ਤਾਜੁੱਦੀਨ ਅਹਿਮਦ
ਤਾਜੁੱਦੀਨ ਅਹਿਮਦ (ਬੰਗਾਲੀ: তাজউদ্দীন আহমদ; 23 ਜੁਲਾਈ 1925 – 3 ਨਵੰਬਰ 1975) ਇੱਕ ਬੰਗਲਾਦੇਸ਼ੀ ਸਿਆਸਤਦਾਨ ਅਤੇ ਆਜ਼ਾਦੀ ਘੁਲਾਟੀਆ ਸੀ। ਉਸ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਸੇਵਾ ਕੀਤੀ ਅਤੇ ਅਤੇ 1971 ਵਿਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਦੌਰਾਨ ਆਰਜ਼ੀ ਸਰਕਾਰ ਦੀ ਅਗਵਾਈ ਕੀਤੀ। ਅਹਿਮਦ ਨੂੰ ਬੰਗਲਾਦੇਸ਼ ਦੇ ਜਨਮ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਣ ਵਿਅਕਤੀਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਉਸਨੇ 1971 ਵਿੱਚ ਆਰਜ਼ੀ ਸਰਕਾਰ ਬੰਗਲਾਦੇਸ਼ੀ ਰਾਸ਼ਟਰਵਾਦ ਦੀਆਂ ਵੱਖ ਵੱਖ ਸਿਆਸੀ, ਫੌਜੀ ਅਤੇ ਸੱਭਿਆਚਾਰਕ ਸ਼ਕਤੀਆਂ ਨੂੰ ਇਕਜੁੱਟ ਕੀਤਾ। ਸ਼ੇਖ ਮੁਜੀਬੁਰ ਰਹਿਮਾਨ ਦਾ ਨਜ਼ਦੀਕੀ ਵਿਸ਼ਵਾਸਪਾਤਰ, ਅਹਿਮਦ 1960 ਦੇ ਅਖੀਰ ਵਿੱਚ ਅਤੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਅਵਾਮੀ ਲੀਗ ਦਾ ਜਨਰਲ ਸਕੱਤਰ ਸੀ। ਉਸ ਨੇ ਪਾਕਿਸਤਾਨ ਦੀ 1970 ਦੀ ਆਮ ਚੋਣ ਦੌਰਾਨ ਲੀਗ ਦੀ ਚੋਣ ਮੁਹਿੰਮ ਦਾ ਤਾਲਮੇਲ ਕੀਤਾ, ਜਿਸ ਵਿਚ ਲੀਗ ਨੇ ਸਰਕਾਰ ਬਣਾਉਣ ਲਈ ਇਤਿਹਾਸਕ ਪਾਰਲੀਮੈਂਟਰੀ ਬਹੁ-ਗਿਣਤੀ ਹਾਸਲ ਕੀਤੀ। ਅਹਿਮਦ ਨੇ ਮੁਜੀਬ ਅਤੇ ਡਾ. ਕਮਲ ਹੁਸੈਨ ਦੇ ਨਾਲ, ਰਾਸ਼ਟਰਪਤੀ ਯਾਹੀਆ ਖ਼ਾਨ ਅਤੇ ਜ਼ੁਲਫ਼ਕਾਰ ਅਲੀ ਭੁੱਟੋ ਦੇ ਨਾਲ ਚੁਣੇ ਹੋਈ ਨੈਸ਼ਨਲ ਅਸੈਂਬਲੀ ਨੂੰ ਸੱਤਾ ਦੇ ਤਬਾਦਲੇ ਲਈ ਗੱਲਬਾਤ ਚਲਾਈ। ਮੁੱਢਲੀ ਜ਼ਿੰਦਗੀਅਹਿਮਦ ਦਾ ਜਨਮ 23 ਜੁਲਾਈ, 1925 ਨੂੰ ਕਪਾਸੀਆ, ਗਾਜ਼ੀਪੁਰ ਵਿਖੇ, ਮੌਲਵੀ ਮੁਹੰਮਦ ਯਾਸੀਨ ਖਾਨ ਅਤੇ ਮਹਿਰੁਨਨੇਸਾ ਖਾਨਮ ਦੇ ਘਰ ਹੋਇਆ ਸੀ।