ਤਲਵਾਰ![]() ਤਲਵਾਰ, ਸ਼ਮਸ਼ੀਰ ਜਾਂ ਕਿਰਪਾਨ ਇੱਕ ਹਥਿਆਰ ਹੈ ਜੋ ਮੁੱਖ ਤੌਰ ਉੱਤੇ ਲੜਾਈ ਦੇ ਸਮੇਂ ਵਰਤਿਆ ਜਾਂਦਾ ਹੈ। ਸਮੇਂ ਅਤੇ ਸਥਾਨ ਦੇ ਮੁਤਾਬਕ ਤਲਵਾਰਾਂ ਇੱਕ ਧਾਰੀ ਜਾਂ ਦੋ ਧਾਰੀ ਹੁੰਦੀਆਂ ਹਨ। ਸ਼ਬਦ "ਤਲਵਾਰ" ਸੰਸਕ੍ਰਿਤ ਦੇ ਸ਼ਬਦ "ਤਰਵਾਰਿ" (तरवारि) ਤੋਂ ਆਇਆ ਹੈ ਜਿਸਦਾ ਅਰਥ ਹੈ "ਜੋ ਵਾਰ ਕਰੇ ਜਾਂ ਰੋਕੇ"।[1] ਤਲਵਾਰ ਇਕ ਲੰਮਾ ਧਾਰਦਾਰ ਤੇ ਥੋੜਾ ਵਿੰਗ ਵਾਲਾ ਹਥਿਆਰ ਹੈ ਇਸ ਨੂੰ ਫੜਨ ਲਈ ਇਕ ਸਿਰੇ 'ਤੇ ਹੱਥਾ ਲੱਗਿਆ ਹੁੰਦਾ ਹੈ। ਤਲਵਾਰ ਨੂੰ ਕਿਰਪਾਨ ਵੀ ਕਹਿੰਦੇ ਹਨ। ਸ਼ਮਸ਼ੀਰ ਵੀ ਕਹਿੰਦੇ ਹਨ। ਸਿੱਖ ਸ੍ਰੀ ਸਾਹਿਬ ਕਹਿੰਦੇ ਹਨ। ਪਹਿਲਾਂ ਜ਼ਿਆਦਾ ਤਲਵਾਰਾਂ ਬਗੈਰ ਮਿਆਨ ਤੋਂ ਹੁੰਦੀਆਂ ਸਨ। ਸਿੱਖ ਕਿਰਪਾਨ ਨੂੰ ਮਿਆਨ ਵਿਚ ਪਾ ਕੇ ਰੱਖਦੇ ਹਨ। ਮਿਆਨ ਲੱਕੜ ਦਾ ਬਣਿਆ ਹੁੰਦਾ ਹੈ। ਕਿਰਪਾਨ ਸਿੱਖ ਰਹਿਤ ਮਰਿਆਦਾ ਦਾ ਹਿੱਸਾ ਹੈ। ਪੰਜਾਂ ਕੱਕਾਰਾਂ ਵਿਚੋਂ ਕਿਰਪਾਨ ਇਕ ਕੱਕਾਰ ਹੈ। ਇਸ ਦਾ ਸਾਈਜ਼ ਛੋਟਾ ਹੁੰਦਾ ਹੈ। ਸਿੱਖ ਇਸ ਨੂੰ ਗਾਤਰੇ ਵਿਚ ਪਾ ਕੇ ਜਨੇਊ ਵਾਂਗ ਮੋਢੇ ਉਪਰ ਦੀ ਪਾਉਂਦੇ ਹਨ। ਗਾਤਰਾ ਕੱਪੜੇ ਦੀ ਬਣੀ ਬੇਟੀ ਨੂੰ ਕਹਿੰਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਪਾਠ ਸਮੇਂ ਦੇਸ਼ ਵਿਚ ਅਤੇ ਲੰਗਰ ਵਿਚ ਕਿਰਪਾਨ ਭੇਟ ਕਰਕੇ ਇਨ੍ਹਾਂ ਨੂੰ ਪਵਿੱਤਰ ਕਰਦੇ ਹਨ। ਪਹਿਲੇ ਸਮੇਂ ਵਿਚ ਲੜਾਈਆਂ ਤਲਵਾਰਾਂ ਨਾਲ ਹੁੰਦੀਆਂ ਸਨ। ਤਲਵਾਰ ਚਲਾਉਣ ਲਈ ਬਾਕਾਇਦਾ ਸਿਖਲਾਈ ਦਿੱਤੀ ਜਾਂਦੀ ਸੀ, ਜਿਸ ਨੂੰ ਤਲਵਾਰ ਵਿੱਦਿਆ ਕਹਿੰਦੇ ਸਨ। ਪਹਿਲੇ ਸਮਿਆਂ ਵਿਚ ਲਾੜਾ ਜਦ ਵਿਆਹੁਣ ਜਾਂਦਾ ਸੀ ਤਾਂ ਉਹ ਆਪਣੀ ਰਾਖੀ ਲਈ ਅਤੇ ਆਪਣੀ ਲਾੜੀ ਦੀ ਰਾਖੀ ਲਈ ਤਲਵਾਰ ਲੈ ਕੇ ਜਾਂਦਾ ਸੀ। ਹੁਣ ਲੜਾਈ ਲਈ ਤਾਂ ਅਤਿ-ਆਧੁਨਿਕ ਹਥਿਆਰ ਬਣ ਗਏ ਹਨ। ਇਸ ਲਈ ਤਲਵਾਰ ਹੁਣ ਲੜਾਈ ਦਾ ਹਥਿਆਰ ਨਹੀਂ ਰਹੀ। ਹਾਂ ! ਸਿੱਖਾਂ ਦੀ ਰਹਿਤ ਮਰਿਆਦਾ ਦਾ ਤਲਵਾਰ ਤਾਂ ਹਮੇਸ਼ਾ ਲਈ ਹਿੱਸਾ ਹੈ।[2] ਇਤਿਹਾਸਪੁਰਾਤਨ ਕਾਲਤਾਂਬਾ ਯੁੱਗਤਲਵਾਰ ਖ਼ੰਜਰ ਦਾ ਵਿਕਸਿਤ ਰੂਪ ਹੈ ਜੋ ਕਿ ਲਗਭਗ 3000 ਈਸਵੀ ਪੂਰਵ ਮੱਧ ਪੂਰਬ ਵਿੱਚ ਸਾਹਮਣੇ ਆਉਂਦਾ ਹੈ। ਲੋਹਾ ਯੁੱਗ13ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹਾ ਬਹੁਤ ਆਮ ਹੋ ਗਿਆ ਅਤੇ 8ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹੇ ਦੀਆਂ ਤਲਵਾਰਾਂ ਬਹੁਤ ਆਮ ਹੋ ਗਈਆਂ। ![]() ਪੰਜਾਬੀ ਸੱਭਿਆਚਾਰ ਵਿੱਚ
ਵਾਰਸ, ਰੰਨ, ਫਕੀਰ, ਤਲਵਾਰ, ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ[3]
ਨੋਟ
ਹਵਾਲੇ
|
Portal di Ensiklopedia Dunia