ਨਰਿੰਦਰ ਬੀਬਾ
ਨਰਿੰਦਰ ਬੀਬਾ (13 ਅਪਰੈਲ 1941 - 27 ਜੂਨ 1997) ਭਾਰਤੀ ਪੰਜਾਬ ਦੀ ਮਸ਼ਹੂਰ ਪੰਜਾਬੀ ਲੋਕ ਗਾਇਕਾ ਸੀ।[2] ਨਰਿੰਦਰ ਬੀਬਾ ਨੂੰ ਜੇ ਲੰਮੀ ਹੇਕ ਦੀ ਮਲਿਕਾ ਕਹਿ ਲਿਆ ਜਾਂਦਾ ਹੈ। ਉਸ ਦੇ ਅਨੇਕਾਂ ਗੀਤ ਲੰਮੀਆਂ ਹੇਕਾਂ ਨਾਲ ਰਿਕਾਰਡ ਹੋਏ। ‘ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ, ਕੋਈ ਵੈਰੀ ਚੜ੍ਹ ਕੇ ਆ ਗਿਆ, ਤੁਸੀਂ ਜਾ ਲਲਕਾਰੋ’ ਦੀ ਸ਼ੁਰੂਆਤੀ ਹੇਕ ਹਲੂਣ ਦੇਣ ਵਾਲੀ ਹੈ। ਉਹ ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ ਅਤੇ ਸਾਕਾ ਸਰਹੰਦ ਵਰਗੀਆਂ ਲੋਕ ਗਾਥਾਵਾਂ ਨੂੰ ਭਾਵਨਾ ਭਰਪੂਰ ਪੁਠ ਨਾਲ ਗਾਉਂਦੀ ਹੈ।[2] ਪਰਿਵਾਰ ਅਤੇ ਕਰੀਅਰਬੀਬਾ ਦਾ ਵਿਆਹ ਜਸਪਾਲ ਸਿੰਘ ਸੋਢੀ ਨਾਲ ਹੋਇਆ ਸੀ। ਉਸ ਨੂੰ 1960 ਤੋਂ 1990 ਦੇ ਦਹਾਕੇ ਤੱਕ ਆਪਣੇ ਕਰੀਅਰ ਦੇ ਅੰਤ ਤੱਕ ਇੱਕ ਸਤਿਕਾਰਯੋਗ ਲੋਕ ਕਲਾਕਾਰ ਮੰਨਿਆ ਜਾਂਦਾ ਰਿਹਾ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕ ਜਗਤ ਸਿੰਘ ਜੱਗਾ ਨਾਲ ਕੀਤੀ ਸੀ। ਉਸ ਨੇ ਪੰਜਾਬੀ ਗਾਇਕਾਂ ਹਰਚਰਨ ਗਰੇਵਾਲ, ਮੁਹੰਮਦ ਸਦੀਕ, ਦੀਦਾਰ ਸੰਧੂ, ਕਰਨੈਲ ਗਿੱਲ, ਰਣਬੀਰ ਸਿੰਘ ਰਾਣਾ, ਗੁਰਚਰਨ ਪੋਹਲੀ, ਫਕੀਰ ਸਿੰਘ ਫਕੀਰਾਂ ਨਾਲ ਡੁਏਟ ਗੀਤ ਰਿਕਾਰਡ ਕੀਤੇ। ਉਸ ਨੇ ਦੇਵ ਥਰੀਕੇਵਾਲਾ, ਬਾਬੂ ਸਿੰਘ ਮਾਨ ਅਤੇ ਇੰਦਰਜੀਤ ਹਸਨਪੁਰੀ ਵਰਗੇ ਗੀਤਕਾਰ ਦੁਆਰਾ ਲਿਖੇ ਗੀਤ ਰਿਕਾਰਡ ਕੀਤੇ। ਮਸ਼ਹੂਰ ਗੀਤ
ਅਜੋਕਾ ਸਮਾਂਉਨ੍ਹਾਂ ਦੀ ਯਾਦ ਵਿੱਚ ਹਰ ਸਤੰਬਰ ਵਿੱਚ ਪਿੰਡ ਸਾਦਿਕਪੁਰ ਵਿੱਚ ਇੱਕ ਮੇਲਾ, ਨਰਿੰਦਰ ਬੀਬਾ ਯਾਦਗਰੀ ਸਭਿਆਚਾਰਕ ਮੇਲਾ, ਦੋਆਬਾ ਸਭਿਆਚਾਰਕ ਕਲੱਬ ਵੱਲੋਂ ਕਰਵਾਇਆ ਜਾਂਦਾ ਹੈ।[3] ਇਹ ਵੀ ਦੇਖੋਹਵਾਲੇ
|
Portal di Ensiklopedia Dunia