ਦੈਨਿਕ ਭਾਸਕਰ
ਦੈਨਿਕ ਭਾਸਕਰ ਇੱਕ ਭਾਰਤੀ ਹਿੰਦੀ- ਭਾਸ਼ਾਈ ਰੋਜ਼ਾਨਾ ਅਖ਼ਬਾਰ ਹੈ ਜੋ ਦੈਨਿਕ ਭਾਸਕਰ ਸਮੂਹ ਦੀ ਮਲਕੀਅਤ ਹੈ। ਆਡਿਟ ਬਿਊਰੋ ਆਫ ਸਰਕੁਲੇਸ਼ਨਜ਼ ਦੇ ਅਨੁਸਾਰ ਇਸਦੀ ਸਰਕੂਲੇਸ਼ਨ ਦਾ ਦੁਨੀਆ ਵਿੱਚ ਚੌਥਾ ਅਤੇ ਭਾਰਤ ਵਿੱਚ ਪਹਿਲਾ ਸਥਾਨ ਹੈ।[2] [3] ਇਹ ਭੋਪਾਲ ਵਿੱਚ 1958 ਵਿੱਚ ਸ਼ੁਰੂ ਹੋਇਆ ਸੀ, ਇਸਦਾ ਵਿਸਤਾਰ ਦੈਨਿਕ ਭਾਸਕਰ ਦੇ ਇੰਦੌਰ ਸੰਸਕਰਣ ਦੀ ਸ਼ੁਰੂਆਤ ਨਾਲ 1983 ਵਿੱਚ ਹੋਇਆ ਸੀ। ਅੱਜ ਦੈਨਿਕ ਭਾਸਕਰ ਸਮੂਹ ਹਿੰਦੀ, ਮਰਾਠੀ ਅਤੇ ਗੁਜਰਾਤੀ ਦੇ 65 ਸੰਸਕਰਣਾਂ ਦੇ ਨਾਲ 12 ਰਾਜਾਂ ਵਿੱਚ ਮੌਜੂਦ ਹੈ। ਇਤਿਹਾਸਦੈਨਿਕ ਭਾਸਕਰ ਹਿੰਦੀ ਭਾਸ਼ਾ ਦੇ ਰੋਜ਼ਾਨਾ ਅਖ਼ਬਾਰ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ 1948 ਵਿੱਚ ਸ਼ੁਰੂ ਕੀਤਾ ਗਿਆ ਸੀ।ਇਹ ਭੋਪਾਲ ਵਿੱਚ ਸੁਬਾਹ ਸਵੇਰੇ ਅਤੇ ਗਵਾਲੀਅਰ ਵਿੱਚ ਗੁੱਡ ਮੌਰਨਿੰਗ ਇੰਡੀਆ ਦੇ ਨਾਮ ਨਾਲ ਸ਼ੁਰੂ ਕੀਤਾ ਗਿਆ ਸੀ। 1957 ਵਿਚ ਇਸ ਪੇਪਰ ਦਾ ਨਾਮ ਭਾਸਕਰ ਸਮਾਚਾਰ ਰੱਖਿਆ ਗਿਆ। 1958 ਵਿਚ ਇਸਦਾ ਨਾਮ ਦੈਨਿਕ ਭਾਸਕਰ ਰੱਖਿਆ ਗਿਆ। ਭਾਸਕਰ ਸ਼ਬਦ ਦਾ ਅਰਥ ਅੰਗ੍ਰੇਜ਼ੀ ਵਿਚ "ਦ ਰਾਈਜ਼ਿੰਗ ਸਨ" ਹੈ। ਇਸ ਦੇ ਚੜ੍ਹਦੇ ਸੂਰਜ ਗ੍ਰਾਫਿਕ ਦੇ ਨਾਲ ਇਕ ਸੁਨਹਿਰੇ ਭਵਿੱਖ ਨੂੰ ਦਰਸਾਉਣ ਲਈ ਸੀ।[4] ਦੈਨਿਕ ਭਾਸਕਰ ਹਿੰਦੀ ਖ਼ਬਰ ਐਪਜੂਨ 2017 ਵਿੱਚ ਦੈਨਿਕ ਭਾਸਕਰ ਨੇ ਆਪਣੀ ਹਿੰਦੀ ਨਿਊਜ਼ ਐਪ [5] ਨੂੰ ਤਿੰਨ ਵੱਖ-ਵੱਖ ਪਲੇਟਫਾਰਮਾਂ- ਐਂਡਰਾਇਡ, ਆਈਓਐਸ ਅਤੇ ਵਿੰਡੋਜ਼ ਉੱਤੇ ਲਾਂਚ ਕੀਤਾ। ਸੰਸਕਰਣਦੈਨਿਕ ਭਾਸਕਰ ਦੇ ਮੱਧ ਪ੍ਰਦੇਸ਼ 'ਚ ਪੰਜ ਐਡੀਸ਼ਨ ਹਨ, ਇੱਕ ਐਡੀਸ਼ਨ ਉੱਤਰ ਪ੍ਰਦੇਸ਼, ਚਾਰ ਐਡੀਸ਼ਨ ਛੱਤੀਸਗੜ੍ਹ, 12 ਐਡੀਸ਼ਨ ਰਾਜਸਥਾਨ, ਤਿੰਨ ਐਡੀਸ਼ਨ ਹਰਿਆਣਾ, ਚਾਰ ਐਡੀਸ਼ਨ ਪੰਜਾਬ ਵਿੱਚ, ਚਾਰ ਐਡੀਸ਼ਨ ਬਿਹਾਰ ,ਤਿੰਨ ਐਡੀਸ਼ਨ ਝਾਰਖੰਡ ਅਤੇ ਇਕ-ਇਕ ਐਡੀਸ਼ਨ ਚੰਡੀਗੜ੍ਹ, ਐਚਪੀ, ਉਤਰਾਖੰਡ, ਜੰਮੂ ਅਤੇ ਕਸ਼ਮੀਰ|ਜੰਮੂ-ਕਸ਼ਮੀਰ ਵਿਚ ਹਨ। ਹਵਾਲੇ
ਬਾਹਰੀ ਲਿੰਕ |
Portal di Ensiklopedia Dunia