂ ਬਾਰਥ ਅਨੁਸਾਰ ਇੱਕ ਵਧੀਆ ਚਿੰਨ੍ਹ ਸਾਡਾ ਧਿਆਨ ਆਪਣੇ ਆਪਹੁਦਰੇਪਨ ਵੱਲ ਵਿਖਾਉਂਦਾ ਹੈ।ਜੋ ਚਿੰਨ੍ਹ ਸੁੁੁਭਾਵਿਕ ਜਾਪਦੇ ਹਨ ਅਤੇ ਸੰਸਾਰ ਨੂੰ ਸਮਝਣ ਦਾ ਵਸੀਲਾ ਬਣਦੇ ਹਨ ਉਹ ਹਾਕਮਾਨਾ ਅਤੇ ਵਿਚਾਰਧਾਰਾਈ ਹੁੰਂਦੇ ਹਨ। ਯਥਾਰਥਵਾਦੀ ਸਾਹਿਤ ਇੰਨ-ਬਿੰਨ ਪੇਸ਼ਕਾਰੀ ਕਰਦਾ ਹੈ ਪਰ ਭਾਸ਼ਾ ਦੇ ਉਤਪਾਦਨੀ ਲੱਛਣ ਤੋਂ ਇਨਕਾਰ ਕਰਦਾ ਹੈ। ਦੂਸਰਾ ਚਿੰਨ੍ਹ ਜੋ ਆਪਣੀ ਵਸਤੂ-ਹੋਂਦ ਦਾ ਸੰਕੇਤ ਕਰਦਾ ਹੈ ਅਤੇ ਉਸੇ ਸਮੇਂ ਅਰਥ ਦੇ ਜਾਂਦਾ ਹੈ।[12] ਟੈਰੀ ਈਗਲਟਨ ਅਨੁਸਾਰ ਸਾਹਿਤਕ ਆਲੋਚਨਾ ਦੀ ਉਲਝਣ ਇਹ ਹੈ ਕਿ ਸਾਹਿਤ ਆਲੋਚਨਾ ਵਾਂਗ ਸਾਹਿਤਕ ਥਿਊਰੀ ਵੀ ਭਰਮ ਬਣਦੀ ਜਾ ਰਹੀ ਹੈ। ਸਾਹਿਤਕ ਥਿਊਰੀ ਦਰਸ਼ਨ, ਭਾਸ਼ਾ ਵਿਗਿਆਨ, ਮਨੋਵਿਗਿਆਨ ਤੋਂ ਨਿਵੇਕਲੀ ਨਹੀਂ ਹੋਣੀ ਚਾਹੀਦੀ।ਅਜਿਹੀ ਲਿਟਰੇਰੀ ਥਿਊਰੀ ਵੱਲ ਮੋੜਾ ਪਾਉਣ ਦੀ ਲੋੜ ਹੈ ਜੋ ਪ੍ਰੰਪਰਾਗਤ ਅਲੰਕ੍ਰਿਤ ਭਾਸ਼ਾ ਦਾ ਮਹੱਤਵ ਸਮਝਦੀ ਹੋਵੇ ਅਤੇ ਹਰ ਪ੍ਰਕਾਰ ਦੇ ਪ੍ਰਵਚਨਾਂ ਨੂੰ ਵਿਸ਼ਲੇਸ਼ਿਤ ਕਰਦੀ ਹੋਵੇ।[13] ਪੁਸਤਕਾਂਟੈਰੀ ਈਗਲਟਨ ਦੀਆ ਹੁਣ ਤੱਕ ਲਗਭਗ ਚਾਲੀ ਪੁਸਤਕਾ ਪ੍ਕਾਸ਼ਿਤ. ਹੋ ਚੁੱਕੀਆ ਹਨ।ਉਸ ਦੀਆ ਕੁਝ ਪ੍ਸਿੱਧ ਪੁਸਤਕਾ ਹਨ।ਇਹਨਾ ਤੋਂ ਇਲਾਵਾ ਉਸ ਦਾ ਇੱਕ ਨਾਵਲ ਅਤੇ ਸੰਸਮਰਣ ਪੁਸਤਕ 'ਦ ਗੇਟਕੀਪਰ' ਵੀ ਪ੍ਕਾਸ਼ੀਤ ਹੋਈ ਹੈ ।
Criticism & Ideology (1976)
