ਡੇਰਾ ਗ਼ਾਜ਼ੀ ਖ਼ਾਨਡੇਰਾ ਗ਼ਾਜ਼ੀ ਖ਼ਾਨ ( ڈیرہ غازی خان ), ਸੰਖੇਪ ਵਿੱਚ ਡੀਜੀ ਖ਼ਾਨ ਹੈ, ਪੰਜਾਬ, ਪਾਕਿਸਤਾਨ ਦੇ ਦੱਖਣ-ਪੱਛਮ ਵਿੱਚ ਆਬਾਦੀ ਪੱਖੋਂ ਪਾਕਿਸਤਾਨ ਦਾ 19ਵਾਂ ਸਭ ਤੋਂ ਵੱਡਾ ਸ਼ਹਿਰ ਹੈ। [1] ਇਤਿਹਾਸਬੁਨਿਆਦਡੇਰਾ ਗ਼ਾਜ਼ੀ ਖ਼ਾਨ ਦੀ ਸਥਾਪਨਾ 15ਵੀਂ ਸਦੀ ਦੇ ਅੰਤ ਵਿੱਚ ਕੀਤੀ ਗਈ ਸੀ ਜਦੋਂ ਬਲੋਚ ਕਬੀਲਿਆਂ ਨੂੰ ਮੁਲਤਾਨ ਦੀ ਲੰਗਾਹ ਸਲਤਨਤ ਦੇ ਸ਼ਾਹ ਹੁਸੈਨ ਨੇ ਖੇਤਰ ਨੂੰ ਵਸਾਉਣ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਸੀ, ਅਤੇ ਇਸਦਾ ਨਾਮ ਇੱਕ ਬਲੋਚ ਸਰਦਾਰ ਹਾਜੀ ਖ਼ਾਨ ਮੀਰਾਨੀ ਦੇ ਪੁੱਤਰ ਗ਼ਾਜ਼ੀ ਖ਼ਾਨ ਦੇ ਨਾਮ ਉੱਤੇ ਰੱਖਿਆ ਗਿਆ ਸੀ। [2] ਡੇਰਾ ਗਾਜ਼ੀ ਖ਼ਾਨ ਖੇਤਰ ਮੁਗ਼ਲ ਸਲਤਨਤ ਦੇ ਮੁਲਤਾਨ ਸੂਬੇ ਦਾ ਹਿੱਸਾ ਸੀ। [3] ਮੀਰਾਨੀਆਂ ਦੀਆਂ ਪੰਦਰਾਂ ਪੀੜ੍ਹੀਆਂ ਨੇ ਇਸ ਇਲਾਕੇ 'ਤੇ ਰਾਜ ਕੀਤਾ ਸੀ। 19ਵੀਂ ਸਦੀ ਦੇ ਸ਼ੁਰੂ ਵਿੱਚ, ਜ਼ਮਾਨ ਖ਼ਾਨ ਕਾਬੁਲ ਦੇ ਅਧੀਨ ਡੇਰਾ ਗਾਜ਼ੀ ਖ਼ਾਨ ਦਾ ਹਾਕਮ ਸੀ। ਬਾਅਦ ਵਿੱਚ ਰਣਜੀਤ ਸਿੰਘ ਦੇ ਜਰਨੈਲ ਖੁਸ਼ਹਾਲ ਸਿੰਘ ਦੀ ਕਮਾਂਡ ਹੇਠ ਮੁਲਤਾਨ ਤੋਂ ਸਿੱਖ ਫੌਜ ਨੇ ਇਸ ਉੱਤੇ ਹਮਲਾ ਕੀਤਾ। [4] ਅਤੇ ਇਸ ਤਰ੍ਹਾਂ ਡੇਰਾ ਗਾਜ਼ੀ ਖ਼ਾਨ ਸਿੱਖ ਰਾਜ ਦੇ ਅਧੀਨ ਆ ਗਿਆ। ![]() ਆਜ਼ਾਦੀ ਤੋਂ ਬਾਅਦਪਾਕਿਸਤਾਨ ਬਣਨ ਤੋਂ ਬਾਅਦ, 1947 ਵਿੱਚ ਪਾਕਿਸਤਾਨ ਦੇ ਘੱਟ ਗਿਣਤੀ ਹਿੰਦੂ ਅਤੇ ਸਿੱਖ ਭਾਰਤ ਚਲੇ ਗਏ ਜਦੋਂ ਕਿ ਭਾਰਤ ਤੋਂ ਬਹੁਤ ਸਾਰੇ ਮੁਸਲਮਾਨ ਮੁਹਾਜਰ ਡੇਰਾ ਗਾਜ਼ੀ ਖ਼ਾਨ ਜ਼ਿਲ੍ਹੇ ਵਿੱਚ ਆ ਕੇ ਵਸ ਗਏ। ਡੇਰਾ ਗਾਜ਼ੀ ਖ਼ਾਨ ਤੋਂ ਬਹੁਤ ਸਾਰੇ ਹਿੰਦੂ ਅਤੇ ਸਿੱਖ ਦਿੱਲੀ ਵਿੱਚ ਵਸੇ ਅਤੇ ਡੇਰਾ ਇਸਮਾਈਲ ਖ਼ਾਨ ਦੇ ਪਰਵਾਸੀਆਂ ਦੇ ਨਾਲ ਡੇਰੇਵਾਲ ਨਗਰ ਦੀ ਸਥਾਪਨਾ ਕੀਤੀ। [5] ਪ੍ਰਸਿੱਧ ਲੋਕ
ਹਵਾਲੇ
|
Portal di Ensiklopedia Dunia