ਦ ਡਬਲ (ਦੋਸਤੋਯਵਸਕੀ ਦਾ ਨਾਵਲ)
ਦ ਡਬਲ: ਪੀਟਰਸਬਰਗ ਦੀ ਕਵਿਤਾ (ਰੂਸੀ: Двойник. Петербургская поэма, romanized: Dvoynik. Peterburgskaya poema) ਫਿਓਦਰ ਦੋਸਤੋਯਵਸਕੀ ਦੁਆਰਾ ਲਿਖਿਆ ਇੱਕ ਨਾਵਲ ਹੈ। ਇਹ ਪਹਿਲੀ ਵਾਰ 30 ਜਨਵਰੀ 1846 ਨੂੰ ਓਤੇਸ਼ੇਸਤਵੈਨਿਏ ਜ਼ਪਿਸਕੀ ਵਿੱਚ ਪ੍ਰਕਾਸ਼ਿਤ ਹੋਇਆ ਸੀ। [1] ਮਗਰੋਂ ਇਸਨੂੰ 1866 ਵਿੱਚ ਦੋਸਤੋਯਵਸਕੀ ਦੁਆਰਾ ਸੰਸ਼ੋਧਿਤ ਕਰਕੇ ਮੁੜ ਪ੍ਰਕਾਸ਼ਿਤ ਕੀਤਾ ਗਿਆ ਸੀ [2] ਕਥਾਨਕਸੇਂਟ ਪੀਟਰਸਬਰਗ ਵਿੱਚ, ਯਾਕੋਵ ਪੈਤਰੋਵਿਚ ਗੋਲਯਾਦਕਿਨ ਇੱਕ ਟਾਈਟਲ ਕੌਂਸਲਰ (ਪੀਟਰ ਮਹਾਨ ਦੁਆਰਾ ਸਥਾਪਤ ਰੈਂਕਾਂ ਦੀ ਸਾਰਣੀ ਵਿੱਚ ਰੈਂਕ 9) ਵਜੋਂ ਕੰਮ ਕਰਦਾ ਹੈ।[3]), ਜੋ ਕਿ ਹੇਠਲੇ ਦਰਜੇ ਦਾ ਬਿਓਰੋਕਰੇਟ ਹੈ ਅਤੇ ਸਫਲਤਾ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਗੋਲਯਾਦਕਿਨ ਨੇ ਆਪਣੇ ਡਾਕਟਰ, ਡਾਕਟਰ ਰੁਤੇਨਪਿਟਜ਼ ਨਾਲ ਇੱਕ ਰਚਨਾਤਮਕ ਚਰਚਾ ਕੀਤੀ, ਜੋ ਉਸਦੀ ਅਕਲਮੰਦੀ ਤੋਂ ਡਰਦਾ ਹੈ ਅਤੇ ਉਸਨੂੰ ਦੱਸਦਾ ਹੈ ਕਿ ਉਸਦਾ ਵਿਵਹਾਰ ਖਤਰਨਾਕ ਤੌਰ 'ਤੇ ਸਮਾਜ ਵਿਰੋਧੀ ਹੈ ਅਤੇ ਇਲਾਜ ਦੇ ਤੌਰ ਤੇ ਉਸਨੂੰ "ਹੱਸਮੁੱਖ ਸੰਗਤ" ਵਿੱਚ ਰਹਿਣ ਦਾ ਨੁਸਖ਼ਾ ਦਿੰਦਾ ਹੈ। ਗੋਲਯਾਦਕਿਨ ਨੇ ਇਸ ਨੁਸਖ਼ੇ ਨੂੰ ਅਜ਼ਮਾਉਣ ਦਾ ਸੰਕਲਪ ਕਰਦਾ ਹੈ ਅਤੇ ਦਫ਼ਤਰ ਛੱਡ ਦਿੰਦਾ ਹੈ। ਉਹ ਆਪਣੇ ਦਫਤਰ ਦੇ ਮੈਨੇਜਰ ਦੀ ਧੀ, ਕਲਾਰਾ ਓਲਸੁਫ਼ਯੇਵਨਾ ਦੀ ਜਨਮਦਿਨ ਦੀ ਪਾਰਟੀ ਤੇ ਜਾਂਦਾ ਹੈ। ਉਸਨੂੰ ਬੁਲਾਇਆ ਨਹੀਂ ਗਿਆ ਸੀ, ਅਤੇ ਲੋਕਾਂ ਨੂੰ ਵਾਰ-ਵਾਰ ਸ਼ਰਮਿੰਦਾ ਕਰਨ ਅਤੇ ਉਨ੍ਹਾਂ ਨੂੰ ਗੁੱਸੇ ਕਰਨ ਕਾਰਨ ਉਸਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਇੱਕ ਬਰਫ਼ੀਲੇ ਤੂਫ਼ਾਨ ਰਾਹੀਂ ਘਰ ਜਾਂਦੇ ਸਮੇਂ, ਉਸਦਾ ਸਾਹਮਣਾ ਇੱਕ ਆਦਮੀ ਨਾਲ ਹੁੰਦਾ ਹੈ ਜੋ ਬਿਲਕੁਲ ਉਸਦੇ ਵਰਗਾ ਦਿਸਦਾ ਹੈ, ਉਸਦਾ ਦੋਹਰਾ (ਡਬਲ)। ਨਾਵਲ ਦੇ ਅਗਲੇ ਦੋ ਤਿਹਾਈ ਹਿੱਸੇ ਵਿੱਚ ਉਨ੍ਹਾਂ ਦੇ ਆਪਸੀ ਸਬੰਧ ਨੂੰ ਦਰਸਾਇਆ ਗਿਆ ਹੈ। ਪਹਿਲਾਂ-ਪਹਿਲ ਗੋਲਯਾਦਕਿਨ ਅਤੇ ਉਸਦਾ ਦੋਹਰਾ ਦੋਸਤ ਹਨ, ਪਰ ਗੋਲਯਾਦਕਿਨ ਜੂਨੀਅਰ ਸੀਨੀਅਰ ਦੀ ਜ਼ਿੰਦਗੀ ਨੂੰ ਆਪਣੇ ਕਬਜ਼ੇ ਵਿਚ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਰਕੇ ਉਹ ਪੱਕੇ ਦੁਸ਼ਮਣ ਬਣ ਜਾਂਦੇ ਹਨ। ਕਿਉਂਕਿ ਗੋਲਯਾਦਕਿਨ ਜੂਨੀਅਰ ਕੋਲ ਉਹ ਸਾਰੇ ਸੁਹਜ, ਖੁਸ਼ਾਮਦਾਂ ਅਤੇ ਸਮਾਜਿਕ ਹੁਨਰ ਹਨ ਜੋ ਕਿ ਗੋਲਿਆਦਕਿਨ ਸੀਨੀਅਰ ਕੋਲ ਨਹੀਂ ਹੈ, ਉਸਨੂੰ ਦਫਤਰ ਦੇ ਸਹਿਕਰਮੀ ਪਸੰਦ ਕਰਦੇ ਹਨ। ਕਹਾਣੀ ਦੇ ਅੰਤ ਵਿੱਚ, ਗੋਲਿਆਦਕਿਨ ਸੀਨੀਅਰ ਆਪਣੇ ਆਪ ਦੇ ਬਹੁਤ ਸਾਰੇ ਪ੍ਰਤੀਰੂਪ (ਕਾਪੀਆਂ) ਦੇਖਣਾ ਸ਼ੁਰੂ ਕਰ ਦਿੰਦਾ ਹੈ, ਅਤੇ ਮਾਨਸਿਕ ਤੌਰ 'ਤੇ ਟੁੱਟ ਜਾਂਦਾ ਹੈ, ਅਤੇ ਡਾਕਟਰ ਰੂਟੈਂਸਪਿਟਜ਼ ਉਸਨੂੰ ਇੱਕ ਅਸਾਈਲਮ ਲੈ ਜਾਂਦਾ ਹੈ। ਹਵਾਲੇ
|
Portal di Ensiklopedia Dunia