ਡਮਰੂ

ਡਮਰੂ
ਇੱਕ ਤਿੱਬਤੀ ਡਮਰੂ
ਵਰਗੀਕਰਨ ਮੈਂਬਰੇਨੋਫੋਨ

ਡਮਰੁ ਜਾਂ ਡੁਗਡੁਗੀ (ਤਿੱਬਤੀ ཌཱ་མ་རུ; ਦੇਵਨਾਗਰੀ: डमरु) ਇੱਕ ਛੋਟਾ ਸੰਗੀਤ ਸਾਜ਼ ਹੁੰਦਾ ਹੈ, ਜੋ ਹਿੰਦੂ ਧਰਮ ਅਤੇ ਤਿੱਬਤੀ ਬੁੱਧ ਧਰਮ ਵਿੱਚ ਵਰਤਿਆ ਜਾਂਦਾ ਹੈ। ਹਿੰਦੂ ਧਰਮ ਵਿੱਚ, ਡਮਰੂ ਪ੍ਰਭੂ ਸ਼ਿਵ ਦੇ ਸਾਜ਼ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਡਮਰੂ ਪਹਿਲੇ ਪਹਿਲ ਰੂਹਾਨੀ ਧੁਨੀਆਂ ਪੈਦਾ ਕਰਨ ਲਈ ਸ਼ਿਵ ਦੁਆਰਾ ਬਣਾਇਆ ਗਿਆ ਸੀ, ਜਿਹਨਾਂ ਦੁਆਰਾ ਕੁੱਲ ਬ੍ਰਹਿਮੰਡ ਬਣਾਇਆ ਗਿਆ ਅਤੇ ਨਿਯੰਤ੍ਰਿਤ ਕੀਤਾ ਗਿਆ। ਤਿੱਬਤੀ ਬੁੱਧ ਧਰਮ ਵਿੱਚ, ਡਮਰੂ ਤੰਤਰਿਕ ਅਮਲ ਵਿੱਚ ਇੱਕ ਸਾਧਨ ਦੇ ਤੌਰ 'ਤੇ ਵਰਤਿਆ ਜਾਂਦਾ ਹੈ।। ਇਸ ਵਿੱਚ ਇੱਕ - ਦੂਜੇ ਨਾਲ ਜੁੜੇ ਹੋਏ ਦੋ ਛੋਟੇ ਸ਼ੰਕੁਭਾਗ ਹੁੰਦੇ ਹਨ ਜਿਹਨਾਂ ਦੇ ਚੌੜੇ ਮੁਖਾਂ ਉੱਤੇ ਚਮੜਾ ਮੜ੍ਹਿਆ ਹੁੰਦਾ ਹੈ। ਡਮਰੂ ਦੇ ਤੰਗ ਬਿਚਲੇ ਭਾਗ ਵਿੱਚ ਇੱਕ ਰੱਸੀ ਬੱਝੀ ਹੁੰਦੀ ਹੈ ਜਿਸਦੇ ਦੋਨਾਂ ਸਿਰਿਆਂ ਤੇ ਇੱਕ ਪੱਥਰ ਜਾਂ ਕਾਂਸੀ ਦੀ ਡਲੀ ਜਾਂ ਭਾਰੀ ਚਮੜੇ ਦਾ ਟੁਕੜਾ ਬੰਨਿਆ ਹੁੰਦਾ ਹੈ। ਇਸਨੂੰ ਡੱਗਾ ਕਹਿੰਦੇ ਹਨ।[1] ਹੱਥ ਨਾਲ ਇਸ ਨੂੰ ਹਿਲਾਉਣ ਤੇ ਇਹ ਡਲੀਆਂ ਪਹਿਲਾਂ ਇੱਕ ਪਾਸੇ ਮੂੰਹ ਤੇ ਚੋਟ ਕਰਦੀਆਂ ਹਨ ਅਤੇ ਫਿਰ ਉਲਟ ਕੇ ਦੂਜੇ ਮੂੰਹ ਉੱਤੇ, ਜਿਸ ਨਾਲ ਡੁਗ-ਡੁਗ ਦੀ ਆਵਾਜ਼ ਪੈਦਾ ਹੁੰਦੀ ਹੈ।

ਹਵਾਲੇ

  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1461. ISBN 81-7116-128-6.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya