ਡੇਵਿਡ ਲੀਨ
ਸਰ ਡੇਵਿਡ ਲੀਨ, ਸੀਬੀਈ (25 ਮਾਰਚ 1908 – 16 ਅਪਰੈਲ 1991) ਇੱਕ ਅੰਗਰੇਜ਼ ਫ਼ਿਲਮ ਨਿਰਦੇਸ਼ਕ, ਫ਼ਿਲਮ ਨਿਰਮਾਤਾ, ਸਕ੍ਰੀਨਲੇਖਕ, ਫ਼ਿਲਮ ਐਡੀਟਰ ਸੀ ਜਿਸਨੇ ਕਿ ਕਈ ਮਹਾਂਗਾਥਾ ਫ਼ਿਲਮਾਂ ਬਣਾਈਆਂ[1] ਜਿਹਨਾਂ ਵਿੱਚ ਦ ਬਰਿੱਜ ਔਨ ਦ ਰਿਵਰ ਕਵਾਈ (1957), ਲਾਰੈਂਸ ਔਫ਼ ਅਰੇਬੀਆ (1962), ਡਾਕਟਰ ਜ਼ਿਵਾਗੋ (1965) ਅਤੇ ਏ ਪੈਸੇਜ ਟੂ ਇੰਡੀਆ ਜਿਹੀਆਂ ਫ਼ਿਲਮਾਂ ਸ਼ਾਮਿਲ ਸਨ। ਉਸਨੇ ਚਾਰਲਸ ਡਿਕਨਸ ਦੇ ਨਾਵਲਾਂ ਦੇ ਫ਼ਿਲਮੀ ਰੂਪਾਂਤਰਨਾਂ ਗਰੇਟ ਐਕਸਪੈਕਟੇਸ਼ਨਜ਼ (1946) ਅਤੇ ਓਲੀਵੀਅਰ ਟਵਿਸਟ (1948) ਦੇ ਨਾਲ-ਨਾਲ ਰੁਮਾਂਟਿਕ ਫ਼ਿਲਮ ਬਰੀਫ਼ ਐਨਕਾਊਂਟਰ (1945) ਦਾ ਨਿਰਦੇਸ਼ਨ ਵੀ ਕੀਤਾ ਸੀ। ਲੀਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1930 ਦੇ ਦਹਾਕੇ ਵਿੱਚ ਫ਼ਿਲਮ ਐਡੀਟਰ ਦੇ ਤੌਰ 'ਤੇ ਕੀਤੀ ਸੀ। ਅੱਗੇ ਜਾ ਕੇ ਉਸਨੇ ਆਪਣੇ ਨਿਰਦੇਸ਼ਨ ਕੈਰੀਅਰ ਦੀ ਸ਼ੁਰੂਆਤ 1942 ਦੀ ਫ਼ਿਲਮ ਇਨ ਵਿੱਚ ਵੀ ਸਰਵ ਤੋਂ ਕੀਤੀ ਸੀ, ਇਹ ਨੋਏਲ ਕੋਵਾਰਡ ਨਾਲ ਉਸਦੀ ਪਹਿਲੀ ਫ਼ਿਲਮ ਸੀ ਅਤੇ ਅੱਗੇ ਜਾ ਕੇ ਉਸਨੇ ਉਸ ਨਾਲ ਤਿੰਨ ਹੋਰ ਫ਼ਿਲਮਾਂ ਬਣਾਈਆਂ ਸਨ। 1955 ਦੀ ਫ਼ਿਲਮ ਸਮਰਟਾਈਮ ਤੋਂ ਲੀਨ ਨੇ ਵੱਡੇ ਹੌਲੀਵੁੱਡ ਸਟੂਡੀਓ ਦੁਆਰਾ ਨਿਰਮਾਣ ਕੀਤੀਆਂ ਫ਼ਿਲਮਾਂ ਬਣਾਈਆਂ। 1970 ਵਿੱਚ ਭਾਵੇਂ ਉਸਦੀ ਫ਼ਿਲਮ ਰਿਆਨਜ਼ ਡੌਟਰ ਫ਼ਲਾਪ ਰਹੀ ਸੀ, ਜਿਸ ਕਰਕੇ ਉਸਨੇ ਫ਼ਿਲਮਕਾਰੀ ਤੋਂ 14 ਸਾਲਾਂ ਦੀ ਛੁੱਟੀ ਲੈ ਲਈ ਸੀ। ਇਸ ਦੌਰਾਨ ਉਸਨੇ ਬਹੁਤ ਸਾਰੇ ਫ਼ਿਲਮ ਪ੍ਰੋਜੈਕਟਾਂ ਤੇ ਕੰਮ ਕੀਤਾ ਜਿਸਦੇ ਬਹੁਤ ਵਧੀਆ ਨਤੀਜੇ ਨਿਕਲੇ। 