ਡੇਰਾਵਾਦਪੰਜਾਬੀ ਲੋਕਾਂ ਦੀ ਆਮ ਸਮਝ ਵਿੱਚ ਡੇਰਾਵਾਦ ਹੁਣ ਉਹਨਾਂ ਡੇਰਿਆਂ ਨਾਲ ਜੁੜੀ ਹੋਈ ਧਾਰਨਾ ਹੈ ਜਿਹਨਾਂ ਵਿੱਚ ਉਹਨਾਂ ਦੇ ਸੰਚਾਲਕਾਂ ਨੇ ਭ੍ਰਿਸ਼ਟ ਵਤੀਰੇ ਅਪਣਾਏ ਅਤੇ ਉਹਨਾਂ ਥਾਵਾਂ ’ਤੇ ਕਈ ਤਰ੍ਹਾਂ ਦੇ ਕੁਕਰਮ ਹੋਏ। ਪੰਜਾਬ ਵਿੱਚ ਡੇਰਿਆਂ ਦਾ ਇਤਿਹਾਸ ਬਹੁਤ ਪੁਰਾਤਨ ਹੈ। ਡੇਰੇ ਨਾਥ ਜੋਗੀਆਂ ਦੇ ਸਮਿਆਂ ਤੋਂ ਜਾਂ ਉਹਨਾਂ ਤੋਂ ਵੀ ਪਹਿਲਾਂ ਹੋਂਦ ਵਿੱਚ ਆਏ। ਇਸਲਾਮ ਦੇ ਆਉਣ ਨਾਲ ਸੂਫ਼ੀਆਂ ਦੀਆਂ ਖਾਨਗਾਹਾਂ/ਦਰਗਾਹਾਂ ਵੀ ਇੱਕ ਤਰ੍ਹਾਂ ਦੇ ਡੇਰੇ ਹੀ ਹਨ। ਇਸ ਤੋਂ ਬਾਅਦ ਉਦਾਸੀਆਂ, ਨਿਰਮਲਿਆਂ, ਸੁਥਰਿਆਂ, ਸੇਵਾ ਪੰਥੀਆਂ, ਭਗਤੀ ਲਹਿਰ ਨਾਲ ਸਬੰਧਿਤ ਸੰਤਾਂ, ਗੁਲਾਬ ਦਾਸੀਆਂ ਆਦਿ ਦੇ ਡੇਰੇ ਬਣੇ ਜਿਹਨਾਂ ਨੇ ਪੰਜਾਬ ਵਿੱਚ ਧਰਮ ਤੇ ਵਿੱਦਿਆ ਦੇ ਪ੍ਰਚਾਰ ਵਿੱਚ ਯੋਗਦਾਨ ਦਿੱਤਾ। ਪੰਜਾਬ ਦੇ ਲੋਕ ਕਈ ਡੇਰਿਆਂ ਨੂੰ ਬਹੁਤ ਸਨਮਾਨ ਦਿੰਦੇ ਹਨ ਅਤੇ ਬਹੁਤ ਵਾਰ ਉਹਨਾਂ ਡੇਰਿਆਂ ਨੂੰ ਡੇਰੇ ਨਾ ਕਹਿ ਕੇ ਕੋਈ ਹੋਰ ਨਾਂ ਦਿੱਤਾ ਜਾਂਦਾ ਹੈ।[1] ਉਦਗਮਡੇਰੇ ਖਲਾਅ ਵਿੱਚ ਪੈਦਾ ਨਹੀਂ ਹੁੰਦੇ। ਉਹਨਾਂ ਦੀ ਸਮਾਜਿਕ ਤੇ ਸੱਭਿਆਚਾਰਕ ਬਿਸਾਤ (ਆਧਾਰ) ਹੁੰਦੀ ਹੈ। ਇਸ ਧਾਰਨਾ ਅਨੁਸਾਰ ਦਮਿਤ ਤੇ ਦਲਿਤ ਸ਼ੇ੍ਣੀਆਂ ਦੇ ਲੋਕਾਂ ਨੂੰ ਮੁੱਖ ਧਾਰਾ ਨਾਲ ਸਬੰਧਤ ਧਾਰਮਿਕ ਸਥਾਨਾਂ ’ਤੇ ਸਨਮਾਨ ਨਹੀਂ ਮਿਲਦਾ। ਉਹਨਾਂ ਨੂੰ ਅਣਚਾਹੇ ਅਤੇ ਵਾਧੂ ਸਮਝ ਕੇ ਛੁਟਿਆਇਆ ਜਾਂਦਾ ਹੈ ਅਤੇ ਉਹ ਇਨ੍ਹਾਂ ਧਾਰਮਿਕ ਸਥਾਨਾਂ ’ਤੇ ਆਪਣੇ ਆਪ ਨੂੰ ਬੇਗ਼ਾਨਾ ਮਹਿਸੂਸ ਕਰਦੇ ਹਨ। ਇਸ ਵਰਤਾਰੇ ਤੋਂ ਪੈਦਾ ਹੋਈ ਸਮਾਜਿਕ ਅਲਹਿਦਗੀ ਤੇ ਪਰਾਏਪਨ ਦੀ ਭਾਵਨਾ ਉਹਨਾਂ ਨੂੰ ਡੇਰਿਆਂ ਵੱਲ ਧੱਕਦੀ ਹੈ ਤੇ ਕਈ ਡੇਰੇ ਅਜਿਹੇ ਲੋਕਾਂ ਦੀ ਆਪਸ ਵਿੱਚ ਜੁੜ ਬਹਿਣ ਤੇ ਸਮਾਜਿਕ ਪਛਾਣ ਬਣਾਉਣ ਦੀ ਸਮੂਹਿਕ ਮੰਗ ਨੂੰ ਪੂਰਾ ਕਰਦੇ ਹਨ।[1] ਹਵਾਲੇ
|
Portal di Ensiklopedia Dunia