ਨਬਕਾਂਤ ਬਰੂਆ
ਨਬਕਾਂਤ ਬਰੂਆ (29 ਦਸੰਬਰ 1926 - 14 ਜੁਲਾਈ 2002) ਇੱਕ ਪ੍ਰਮੁੱਖ ਅਸਾਮੀ ਨਾਵਲਕਾਰ ਅਤੇ ਕਵੀ ਸੀ। ਉਹ ਏਖੁਦ ਕੋਕੈਡਿਯੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਸਿਮਾ ਦੱਤਾ ਦੇ ਨਾਤੇ ਉਸਨੇ ਆਪਣੇ ਮੁੱਢਲੇ ਜੀਵਨ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਜੀਵਨੀਅਰੰਭਕ ਜੀਵਨਨਵਾਕਾਂਤ ਬਰੂਆ ਦਾ ਜਨਮ 29 ਦਸੰਬਰ 1926 ਨੂੰ ਗੁਹਾਟੀ ਵਿੱਚ ਇੱਕ ਸਕੂਲ ਇੰਸਪੈਕਟਰ ਅਤੇ ਬਾਅਦ ਵਿੱਚ ਅਧਿਆਪਕ ਅਤੇ ਸਵਰਨਲਤਾ ਬਰੂਆਣੀ ਦੇ ਘਰ ਹੋਇਆ ਸੀ। ਉਸ ਦੇ ਤਿੰਨ ਭਰਾ ਸਨ: ਦੇਵਕਾਂਤ, ਜੀਵਕਾਂਤ ਅਤੇ ਸਿਵਕਾਂਤ।[1] ਦੇਵ ਕਾਂਤ ਬਰੂਆ, ਭਰਾਵਾਂ ਵਿਚੋਂ ਸਭ ਤੋਂ ਵੱਡੇ ਭਾਰਤੀ ਐਮਰਜੈਂਸੀ (1975-1977) ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਸੀ ਅਤੇ 1 ਫਰਵਰੀ 1971 ਤੋਂ 4 ਫਰਵਰੀ 1973 ਤੱਕ ਬਿਹਾਰ ਦੇ ਰਾਜਪਾਲ ਵਜੋਂ ਸੇਵਾ ਨਿਭਾ ਚੁੱਕਾ ਸੀ। ਦੇਵ ਕਾਂਤ ਬਰੂਆ ਇੱਕ ਮਸ਼ਹੂਰ ਕਵੀ ਵੀ ਸੀ, ਅਸਮੀ ਕਵਿਤਾਵਾਂ ਦੇ ਸੰਗ੍ਰਿਹ ਸਾਗੋਰ ਦੇਖੀਸਾ ਲਈ ਜਾਣਿਆ ਜਾਂਦਾ ਸੀ। ਪਹਿਲਾਂ ਇਹ ਪਰਿਵਾਰ ਉੱਚ ਅਸਾਮ ਵਿੱਚ ਰਹਿੰਦਾ ਸੀ, ਫਿਰ ਪੂਰਨੀਗੁਦਾਮ ਚਲਾ ਗਿਆ ਅਤੇ ਅੰਤ ਵਿੱਚ ਨਾਗਾਓਂ ਕਸਬੇ ਵਿੱਚ ਰਿਹਾ। ਸਿੱਖਿਆਉਸਨੇ ਆਪਣੀ ਪੜ੍ਹਾਈ ਨੇੜਲੇ ਸਕੂਲ ਤੋਂ ਸ਼ੁਰੂ ਕੀਤੀ, ਫਿਰ ਸਰਕਾਰੀ ਮੋਜੋਲੀਆ ਸਕੂਲ ਵਿੱਚ ਦਾਖ਼ਲ ਹੋਏ ਗਿਆ। 