1984 ਵਿੱਚ ਉਸਦੀ ਫ਼ਿਲਮ ਏ ਪੈਸੇਜ ਟੂ ਇੰਡੀਆ ਆਈ, ਜਿਹੜੀ ਕਿ ਈ. ਐਮ. ਫ਼ੋਰਸਟਰ ਦੇ ਨਾਵਲ ਏ ਪੈਸੇਜ ਟੂ ਇੰਡੀਆ ਤੇ ਅਧਾਰਿਤ ਸੀ। ਇਹ ਫ਼ਿਲਮ ਸਮੀਖਿਅਕਾਂ ਦੁਆਰਾ ਬਹੁਤ ਪਸੰਦ ਕੀਤੀ ਗਈ ਪਰ ਇਹ ਨਿਰਦੇਸ਼ਕ ਵਜੋਂ ਲੀਨ ਦੀ ਆਖ਼ਰੀ ਫ਼ਿਲਮ ਸਾਬਿਤ ਹੋਈ। ਲੀਨ ਦੇ ਦ੍ਰਿਸ਼ਾਤਮਕ ਪ੍ਰਯੋਗਾਂ ਅਤੇ ਵੱਖਰੀ ਐਡਿਟਿੰਗ ਤਕਨੀਕ ਦੇ ਕਾਰਨ ਉਸਨੂੂੰ ਬਹੁਤ ਸਾਰੇ ਨਿਰਦੇਸ਼ਕਾਂ ਵੱਲੋਂ ਸਰਾਹਿਆ ਗਿਆ ਜਿਸ ਵਿੱਚ ਸਟੀਵਨ ਸਪੀਲਬਰਗ,[2]ਸਟਾਨਲੀ ਕੂਬਰਿਕ,[3] ਮਾਰਟਿਨ ਸਕੌਰਸੀਜ਼ੇ[4]—and was divorced five times. He was survived by his last wife, art dealer Sandra Cooke, the co-author (with Barry Chattington) of David Lean: An Intimate Portrait.[5] ਅਤੇ ਰਿਡਲੀ ਸਕੌਟ ਜਿਹੇ ਜਿਹੇ ਨਾਮ ਸ਼ਾਮਿਲ ਹਨ।[6] ਬ੍ਰਿਟਿਸ਼ ਫ਼ਿਲਮ ਇੰਸਟੀਟਿਊਟ ਵੱਲੋਂ ਉਸਨੂੰ ਅੱਜ ਤੱਕ ਦਾ 9ਵਾਂ ਸਭ ਤੋਂ ਵਧੀਆ ਨਿਰਦੇਸ਼ਕ ਘੋਸ਼ਿਤ ਕੀਤਾ ਗਿਆ ਸੀ।[7] ਅਕਾਦਮੀ ਇਨਾਮਾਂ ਵਿੱਚ ਸਭ ਤੋਂ ਵਧੀਆ ਨਿਰਦੇਸ਼ਨ ਲਈ ਉਸਨੂੰ ਸੱਤ ਵਾਰ ਨਾਮਜ਼ਦ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਦੋ ਵਾਰ ਦ ਬਰਿੱਜ ਔਨ ਦ ਰਿਵਰ ਕਵਾਈ ਅਤੇ ਲਾਰੈਂਸ ਔਫ਼ ਅਰੇਬੀਆ ਲਈ ਅਕਾਦਮੀ ਅਵਾਰਡ ਜਿੱਤੇ। ਬ੍ਰਿਟਿਸ਼ ਫ਼ਿਲਮ ਇੰਸਟੀਟਿਊਟ ਵਿੱਚ ਸਭ ਤੋਂ ਵਧੀਆ 100 ਫ਼ਿਲਮਾਂ ਦੀ ਸੂਚੀ ਵਿੱਚ ਉਸਦੀਆਂ ਤਿੰਨ ਫ਼ਿਲਮਾਂ ਸ਼ਾਮਿਲ ਹਨ।[8][9] ਉਸਨੂੰ 1990 ਵਿੱਚ ਏ.ਐਫ਼.ਆਈ. ਲਾਈਫ਼ ਅਚੀਵਮੈਂਟ ਅਵਾਰਡ ਦਿੱਤਾ ਗਿਆ ਸੀ। ਹਵਾਲੇ
ਹੋਰ ਪੜ੍ਹੋ
ਬਾਹਰਲੇ ਲਿੰਕ
|
Portal di Ensiklopedia Dunia