ਪਰਦੁੱਮਣ ਸਿੰਘ ਬਰਾੜ
ਪਰਦੁੱਮਣ ਸਿੰਘ ਬਰਾੜ (15 ਅਕਤੂਬਰ 1927 – 22 ਮਾਰਚ 2007) ਇੱਕ ਭਾਰਤੀ ਐਥਲਿਟ ਸੀ ਜੋ ਸ਼ਾਟ-ਪੁੱਟ ਅਤੇ ਡਿਸਕਸ ਥਰੋਅ ਦਾ ਵਿਸ਼ਸ਼ੇਗ ਸੀ। ਇਹ ਕੁੱਝ ਭਾਰਤੀ ਖਿਡਾਰੀਆਂ ਵਿਚੋਂ ਇੱਕ ਸੀ ਜਿਸਨੇ ਏਸ਼ੀਆਈ ਖੇਡਾਂ ਵਿੱਚ ਕਿਸਮ ਕਿਸਮ ਦੇ ਮੈਡਲ ਜਿੱਤੇ।[1] ਕੈਰੀਅਰਬਰਾੜ ਨੇ ਸ਼ਾਟ-ਪੁੱਟ ਅਤੇ ਡਿਸਕਸ ਥਰੋਅ ਵਿੱਚ 1950 ਵਿੱਚ ਇੱਕ ਭਾਰਤੀ ਰਾਸ਼ਟਰੀ ਚੈਮਪੀਅਨ ਰਹਿ ਚੁਕੇ ਸਨ। ਪ੍ਰਦੁਮਨ ਨੇ ਪਹਿਲਾ ਰਾਸ਼ਟਰੀ ਸ਼ਾਟ-ਪੁੱਟ ਇਵੈਂਟ 1958 ਨੂੰ ਮਦਰਾਸ ਵਿੱਖੇ ਜਿੱਤਿਆ ਅਤੇ ਰਾਸ਼ਟਰੀ "ਡਿਸਕਸ ਥਰੋਅ" ਇਵੈਂਟ ਵਿੱਚ 1954, 1958 ਅਤੇ 1959 ਵਿੱਚ ਜਿੱਤ ਪ੍ਰਾਪਤ ਕੀਤੀ। ਮਨੀਲਾ ਦੇ 1954 ਏਸ਼ੀਆਈ ਖੇਡ ਵਿੱਚ ਬਰਾੜ ਨੇ "ਸ਼ਾਟ ਪੁੱਟ" ਅਤੇ "ਡਿਸਕਸ ਥਰੌਅ" ਲਈ ਸੋਨੇ ਦੇ ਤਮਗੇ ਜਿੱਤੇ। ਬਰਾੜ ਨੇ ਲਗਾਤਾਰ ਆਪਨੇ ਖੇਡ ਨਿਭਾਅ ਨੂੰ ਜਾਰੀ ਰੱਖਿਆ ਅਤੇ ਟੋਕੀਓ ਵਿੱਚ 1958 ਏਸ਼ੀਆਈ ਖੇਡ ਵਿੱਚ "ਸ਼ਾਟ-ਪੁੱਟ" ਲਈ ਸੋਨੇ ਦਾ ਤਮਗਾ ਅਤੇ "ਡਿਸਕਸ ਥਰੋਅ" ਲਈ ਤਾਂਬੇ ਦਾ ਤਮਗਾ ਜਿੱਤਿਆ। ਆਪਣੇ ਅੰਤਿਮ ਖੇਡ ਪ੍ਰਗਟਾਅ ਵਿੱਚ 1962 ਨੂੰ ਜਕਾਰਤਾ ਵਿੱਚ ਬਰਾੜ ਨੇ ਡਿਸਕਸ ਥਰੌਅ ਲਈ ਚਾਂਦੀ ਦਾ ਤਮਗਾ ਜਿੱਤਿਆ। ਇਸ ਪ੍ਰਕਾਰ, ਬਰਾੜ ਨੇ ਆਪਣੇ ਸਮੁੱਚੇ ਕੈਰੀਅਰ ਵਿੱਚ ਤਿੰਨ ਏਸ਼ੀਆਈ ਖੇਡਾਂ ਵਿਚੋਂ ਪੰਜ ਤਮਗੇ ਹਾਸਿਲ ਕੀਤੇ। 1999 ਵਿੱਚ ਬਰਾੜ ਨੂੰ ਭਾਰਤੀ ਖੇਡਾਂ ਵਿੱਚ ਆਪਣੀ ਮਹੱਤਵਪੂਰਨ ਪਛਾਣ ਬਣਾਉਣ ਕਾਰਨ ਭਾਰਤ ਸਰਕਾਰ ਵਲੋਂ ਅਰਜੁਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[2] ਮੌਤ1980ਵਿਆਂ ਦੇ ਸ਼ੁਰੂਆਤ ਵਿੱਚ ਬਰਾੜ ਨੂੰ ਸੜਕ ਦੁਰਘਟਨਾ ਕਾਰਨ ਅਧਰੰਗ ਦੀ ਸਮੱਸਿਆ ਭੁਗਤਾਉਣੀ ਪਈ ਅਤੇ ਲੰਬੇ ਸਮੇਂ ਬੀਮਾਰ ਰਹਿਣ ਤੋਂ ਬਾਅਦ 22 ਮਾਰਚ, 2007 ਨੂੰ ਬਰਾੜ ਦੀ ਮੌਤ ਹੋ ਗਈ।[2]ਗ਼ਰੀਬੀ ਦੇ ਮਾਰੇ, ਉਹ ਬੇਰਹਿਮ ਮਰ ਗਿਆ। .[3][4] ਹਵਾਲੇ
|
Portal di Ensiklopedia Dunia