ਟੋਭਾ ਟੇਕ ਸਿੰਘ (ਫ਼ਿਲਮ)ਟੋਬਾ ਟੇਕ ਸਿੰਘ ਇੱਕ ਭਾਰਤੀ ਫ਼ਿਲਮ ਹੈ ਜੋ ਸਆਦਤ ਹਸਨ ਮੰਟੋ ਦੀ ਇਸੇ ਨਾਮ ਦੀ ਨਿੱਕੀ ਕਹਾਣੀ 'ਤੇ ਆਧਾਰਿਤ ਹੈ। ਲਘੂ ਫਿਲਮ ਕੇਤਨ ਮਹਿਤਾ ਨੇ ਲਿਖੀ ਅਤੇ ਨਿਰਦੇਸ਼ਿਤ ਕੀਤੀ ਹੈ ਅਤੇ ਸ਼ੈਲਜਾ ਕੇਜਰੀਵਾਲ ਨੇ ਬਣਾਈ ਹੈ। ਇਸ ਵਿੱਚ ਪੰਕਜ ਕਪੂਰ ਅਤੇ ਵਿਨੈ ਪਾਠਕ ਨੇ ਕੰਮ ਕੀਤਾ ਹੈ। ਇਹ 24 ਅਗਸਤ 2018 ਨੂੰ ਵੀਡੀਓ ਆਨ-ਡਿਮਾਂਡ ਪਲੇਟਫਾਰਮ ZEE5 ' ਤੇ ਡਿਜੀਟਲ ਰੂਪ ਵਿੱਚ ਜਾਰੀ ਕੀਤਾ ਗਿਆ ਸੀ [1] ਪਲਾਟਕਹਾਣੀ ਭਾਰਤ-ਪਾਕਿਸਤਾਨ ਵੰਡ ਤੋਂ ਠੀਕ ਪਹਿਲਾਂ ਅਣਵੰਡੇ ਭਾਰਤ ਦੇ ਸਭ ਤੋਂ ਪੁਰਾਣੇ ਮਾਨਸਿਕ ਹਸਪਤਾਲ ਵਿੱਚ ਵਾਪਰਦੀ ਹੈ। ਲਾਹੌਰ ਵਿੱਚ ਸਥਿਤ, ਇਹ ਹਿੰਦੂ, ਮੁਸਲਿਮ ਅਤੇ ਸਿੱਖ ਮਰੀਜ਼ਾਂ ਦਾ ਨਿਵਾਸ ਸੀ ਜਿਨ੍ਹਾਂ ਨੂੰ ਉਨ੍ਹਾਂ ਦੇ ਬੇਪਰਵਾਹ ਪਰਿਵਾਰ ਪਿੱਛੇ ਛੱਡ ਗਏ ਸੀ। ਉਨ੍ਹਾਂ ਮਰੀਜ਼ਾਂ ਵਿਚ ਦੋਸਤੀ ਬਹੁਤ ਸੰਘਣੀ ਸੀ ਜਿਨ੍ਹਾਂ ਕੋਲ ਇਕ ਦੂਜੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਹਰ ਇੱਕ ਦੀ ਆਪਣੀ ਆਪਣੀ ਕਹਾਣੀ ਸੀ ਪਰ ਬਿਸ਼ਨ ਸਿੰਘ ਵਰਗੀ ਕੋਈ ਨਹੀਂ ਸੀ। ਸਮਝਦਾਰੀ ਤੋਂ ਪਾਗਲਪਨ ਤੱਕ ਦੇ ਸਫ਼ਰ ਦੀ ਕਹਾਣੀ ਟੋਭਾ ਟੇਕ ਸਿੰਘ ਦੇ ਪਿੰਡ ਤੋਂ ਉਪਜੀ ਹੈ। ਹੁਣ ਉਹ ਦਿਨ ਰਾਤ ਜਾਗਦਾ ਰਹਿੰਦਾ ਹੈ ਅਤੇ ਪਿਛਲੇ 10 ਸਾਲਾਂ ਤੋਂ ਇਹ ਭਾਣਾ ਵਰਤਦਾ ਆ ਰਿਹਾ ਹੈ। ਪਰ ਉਦੋਂ ਕੀ ਹੁੰਦਾ ਹੈ ਜਦੋਂ ਵੰਡ ਕਾਰਨ ਉਸ ਨੂੰ ਉਹ ਦੇਸ਼ ਛੱਡਣਾ ਪੈਂਦਾ ਹੈ ਜਿਸ ਨੂੰ ਉਹ ਆਪਣੇ ਸਮਝਦਾਰ ਅਤੇ ਪਾਗਲ ਦੋਨੋ ਮਨੋ ਸਥਿਤੀਆਂ ਵਿੱਚ ਆਪਣਾ ਵਤਨ ਸਮਝਦਾ ਹੈ? ਇਹ ਉਜਾੜੇ ਦੀ ਕਹਾਣੀ ਹੈ ਅਤੇ ਇਹ ਉਨ੍ਹਾਂ ਲੋਕਾਂ ਲਈ ਵੀ ਕਿੰਨੀ ਦੁਖਦਾਈ ਹੈ ਜੋ ਸੰਸਾਰਿਕ ਤੌਰ 'ਤੇ ਹੋਸ ਵਿੱਚ ਨਹੀਂ ਹਨ। ਚਾਹੇ ਤੁਸੀਂ ਕੋਈ ਵੀ ਸੀ ਅਤੇ ਤੁਸੀਂ ਕਿਹੋ ਜਿਹੀ ਮਾਨਸਿਕ ਸਥਿਤੀ ਵਿੱਚ ਸੀ, ਵੰਡ ਦਾ ਅਨੁਭਵ ਕਰਨ ਵਾਲੇ ਲੋਕਾਂ ਲਈ ਦਰਦ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਅਤੇ ਮਸ਼ਹੂਰ ਲੇਖਕ ਸਆਦਤ ਹਸਨ ਮੰਟੋ ਦੀ ਦਰਦਨਾਕ ਕਹਾਣੀ 'ਤੇ ਆਧਾਰਿਤ ਇਹ ਫਿਲਮ ਇਸ ਗੱਲ ਦੀ ਤਹਿ ਵਿੱਚ ਉਤਰਨ ਦੀ ਕੋਸ਼ਿਸ਼ ਕਰਦੀ ਹੈ। ਕਾਸਟ
ਹਵਾਲੇਬਾਹਰੀ ਲਿੰਕ
|
Portal di Ensiklopedia Dunia