[1] ਉਹ ਸੇਂਟ ਗਰੈਗਰੀ ਹਾਈ ਸਕੂਲ ਤੋਂ ਪੜ੍ਹਿਆ। 1944 ਵਿਚ, ਉਹ ਦਸਵੀਂ ਦੀ ਪ੍ਰੀਖਿਆ ਵਿਚ 12 ਵੇਂ ਸਥਾਨ ਤੇ ਆਇਆ ਸੀ। 19 48 ਵਿਚ, ਉਹ ਹਾਇਰ ਸੈਕੰਡਰੀ ਸਰਟੀਫਿਕੇਟ ਇਮਤਿਹਾਨ ਵਿੱਚ ਚੌਥੇ ਸਥਾਨ ਤੇ ਰਿਹਾ। ਉਸ ਨੇ ਢਾਕਾ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਆਨਰਜ ਨਾਲ ਬੀਏ ਕੀਤੀ। 1943 ਵਿਚ ਉਹ ਮੁਸਲਿਮ ਲੀਗ ਵਿਚ ਸ਼ਾਮਲ ਹੋ ਗਿਆ। 4 ਜਨਵਰੀ 1948 ਨੂੰ ਅਹਿਮਦ ਨੇ ਪੂਰਬੀ ਪਾਕਿਸਤਾਨ ਵਿਦਿਆਰਥੀ ਲੀਗ ਦੇ ਇਕ ਸੰਸਥਾਪਕ ਮੈਂਬਰ ਵਜੋਂ ਸਰਗਰਮ ਹੋ ਗਿਆ।[2] ਪੂਰਬੀ ਪਾਕਿਸਤਾਨਉਸਨੇ 1952 ਦੀ ਭਾਸ਼ਾ ਅੰਦੋਲਨ ਦੌਰਾਨ ਰੋਸ ਦੀਆਂ ਅਤੇ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ।[3] ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਕਈ ਮਹੀਨਿਆਂ ਲਈ ਕੈਦ ਕੀਤਾ ਗਿਆ। 1954 ਵਿਚ, ਜੁਕਤਾ ਫਰੰਟ ਦੀ ਨਾਮਜ਼ਦਗੀ ਤੇ, ਉਸਨੇ ਪੂਰਬੀ ਪਾਕਿਸਤਾਨ ਪ੍ਰਾਂਤਿਕ ਅਸੈਂਬਲੀ ਵਿਚ ਹਿੱਸਾ ਲਿਆ ਅਤੇ ਮੁਸਲਿਮ ਲੀਗ ਦੇ ਉਸ ਵੇਲੇ ਦੇ ਜਨਰਲ ਸਕੱਤਰ ਨੂੰ ਹਰਾਇਆ। ਏ. ਕੇ. ਫਜ਼ਲੁਲ ਹਕ ਦੀ ਅਗਵਾਈ ਵਾਲੀ ਸਰਕਾਰ ਦੀ ਬਰਖ਼ਾਸਤਗੀ ਦੇ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੇਲ੍ਹ ਵਿਚ ਤਾਜੁੱਦੀਨ ਨੇ ਕਾਨੂੰਨ ਦਾ ਇਮਤਿਹਾਨ ਦਿਤਾ ਅਤੇ ਕਾਨੂੰਨ ਵਿਚ ਬੀ.ਏ. ਕੀਤੀ। ਅਯੁਬ ਖ਼ਾਨ ਦੇ 1958 ਵਿਚ ਇਕ ਫ਼ੌਜੀ ਰਾਜ ਪਲਟੇ ਵਿੱਚ ਸੱਤਾ ਸੰਭਾਲਣ ਅਤੇ ਮਾਰਸ਼ਲ ਲਾਅ ਲਗਾਉਣ ਦੇ ਬਾਅਦ ਉਸਨੂੰ ਫਿਰ ਗ੍ਰਿਫਤਾਰ ਲਿਆ ਗਿਆ। ਅਹਿਮਦ ਨੇ ਅਵਾਮੀ ਲੀਗ ਅਤੇ ਪਾਕਿਸਤਾਨ ਦੀਆਂ ਹੋਰ ਸਿਆਸੀ ਪਾਰਟੀਆਂ ਦੀ ਅਗਵਾਈ ਵਿਚ ਚੱਲ ਰਹੇ ਲੋਕਰਾਜ-ਪੱਖੀ ਮੁਹਿੰਮਾਂ ਵਿਚ ਕੰਮ ਕੀਤਾ। 1953 ਤੋਂ ਲੈ ਕੇ 1957 ਤਕ ਉਹ ਢਾਕਾ ਜ਼ਿਲ੍ਹਾ ਅਵਾਮੀ ਲੀਗ ਦਾ ਜਨਰਲ ਸਕੱਤਰ ਸੀ। 1955 ਵਿਚ, ਤਾਜੁੱਦੀਨ ਸਮਾਜਿਕ ਕਲਿਆਣ ਅਤੇ ਸੱਭਿਆਚਾਰਕ ਸਕੱਤਰ ਸੀ। 1964 ਵਿਚ ਉਹ ਅਵਾਮੀ ਲੀਗ ਦਾ ਪ੍ਰਬੰਧਕੀ ਸਕੱਤਰ ਬਣਿਆ। ਤਾਜੁਦਿਨ ਨੇ ਸ਼ੇਖ ਮੁਜੀਬ ਦੇ ਨਾਲ, 1966 ਵਿਚ ਵਿਰੋਧੀ ਧਿਰ ਦੀਆਂ ਪਾਰਟੀਆਂ ਦੀ ਲਾਹੌਰ ਕਾਨਫਰੰਸ ਵਿਚ ਹਿੱਸਾ ਲਿਆ ਅਤੇ ਛੇ-ਨੁਕਾਤੀ ਮੰਗਾਂ ਦਾ ਐਲਾਨ ਕੀਤਾ। ਉਸ ਨੇ ਸ਼ੇਖ ਮੁਜੀਬ ਦੇ ਇਤਿਹਾਸਕ ਛੇ-ਨੁਕਤੇ ਤਿਆਰ ਕਰਨ ਵਿਚ ਉਸ ਨਾਲ ਕੰਮ ਕੀਤਾ। ਪਾਕਿਸਤਾਨ ਪੁਲਿਸ ਨੇ 8 ਮਈ 19 66 ਨੂੰ ਉਸ ਨੂੰ ਮੁਜੀਬ ਦੇ ਛੇ-ਨੁਕਾਤੀ ਮੰਗਪੱਤਰ ਦਾ ਸਮਰਥਨ ਕਰਨ ਕਰਕੇ ਗ੍ਰਿਫਤਾਰ ਕੀਤਾ ਸੀ। ਉਸਨੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਸੰਕਟ ਨੂੰ ਹੱਲ ਕਰਨ ਲਈ ਅਯੂਬ ਖ਼ਾਨ ਵੱਲੋਂ ਬੁਲਾਈ ਗਈ ਰਾਵਲਪਿੰਡੀ ਗੋਲ ਮੇਜ਼ ਕਾਨਫ਼ਰੰਸ ਵਿਚ ਹਿੱਸਾ ਲਿਆ। ਲੋਕਤੰਤਰ ਦੀ ਬਹਾਲੀ ਦੇ ਬਾਅਦ, ਉਹ 1970 ਵਿਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ ਸੀ.[ਹਵਾਲਾ ਲੋੜੀਂਦਾ] ਬੰਗਲਾਦੇਸ਼ ਆਜ਼ਾਦੀ ਇਲਜ਼ਾਮਮਾਰਚ 1971 ਵਿਚ ਜਦੋਂ ਪਾਕਿਸਤਾਨ ਫੌਜ ਨੇ ਪੂਰਬੀ ਪਾਕਿਸਤਾਨ ਵਿਚ ਆਪਰੇਸ਼ਨ ਸਰਚਲਾਈਟ ਦੀ ਸ਼ੁਰੂਆਤ ਕੀਤੀ ਤਾਂ ਅਹਿਮਦ ਨੇ ਸ਼ੇਖ ਮੁਜੀਬ ਦੀਆਂ ਹਦਾਇਤਾਂ 'ਤੇ, ਗੁਆਂਢੀ ਭਾਰਤ ਵਿਚ ਚਲਾ ਗਿਆ। ਪਾਕਿਸਤਾਨ ਦੀ ਫੌਜ ਨੇ ਪੂਰਬੀ ਪਾਕਿਸਤਾਨ ਵਿਚ ਖ਼ੁਦ ਸ਼ੇਖ ਮੁਜੀਬ ਨੂੰ ਗ੍ਰਿਫਤਾਰ ਕਰ ਲਿਆ। ਅਹਿਮਦ ਨੇ ਸ਼ੇਖ ਮੁਜੀਬੁਰ ਰਹਿਮਾਨ ਦੇ ਬਾਅਦ ਰਾਜਧਾਨੀ ਦਾ ਨਾਮ ਮੁਜੀਬਨਗਰ ਰੱਖਿਆ। ਜਲਾਵਤਨ ਸਰਕਾਰ ਨੂੰ ਮੁਜੀਬਨਗਰ ਸਰਕਾਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਸੀਨੀਅਰ ਬੰਗਾਲੀ ਰਾਜਨੀਤਕ ਅਤੇ ਮਿਲਟਰੀ ਨੇਤਾਵਾਂ ਦੇ ਨਾਲ ਉਸ ਨੇ ਬੰਗਲਾਦੇਸ਼ ਦੀ ਪਹਿਲੀ ਸਰਕਾਰ ਦਾ ਗਠਨ ਕੀਤਾ। ਬੰਗਲਾਦੇਸ਼ ਦੀ ਪਹਿਲੀ ਸਰਕਾਰ ਦੇ ਸਹੁੰ ਚੁੱਕ ਸਮਾਗਮ 17 ਅਪ੍ਰੈਲ 1971 ਨੂੰ ਬੰਗਲਾਦੇਸ਼ ਦੀ ਧਰਤੀ ਤੇ ਮੇਹਰਪੁਰ, ਕੁਸ਼ਟੀਆ ਵਿੱਚ ਹੋਇਆ। ਉਸਨੇ ਬੰਗਲਾਦੇਸ਼ ਸੈਕਟਰ ਦੇ ਕਮਾਂਡਰਾਂ ਦੀ ਮਹੱਤਵਪੂਰਨ ਕਾਨਫਰੰਸ 1971 ਦੀ ਪ੍ਰਧਾਨਗੀ ਕੀਤੀ ਜਿਸਨੇ ਸਮੁਚੀ ਬੰਗਲਾਦੇਸ਼ ਆਰਮਡ ਫੋਰਸਿਜ਼ ਦੀ ਸਥਾਪਨਾ ਜਨਰਲ ਮੈਗ ਓਸਮਾਨੀ ਦੀ ਕਮਾਨ ਹੇਠ ਕੀਤੀ। ਪਹਿਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ, ਉਸਨੇ ਬੰਗਾਲੀ ਨਾਗਰਿਕਾਂ ਅਤੇ ਹਥਿਆਰਬੰਦ ਫੌਜਾਂ ਦੀ ਗੁਰੀਲਾ ਬਗ਼ਾਵਤ ਦਾ ਪ੍ਰਬੰਧ ਕਰਨ ਅਤੇ ਅੰਤਰਰਾਸ਼ਟਰੀ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ਾਂ ਦੀ ਅਗਵਾਈ ਕੀਤੀ। ਅਹਿਮਦ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਲੜਾਈ ਵਿਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਗਠਜੋੜ ਦੀ ਮੰਗ ਕੀਤੀ। ਹੌਲੀ ਹੌਲੀ ਜਲਾਵਤਨ ਸਰਕਾਰ ਵਜੋਂ ਜੰਗ ਪ੍ਰਸ਼ਾਸਨ ਕਲਕੱਤੇ ਚਲੇ ਗਿਆ। ਉਸਦੀ ਪ੍ਰੀਮੀਅਰਸ਼ਿਪ ਦੇ ਤਹਿਤ, ਬੰਗਾਲੀ ਨੌਕਰਸ਼ਾਹਾਂ, ਡਿਪਲੋਮੈਟਸ ਅਤੇ ਫੌਜੀ ਅਫਸਰਾਂ ਦੀ ਬਹੁਗਿਣਤੀ ਪਾਕਿਸਤਾਨ ਨਾਲੋਂ ਨਾਤਾ ਤੋੜ ਕੇ ਬੰਗਲਾਦੇਸ਼ ਦੀ ਨਵੀਂ ਸਰਕਾਰ ਨਾਲ ਜੁੜ ਗਏ। [4] ਉਹ ਯੁੱਧ ਯਤਨਾਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਲਾਜ਼ਮੀ ਬਣਾਉਣ ਵਿਚ ਮਹੱਤਵਪੂਰਣ ਹਸਤੀ ਸੀ; ਅਤੇ ਕਈ ਕੂਟਨੀਤਕ ਅਤੇ ਸੱਭਿਆਚਾਰਕ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਅਤੇ ਬੰਗਲਾਦੇਸ਼ ਦੇ ਮੁੱਦਿਆਂ ਦੀ ਵਕਾਲਤ ਕਰਦੇ ਹੋਏ ਵਿਸ਼ਵ ਦੀਆਂ ਰਾਜਧਾਨੀਆਂ ਦਾ ਦੌਰਾ ਕੀਤਾ। ਅਹਿਮਦ ਬਾਕਾਇਦਾ ਬੰਗਲਾਦੇਸ਼ ਦੇ ਆਜ਼ਾਦ ਖੇਤਰਾਂ ਦਾ ਦੌਰਾ ਕਰਦਾ ਸੀ ਅਤੇ ਮੁਕਤੀ ਬਹਿਨੀ ਅਤੇ ਹੋਰ ਆਜ਼ਾਦੀ ਸੰਗਰਾਮੀਆਂ ਨੂੰ ਪ੍ਰੇਰਦਾ ਅਤੇ ਹੌਸਲਾ ਵਧਾਉਂਦਾ. ਇਸ ਸਮੇਂ ਦੌਰਾਨ, ਅਹਿਮਦ ਨੂੰ ਖੰਡਕੇਰ ਮੁਸਤਾਕ ਅਹਿਮਦ, ਜਿਸ ਨੇ ਆਜ਼ਾਦੀ ਲਈ ਰਾਸ਼ਟਰੀ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨ ਨਾਲ ਮਹਾਸੰਘ ਬਣਾਉਣ ਦੀ ਅਸਫਲ ਦੀ ਸਾਜ਼ਿਸ਼ ਰਚੀ ਸੀ, ਦੀ ਅਗੁਵਾਈ ਤਹਿਤ ਕੁਝ ਅੰਦਰੂਨੀ ਸੰਘਰਸ਼ ਦਾ ਸਾਹਮਣਾ ਹੋਇਆ। ਅਹਿਮਦ ਦੀਆਂ ਮਹਾਨ ਕੂਟਨੀਤਕ ਪ੍ਰਾਪਤੀਆਂ ਵਿਚ ਬੰਗਲਾਦੇਸ਼ ਲਈ ਅੰਤਰਰਾਸ਼ਟਰੀ ਸਹਾਇਤਾ ਅਤੇ ਭਾਰਤ ਸਰਕਾਰ ਦੁਆਰਾ ਇਕ ਪ੍ਰਭੁੱਤ ਦੇਸ਼ ਵਜੋਂ ਮਾਨਤਾ ਪ੍ਰਾਪਤ ਕਰਨਾ ਸੀ। ਆਜ਼ਾਦੀ ਬਾਅਦ ਕੈਰੀਅਰਬੰਗਲਾਦੇਸ਼ ਲਿਬਰੇਸ਼ਨ ਦੇ ਬਾਅਦ, ਅਹਿਮਦ 22 ਦਸੰਬਰ 1971 ਨੂੰ ਢਾਕਾ ਵਾਪਸ ਆ ਗਿਆ। ਸ਼ੇਖ ਮੁਜੀਬੁਰ ਰਹਿਮਾਨ ਦੇ ਅਧੀਨ ਬਣਾਈ ਗਈ ਕੈਬਨਿਟ, ਅਹਿਮਦ ਨੂੰ ਵਿੱਤ ਅਤੇ ਯੋਜਨਾ ਦੇ ਮੰਤਰਾਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ।