ਡਾ. ਕਰਮਜੀਤ ਸਿੰਘ
ਡਾ. ਕਰਮਜੀਤ ਸਿੰਘ (ਜਨਮ 14 ਮਾਰਚ 1952) ਪੰਜਾਬੀ ਦੇ ਵਿਦਵਾਨ ਆਲੋਚਕ ਅਤੇ ਲੇਖਕ ਹਨ। ਜਾਣ-ਪਛਾਣਕਰਮਜੀਤ ਸਿੰਘ ਦੇ ਪਿਤਾ ਦਾ ਨਾਮ ਸ਼੍ਰੀ ਪ੍ਰੀਤਮ ਸਿੰਘ (ਸਵਰਗਵਾਸੀ) ਅਤੇ ਮਾਤਾ ਦਾ ਨਾਮ ਸ਼੍ਰੀਮਤੀ ਰਤਨ ਕੌਰ ਹੈ। ਉਸ ਦਾ ਜਨਮ 14 ਮਾਰਚ 1952 ਨੂੰ ਹੋਇਆ ਸੀ।[1] ਉਹ ਕਾਵਿ ਸ਼ਾਸਤਰ ਅਤੇ ਲੋਕਧਾਰਾ ਦੇ ਵਿਸ਼ੇਸ਼ੱਗ ਹਨ।[2] ਸਿੱਖਿਆਉਨ੍ਹਾਂ ਨੇ ਬੀ. ਏ. ਆਨਰਜ, ਐਮ. ਏ.ਅਤੇ ਪੀਐਚ. ਡੀ਼ ਤੱਕ ਪੜ੍ਹਾਈ ਕੀਤੀ। ਉਨ੍ਹਾਂ ਨੇ ਪੀਅਐਚ. ਡੀ ਦਾ ਖੋਜ ਕਾਰਜ 'ਪੰਜਾਬੀ ਰੁਬਾਈ ਕਾਵਿ ਦਾ ਸਰਵੇਖਣ ਤੇ ਮੁਲਾਂਕਣ' (1980) ਵਿਸ਼ੇ ਉੱਪਰ ਕੀਤਾ ਹੈ।[2] === ਕਿੱਤਾਉਨ੍ਹਾਂ ਨੇ ਕਾਵਿ ਸ਼ਾਸਤਰ ਅਤੇ ਲੋਕਧਾਰਾ ਤੇ ਵਿਸ਼ੇਸ਼ ਅਧਿਐਨ ਕੀਤਾ। ਪੜ੍ਹਾਈ ਉੱਪਰੰਤ 4 ਸਾਲ ਡੀ.ਏ.ਵੀ. ਕਾਲਜ ਦਸੂਹਾ, ਗੌਰਮਿੰਟ ਕਾਲਜ ਟਾਂਡਾ, ਗੌਰਮਿੰਟ ਕਾਲਜ ਰੋਪੜ, ਗੌਰਮਿੰਟ ਕਾਲਜ ਬਠਿੰਡਾ, ਗੌਰਮਿੰਟ ਕਾਲਜ ਪੱਟੀ ਅਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਵਿਖੇ ਅਡਹਾਕ ਲੈਕਚਰਾਰ ਵਜੋਂ ਕੰਮ ਕੀਤਾ। ਫਿਰ ਉਹ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ) ਵਿਖੇ 1981 ਵਿੱਚ ਪੰਜਾਬੀ ਵਿਭਾਗ ਵਿੱਚ ਲੈਕਚਰਾਰ ਨਿਯੁਕਤ ਹੋਇਆ ਅਤੇ ਸਾਢੇ 28 ਸਾਲ ਅਧਿਆਪਨ ਸੇਵਾ ਕੀਤੀ। ਉਹ ਪ੍ਰੋਫੈਸਰ ਦੀ ਪਦਵੀ ਤੋਂ ਸੇਵਾ ਮੁਕਤ ਹੋਇਆ।