ਦਮੀਤਰੀ ਮੈਂਡਲੀਵ
ਦਮਿਤਰੀ ਇਵਾਨੋਵਿਚ ਮੈਂਡਲੀਵ[1] (ਰੂਸੀ: Дми́трий Ива́нович Менделе́ев; IPA: [ˈdmʲitrʲɪj ɪˈvanəvʲɪt͡ɕ mʲɪndʲɪˈlʲejɪf] ( ਜ਼ਿੰਦਗੀਮੈਂਡਲੀਵ ਦਾ ਜਨਮ ਸਾਇਬੇਰੀਆ ਪ੍ਰਦੇਸ਼ ਦੇ ਟੋਬੋਲਸਕ ਨਗਰ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਇਵਾਨ ਪੋਲਵੋਵਿਚ ਮੈਂਡਲੀਵ ਅਤੇ ਮਾਤਾ ਦਾ ਨਾਮ ਮਾਰੀਆ ਦਮਿਤਰੀਏਵਨਾ ਮੈਂਡਲੀਵ ਸੀ। ਉਸ ਦੇ ਦਾਦਾ ਪਾਵੇਲ ਮੈਕਸੀਮੋਵਿਚ ਸੋਕੋਲੋਵ ਰੂਸ ਦੇ ਇੱਕ ਗਿਰਜਾ ਘਰ ਵਿੱਚ ਪਾਦਰੀ ਸਨ। ਮੈਂਡਲੀਵ ਦੀ ਆਰੰਭਿਕ ਸਿੱਖਿਆ ਟੋਬੋਲਸਕ ਜਿਮਨੇਜੀਅਮ ਵਿੱਚ ਹੋਈ। ਉਹ ਸਿਰਫ ਤੇਰਾਂ ਸਾਲ ਦੀ ਉਮਰ ਦਾ ਸੀ ਕਿ ਉਸ ਦੇ ਪਿਤਾ ਗੁਜਰ ਗਏ ਅਤੇ ਉਨ੍ਹਾਂ ਦੀ ਫੈਕਟਰੀ ਅੱਗ ਵਿੱਚ ਜਲ ਗਈ। ਜਾਇਦਾਦ ਨਸ਼ਟ ਹੋਣ ਦੇ ਕਾਰਨ ਉਸਦੇ ਪਰਵਾਰ ਨੂੰ 1849 ਵਿੱਚ ਸੇਂਟ ਪੀਟਰਸਬਰਗ ਵਿੱਚ ਪਨਾਹ ਲੈਣੀ ਪਈ, ਜਿੱਥੇ ਮੈਂਡਲੀਵ ਨੇ ਮੇਨ ਪੇਡਾਗੋਗੀਅਲ ਇੰਸਟੀਚਿਊਟ ਵਿੱਚ ਦਾਖਲਾ ਲਿਆ। 1857 ਵਿੱਚ ਮੈਂਡਲੀਵ ਨੇ ਪੀਟਰਸਬਰਗ ਤੋਂ ਡਿਗਰੀ ਕੀਤੀ ਅਤੇ ਉਸ ਨੂੰ ਇੱਕ ਗੋਲਡ ਮੈਡਲ ਮਿਲਿਆ। ਇਸ ਦੇ ਬਾਅਦ ਉਸ ਨੂੰ ਟੀਬੀ ਹੋ ਗਈ, ਜਿਸਦੇ ਕਾਰਨ ਉਹ ਕਰੀਮੀਅਨ ਪ੍ਰਾਇਦੀਪ ਆ ਗਿਆ। ਫਿਰ, 1857 ਵਿੱਚ ਤੰਦੁਰੁਸਤ ਹੋਕੇ ਸੇਂਟ ਪੀਟਰਸਬਰਗ ਪਰਤਿਆ। ਹਵਾਲੇ |
Portal di Ensiklopedia Dunia