ਧਰਮਯੁਗਧਰਮਯੁਗ ਇੱਕ ਹਿੰਦੀ ਸਚਿੱਤਰ ਹਫਤਾਵਾਰੀ ਸੀ [1] [2] ਜੋ ਟਾਈਮਜ਼ ਆਫ ਇੰਡੀਆ ਸਮੂਹ ਦੁਆਰਾ ਸਾਲ 1949 ਤੋਂ 1993 ਤੱਕ ਪ੍ਰਕਾਸ਼ਤ ਕੀਤਾ ਗਿਆ। ਇਤਿਹਾਸਇਹ ਮੈਗਜ਼ੀਨ ਅਸਲ ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ, 1949 ਤੋਂ ਬੰਬਈ ਦੀ ਡਾਲਮੀਆ ਪ੍ਰੈਸ ਤੋਂ ਪ੍ਰਕਾਸ਼ਤ ਕੀਤਾ ਗਿਆ ਸੀ। ਇਸ ਵਿੱਚ ਇੱਕ ਪੁਰਾਣਾ ਸਚਿੱਤਰ ਮੈਗਜ਼ੀਨ ਨਵ ਯੁਗ ਸ਼ਾਮਲ ਕੀਤਾ ਗਿਆ ਸੀ ਜੋ 1932 ਵਿੱਚ ਸ਼ੁਰੂ ਹੋਇਆ ਸੀ। [3] [4] ਬਾਅਦ ਵਿੱਚ ਜਦੋਂ ਡਾਲਮੀਆ ਸਮੂਹ ਨੇ 1948 ਵਿੱਚ ਬੇਨੇਟ, ਕੋਲਮੈਨ ਐਂਡ ਕੰਪਨੀ ਲਿਮਟਿਡ ਤੋਂ ਆਪਣੀ ਹਿੱਸੇਦਾਰੀ ਵੱਖ ਕੀਤੀ, ਧਰਮਯੁਗ ਟਾਈਮਜ਼ ਆਫ਼ ਇੰਡੀਆ ਸਮੂਹ ਦੇ ਨਾਲ ਰਿਹਾ। [5] ਇਸਦੇ ਮੁੱਖ ਸੰਪਾਦਕਾਂ ਵਿੱਚੋਂ ਇੱਕ ਪੰਡਤ ਸੱਤਿਆਕਮ ਵਿਦਾਲੰਕਰ ਸੀ। [6] ਜਦੋਂ 1960 ਵਿੱਚ, ਆਪਣੇ ਨਾਟਕ, ਅੰਧਾ ਯੁਗ , 1953 ਲਈ ਪ੍ਰਸਿੱਧ ਲੇਖਕ-ਨਾਟਕਕਾਰ ਧਰਮਵੀਰ ਭਾਰਤੀ ਨੂੰ ਇਸਦੇ ਮੁੱਖ ਸੰਪਾਦਕ ਵਜੋਂ ਨਿਯੁਕਤ ਕੀਤਾ ਗਿਆ ਤਾਂ ਮੈਗਜ਼ੀਨ ਬੜਾ ਪ੍ਰਸਿੱਧ ਹੋਇਆ ਅਤੇ ਵਿਆਪਕ ਤੌਰ ਤੇ ਪੜ੍ਹਿਆ ਜਾਣ ਲੱਗਾ। [7] ਧਰਮਵੀਰ ਭਾਰਤੀ ਨੇ 1960 ਤੋਂ 1987 ਤੱਕ ਮੈਗਜ਼ੀਨ ਦੇ ਮੁੱਖ ਸੰਪਾਦਕ ਦੀ ਸੇਵਾ ਨਿਭਾਈ।[8] ਉਹ ਇੱਕ ਸਮਰਪਿਤ ਅਤੇ ਵਿਆਪਕ ਪ੍ਰਸ਼ੰਸਾ ਦਾ ਪਾਤਰ ਸੰਪਾਦਕ ਸੀ, ਹਾਲਾਂਕਿ ਉਨ੍ਹਾਂ ਨੂੰ ਕਈ ਵਾਰ ਸਾਥੀ ਪੱਤਰਕਾਰ ਉਸ ਨੂੰ ਨਿਰੰਕੁਸ਼ ਮੰਨਦੇ ਸੀ। [9] ਭਾਰਤੀ ਦੀ ਰਿਟਾਇਰਮੈਂਟ ਤੋਂ ਬਾਅਦ ਇੱਕ ਹਿੰਦੀ ਪੱਤਰਕਾਰ, ਗਣੇਸ਼ ਮੰਤਰੀ ਨੂੰ ਸੰਪਾਦਕ ਨਿਯੁਕਤ ਕੀਤਾ ਗਿਆ।