[3] ਇਸ ਦੌੌੌਰਾਨ ਉਹ ਵਿਭਾਗ ਦੇ ਮੁੁਖੀ ਦੇ ਅਹੁੁਦੇ ਉੱਪਰ ਵੀ ਰਿਹਾ।[4] ਉਹ ਹੁੁਣ ਤੱੱਕ 28 ਖੋਜਾਾਰਥੀਆਂ ਨੂੰ ਪੀਐਚ. ਡੀ. ਅਤੇ 120 ਖੋਜਾਾਰਥੀਆਂ ਨੂੰ ਨਿਗਰਾਨ ਵਜੋਂ ਐਮ. ਫਿਲ. ਕਰਵਾ ਚੁੱਕੇ ਹਨ। ਇਨ੍ਹਾਂ ਕੰਮਾਂ ਤੋਂ ਇਲਾਵਾ ਡਾ. ਕਰਮਜੀਤ ਸਿੰਘ ਸਾਹਿਤ ਧਾਰਾ (ਤਿਮਾਹੀ) ਦੇ 10 ਸਾਲ ਤੱੱਕ ਚੀਫ਼ ਐਡੀਟਰ ਰਹੇ ਹਨ ਅਤੇ ਇਸਦੇ ਐਡੀਟਰ ਬੋੋਰਡ ਵਿੱਚ 1997 ਤੋਂ ਲਗਾਤਾਰ ਸਰਗਰਮ ਹਨ।[5] ਲੋਕਧਾਰਾ ਸ਼ਾਸਤਰ ਤੇ ਕੰਮਕਰਮਜੀਤ ਪੀਐਚਡੀ ਦਾ ਖੋਜ ਕਾਰਜ ਕਾਵਿ ਰੂਪ ਰੁਬਾਈ ਉੱਪਰ ਕੀਤਾ ਹੈ। ਪਰ ਉਸ ਨੇ ਲੋਕਧਾਰਾ ਬਾਰੇ ਕਾਫ਼ੀ ਕੁਝ ਪੜ੍ਹ ਲਿਆ ਸੀ। ਉਸ ਨੇ ਸਤਿਆਰਥੀ ਤੇ ਰੰਧਾਵਾ, ਦੋਵੇਂ ਖ਼ਾਸ ਤੌਰ' ਤੇ ਪੜ੍ਹ ਲਏ ਸਨ। ਬਾਅਦ ਵਿੱਚ ਉਸ ਨੇ ਵਣਜਾਰਾ ਬੇਦੀ ਨੂੰ ਬਾਅਦ 'ਚ ਨਿੱਠ ਕੇ ਪੜ੍ਹਿਆ। ਰੰਧਾਵਾ ਦੁਆਬੇ ਦਾ ਸੀ ਅਤੇ ਉਸਦੇ ਗੁਆਂਢੀ ਪਿੰਡ ਦਾ ਸੀ। ਮਹਿੰਦਰ ਸਿੰਘ ਰੰਧਾਵਾ ਨੂੰ ਪੜ੍ਹਦੇ ਉਸ ਨੂੰ ਮਹਿਸੂਸ ਹੋਇਆ ਕਿ ਰੰਧਾਵਾ ਨੇ ਇਸ ਇਲਾਕੇ ਦੇ ਲੋਕ ਗੀਤ ਇੱਕਠੇ ਨਹੀਂ ਕੀਤੇ। ਇਸ ਨਾਲ ਉਹ ਦ੍ਰਿੜ ਹੋ ਗਿਆ ਕਿ ਇਸ ਇਲਾਕੇ ਦੇ ਲੋਕ ਗੀਤਾ ਨੂੰ ਇੱਕਠਾ ਕਰਨਾ ਚਾਹੀਦਾ ਹੈ।