[5] ਉਹ ਬੰਗਲਾਦੇਸ਼ ਦੇ ਸੰਵਿਧਾਨ ਨੂੰ ਲਿਖਣ ਲਈ ਬਣਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਮੁਜੀਬ ਅਤੇ ਅਹਿਮਦ ਦੇ ਵਿਚਕਾਰ ਵਿਰੋਧ ਪੈਦਾ ਹੋ ਗਿਆ ਸੀ। ਉਹ ਕਈ ਮੁੱਦਿਆਂ ਤੇ ਨਿਰਭਰ ਕਰਦੇ ਸਨ। ਮੁਜੀਬ ਨੇ ਕਈ ਯੁੱਧ ਅਪਰਾਧੀਆਂ ਅਤੇ ਪਾਕਿਸਤਾਨ ਦੇ ਸਹਿਯੋਗੀਆਂ ਲਈ ਇੱਕ ਆਮ ਰਿਹਾਈ ਘੋਸ਼ਿਤ ਕੀਤੀ, ਜਿਸ ਨਾਲ ਅਹਿਮਦ ਸਹਿਮਤ ਨਹੀਂ ਸੀ। ਅਹਿਮਦ ਆਜ਼ਾਦੀ ਘੁਲਾਟੀਆਂ ਨਾਲ ਇੱਕ ਮਲੀਸ਼ੀਆ ਦੀ ਸਿਰਜਣਾ ਕਰਨਾ ਚਾਹੁੰਦਾ ਸੀ ਪਰ ਮੁਜੀਬ ਨੇ ਮੁਜੀਬ ਬਾਹਿਨੀ ਦੇ ਮੈਂਬਰਾਂ ਨਾਲ ਇੱਕ ਬਣਾ ਲਈ, ਇਹ ਜਾਤੀਯੋ ਰਾਖੀ ਬਾਹਿਨੀ ਸੀ। ਅਹਿਮਦ ਵਿਸ਼ਵ ਬੈਂਕ ਕੋਲੋਂ ਸਹਾਇਤਾ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦਾ ਸੀ। ਉਹ ਮੁਜੀਬ ਦੇ ਬਕਸਲ ਬਣਾਉਣ ਦੇ ਵਿਰੁੱਧ ਸੀ। ਉਸਨੇ 1974 ਵਿਚ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਬਾਕਸਲ ਦੀ ਇਕ-ਪਾਰਟੀ ਪ੍ਰਣਾਲੀ ਦੀ ਸਿਰਜਣਾ ਪਿੱਛੋਂ ਮੁਜੀਬ ਨਾਲੋਂ ਟੁੱਟ ਗਿਆ। [6] 1 ਅਪ੍ਰੈਲ 1975 ਨੂੰ, ਮੁਜੀਬਨਗਰ ਸਰਕਾਰ ਬਣਾਉਣ ਦੇ ਸਾਲ ਦੀ ਯਾਦ ਦਿਵਸ ਮਨਾਉਣ ਲਈ ਸਰਕਾਰ ਦੇ ਮੈਂਬਰਾਂ ਨੇ ਮੁਜੀਬਨਗਰ ਦੀ ਯਾਤਰਾ ਕੀਤੀ। ਤਾਜੁੱਦੀਨ ਅਹਿਮਦ ਨੂੰ ਬੁਲਾਇਆ ਨਹੀਂ ਗਿਆ ਸੀ, ਭਾਵੇਂ ਕਿ ਉਸ ਨੇ ਮੁਜੀਬਨਗਰ ਸਰਕਾਰ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਤਾਜੁੱਦੀਨ ਮੁਜੀਬ ਪ੍ਰਤੀ ਵਫ਼ਾਦਾਰ ਰਿਹਾ ਅਤੇ ਜੁਲਾਈ 1975 ਨੂੰ ਉਸ ਨੇ ਮੁਜੀਬ ਦੇ ਖਿਲਾਫ ਸਾਜਿਸ਼ ਦੀਆਂ ਅਫਵਾਹਾਂ ਸੁਣੀਆਂ ਤਾਂ ਉਸ ਨੂੰ ਚੇਤਾਵਨੀ ਦੇਣ ਲਈ ਭੱਜਿਆ ਗਿਆ। ਮੁਜੀਬ ਨੇ ਖਤਰੇ ਨੂੰ ਗੰਭੀਰਤਾ ਨਾਲ ਨਾ ਲਿਆ।