ਧਰਮ ਨਿਰਪੱਖ ਰਾਜਧਰਮ ਨਿਰਪੱਖ ਰਾਜ ਧਰਮ ਨਿਰਪੱਖਤਾ ਨਾਲ ਸੰਬੰਧਤ ਇੱਕ ਵਿਚਾਰ ਹੈ, ਜਿਸ ਦੇ ਅਧੀਨ ਕੋਈ ਰਾਜ ਧਰਮ ਦੇ ਮਾਮਲਿਆਂ ਵਿੱਚ ਅਧਿਕਾਰਤ ਤੌਰ 'ਤੇ ਨਿਰਪੱਖ ਹੋਵੇ, ਨਾ ਤਾਂ ਧਰਮ ਦਾ ਨਾ ਅਧਰਮ ਦਾ ਸਮਰਥਨ ਕਰੇ।[1] ਧਰਮ ਨਿਰਪੱਖ ਰਾਜ ਆਪਣੇ ਸਾਰੇ ਨਾਗਰਿਕਾਂ ਨਾਲ ਧਰਮ ਦੀ ਪਰਵਾਹ ਕੀਤੇ ਬਿਨਾਂ ਬਰਾਬਰ ਦਾ ਵਰਤਾਓ ਕਰਨ ਦਾ ਦਾਅਵਾ ਵੀ ਕਰਦਾ ਹੈ, ਅਤੇ ਨਾਗਰਿਕ ਨਾਲ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ, ਮਾਨਤਾਵਾਂ ਜਾਂ ਇਨ੍ਹਾਂ ਵਿੱਚੋਂ ਕਿਸੇ ਦੀ ਕਮੀ ਦੇ ਅਧਾਰ ਤੇ ਤਰਜੀਹੀ ਸਲੂਕ ਤੋਂ ਪਰਹੇਜ਼ ਕਰਨ ਦਾ ਦਾਅਵਾ ਕਰਦਾ ਹੈ। ਧਰਮ ਨਿਰਪੱਖ ਰਾਜਾਂ ਦਾ ਇੱਕ ਰਾਜ ਧਰਮ (ਭਾਵ ਕੋਈ ਸਥਾਪਤ ਧਰਮ) ਜਾਂ ਇਸਦਾ ਤੁੱਲ ਨਹੀਂ ਹੁੰਦਾ, ਹਾਲਾਂਕਿ ਇੱਕ ਸਥਾਪਤ ਰਾਜ ਧਰਮ ਦੀ ਅਣਹੋਂਦ ਦਾ ਤੌਰ ਤੇ ਇਹ ਭਾਵ ਨਹੀਂ ਹੈ ਕਿ ਕੋਈ ਰਾਜ ਪੂਰੀ ਤਰਾਂ ਨਾਲ ਧਰਮ ਨਿਰਪੱਖ ਜਾਂ ਸਮਾਨਤਾਵਾਦੀ ਹੈ। ਉਦਾਹਰਣ ਦੇ ਲਈ, ਉਹ ਜੋ ਆਪਣੇ ਆਪ ਨੂੰ ਧਰਮ ਨਿਰਪੱਖ ਦੱਸਦੇ ਹਨ ਉਹਨਾਂ ਦੇ ਰਾਸ਼ਟਰੀ ਗੀਤ ਅਤੇ ਝੰਡੇ, ਧਾਰਮਿਕ ਉਲਾਰ ਦੇ ਹਵਾਲੇ ਮਿਲਦੇ ਹੁੰਦੇ ਹਨ ਜਾਂ ਕਾਨੂੰਨ ਇੱਕ ਧਰਮ ਜਾਂ ਦੂਜੇ ਨੂੰ ਲਾਭ ਪਹੁੰਚਾਉਂਦੇ ਹੁੰਦੇ ਹਨ। ਮੁੱਢ ਅਤੇ ਅਭਿਆਸਧਰਮ ਨਿਰਪੱਖਤਾ ਦੀ ਸਥਾਪਨਾ ਕਿਸੇ ਰਾਜ ਦੇ ਨਿਰਮਾਣ (ਜਿਵੇਂ ਕਿ ਸੰਯੁਕਤ ਰਾਜ ਅਮਰੀਕਾ) ਵੇਲੇ ਕੀਤੀ ਜਾ ਸਕਦੀ ਹੈ ਜਾਂ ਬਾਅਦ ਵਿੱਚ ਇਸ ਨੂੰ ਧਰਮ ਨਿਰਪੱਖ ਬਣਾਇਆ ਜਾ ਸਕਦਾ ਹੈ (ਉਦਾਹਰਨ ਵਜੋਂ ਫਰਾਂਸ ਜਾਂ ਨੇਪਾਲ)। ਫਰਾਂਸ ਵਿੱਚ ਲਾਈਸੀਤੇ ਅਤੇ ਸੰਯੁਕਤ ਰਾਜ ਵਿੱਚ ਚਰਚ ਅਤੇ ਰਾਜ ਨੂੰ ਵੱਖ ਕਰਨ ਦੀਆਂ ਲਹਿਰਾਂ ਨੇ ਧਰਮ ਨਿਰਪੱਖਤਾ ਦੀਆਂ ਆਧੁਨਿਕ ਧਾਰਣਾਵਾਂ ਨੂੰ ਪਰਿਭਾਸ਼ਿਤ ਕੀਤਾ ਹੈ। ਇਤਿਹਾਸਕ ਤੌਰ ਤੇ, ਧਰਮ ਨਿਰਪੱਖ ਕਰਨ ਦੀ ਪ੍ਰਕ੍ਰਿਆ ਵਿੱਚ ਆਮ ਤੌਰ ਤੇ ਧਾਰਮਿਕ ਅਜ਼ਾਦੀ ਦੇਣਾ, ਰਾਜ ਧਰਮਾਂ ਨੂੰ ਹਟਾਉਣਾ, ਇੱਕ ਧਰਮ ਲਈ ਵਰਤੇ ਜਾ ਰਹੇ ਜਨਤਕ ਫੰਡਾਂ ਨੂੰ ਬੰਦ ਕਰਨਾ, ਕਾਨੂੰਨੀ ਪ੍ਰਣਾਲੀ ਨੂੰ ਧਾਰਮਿਕ ਨਿਯੰਤਰਣ ਤੋਂ ਮੁਕਤ ਕਰਨਾ, ਸਿੱਖਿਆ ਪ੍ਰਣਾਲੀ ਨੂੰ ਅਜ਼ਾਦ ਕਰਨਾ, ਧਰਮ ਨੂੰ ਬਦਲਣ ਵਾਲੇ ਜਾਂ ਧਰਮ ਤੋਂ ਦੂਰ ਰਹਿਣ ਵਾਲੇ ਨਾਗਰਿਕਾਂ ਨੂੰ ਸਹਿਣ ਕਰਨਾ, ਅਤੇ ਰਾਜਨੀਤਿਕ ਲੀਡਰਸ਼ਿਪ ਨੂੰ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਦੀ ਪਰਵਾਹ ਕੀਤੇ ਬਿਨਾਂ ਸੱਤਾ ਵਿੱਚ ਆਉਣ ਦੀ ਆਗਿਆ ਦੇਣੀ ਸ਼ਾਮਲ ਹੈ।[2] ਹਵਾਲੇ
|
Portal di Ensiklopedia Dunia