ਨਵਤੇਜ ਭਾਰਤੀ
ਨਵਤੇਜ ਭਾਰਤੀ (5 ਫਰਵਰੀ 1938) ਦੀ ਪੰਜਾਬੀ ਕਵੀ ਵਜੋਂ ਪੰਜਾਬੀ ਸਾਹਿਤ ਦੀ ਇੱਕ ਜਾਣੀ ਪਛਾਣੀ ਸ਼ਖ਼ਸੀਅਤ ਹੈ। ੳਸ ਦੇ ਕੰਮ 'ਤੇ ਪੰਜਾਬੀ ਲੋਕ ਮਾਣ ਕਰਦੇ ਹਨ। ਉਹ ਕੈਨੇਡਾ ਦੇ ਸ਼ਹਿਰ ਲੰਡਨ(ਦੁਨੀਆ 'ਤੇ ਤਿੰਨ ਵੱਖ-ਵੱਖ ਦੇਸ਼ਾਂ ਦੀ ਥਾਵਾਂ ਦਾ ਨਾਂ 'ਲੰਡਨ' ਹੈ) ਦਾ ਵਾਸੀ ਹੈ।[1] ਉਸ ਦੀ ਬਹੁਤੀ ਕਾਵਿ-ਰਚਨਾ ਅਜਮੇਰ ਰੋਡੇ ਨਾਲ ਮਿਲ ਕੇ ਲਿਖੀ 1052 ਪੰਨਿਆਂ ਦੀ ਪੁਸਤਕ ‘ਲੀਲਾ’ ਵਿੱਚ ਸ਼ਾਮਿਲ ਹੈ, ਜਿਸ ਨੂੰ ਵੀਹਵੀਂ ਸਦੀ ਦੀਆਂ ਮਹੱਤਵਪੂਰਨ ਕਾਵਿ-ਪੁਸਤਕਾਂ ਵਿੱਚ ਗਿਣਿਆ ਜਾਂਦਾ ਹੈ। ਜੀਵਨਨਵਤੇਜ ਭਾਰਤੀ ਦਾ ਜਨਮ 5 ਫ਼ਰਵਰੀ 1938 ਨੂੰ ਪੰਜਾਬ ਦੇ ਪਿੰਡ ਰੋਡੇ ਵਿੱਚ ਹੋਇਆ। ਨਵਤੇਜ ਦੀ ਮਾਤਾ ਦਾ ਨਾਮ ਸ਼ਾਮ ਕੌਰ ਅਤੇ ੳਸ ਦੇ ਪਿਤਾ ਦਾ ਨਾਮ ਕਿਸ਼ਨ ਸਿੰਘ ਸੀ। ਨਵਤੇਜ ਕੈਨੇਡਾ ਦੇ ਸੂਬੇ "ਓਨਟੇਰੀਓ"ਦੇ ਸ਼ਹਿਰ 'ਲੰਡਨ' ਵਿੱਚ ਆਪਣੀ ਪਤਨੀ ਸੁਰਦਿੰਰ ਕੌਰ ਨਾਲ ਰਹਿੰਦਾ ਹੈ। ੳਸ ਦੇ ਦੋ ਬੱਚੇ ਹਨ, ਇੱਕ ਬੇਟੀ ਜਿਸ ਦਾ ਨਾਮ ਸੁਮੀਤ ਹੈ ਅਤੇ ਇੱਕ ਬੇਟਾ ਜਿਸ ਦਾ ਨਾਮ ਸੁਬੋਧ ਹੈ। ਨਵਤੇਜ ਦੀ ਬੇਟੀ ਨਿਊਯਾਰਕ ਵਿੱਚ ਰਹਿੰਦੀ ਹੈ ਅਤੇ ਬੇਟਾ ਟੋਰਾਂਟੋ ਵਿੱਚ ਰਹਿੰਦਾ ਹੈ। 1968 ਈ: 'ਚ ੳਹ ਤੀਹ ਸਾਲ ਦੀ ੳਮਰ ਵਿੱਚ ਕੈਨੇਡਾ ਨੂੰ ਆ ਗਿਆ ਸੀ। ਸਾਹਤਿਕ ਸਫ਼ਰਨਵਤੇਜ ਨੇ ਆਪਣੀ ਪਹਲੀ ਕਿਤਾਬ 1968 ਵਿੱਚ ਲਿਖੀ ਸੀ, ਜਿਸ ਦਾ ਨਾਂ ਸਿੰਬਲ ਦੇ ਫੁੱਲ ਹੈ। ਇਹ ਲਿਖਤ ਨਵਤੇਜ ਦੇ ਕੈਨੇਡਾ ਆੳਣ ਤੋ ਪਹਿਲਾਂ ਛਪੀ ਸੀ। ਉਸ ਨੇ ਆਪਣੀ ਅਗਲੀ ਕਿਤਾਬ, ਲੀਲ੍ਹਾ, ਆਪਣੇ ਭਰਾ ਅਜਮੇਰ ਰੋਡੇ ਨਾਲ਼ ਮਿਲ ਕੇ ਲਿਖੀ ਹੈ। ਇਹ ਕਿਤਾਬ 1052 ਸਫ਼ਿਆਂ ਦੀ ਹੈ ਅਤੇ ਇਸ ਨੂੰ ਪੰਜਾਬੀ ਦੀਆਂ ਮਹੱਤਵਪੂਰਨ ਕਾਵਿ-ਪੁਸਤਕਾਂ ਵਿੱਚ ਗਿਣਿਆ ਜਾਂਦਾ ਹੈ। ੳਸ ਦੀ ਕਿਤਾਬ 'ਲਾਲੀ' ਪ੍ਰੋਫ਼ੈਸਰ ਹਰਦਿਲਜੀਤ ਸਿੰਘ ਲਾਲੀ ਬਾਰੇ ਹੈ। ਦੂਜੀਆਂ ਦੋ ਲਿਖਤਾਂ ਦੇ ਨਾਂ ਸਿੰਬਲ ਦੇ ਫੁਲ ਅਤੇ ਐਂਡਲੈੱਸ ਆਈ ਹਨ। ਐਂਡਲੈੱਸ ਆਈ ਅੰਗਰੇਜ਼ੀ ਭਾਸ਼ਾ ਵਿੱਚ ਹੈ ਅਤੇ ਇਸ ਨੂੰ ਕੈਨੇਡੀਅਨ ਪੋਇਟਰੀ ਐਸੋਸੀਏਸ਼ਨ ਨੇ ਛਾਪਿਆ ਹੈ। ਨਵਤੇਜ ਕਈ ਸਾਲ ਲੰਡਨ ਓਨਟੇਰੀਓ ਤੋਂ 'ਥਰਡ ਆਈ ਪਬਲੀਕੇਸ਼ਨਜ਼ ਇਨਕ' ਚਲਾਉਂਦਾ ਰਿਹਾ। ਇਸ ਪਬਲੀਕੇਸ਼ਨਜ਼ ਅਧੀਨ ੳਸ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਕਈ ਕਿਤਾਬਾਂ ਛਾਪੀਆਂ ਹਨ। ਸਨਮਾਨਨਵਤੇਜ ਭਾਰਤੀ ਨੂੰ ੳਸ ਦੀ ਕੀਤੀ ਮਿਹਨਤ ਲਈ ਕਾਫ਼ੀ ਪੁਰਸਕਾਰ ਮਿਲੇ ਹਨ। 2010 ਵਿੱਚ ਨਵਤੇਜ ਨੂੰ ਅਜਮੇਰ ਰੋਡੇ ਦੇ ਨਾਲ 'ਅਨਾਦ ਕਾਵਿ ਸਨਮਾਨ-2010′ ਮਿਲਿਆ ਸੀ ਅਤੇ ੳਸ ਦੇ ਨਾਲ਼ ਦੋ ਲੱਖ ਰੁਪਏ ਦੀ ਰਾਸ਼ੀ ਵੀ ਮਿਲੀ। ਪੰਜਾਬ ਵਿੱਚ ਰਹਿੰਦੇ ਸਮੇਂ ੳਸ ਨੂੰ ਲਗਾਤਾਰ ਤਿੰਨ ਸਾਲਾਂ -1959, 1960, 1961- ਲਈ ਪੰਜਾਬ ਭਾਸ਼ਾ ਵਿਭਾਗ ਵਲੋਂ ਪੰਜਾਬ ਦੇ ਸਭ ਤੋਂ ਬਿਹਤਰੀਨ ਕਵੀ ਦਾ ਇਨਾਮ ਦਿੱਤਾ ਗਿਆ। ਕਾਵਿ-ਪੁਸਤਕਾਂ
ਨਵਤੇਜ ਭਾਰਤੀ ਬਾਰੇ ਪੁਸਤਕਾਂ
ਕਾਵਿ ਨਮੂਨਾਅਸਮਾਨ ਹੋਰ ਦੇਖੋਹਵਾਲੇ
|
Portal di Ensiklopedia Dunia