1933 ਵਿੱਚ ਉਸ ਨੂੰ ਕਲਾਸ 3 ਵਿੱਚ ਨਾਗਾਓਂ ਦੇ ਸਰਕਾਰੀ ਲੜਕਿਆਂ ਦੇ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ, ਉੱਥੋਂ ਉਸਨੇ 1941 ਵਿੱਚ ਦਸਵੀਂ ਪੂਰੀ ਕੀਤੀ। ਇਸ ਤੋਂ ਬਾਅਦ ਉਹ ਕਾਟਨ ਕਾਲਜ ਵਿੱਚ ਦਾਖਲ ਹੋ ਗਿਆ, ਪਰ ਬਿਮਾਰੀ ਕਾਰਨ ਉਸ ਦੇ ਦੋ ਸਾਲ ਅਜਾਈਂ ਗਏ। 1943 ਵਿਚ, ਉਹ ਸ਼ਾਂਤੀਨਿਕੇਤਨ (ਪੱਛਮੀ ਬੰਗਾਲ) ਚਲਾ ਗਿਆ। 1947 ਵਿੱਚ ਉਸਨੇ ਅੰਗਰੇਜ਼ੀ ਆਨਰਜ਼ ਨਾਲ ਬੀ.ਏ. ਅਤੇ 1953 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਐਮ.ਏ. ਪਾਸ ਕੀਤੀ।[2] ਕੈਰੀਅਰਉਸਨੇ ਉੱਤਰ ਪ੍ਰਦੇਸ਼ ਵਿੱਚ ਏ ਕੇ ਕਾਲਜ ਸ਼ਿਕੋਹਾਬਾਦ ਵਿਖੇ ਪੜ੍ਹਾਇਆ, ਪਰ ਉਸੇ ਸਾਲ ਉਹ ਜੋਰਹਾਟ ਦੇ ਜਗਨਨਾਥ ਬਰੂਆਹ ਕਾਲਜ ਵਿੱਚ ਨਿਯੁਕਤ ਹੋ ਗਿਆ ਸੀ। 1954 ਵਿੱਚ ਉਹ ਕਾਟਨ ਕਾਲਜ ਵਿੱਚ ਨਿਯੁਕਤ ਹੋਇਆ ਅਤੇ 1964 ਤਕ ਉਥੇ ਕੰਮ ਕੀਤਾ। 1964 ਤੋਂ 1967 ਤੱਕ ਉਸਨੇ ਅਸਾਮ ਮੱਧਮਿਕ ਸਿੱਖਿਆ ਪਰੀਸੋਦ ਵਿਖੇ ਅੰਗਰੇਜ਼ੀ ਸਿੱਖਿਆ ਦੇ ਅਧਿਕਾਰੀ ਵਜੋਂ ਕੰਮ ਕੀਤਾ। ਉਹ ਫਿਰ ਕਾਟਨ ਕਾਲਜ ਵਿੱਚ ਚਲਾ ਗਿਆ, ਅਤੇ ਉਥੋਂ 1984 ਵਿੱਚ ਉਪ-ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਇਆ। ਉਸ ਨੇ 1968 ਵਿੱਚ ਅਸਮ ਸਾਹਿਤ ਸਭਾ ਦੀ ਧਿੰਗ ਆਦਿਭਾਸ਼ਣ ਸਾਖਾ ਦੇ ਪ੍ਰਧਾਨ ਦੇ ਤੌਰ 'ਤੇ ਸੇਵਾ ਕੀਤੀ ਅਤੇ 1990 ਵਿੱਚ ਅਸਾਮ ਸਾਹਿਤ ਸਭਾ ਦੇ ਬਿਸ਼ਵਾਨਨਾਥ ਚਰਾਲੀ ਸੰਮੇਲਨ ਦੀ ਪ੍ਰਧਾਨਗੀ ਕੀਤੀ।[3] ਮੌਤ ਅਤੇ ਬਾਅਦ ਵਿੱਚ14 ਜੁਲਾਈ 2002 ਨੂੰ ਨਬਕਾਂਤਾ ਬਰੂਆ ਦੀ ਮੌਤ ਹੋ ਗਈ। ਅਵਾਰਡਹਵਾਲੇ
|
Portal di Ensiklopedia Dunia