ਨਾਵਾਚ
ਨਾਵਾਚ (ਨਾਵਾਚ ਉਚਾਰਨ: /ˈnaːwatɬ/ ( ਨਾਵਾਚ 7ਵੀਂ ਸਦੀ ਈਸਵੀ ਤੋਂ ਕੇਂਦਰੀ ਮੈਕਸੀਕੋ ਵਿੱਚ ਬੋਲੀ ਜਾ ਰਹੀ ਹੈ।[5] ਇਹ ਕੇਂਦਰੀ ਮੈਕਸੀਕੋ ਵਿੱਚ ਉਸ ਸਮੇਂ ਕਾਬਜ਼ ਆਜ਼ਤੇਕ ਲੋਕਾਂ ਦੀ ਭਾਸ਼ਾ ਸੀ। ਸਪੇਨੀ ਕਬਜ਼ੇ ਤੋਂ ਪਹਿਲਾਂ ਦੀਆਂ ਸਦੀਆਂ ਵਿੱਚ ਆਜ਼ਤੇਕ ਸਾਮਰਾਜ ਕੇਂਦਰੀ ਮੈਕਸੀਕੋ ਦੇ ਵੱਡੇ ਹਿੱਸੇ ਵਿੱਚ ਫੈਲ ਗਿਆ ਅਤੇ ਇਸ ਦੇ ਪ੍ਰਭਾਵ ਨਾਲ ਤੇਨੋਚਤੀਤਲਾਨ ਦੇ ਵਾਸੀਆਂ ਵਿੱਚ ਨਾਵਾਚ ਭਾਸ਼ਾ ਦੀ ਇੱਕ ਕਿਸਮ ਬੋਲੀ ਜਾਣ ਲੱਗੀ। ਸਪੇਨੀ ਕਬਜ਼ੇ ਦੇ ਨਾਲ ਇਸ ਭਾਸ਼ਾ ਨੂੰ ਲਿਖਣ ਲਈ ਲਾਤੀਨੀ ਲਿਪੀ ਦੀ ਵਰਤੋਂ ਸ਼ੁਰੂ ਹੋਈ ਅਤੇ ਇਹ ਇੱਕ ਸਾਹਿਤਕ ਭਾਸ਼ਾ ਬਣ ਗਈ। ਇਸ ਨਾਲ 16-17ਵੀਂ ਸਦੀ ਵਿੱਚ ਵਿਆਕਰਨ, ਕਾਵਿ ਰਚਨਾਵਾਂ ਅਤੇ ਹੋਰ ਦਸਤਾਵੇਜ਼ਾਂ ਦੀ ਰਚਨਾ ਹੋਈ।[6] ਇਤਿਹਾਸਪੂਰਵ-ਕੋਲੰਬਿਆਈ ਕਾਲ20ਵੀਂ ਸਦੀ ਦੇ ਭਾਸ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਾਵਾਚ ਭਾਸ਼ਾ ਦਾ ਜਨਮ ਦੱਖਣ-ਪੱਛਮੀ ਸੰਯੁਕਤ ਰਾਜ ਵਿੱਚ ਹੋਇਆ। ਪੁਰਾਤਤਵੀ ਸਬੂਤਾਂ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਮੁੱਢਲੀਆਂ ਨਾਵੀ ਭਾਸ਼ਾਵਾਂ ਦੇ ਬੁਲਾਰੇ ਉੱਤਰੀ ਮੈਕਸੀਕਨ ਥਲਾਂ ਨੂੰ ਛੱਡਕੇ ਕੇਂਦਰੀ ਮੈਕਸੀਕੋ ਵਿੱਚ ਰਹਿਣ ਲੱਗੇ। ਪਰ ਹਾਲ ਹੀ ਵਿੱਚ ਜੇਨ ਹਿੱਲ ਨੇ ਇਸ ਗੱਲ ਉੱਤੇ ਇਤਰਾਜ਼ ਕੀਤਾ ਅਤੇ ਆਪਣਾ ਅਨੁਮਾਨ ਦੱਸਿਆ ਕਿ ਇਹਨਾਂ ਭਾਸ਼ਾਵਾਂ ਦੀ ਸ਼ੁਰੂਆਤ ਕੇਂਦਰੀ ਮੈਕਸੀਕੋ ਵਿੱਚ ਹੋਈ ਜਿਸ ਤੋਂ ਬਾਅਦ ਇਹ ਉੱਤਰ ਵੱਲ ਫੈਲੀ। ਸ਼ਬਦਾਵਲੀਨਾਵਾਚ ਵਿੱਚੋਂ ਕਈ ਲਫ਼ਜ਼ ਸਪੇਨੀ ਭਾਸ਼ਾ ਦਾ ਹਿੱਸੇ ਬਣੇ ਹਨ, ਜਿਹਨਾਂ ਵਿੱਚੋਂ ਜ਼ਿਆਦਾਤਰ ਅਮਰੀਕੀ ਮਹਾਂਦੀਪ ਦੇ ਮੂਲ ਵਸਤਾਂ ਦੇ ਨਾਂ ਹਨ। ਕੁਝ ਲਫ਼ਜ਼ ਸਿਰਫ਼ ਮੈਕਸੀਕਨ ਸਪੇਨੀ ਦਾ ਹਿੱਸਾ ਬਣੇ ਅਤੇ ਕੁਝ ਸਪੇਨੀ ਦੀਆਂ ਸਾਰੀਆਂ ਕਿਸਮਾਂ ਦਾ ਹਿੱਸਾ ਬਣ ਗਏ ਹਨ। "ਚਾਕਲੇਟ" ਅਤੇ "ਟਮਾਟਰ" ਵਰਗੇ ਲਫ਼ਜ਼ ਸਪੇਨੀ ਵਿੱਚੋਂ ਹੁੰਦੇ ਹੋਏ ਦੁਨੀਆ ਦੀਆਂ ਕਈ ਭਾਸ਼ਾਵਾਂ ਵਿੱਚ ਸ਼ਾਮਿਲ ਹੋਏ ਹਨ।[7] ਹਵਾਲੇ
ਬਾਹਰੀ ਸਰੋਤ |
Portal di Ensiklopedia Dunia