ਨਿਰਮੋਹ ਦੀ ਲੜਾਈ
ਨਿਰਮੋਹ ਦੀ ਲੜਾਈ ਜੋ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਲੜੀ ਗਈ। ਕਾਰਨਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ 'ਚ ਹਾਰ ਜਾਣ ਕਾਰਨ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਵਾਜ਼ੀਦ ਖਾਨ ਦੀ ਅਗਵਾਈ 'ਚ ਵੱਡੇ ਪੱਧਰ ਤੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਫੌਜ਼ ਭੇਜੀ। ਲੜਾਈਰਾਜਾ ਭੀਮ ਚੰਦ ਨੇ ਮਹਿਸੂਸ ਕੀਤਾ ਕਿ ਸਿੱਖਾਂ ਦੀ ਸ਼ਕਤੀ ਨੂੰ ਖਤਮ ਕਰਨਾ ਅਸੰਭਵ ਹੈ। ਉਹਨਾਂ ਦੀ ਸ਼ਕਤੀ ਨੂੰ ਖਤਮ ਕਰਨ ਲਈ ਉਹਨਾਂ ਨੇ ਮੁਗਲ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ। 1702 ਇ: ਦੇ ਸ਼ੁਰੂ 'ਚ ਇੱਕ ਪਾਸਿਉਂ ਰਾਜਾ ਭੀਮ ਚੰਦ ਦੀ ਸੈਨਾ ਨੇ ਤੇ ਦੂਸਰੇ ਪਾਸਿਉਂ ਸਰਹਿੰਦ ਦੇ ਸੂਬੇਦਾਰ ਦੀ ਕਮਾਨ ਹੇਠ ਮੁਗਲ ਸੈਨਾ ਨੇ ਅਨੰਦਪੁਰ ਸਾਹਿਬ ਦੇ ਬਾਹਰ ਸਤਲੁਜ ਦਰਿਆ ਦੇ ਤੱਟ ਤੇ ਨਿਰਮੋਹ 'ਤੇ ਹਮਲਾ ਕਰ ਦਿੱਤਾ। ਨੇੜੇ ਦੇ ਗੁੱਜਰਾਂ ਨੇ ਹਮਲਾਵਰਾਂ ਦਾ ਸਾਥ ਦਿੱਤਾ। ਅੱਗੋਂ ਗੁਰੂ ਗੋਬਿੰਦ ਸਿੰਘ ਅਤੇ ਸਿੱਖ ਵੀ ਲੜਾਈ ਲਈ ਤਿਆਰ ਸਨ। ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਗਲ ਸੈਨਾ ਅਤੇ ਪਹਾੜੀ ਰਾਜਿਆਂ ਦਾ ਮੁਕਾਬਲਾ ਕੀਤਾ। ਇਹ ਲੜਾਈ ਇੱਕ ਦਿਨ ਅਤੇ ਇੱਕ ਰਾਤ ਚੱਲੀ। ਅੰਤ ਗੁਰੂ ਜੀ ਨੇ ਮੁਗਲ ਸੈਨਾ ਨੂੰ ਹਰਾ ਦਿੱਤਾ ਤੇ ਭੱਜਣ ਲਈ ਮਜਬੂਰ ਕਰ ਦਿੱਤਾ। ਹਵਾਲੇ
|
Portal di Ensiklopedia Dunia