ਨੀਲਮ ਮਾਨ ਸਿੰਘ ਚੌਧਰੀ
ਨੀਲਮ ਮਾਨਸਿੰਘ ਚੌਧਰੀ (ਜਨਮ 14 ਅਪਰੈਲ 1951) ਚੰਡੀਗੜ੍ਹ ਆਧਾਰਿਤ ਥੀਏਟਰ ਕਲਾਕਾਰ ਹੈ। ਉਸਨੂੰ ਥੀਏਟਰ ਨਿਰਦੇਸ਼ਕ ਸ਼੍ਰੇਣੀ ਵਿੱਚ 2003 ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[2][3] ਉਹ ਮਸ਼ਹੂਰ ਇਬਰਾਹਿਮ ਅਲਕਾਜ਼ੀ ਕੋਲੋਂ ਸਿਖਲਾਈ ਪ੍ਰਾਪਤ ਕਰਨ ਵਾਲੀ ਨੈਸ਼ਨਲ ਸਕੂਲ ਆਫ਼ ਡਰਾਮਾਤੋਂ 1975 ਦੀ ਗ੍ਰੈਜੂਏਟ ਹੈ। ਉਸਨੇ ਨਾਗਮੰਡਲ (1990), ਯੇਰਮਾ (1992), ਰਸੋਈ ਦੀ ਕਥਾ (2001) ਅਤੇ ਉਸ ਦੇ ਨਾਲ 30- ਸੂਟ (2009) ਵਰਗੇ ਨਵੀਆਂ ਲੀਹਾਂ ਪਾਉਣ ਵਾਲੇ ਨਾਟਕਾਂ ਦੀ ਸਿਰਜਣਾ ਕੀਤੀ ਹੈ।[4] ਉਸ ਦੇ ਪਿਤਾ, ਡਾ ਮਾਨ ਸਿੰਘ ਨਿਰੰਕਾਰੀ ਇੱਕ ਉੱਘੇ ਅੱਖਾਂ ਦੇ ਡਾਕਟਰ ਸੀ ਅਤੇ ਉਹ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਦੇ ਤੌਰ 'ਤੇ ਸੇਵਾ ਮੁਕਤ ਹੋਏ। ਉਹ ਨੇ ਇੱਕ theologist ਵੀ ਸੀ ਅਤੇ ਕਵਿਤਾ ਲਿਖਿਆ ਕਰਦਾ ਸੀ। ਇਥੋਂ ਕਲਾ ਅਤੇ ਸਾਹਿਤ ਦੇ ਲਈ ਨੀਲਮ ਮਾਨ ਸਿੰਘ ਨੂੰ ਪ੍ਰੇਰਣਾ ਮਿਲੀ। ਉਸ ਨੇ ਸਕੂਲ ਦੀ ਪੜ੍ਹਾਈ ਅੰਮ੍ਰਿਤਸਰ ਦੇ ਸੇਕਰਡ ਹਰਟ ਹਾਈ ਸਕੂਲ ਤੋਂ ਕੀਤੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਫਾਈਨ ਆਰਟਸ ਦੇ ਇਤਿਹਾਸ ਵਿੱਚ ਐਮ ਏ ਕੀਤੀ। ਇਸ ਦੇ ਬਾਅਦ ਉਹ ਡਰਾਮੇ ਦੀ ਰਸਮੀ ਸਿਖਲਾਈ ਲਈ ਨੈਸ਼ਨਲ ਸਕੂਲ ਆਫ਼ ਡਰਾਮਾ ਚਲੀ ਗਈ। ਤਿੰਨ ਸਾਲ ਪੜ੍ਹਾਈ ਮੁਕੰਮਲ ਕਰਨ ਦੇ ਬਾਅਦ, ਉਹ ਮੁੰਬਈ ਚਲੀ ਗਈ। ਹਵਾਲੇ
|
Portal di Ensiklopedia Dunia