[8] ਗਣੇਸ਼ ਮੰਤਰੀ ਤੋਂ ਬਾਅਦ ਵਿਸ਼ਵਨਾਥ ਸਚਦੇਵ ਨੇ ਇਹ ਅਹੁਦਾ ਸੰਭਾਲਿਆ। ਇਸ ਤੋਂ ਬਾਅਦ ਟਾਈਮਜ਼ ਆਫ਼ ਇੰਡੀਆ ਨੇ 1997 ਵਿੱਚ ਮੈਗਜ਼ੀਨ ਨੂੰ ਬੰਦ ਕਰਨ ਦਾ ਫੈਸਲਾ ਕੀਤਾ। [10] [11] [12] ਸਮਗਰੀ ਅਤੇ ਮਹੱਤਤਾਰਸਾਲੇ ਵਿੱਚ ਸਾਹਿਤ, ਕਲਾ, ਫੈਸ਼ਨ, ਸਭਿਆਚਾਰ, ਗਲਪ, ਵਿਗਿਆਨ ਅਤੇ ਕਾਮਿਕਸ ਸਮੇਤ ਸਾਰੇ ਵਿਸ਼ਿਆਂ ਨੂੰ ਕਵਰ ਕੀਤਾ ਜਾਂਦਾ ਸੀ।[13] [14] (ਹਾਲਾਂਕਿ ਨਾਮ ਧਰਮਯੁਗ ਕਾਲ਼ਖੰਡ ਦਾ ਲਖਾਇਕ ਹੈ) ਮੈਗਜ਼ੀਨ ਵਿੱਚ ਬਹੁਤ ਸਾਰੇ ਪ੍ਰਸਿੱਧ ਹਿੰਦੀ ਲੇਖਕਾਂ ਅਤੇ ਕਵੀਆਂ ਦੀਆਂ ਲੜੀਵਾਰ ਕਹਾਣੀਆਂ ਛਪਦੀਆਂ ਸਨ। [13] [15] [16] ਆਬਿਦ ਸੁਰਤੀ, ਦਾ ਸਿਰਜਿਆ ਇੱਕ ਕਾਰਟੂਨ ਪਾਤਰ ਢੱਬੂਜੀ ਇਸ ਦਾ ਇੱਕ ਬਾਕਾਇਦਾ ਫੀਚਰ ਸੀ।[17] ਕਾਰਟੂਨਿਸਟ ਕਾਕ ਦੇ ਕਾਰਟੂਨ ਵੀ ਬਾਕਾਇਦਾ ਛਪਦੇ ਸਨ। ਧਰਮਯੁਗ ਨੂੰ ਆਪਣੇ ਸਮੇਂ ਦਾ ਸਭ ਤੋਂ ਸਤਿਕਾਰਤ ਪ੍ਰਕਾਸ਼ਨ ਮੰਨਿਆ ਜਾਂਦਾ ਸੀ। ਬਹੁਤ ਸਾਰੇ ਪ੍ਰਸਿੱਧ ਲੇਖਕਾਂ ਨੇ ਆਪਣੀ ਸ਼ੁਰੂਆਤ ਧਰਮਯੁਗ ਵਿੱਚ ਪ੍ਰਕਾਸ਼ਤ ਹੋਣ ਨਾਲ਼ ਕੀਤੀ।[18] ਧਰਮਯੁਗ ਨੇ ਜੇਪੀ ਸਿੰਘਲ ਵਰਗੇ ਚਿੱਤਰਕਾਰਾਂ ਨੂੰ ਵੀ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ। ਉਸ ਨੇ ਆਪਣੀ ਪਹਿਲੀ ਪੇਂਟਿੰਗ 1954 ਵਿੱਚ ਧਰਮਯੁਗ ਵਿੱਚ ਪ੍ਰਕਾਸ਼ਤ ਕੀਤੀ ਸੀ। [19] ਇਸ ਦਾ ਬੰਦ ਹੋਣਾ ਇਹ ਇੱਕ ਅਜਿਹੇ ਹਿੰਦੀ ਮੈਗਜ਼ੀਨ ਦੀ ਗਾਥਾ ਦਾ ਦੁਖਦਾਈ ਅੰਤ ਸੀ ਜਿਸ ਦੀਆਂ ਇੱਕਸਮੇਂ ਹਫ਼ਤੇ ਵਿੱਚ ਚਾਰ ਲੱਖ [16] ਤੋਂ ਵੱਧ ਕਾਪੀਆਂ ਛਪਦੀਆਂ ਸਨ ਅਤੇ ਜਿਸ ਨੇ ਮ੍ਰਿਣਾਲ ਪਾਂਡੇ ਅਤੇ ਰਾਜੇਸ਼ ਜੋਸ਼ੀ ਵਰਗੇ ਬਹੁਤ ਸਾਰੇ ਨਵੇਂ ਹਿੰਦੀ ਲੇਖਕਾਂ ਅਤੇ ਕਵੀਆਂ ਨੂੰ ਮੰਚ ਪ੍ਰਦਾਨ ਕੀਤਾ ਸੀ। ਮੋਹਨ ਰਾਕੇਸ਼ ਦੇ ਨਾਟਕ ਆਧੇ ਅਧੂਰੇ ਨੂੰ ਲੜੀਵਾਰ ਰੂਪ ਵਿੱਚ ਪਹਿਲੀ ਵਾਰ ਇਸੇ ਮੈਗਜ਼ੀਨ ਨੇ ਛਾਪਿਆ ਸੀ। ਸ਼ਿਵਾਨੀ ਦੀਆਂ ਕਹਾਣੀਆਂ ਪ੍ਰਕਾਸ਼ਤ ਕਰਨ ਵਾਲਾ ਵੀ ਇਹ ਪਹਿਲਾ ਸੀ।[15] [16] ਹਵਾਲੇ
|
Portal di Ensiklopedia Dunia