ਮੋਹਨ ਰਾਕੇਸ਼
ਮੋਹਨ ਰਾਕੇਸ਼ (ਹਿੰਦੀ:मोहन राकेश: 8 ਜਨਵਰੀ 1925 – 3 ਜਨਵਰੀ 1972) ਨਵੀਂ ਕਹਾਣੀ ਅੰਦੋਲਨ ਦੇ ਉਘੜਵੇਂ ਹਸਤਾਖਰ ਹਨ। ਉਸਨੇ ਪਹਿਲਾ ਆਧੁਨਿਕ ਹਿੰਦੀ ਨਾਟਕ ਆਸਾੜ੍ਹ ਕਾ ਏਕ ਦਿਨ (1958) ਵਿੱਚ ਲਿਖਿਆ ਜਿਸਨੇ ਸੰਗੀਤ ਨਾਟਕ ਅਕੈਡਮੀ ਵਲੋਂ ਆਯੋਜਿਤ ਮੁਕਾਬਲਾ ਜਿਤਿਆ ਸੀ। ਨਾਟਕ, ਨਾਵਲ, ਨਿੱਕੀ ਕਹਾਣੀ, ਸਫਰਨਾਮਾ, ਆਲੋਚਨਾ ਅਤੇ ਯਾਦਾਂ ਲਿਖਣ-ਖੇਤਰਾਂ ਵਿੱਚ ਉਘਾ ਯੋਗਦਾਨ ਪਾਇਆ।[1] ਜੀਵਨਮੋਹਨ ਰਾਕੇਸ਼ ਦਾ ਜਨਮ 8 ਜਨਵਰੀ 1925 ਨੂੰ ਅੰਮ੍ਰਿਤਸਰ ਵਿੱਚ ਹੋਇਆ। ਉਹ ਸੋਲ੍ਹਾਂ ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪੰਜਾਬ ਯੂਨੀਵਰਸਿਟੀ ਤੋਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਐਮ ਏ ਕੀਤੀ। ਰੋਟੀ-ਰੋਜੀ ਕਮਾਉਣ ਲਈ ਪੜ੍ਹਾਉਣ ਲੱਗ ਗਏ ਅਤੇ ਫਿਰ ਕੁੱਝ ਸਾਲਾਂ ਤੱਕ ਸਾਰਿਕਾ ਦੇ ਸੰਪਾਦਕ ਰਹੇ। 'ਆਸਾੜ੍ਹ ਕਾ ਏਕ ਦਿਨ' ਦੇ ਇਲਾਵਾ ਉਹ ਆਧੇ ਅਧੂਰੇ ਅਤੇ ਲਹਿਰੋਂ ਕੇ ਰਾਜਹੰਸ ਦੇ ਰਚਨਾਕਾਰ ਸਨ। ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਨੇ ਸਨਮਾਨਿਤ ਕੀਤਾ। ਉਨ੍ਹਾਂ ਦੀ 3 ਜਨਵਰੀ 1972 ਨੂੰ ਨਵੀਂ ਦਿੱਲੀ ਵਿੱਚ ਬਿਨਾਂ ਕਾਰਨ ਮੌਤ ਅਚਾਨਕ ਮੌਤ ਹੋ ਗਈ। ਮੋਹਨ ਰਾਕੇਸ਼ ਹਿੰਦੀ ਦੇ ਬਹੁਮੁਖੀ ਪ੍ਰਤਿਭਾ ਸੰਪੰਨ ਨਾਟਕ ਲੇਖਕ ਅਤੇ ਨਾਵਲਕਾਰ ਹਨ। ਸਮਾਜ ਦੇ ਸੰਵੇਦਨਸ਼ੀਲ ਵਿਅਕਤੀ ਅਤੇ ਸਮੇਂ ਦੇ ਪਰਵਾਹ ਦੇ ਪਰਵਾਹ ਵਿੱਚੋਂ ਇੱਕ ਅਨੁਭਵੀ ਪਲ ਚੁਣਕੇ ਉਨ੍ਹਾਂ ਦੋਨਾਂ ਦੇ ਸਾਰਥਕ ਸੰਬੰਧ ਨੂੰ ਖੋਜ ਕੱਢਣਾ, ਰਾਕੇਸ਼ ਦੀਆਂ ਕਹਾਣੀਆਂ ਦੀ ਵਿਸ਼ਾ-ਵਸਤੂ ਹੈ। ਮੋਹਨ ਰਾਕੇਸ਼ ਦੀ ਡਾਇਰੀ ਹਿੰਦੀ ਵਿੱਚ ਇਸ ਵਿਧਾ ਦੀਆਂ ਸਭ ਤੋਂ ਸੁੰਦਰ ਕ੍ਰਿਤੀਆਂ ਵਿੱਚ ਇੱਕ ਮੰਨੀ ਜਾਂਦੀ ਹੈ। ਪ੍ਰਮੁੱਖ ਰਚਨਾਵਾਂਨਾਵਲ
ਨਾਟਕਕਹਾਣੀ ਸੰਗ੍ਰਹ
ਨਿਬੰਧ ਸੰਗ੍ਰਹ
ਅਨੁਵਾਦ
ਇਹ ਵੀ ਦੇਖੋਹਵਾਲੇ
|
Portal di Ensiklopedia Dunia