[6] ਇਸ ਕੰਮ ਦੇ ਵਿਹਾਰਿਕ ਰੂਪ ਵਿੱਚ ਸ਼ੁਰੂ ਹੋਣ ਪਿੱਛੇ ਉਸ ਦੇ ਵਿਆਹ ਤੋਂ ਹੁੰਦੀ ਹੈ। ਇਹ 1978-79 ਦੇ ਦਿਨ ਸਨ। ਵਿਆਹ ਵਾਲੇ ਦਿਨ ਤੋਂ ਦੋ ਦਿਨ ਪਹਿਲਾਂ ਜਦੋਂ ਉਹ ਦਸੂਹੇ ਤੋਂ ਸਾਈਕਲ ਲੈ ਕੇ ਗਿਆਰਾਂ ਕੁ ਵਜੇ ਰਾਤ ਨੂੰ ਘਰ ਪਹੁੰਚਿਆ ਤਾਂ ਅੱਗੇ ਘਰ ਵਾਲੇ ਡਰੇ ਬੈਠੇ ਸਨ। ਉਹ ਅੱਠ ਕਿੱਲੋ ਮੀਟਰ ਦਾ ਰਾਹ ਹੈ। ਇਸ ਲਈ ਥੋੜ੍ਹਾ ਸਮਾਂ ਲੱਗ ਗਿਆ ਤੇ ਬਿਗੜੇ ਹਾਲਾਤ ਦੇ ਮੱਦੇਨਜ਼ਰ ਘਰ 'ਚ ਚਿੰਤਾ ਹੋਣੀ ਸੁਭਾਵਿਕ ਸੀ। ਇਸ ਲਈ ਉਨ੍ਹਾਂ ਨੇ ਗੌਣ ਬੰਦ ਕਰਵਾ ਦਿੱਤਾ। ਇਸ ਤੋਂ ਬਾਅਦ ਜਦੋਂ ਉਹ ਘਰ ਪਹੁੰਚਿਆ ਤਾਂ ਪਹਿਲਾਂ ਮਾਈ ਨੇ ਝਿੜਕਿਆ। ਉਸ ਤੋਂ ਬਾਅਦ ਉਸਦੇ ਉਸ ਦੇ ਪਿਤਾ ਜੀ ਨੇ ਆਪਣਾ ਗੁੱਸਾ ਕੱਢਿਆ। ਇਸ ਦੇ ਬਾਅਦ ਜਦੋਂ ਰਾਤ ਨੂੰ ਦੁਬਾਰਾ ਗੌਣ ਬਠਾਇਆ ਤਾਂ ਬੀਬੀਆਂ ਨੇ ਜਿਹੜਾ ਪਹਿਲਾ ਗੀਤ ਗਾਇਆ ਉਸ ਨੇ ਉਸਦੀ ਜ਼ਿੰਦਗੀ ਨੂੰ ਮੋੜ ਦੇ ਦਿੱਤਾ। ਉਹ ਗੀਤ ਸੀ, 'ਵੀਰਾ ਕਿੱਥੇ ਗੁਜਾਰੀ ਸਾਰੀ ਰਾਤ, ਭੈਣਾਂ ਨੂੰ ਫ਼ਿਕਰ ਪਿਆ'। ਮੈਨੂੰ ਪਹਿਲੀ ਵਾਰ ਇਹ ਗੱਲ ਸਮਝ ਆਈ ਕੇ ਔਰਤਾਂ ਕਿਵੇਂ ਇੱਕ ਬਹੁਤ ਹੀ ਗੁੰਝਲਦਾਰ ਤੇ ਤਣਾਅ ਭਰੀ ਸਥਿਤੀ ਦੀ ਪੇਸ਼ਕਾਰੀ ਬਹੁਤ ਹੀ ਸਰਲ-ਸਾਦੇ ਰੂਪ ਤੇ ਸ਼ਬਦਾਂ ਵਿੱਚ ਕਰ ਸਕਣ ਦੇ ਸਮੱਰਥ ਹੁੰਦੀਆਂ ਹਨ। ਇਸ ਘਟਨਾ ਨੇ ਲੋਕਗੀਤਾਂ ਤੇ ਲੋਕ ਸਾਹਿਤ ਦੀ ਮਹੱਤਤਾ ਬਾਰੇ ਉਸ ਨੂੰ ਅਹਿਸਾਸ ਕਰਵਾਇਆ। ਉਸ ਤੋਂ ਬਾਅਦ ਉਸ ਨੇ ਲੋਕਧਾਰਾ ਨੂੰ ਸਾਂਭਣ ਦਾ ਕੰਮ ਸ਼ੁਰੂ ਕਰ ਦਿੱਤਾ।[7] ਪੁਸਤਕ ਸੂਚੀ
ਬਚਿੱਆਂ/ਨਵਸਾਖਰਾਂ ਲਈ
ਸਨਮਾਨ ਪੁਰਸਕਾਰ
ਹਵਾਲੇ
|
Portal di Ensiklopedia Dunia