[7] ਅਗਸਤ 1975 ਵਿਚ ਮੁਜੀਬ ਦੀ ਹੱਤਿਆ ਤੋਂ ਬਾਅਦ, ਅਹਿਮਦ ਨੂੰ ਮਾਰਸ਼ਲ ਲਾਅ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸੀ। ਚਾਰ ਹੋਰ ਚੋਟੀ ਦੇ ਲੀਗ ਨੇਤਾਵਾਂ ਦੇ ਨਾਲ, 4 ਨਵੰਬਰ 1975 ਨੂੰ ਢਾਕਾ ਕੇਂਦਰੀ ਜੇਲ੍ਹ ਵਿੱਚ ਬੰਗਲਾਦੇਸ਼ ਦੀ ਫੌਜ ਦੇ ਕੁਝ ਅਫਸਰਾਂ ਨੇ ਉਸ ਨੂੰ ਮਾਰ ਦਿੱਤਾ ਸੀ। ਕਤਲ1974 ਵਿੱਚ ਅਹਿਮਦ ਨੇ ਆਪਣੀ ਕੈਬਨਿਟ ਪੋਸਟ ਛਡ ਦਿੱਤੀ। ਜਦੋਂ ਮੁਜੀਬ ਨੇ ਰਾਸ਼ਟਰਪਤੀ ਦਾ ਖ਼ਿਤਾਬ ਹਾਸਲ ਕੀਤਾ ਅਤੇ 1975 ਵਿਚ ਹੋਰ ਸਿਆਸੀ ਪਾਰਟੀਆਂ ਤੇ ਪਾਬੰਦੀ ਲਗਾ ਦਿੱਤੀ ਤਾਂ ਅਹਿਮਦ ਬਕਸਲ ਵਜੋਂ ਜਾਣੇ ਜਾਣ ਵਾਲੇ ਇਕ-ਪਾਰਟੀ ਪ੍ਰਣਾਲੀ ਦੇ ਗਠਨ ਦਾ ਵਿਰੋਧ ਕੀਤਾ। ਜਦੋਂ 15 ਅਗਸਤ 1975 ਨੂੰ ਫੌਜੀ ਅਧਿਕਾਰੀਆਂ ਦੀ ਇਕ ਜੁੰਡਲੀ ਨੇ ਮੁਜੀਬ ਦੀ ਹੱਤਿਆ ਕੀਤੀ ਤਾਂ ਅਹਿਮਦ ਨੂੰ ਤੁਰੰਤ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। 22 ਅਗਸਤ ਨੂੰ ਉਸ ਨੂੰ ਨਵੇਂ ਰਾਸ਼ਟਰਪਤੀ ਖੋਂਡਕੇਰ ਮੋਸਤਾਕ ਅਹਿਮਦ ਦੀ ਹਕੂਮਤ ਨੇ ਹੋਰ ਸਿਆਸੀ ਆਗੂਆਂ ਨਾਲ ਉਸਨੂੰ ਗ੍ਰਿਫਤਾਰ ਕੀਤਾ ਅਤੇ ਢਾਕਾ ਕੇਂਦਰੀ ਜੇਲ੍ਹ ਵਿਚ ਕੈਦ ਕੀਤਾ ਗਿਆ। 3 ਨਵੰਬਰ ਨੂੰ, ਜਿਸ ਨੂੰ "ਜੇਲ੍ਹ ਕਤਲ ਦਿਨ" ਦੇ ਰੂਪ ਵਿੱਚ ਜਾਣਿਆ ਜਾਂਦਾ ,[8] ਅਹਿਮਦ ਨੂੰ ਸਈਅਦ ਨਜਰੂਲ ਇਸਲਾਮ, ਏ. ਐੱਚ. ਐੱਮ. ਕਿਰਮੁਜ਼ਾਮਾਨ ਅਤੇ ਮੁਹੰਮਦ ਮਨਸੂਰ ਅਲੀ ਦੇ ਨਾਲ ਫੌਜ ਦੇ ਅਧਿਕਾਰੀਆਂ ਦੇ ਇਕ ਸਮੂਹ ਦੁਆਰਾ ਰਾਸ਼ਟਰਪਤੀ ਖੋਂਡਕਰ ਮੋਸਤਾਕ ਅਹਿਮਦ ਦੇ ਕਹਿਣ ਤੇ ਮਾਰ ਦਿੱਤਾ ਸੀ। [9] ਪਰਿਵਾਰਤਾਜੁੱਦੀਨ ਦਾ ਜਨਮ ਮੱਧ ਵਰਗ ਰੂੜੀਵਾਦੀ ਮੁਸਲਿਮ ਪਰਿਵਾਰ ਵਿਚ ਹੋਇਆ ਸੀ। ਉਸ ਦੇ ਪਿਤਾ ਮੌਲਵੀ ਮੁਹੰਮਦ ਯਾਸੀਨ ਖਾਨ ਸੀ ਅਤੇ ਮਾਤਾ ਮੇਹਰੁਨਨਸਾ ਖਾਨਮ। ਉਹ ਨੌਂ ਭੈਣ ਭਰਾ ਸਨ - ਤਿੰਨ ਭਰਾ ਅਤੇ ਛੇ ਭੈਣਾਂ। ਉਸ ਦੇ ਚਾਰ ਬੱਚੇ ਸਨ, ਤਿੰਨ ਬੇਟੀਆਂ ਸ਼ਰਮਿਨ ਅਹਿਮਦ (ਰੀਪੀ), ਸਿਮੀਨ ਹੁਸੈਨ ਰਿਮੀ, ਮਹਜਵਿਨ ਅਹਿਮਦ (ਮੀਮੀ) ਅਤੇ ਇਕ ਪੁੱਤਰ ਤਨਜਿਮ ਅਹਿਮਦ ਸੋਹੇਲ ਤਾਜ।[10] ਸ਼ੇਖ ਮੁਜੀਬ ਦੀ ਹੱਤਿਆ ਅਤੇ ਜੇਲ ਦੀਆਂ ਹੱਤਿਆਵਾਂ ਤੋਂ ਬਾਅਦ ਤਾਜੁੱਦੀਨ ਦੀ ਪਤਨੀ ਸਈਦਾ ਜੋਹਰਾ ਤਾਜੁੱਦੀਨ ਨੇ ਅਵਾਮੀ ਲੀਗ ਨੂੰ ਪੁਨਰਗਠਿਤ ਕੀਤਾ ਅਤੇ 1975 ਤੋਂ 1981 ਤਕ ਅਵਾਮੀ ਲੀਗ ਦੀ ਅਗਵਾਈ। 30 ਦਸੰਬਰ 2013 ਨੂੰ ਉਨ੍ਹਾਂ ਦੀ ਮੌਤ ਹੋ ਗਈ।[11] ਤਾਜੁੱਦੀਨ ਦਾ ਪੁੱਤਰ ਤਨਜਿਮ ਅਹਿਮਦ ਸੋਹੇਲ ਤਾਜ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਕੈਬਨਿਟ ਵਿਚ 2009 ਵਿਚ ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਸੀ। ਅਹਿਮਦ ਦੀ ਦੂਜੀ ਲੜਕੀ ਸਿਮੇਨ ਹੁਸੈਨ 2012 ਵਿਚ ਅਵਾਮੀ ਲੀਗ ਤੋਂ ਸੰਸਦ ਮੈਂਬਰ ਚੁਣੀ ਗਈ ਸੀ।[12][13] ਵਿਰਾਸਤ25 ਮਾਰਚ 2007 ਨੂੰ ਤਾਜੁੱਦੀਨ ਅਹਿਮਦ ਬਾਰੇ ਇੱਕ ਦਸਤਾਵੇਜ਼ੀ ਫਿਲਮ, ਤਾਜੁੱਦੀਨ ਅਹਿਮਦ: ਐਨ ਅਨਸੰਗ ਹੀਰੋ (ਤਨਵੀਰ ਮੋਕੰਮੇਲ ਦੁਆਰਾ ਨਿਰਦੇਸ਼ਤ) ਰਿਲੀਜ਼ ਕੀਤੀ ਗਈ। ਗਾਜੀਪੁਰ ਦਾ ਸ਼ਹੀਦ ਤਾਜੁੱਦੀਨ ਅਹਿਮਦ ਮੈਡੀਕਲ ਕਾਲਜ ਹਸਪਤਾਲ ਦਾ ਨਾਮ ਉਸ ਦੇ ਨਾਂ ਤੇ ਰੱਖਿਆ ਗਿਆ ਸੀ।[14] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia