ਜੰਮੂ ਅਤੇ ਕਸ਼ਮੀਰ (ਰਾਜ)
ਜੰਮੂ ਅਤੇ ਕਸ਼ਮੀਰ ਭਾਰਤ ਦਾ ਇੱਕ ਕੇਂਦਰੀ ਸ਼ਾਸ਼ਤ ਪ੍ਰਦੇਸ ਹੈ । ਜੰਮੂ ਅਤੇ ਕਸ਼ਮੀਰ ਦੇ ਕੇਂਦਰੀ ਸ਼ਾਸ਼ਤ ਪ੍ਰਦੇਸ ਦੇ ਗਠਨ ਲਈ ਵਿਵਸਥਾਵਾਂ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ, 2019 ਦੇ ਅੰਦਰ ਸ਼ਾਮਲ ਸਨ, ਜੋ ਕਿ ਅਗਸਤ 2019 ਵਿੱਚ ਭਾਰਤ ਦੀ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪਾਸ ਕੀਤਾ ਗਿਆ ਸੀ। ਐਕਟ ਨੇ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਰਾਜ ਦਾ ਪੁਨਰਗਠਨ ਕੀਤਾ ਅਤੇ ਇਸਨੂੰ ਦੋ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਵਿੱਚ ਵੰਡ ਦਿੱਤਾ, ਇੱਕ ਜੰਮੂ ਅਤੇ ਕਸ਼ਮੀਰ ਅਤੇ ਦੂਜਾ ਲੱਦਾਖ਼। ਇਹ ਕਾਨੂੰਨ 31 ਅਕਤੂਬਰ 2019 ਤੋਂ ਪ੍ਰਭਾਵੀ ਹੈ। ਇਤਿਹਾਸਇਤਿਹਾਸ ਵਿੱਚ ਜੰਮੂ ਅਤੇ ਕਸ਼ਮੀਰ ਅਨੇਕਾਂ ਪੜਾ ਪਾਰ ਕਰਦਾ ਆਇਆ ਹੈ। ਕਦੇ ਇਹ ਸੂਬਾ ਹਿੰਦੂ ਸ਼ਾਸਕਾਂ ਦੇ ਹੇਠ ਰਿਹਾ, ਕਦੀ ਬੋਧਿਆਂ ਨੇ ਇਥੇ ਰਾਜ ਕੀਤਾ, ਕਦੀ ਇਸਲਾਮ ਦਾ ਅਤੇ ਫਿਰ ਸਿੱਖ ਰਾਜ ਦਾ ਹਿੱਸਾ ਬਣਿਆ। ਇਹ ਹੀ ਵਜ੍ਹਾ ਹੈ ਕਿ ਇਥੇ ਇੰਨ੍ਹਾਂ ਵੱਖ-ਵੱਖ ਧਰਮਾਂ ਦੀ ਝਲਕ ਅਤੇ ਇੰਨ੍ਹਾਂ ਨੂੰ ਮੰਨਣ ਵਾਲੇ ਅੱਜ ਵੀ ਮੌਜੂਦ ਹਨ। ਅਮੀਰ ਖ਼ੁਸਰੋ ਨੇ ਇਥੋਂ ਦੀ ਖੂਬਸੂਰਤੀ ਨੂੰ ਦੇਖ ਕੇ ਇਸਨੂੰ ਧਰਤੀ ਉੱਤੇ ਜੰਨਤ ਕਿਹਾ ਸੀ। ਵਿਵਾਦਜੰਮੂ ਅਤੇ ਕਸ਼ਮੀਰ,ਭਾਰਤ ਅਤੇ ਪਾਕਿਸਤਾਨ ਵਿੱਚ ਵਿਵਾਦਿਤ ਹੈ। ਜੰਮੂ ਅਤੇ ਕਸ਼ਮੀਰ ਦਾ ਖੇਤਰਫਲ 42,241 km2 (16,309 sq mi) ਹੈ, ਜਿਸ ਵਿੱਚੋਂ 13,297 km2 (5,134 sq mi) ਖੇਤਰ ਭਾਰਤ ਦੁਆਰਾ ਨਿਅੰਤਰਿਤ ਕੀਤਾ ਜਾਂਦਾ ਹੈ ਅਤੇ ਬਾਕੀ ਦਾ ਹਿੱਸਾ ਪਾਕਿਸਤਾਨ ਦੁਆਰਾ ਅਜ਼ਾਦ ਕਸ਼ਮੀਰ ਦੇ ਨਾਮ ਨਾਲ ਨਿਅੰਤਰਿਤ ਕਰਦਾ ਹੈ, ਪਰ ਇਸ ਖੇਤਰ ਤੇ ਵੀ ਭਾਰਤ ਦੁਆਰਾ ਹੀ ਦਾਅਵਾ ਕੀਤਾ ਜਾਂਦਾ ਹੈ ਜ਼ਿਲ੍ਹੇ
ਹਵਾਲੇ
|
Portal di Ensiklopedia Dunia