ਡੀਅਰ ਜ਼ਿੰਦਗੀ
ਡੀਅਰ ਜ਼ਿੰਦਗੀ 2016 ਵਿੱਚ ਬਣੀ ਇੱਕ ਭਾਰਤੀ ਹਿੰਦੀ-ਭਾਸ਼ਾਈ ਫ਼ਿਲਮ ਹੈ। ਇਸਨੂੰ ਲਿਖਣ ਦਾ ਕੰਮ ਅਤੇ ਨਿਰਦੇਸ਼ਨ ਦਾ ਕੰਮ ਗੌਰੀ ਸ਼ਿੰਦੇ ਨੇ ਕੀਤਾ ਹੈ। ਫ਼ਿਲਮ ਦਾ ਨਿਰਮਾਣ ਗੌਰੀ ਸ਼ਿੰਦੇ, ਕਰਨ ਜੌਹਰ ਅਤੇ ਗੌਰੀ ਖ਼ਾਨ ਨੇ ਰੈੱਡ ਚਿਲੀਜ ਇੰਟਰਟੇਨਮੈਂਟ, ਧਰਮਾ ਪ੍ਰੋਡਕਸ਼ਨਜ਼ ਅਤੇ ਹੋਪ ਪ੍ਰੋਡਕਸ਼ਨਜ਼ ਦੇ ਨਾਮ ਹੇਠ ਕੀਤਾ ਹੈ। ਇਸ ਫ਼ਿਲਮ ਵਿੱਚ ਆਲਿਆ ਭੱਟ ਅਤੇ ਸ਼ਾਹ ਰੁਖ ਖ਼ਾਨ ਮੁੱਖ ਭੂਮਿਕਾ ਵਿੱਚ ਹਨ ਅਤੇ ਕੁਨਾਲ ਕਪੂਰ ਅਤੇ ਅਲੀ ਜ਼ਫ਼ਰ ਸਹਾਇਕ ਭੂਮਿਕਾ ਵਿੱਚ ਹਨ। ਫ਼ਿਲਮ ਦਾ ਪਲਾਟ ਇੱਕ ਸਿਨੇਮੈਟੋਗ੍ਰਾਫ਼ਰ ਕਾਇਰਾ 'ਤੇ ਕੇਂਦਰਿਤ ਹੈ, ਜੋ ਕਿ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਹੁੰਦੀ ਹੈ ਅਤੇ ਉਹ ਡਾ. ਜੇਹਾਂਗੀਰ ਨੂੰ ਮਿਲਦੀ ਹੈ, ਜੋ ਕਿ ਇੱਕ ਮਨੋਵਿਗਿਆਨੀ ਹੈ। ਉਹ ਕਾਇਰਾ ਦੀ ਜ਼ਿੰਦਗੀ ਨੂੰ ਸਮਝਣ ਅਤੇ ਬਿਹਤਰ ਬਣਾਉਣ ਵਿੱਚ ਉਸਦੀ ਮਦਦ ਕਰ ਕਰਦਾ ਹੈ। ਫ਼ਿਲਮ ਬਾਰੇ ਗੱਲਬਾਤ 2015 ਵਿੱਚ ਹੀ ਸ਼ੁਰੂ ਹੋ ਗਈ ਸੀ, ਜਦੋਂ ਸ਼ਿੰਦੇ ਨੇ ਆਲਿਆ ਭੱਟ ਅਤੇ ਸ਼ਾਹ ਰੁਖ ਖ਼ਾਨ ਨਾਲ ਕਰਾਰ ਕਰ ਲਿਆ ਸੀ। ਫ਼ਿਲਮ ਦਾ ਜ਼ਿਆਦਾਤਰ ਹਿੱਸਾ ਗੋਆ ਅਤੇ ਮੁੰਬਈ ਵਿੱਚ ਫ਼ਿਲਮਾਇਆ ਗਿਆ ਹੈ। ਇਸ ਫ਼ਿਲਮ ਦਾ ਫ਼ਿਲਮਾਂਕਣ 21 ਜਨਵਰੀ ਤੋਂ 20 ਮਈ 2016 ਦੌਰਾਨ ਕੀਤਾ ਗਿਆ ਸੀ। ਸੰਗੀਤ ਦਾ ਕੰਮ ਫ਼ਿਲਮ ਵਿੱਚ ਅਮਿਤ ਤ੍ਰਿਵੇਦੀ ਨੇ ਕੀਤਾ ਹੈ ਅਤੇ ਜ਼ਿਆਤਰ ਲਾਇਨ੍ਹਾਂ ਕੌਸਰ ਮੁਨੀਰ ਦੀਆਂ ਲਿਖੀਆਂ ਹੋਈਆਂ ਹਨ। ਡੀਅਰ ਜ਼ਿੰਦਗੀ ਨੂੰ ਉੱਤਰੀ ਅਮਰੀਕਾ ਵਿੱਚ 23 ਨਵੰਬਰ 2016 ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਇਸ ਤੋਂ ਦੋ ਦਿਨ ਬਾਅਦ ਹੀ 25 ਨਵੰਬਰ 2016 ਨੂੰ ਇਸਨੂੰ ਵਿਸ਼ਵਭਰ ਵਿੱਚ ਪ੍ਰਦਰਸ਼ਿਤ ਕਰ ਦਿੱਤਾ ਗਿਆ ਸੀ। ਇਸ ਫ਼ਿਲਮ ਨੂੰ ਕੁਝ ਇਨਾਮ ਵੀ ਮਿਲੇ। ਬਾਕਸ ਆਫ਼ਿਸਡੀਅਰ ਜ਼ਿੰਦਗੀ ਨੇ ਮੁੰਬਈ, ਮੈਸੂਰ, ਤਮਿਲ ਨਾਡੂ ਅਤੇ ਕੇਰਲ ਵਿੱਚ ਵਧੀਆ ਕਮਾਈ ਕੀਤੀ, ਜਦਕਿ ਇਸਦੇ ਉਲਟ ਉੱਤਰੀ ਅਮਰੀਕਾ ਵਿੱਚ ਪਹਿਲਾਂ-ਪਹਿਲਾਂ ਇਸਦੀ ਕਮਾਈ ਭਾਰਤ ਮੁਕਾਬਲੇ ਠੀਕ ਹੀ ਰਹੀ।[3][4] ਇਸਨੂੰ ਉੱਤਰੀ ਅਮਰੀਕਾ ਵਿੱਚ ਦੋ ਦਿਨ ਪਹਿਲਾਂ ਪ੍ਰਦਰਸ਼ਿਤ ਕੀਤਾ ਗਿਆ ਸੀ। ਪਹਿਲੇ ਦਿਨ ਇਹ ਫ਼ਿਲਮ ਅਮਰੀਕਾ ਵਿੱਚ 127 ਸਕਰੀਨਾਂ ਤੇ ਚੱਲੀ ਅਤੇ 1.19 ਕਰੋਡ਼ ਇਸਨੇ ਕਮਾਈ ਕੀਤੀ, ਕੈਨੇਡਾ ਦੀਆਂ 16 ਸਕਰੀਨਾਂ ਤੇ ਇਸਨੇ 8.29 ਲੱਖ ਕਮਾਏ। ਉੱਤਰੀ ਅਮਰੀਕਾ ਵਿੱਚ ਦੋ ਦਿਨਾਂ ਵਿੱਚ ਇਹ ਫ਼ਿਲਮ 1.58 ਕਰੋਡ਼ ਰੁਪਏ ਕਮਾ ਗਈ।[5][6] ਇਸ ਫ਼ਿਲਮ ਨੇ ਭਾਰਤ ਵਿੱਚ ਕੁੱਲ ₹94.67 ਕਰੋਡ਼ ਰੁਪਏ ਕਮਾਏ ਅਤੇ ਵਿਸ਼ਵਭਰ ਵਿੱਚ ਇਸਦੀ ਕਮਾਈ ₹139.29 ਕਰੋਡ਼ ਰਹੀ।[7] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia