ਦਲਬੀਰ ਚੇਤਨ
ਦਲਬੀਰ ਚੇਤਨ (5 ਅਪਰੈਲ 1944[1] - 1 ਜਨਵਰੀ 2005) ਇੱਕ ਪੰਜਾਬੀ ਕਹਾਣੀਕਾਰ ਸੀ।[2]ਦਲਬੀਰ ਚੇਤਨ ਉਸਦਾ ਕਲਮੀ ਨਾਮ ਸੀ ਤੇ ਉਸਦਾ ਅਸਲੀ ਨਾਮ ਦਲਬੀਰ ਸਿੰਘ ਝੰਡ ਸੀ। [3]ਉਸਨੇ ਖੇਤਰੀ ਅਤੇ ਰਾਸ਼ਟਰੀ ਅਨੇਕ ਅਵਾਰਡ ਜਿੱਤੇ, ਅਤੇ ਇੱਕ ਵਿਆਪਕ ਤੌਰ ਤੇ ਅਨੁਵਾਦ ਹੋਇਆ ਲੇਖਕ ਹੈ। ਉਹ ਇੰਡੀਅਨ ਏਅਰਫੋਰਸ ਦੇ ਅਫ਼ਸਰ ਵਜੋਂ ਸੇਵਾਮੁਕਤ ਹੋਇਆ। ਚੇਤਨ ਦੀਆਂ ਰਚਨਾਵਾਂ ਕਈਂ ਦੱਖਣੀ-ਪੂਰਬੀ ਏਸ਼ੀਆਈ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਜਾ ਚੁੱਕੀਆਂ ਹਨ। ਉਹ ਬਹੁਤ ਜ਼ਿਆਦਾ ਲਿਖਣ ਵਾਲਾ ਲੇਖਕ ਨਹੀਂ ਸੀ। ਉਸ ਦੀਆਂ ਕਹਾਣੀਆਂ ਦੀਆਂ ਸਿਰਫ ਚਾਰ ਕਿਤਾਬਾਂ ਹਨ। ਉਸਦੀ ਕਿਤਾਬਮਹਿੰਦੀ ਬਾਜ਼ਾਰ[4] ਸੱਤ ਦੱਖਣੀ-ਪੂਰਬੀ ਏਸ਼ੀਆਈ ਭਾਸ਼ਾਵਾਂ ਵਿਚ ਅਨੁਵਾਦ ਕੀਤੀ ਗਈ ਸੀ ਅਤੇ ਦੱਖਣੀ ਏਸ਼ੀਆ ਦੀਆਂ ਵੀਹ ਕਹਾਣੀਆਂ ਵਿਚ ਚੁਣੀ ਗਈ ਸੀ।[5] ਉਸ ਦੀਆਂ ਕਈ ਕਹਾਣੀਆਂ ਦਾ ਉਰਦੂ, ਅੰਗਰੇਜ਼ੀ, ਹਿੰਦੀ, ਉੜੀਆ, ਤੇਲਗੂ ਅਤੇ ਗੁਜਰਾਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਸੀ। ਉਸ ਦੀਆਂ ਕੁਝ ਛੋਟੀਆਂ ਕਹਾਣੀਆਂ ਟੈਲੀਵਿਜ਼ਨ 'ਤੇ ਟੈਲੀਕਾਸਟ ਕੀਤੀਆਂ ਗਈਆਂ ਸਨ। ਉਸਨੇ ਇੱਕ ਸੰਗ੍ਰਹਿ "ਅਸੀਂ ਜਾਵਾਬ ਦਿੰਦੇ ਹਾਂ" ਸੰਪਾਦਿਤ ਕੀਤੀ।[6] ਲਿਖਤਾਂਕਹਾਣੀ ਸੰਗ੍ਰਹਿਹੋਰ
ਪੁਰਸਕਾਰ
ਹਵਾਲੇ
|
Portal di Ensiklopedia Dunia