ਹਟਾਉਣ ਦਾ ਯਤਨ ਕਰਦਾ ਹੈ। ਸੱਭਿਆਚਾਰ ਸੰਬੰਧੀ ਉਸ ਦੀਆਂ ਦੋ ਪੁਸਤਕਾਂ ; ਆਈਡੀਆ ਆਫ਼ ਕਲਚਰ ( 2000) ਤੇ ਉਸ ਕਲਚਰ ( 2016) ਉਪਲੱਬਧ ਹਨ। ਸਾਰ ਰਾ ਮਨੁੱਖ ਦੀ ਸਿਰਜਣਾ ਹੁੰਦੀ ਹੈ ਤੇ ਮਨੁੱਖ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਇਸ ਵਿੱਚ ਪਰਿਵਰਤਨ ਲਿਆਉਣ ਦੇ ਸਮੱਰਥ ਹੋ ਜਾਂਦਾ ਹੈ। ਇਸ ਤਰ੍ਹਾਂ ਸਮਾਜ ਵਿੱਚ ਸੱਭਿਆਚਾਰ ਕੁਦਰਤ ਵੱਲੋਂ ਪੈਦਾ ਕੀਤਾ ਹੋਇਆ ਹੈ ਤੇ ਫਿਰ ਮਨੁੱਖ ਕੁਦਰਤ ਨੂੰ ਹੀ ਬਦਲ ਕੇ ਰੱਖ ਦਿੰਦਾ ਹੈ। ਟੈਰੀ ਈਗਲਟਨ ਸੱਭਿਆਚਾਰ ਦੀ ਵਿਰੋਧੀ ਦੁਵੰਡ ਨੂੰ ਖਾਰਜ ਕਰਦਾ ਹੈ । ਟੈਰੀ ਈਗਲਟਨ ਰਾਜਨੀਤਿਕ ਰਾਜ ਨੂੰ ਵੀ ਸੱਭਿਆਚਾਰ ਦਾ ਪ੍ਰਮੁੱਖ ਲੱਛਣ ਮੰਨਦਾ ਹੈ। ਜਿਸ ਵਿੱਚ ਵਿਅਕਤੀ ਨੂੰ ਨਸੀਹਤਾਂ ਭਾਵ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਦਾ ਸੰਬੰਧ ਅੱਗੇ ਨਸਲਕੁਸ਼ੀ ਨਾਲ ਜੁੜਦਾ ਹੈ। ਸੱਭਿਆਚਾਰ ਵਿੱਚ ਵਿਚਰਨ ਦੇ ਕੁਝ ਨਿਯਮ ਬਣਾਏ ਜਾਂਦੇ ਹਨ, ਜਿੰਨਾ ਨੂੰ ਸਮਾਜ ਵਿੱਚ ਚੰਗਾ ਸਮਝਿਆ ਜਾਂਦਾ ਹੈ। ਟੈਰੀ ਈਗਲਟਨ ਸੱਭਿਆਚਾਰ ਵਿੱਚ ਚਿਹਨਾਤਮਕ ਵਿਹਾਰ ਵੀ ਸ਼ਾਮਿਲ ਕਰਦਾ ਹੈ। ਜਿਸ ਵਿੱਚ ਕੁਝ ਨਾ ਕੁਝ ਕਰਨ ਤੇ ਤਨਾਉ ਦੀ ਸਥਿਤੀ ਬਣ ਜਾਂਦੀ ਹੈ। ਮਨੁੱਖ ਦੇ ਅਾਦਰਸ਼ਾਂ ਤੇ ਯਤਨਾਂ ਦੇ ਸੰਯੋਗ ਵਿੱਚੋਂ ਚਿਹਨਾਤਮਕ ਵਿਹਾਰ ਨਿਕਲਦਾ ਹੈ। ਟੈਰੀ ਈਗਲਟਨ ਵਸਤਾਂ ਅਤੇ ਵਰਤਾ ਸਮਝਣ ਲਈ ਵਧੇਰੇ ਧਿਆਨ ਅਤੇ ਮਿਹਨਤ ਦੀ ਲੋੜ ਹੈ।ਇਸ ਤੋਂ ਇਲਾਵਾ ਟੈਰੀ ਈਗਲਟਨ ਸਾਨੂੰ ਸਭਿਆਚਾਰ ਦਾ ਹੋਰ ਪ੍ਰਮੁੱਖ ਲੱਛਣ ਦੱਸਦਾ ਹੈ ਕਿ ਅਸੀ ਬਾਹਰੀ ਤਾਕਤਾਂ ਦੁਆਰਾ ਵੀ ਆਕਾਰ ਗ੍ਰਹਿਣ ਕਰਦੇ ਹਾਂ ਜਿਵੇਂ 'ਰਾਜਨੀਤਿਕ ਰਾਜ' ਵੀ ਸਾਨੂੰ ਕੁਝ ਨਸੀਹਤਾਂ ਨਾਲ ਪ੍ਰਫੁੱਲਿਤ ਅਤੇ ਪੋਸ਼ਿਤ ਕਰਦਾ ਹੈ,ਇਹਨਾਂ ਨਸੀਹਤਾਂ ਨੂੰ ਈਗਲਟਨ 'ਨੈਤਿਕ ਸਿੱਖਿਆ' ਆਖਦਾ ਹੈ ।ਇਥੇ ਉਹ ਸਭਿਆਚਾਰ ਨੂੰ ਰਾਜਨੀਤਿਕ ਪਰਿਪੇਖ ਤੋਂ ਵਾਚ ਰਿਹਾ ਹੈ । ।[16] ਸਾਰਟੈਰੀ ਈਗਲਟਨ ਦਾ ਨਾਂ 20ਵੀਂ ਸਦੀ ਦੇ ਵੱਡੇ ਮਾਰਕਸਵਾਦੀ ਸਿਧਾਂਤਕਾਰਾਂ ਵਿੱਚ ਵੀ ਸ਼ੁਮਾਰ ਹੁੰਦਾ ਹੈ। ਸੱਭਿਆਚਾਰ ਦੇ ਸਿਧਾਂਤ ਦੇ ਖੇਤਰ ਵਿੱਚ ਉਸ ਦਾ ਮੁੱਖ ਯੋਗਦਾਨ ਸੱਭਿਆਚਾਰ ਦੇ ਸੰਕਲਪ ਨੂੰ ਪਰਿਭਾਸ਼ਿਤ ਕਰਨ ਲਈ ਪ੍ਰਚਲਿਤ ਕੁਦਰਤ ਅਤੇ ਸੱਭਿਆਚਾਰ ਦੀ ਦੁਵੰਡ ਨੂੰ ਖਾਰਜ ਕਰਨ ਵਿੱਚ ਹੈ। ਟੈਰੀ ਈਗਲਟਨ ਕਲਚਰ ਮੱਦ ਦੇ ਨਿਰੁਕਤੀ ਮੂਲਕ ਅਰਥਾਂ ਵਿਚਲੀ ਵਿਚਾਰਧਾਰਕ ਸਿਆਸਤ ਪਛਾਣਦਾ ਹੈ। ਸੱਭਿਆਚਾਰ ਇੱਕ ਵਿਆਪਕ ਜੀਵਨ ਵਰਤਾਰਾ ਜਾਂ ਸੁਹਜਾਤਮਕ ਕਲਾਵਾਂ ਦਾ ਸਮੂਹ ਹੈ। ਟੈਰੀ ਈਗਲਟਨ ਨੂੰ ਮਨੁੱਖ ਦੀ ਹਰੇਕ ਗਤੀਵਿਧੀ ਨੂੰ ਸੱਭਿਆਚਾਰ ਵਿੱਚ ਸ਼ਾਮਿਲ ਕਰਨ ਦੇ ਪ੍ਰਚਲਿਤ ਵਿਚਾਰ 'ਤੇ ਵੀ ਇਤਰਾਜ਼ ਹੈ ਉਹ ਮਨੁੱਖ ਦੇ ਕੇਵਲ ਚਿਹਨਾਤਮਕ ਵਿਹਾਰ ਨੂੰ ਹੀ ਸੱਭਿਆਚਾਰ ਵਿੱਚ ਸ਼ਾਮਿਲ ਕਰਨ ਦਾ ਤਰਕ ਦਿੰਦਾ ਹੈ। ਸੱਭਿਆਚਾਰ ਨੂੰ ਪਰਿਭਾਸ਼ਿਤ ਕਰਨ ਦਾ ਮਸਲਾ ਮਹਿਜ ਅਕਾਦਮਿਕ ਨਹੀਂ ਸਗੋਂ ਰਾਜਨੀਤਿਕ ਹੈ। ਅੰਤ ਵਿੱਚ ਟੈਰੀ ਈਗਲਟਨ ਸੱਭਿਆਚਾਰ ਸੰਕਲਪ ਦਾ ਨਿਰੁਕਤੀ ਮੂਲਕ, ਸਮਾਜਿਕ, ਦਾਰਸ਼ਨਿਕ, ਆਰਥਿਕ, ਤੇ ਰਾਜਨੀਤਿਕ ਪਰਿਪੇਖ ਤੋਂ ਮੁਲਾਂਕਣ ਕਰਦਾ ਹੈ। ਟੈਰੀ ਈਗਲਟਨ ਦਾ ਸੱਭਿਆਚਾਰਕ- ਚਿੰਤਨ,ਉਸਦੀ ਮਾਰਕਸਵਾਦੀ ਸਿਧਾਂਤਕਾਰੀ ਅਤੇ ਵਿਆਖਿਆ ਵਿਦਿਆਰਥੀਆਂ ਲਈ ਮੁੱਲਵਾਨ ਹੈ।[17] ਇਹ ਵੀ ਵੇਖੋਹਵਾਲੇ
|
Portal di Ensiklopedia Dunia