ਦਰਭੰਗਾ ਘਰਾਨਾਦਰਭੰਗਾ ਘਰਾਨਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਧਰੁਪਦ ਦਾ ਇੱਕ ਘਰਾਨਾ ਜਾਂ ਪਰੰਪਰਾ ਹੈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਅਠਾਰਵੀਂ ਸਦੀ ਵਿੱਚ ਦਰਭੰਗਾ ਦੇ ਮਹਾਰਾਜਾ ਦੇ ਦਰਬਾਰ ਵਿੱਚ ਸੰਗੀਤਕਾਰਾਂ ਰਾਧਾਕ੍ਰਿਸ਼ਨ ਅਤੇ ਕਰਤਾਰਾਮ ਦੁਆਰਾ ਸ਼ੁਰੂ ਕੀਤਾ ਗਿਆ ਸੀ।[1] ਇਹ ਸ਼ੈਲੀ ਆਪਣੀ ਆਵਾਜ਼ ਅਤੇ ਊਰਜਾਵਾਨ ਪੇਸ਼ਕਾਰੀਆਂ ਲਈ ਅਤੇ ਨਾਲ ਹੀ ਆਲਾਪ ਤੋਂ ਬਾਅਦ ਗਾਣੇ ਕਿਵੇਂ ਗਾਏ ਜਾਂਦੇ ਹਨ, ਲਈ ਜਾਣੀ ਜਾਂਦੀ ਹੈ । ਦਰਭੰਗਾ ਘਰਾਣੇ ਦੇ ਪ੍ਰਸਿੱਧ ਗਾਇਕਾਂ ਵਿੱਚ ਰਾਮ ਚਤੁਰ ਮਲਿਕ, ਸੀਯਾਰਾਮ ਤਿਵਾੜੀ, ਪੰਡਿਤ ਵਿਦੁਰ ਮਲਿਕ, ਪਦਮਸ਼੍ਰੀ ਪੰਡਿਤ ਰਾਮ ਕੁਮਾਰ ਮਲਿਕ ਪੰਡਿਤ ਪ੍ਰੇਮ ਕੁਮਾਰ ਮਲਿਕ, ਪੰਡਿਤ ਪ੍ਰਸ਼ਾਂਤ ਮਲਿਕ ਅਤੇ ਪੰਡਿਤ ਨਿਸ਼ਾਂਤ ਮਲਿਕ (ਜਿਹੜੇ ਸਮੂਹਿਕ ਤੌਰ ਉੱਤੇ ਮਲਿਕ ਭਰਾਵਾਂ ਦੇ ਨਾਂ ਨਾਲ ਜਾਣੇ ਜਾਂਦੇ ਸਨ), ਡਾ. ਪ੍ਰਿਯੰਕਾ ਮਲਿਕ, ਡਾ. ਸਮਿਤ ਮਲਿਕ ਸ਼ਾਮਲ ਹਨ ।[2] ਇਤਿਹਾਸਇਹ ਪਰੰਪਰਾ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਪ੍ਰਮੁੱਖ ਸੀ, ਪਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਸ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ ।[2] ਪੰਡਿਤ ਸੀਯਾਰਾਮ ਤਿਵਾੜੀ ਦੇ ਸੰਗੀਤ ਨੂੰ ਦਰਭੰਗਾ ਘਰਾਣੇ ਦੇ ਬਹੁਤ ਸਾਰੇ ਸੰਗੀਤਕਾਰਾਂ ਦੁਆਰਾ ਇਸ ਦੇ ਤੱਤ ਨੂੰ ਸਾਕਾਰ ਕਰਨ ਵਾਲਾ ਮੰਨਿਆ ਜਾਂਦਾ ਹੈ। 2019 ਵਿੱਚ ਇਸ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਅਗਸਤ 2019 ਵਿੱੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਸ਼ਤਾਬਦੀ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਸ਼ੈਲੀਦਰਭੰਗਾ ਘਰਾਨਾ ਧਰੁਪਦ ਦੀ ਗੌਹਰ ਵਾਣੀ ਉੱਤੇ ਅਧਾਰਤ ਹੈ ਜਿਸ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਅਲਾਪ, ਜਾਂ ਸ਼ੁਰੂਆਤੀ ਭਾਗ ਅਤੇ ਬੰਦਿਸ਼ ਦੇ ਵਿਚਕਾਰ ਬਰਾਬਰ ਸੰਤੁਲਨ ਹੁੰਦਾ ਹੈ, ਨਾ ਕਿ ਅਲਾਪ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਜਿਵੇਂ ਕਿ ਹੋਰ ਧਰੁਪਦ ਘਰਾਣਿਆਂ ਵਿੱਚ ਆਮ ਹੁੰਦਾ ਹੈ।[2] ਹਵਾਲੇ
|
Portal di Ensiklopedia Dunia