ਦੁਵੁਰੀ ਸੁਬੱਮਾ
ਦੁਵੁਰੀ ਸੁਬੱਮਾ (15 ਨਵੰਬਰ 1881 - 31 ਮਈ 1964) ਇੱਕ ਭਾਰਤੀ ਸੁਤੰਤਰਤਾ ਕਾਰਕੁਨ ਸੀ, ਜਿਸਨੇ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਉਹ ਮਹਿਲਾ ਕਾਂਗਰਸ ਕਮੇਟੀ ਦੀ ਬਾਨੀ ਸੀ।[1] ਜੀਵਨੀਸੁਬੱਮਾ ਦਾ ਜਨਮ 1880 ਵਿਚ ਪੂਰਬ ਗੋਦਾਵਰੀ ਜ਼ਿਲੇ, ਆਂਧਰਾ ਪ੍ਰਦੇਸ਼ ਵਿਚ ਦਕਸ਼ਰਮਾਮ ਵਿਚ ਹੋਇਆ ਸੀ। ਉਸਦਾ ਵਿਆਹ ਦਸ ਸਾਲ ਦੀ ਉਮਰ ਵਿਚ ਹੋਇਆ ਸੀ।[2] ਉਹ ਬਹੁਤ ਛੋਟੀ ਉਮਰੇ ਹੀ ਵਿਧਵਾ ਹੋ ਗਈ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸਨੇ ਸਰਗਰਮੀ ਸ਼ੁਰੂ ਕੀਤੀ ਅਤੇ ਬ੍ਰਿਟਿਸ਼ ਰਾਜ ਵਿਰੁੱਧ ਭਾਰਤ ਛੱਡੋ ਅੰਦੋਲਨ ਵਿਚ ਸ਼ਾਮਲ ਹੋ ਗਈ।[3] ਉਸਨੇ ਸਿਵਲ ਅਵੱਗਿਆ ਲਹਿਰ ਵਿਚ ਹਿੱਸਾ ਲਿਆ ਅਤੇ ਭਾਰਤ ਵਿਚ ਬ੍ਰਿਟਿਸ਼ ਸ਼ਾਸਨ ਤੋਂ ਪੂਰੀ ਆਜ਼ਾਦੀ ਦੀ ਜ਼ੋਰਦਾਰ ਵਕਾਲਤ ਕੀਤੀ। 1922 ਵਿਚ ਉਸਨੇ ਮਹਿਲਾ ਕਾਂਗਰਸ ਕਮੇਟੀ ਦਾ ਆਯੋਜਨ ਕੀਤਾ।[4] 1923 ਵਿਚ ਉਸਨੇ ਕਾਕੀਨਾਡਾ, ਆਂਧਰਾ ਪ੍ਰਦੇਸ਼ ਵਿਚ ਇਕ ਮੀਟਿੰਗ ਦਾ ਆਯੋਜਨ ਕੀਤਾ, ਜਿੱਥੇ ਸੈਂਕੜੇ ਔਰਤ ਵਲੰਟੀਅਰਾਂ ਨੇ ਕਾਕੀਨਾਡਾ ਕਾਂਗਰਸ ਮਹਾਂਸਭਾ ਵਿਚ ਸ਼ਿਰਕਤ ਕੀਤੀ। ਸੁਬੱਮਾ ਨੇ ਆਂਧਰਾ ਮਹਿਲਾ ਸਭਾਵਾਂ ਦਾ ਆਯੋਜਨ ਕੀਤਾ ਜੋ ਔਰਤਾਂ ਨੂੰ ਰਾਸ਼ਟਰੀ ਸੁਤੰਤਰਤਾ ਅੰਦੋਲਨ ਵਿਚ ਸਿਖਲਾਈ ਦੇਣ ਦੇ ਨਾਲ ਨਾਲ ਸਿੱਖਿਅਤ ਕਰਦੀਆਂ ਸਨ ਅਤੇ ਭਾਰਤੀ ਸੁਤੰਤਰਤਾ ਅੰਦੋਲਨ ਵਿਚ ਔਰਤਾਂ ਦਾ ਸਮਰਥਨ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਸਨ। ਉਸਨੇ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਤ ਕਰਨ ਲਈ ਆਂਧਰਾ ਪ੍ਰਦੇਸ਼ ਵਿੱਚ ਵਿਸ਼ਾਲ ਯਾਤਰਾ ਕੀਤੀ। ਨਦੀਮਪੱਲੀ ਵਰਗੇ ਹੋਰ ਕਾਰਕੁਨਾਂ ਦੇ ਨਾਲ ਮਿਲ ਕੇ ਸੁੰਦਰਰਮਾ ਨੇ ਗੋਟੀ ਮਾਨਿਕਯਾਂਬਾ, ਆਂਧਰਾ ਮਹਾਂਸਭਾ ਅਤੇ ਟੀ.ਵਰਕਸ਼ੰਮਾ ਸੰਗਠਨ ਸਥਾਪਿਤ ਕਰਨ ਵਿੱਚ ਸਹਾਇਤਾ ਕੀਤੀ। ਸੁਬੱਮਾ ਨੂੰ ਸਿਵਲ ਅਵੱਗਿਆ ਅੰਦੋਲਨ ਦੀ ਤਰਫ਼ੋਂ ਆਪਣੀਆਂ ਸਰਗਰਮੀਆਂ ਕਰਕੇ ਰਾਜਮੁੰਦਰੀ ਜੇਲ੍ਹ ਵਿੱਚ ਇੱਕ ਸਾਲ ਲਈ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਕੈਦ ਵਿੱਚ ਰੱਖਿਆ ਗਿਆ ਸੀ। ਉਸਨੇ ਲੂਣ ਸਤਿਆਗ੍ਰਹਿ ਵਿੱਚ ਹਿੱਸਾ ਲੈਣ ਲਈ ਰਾਇਵੇਲੋਰ ਜੇਲ੍ਹ ਵਿੱਚ ਇੱਕ ਸਾਲ ਵੀ ਗੁਜ਼ਾਰਿਆ।[5] ਉਸਨੇ ਹਮਲਾਵਰ ਰੂਪ ਵਿੱਚ ਆਵਾਜ਼ ਉਠਾਈ ਅਤੇ ਭਾਰਤ ਵਿੱਚ ਅਛੂਤਤਾ ਦੇ ਖ਼ਾਤਮੇ ਲਈ ਕੰਮ ਕੀਤਾ।[6] ਰਾਜਮੁੰਦਰੀ ਦੇ ਫ੍ਰੀਡਮ ਪਾਰਕ ਵਿਚ ਉਸਦੀ ਯਾਦਗਾਰ ਸਥਾਪਿਤ ਕੀਤੀ ਗਈ ਹੈ।[7] ਹਵਾਲੇ
|
Portal di Ensiklopedia Dunia