ਜਕਾਰਤਾ
ਜਕਾਰਤਾ, ਅਧਿਕਾਰਕ ਤੌਰ ਉੱਤੇ ਜਕਾਰਤਾ ਦਾ ਵਿਸ਼ੇਸ਼ ਰਾਜਧਾਨੀ ਖੇਤਰ (ਇੰਡੋਨੇਸ਼ੀਆਈ: [Daerah Khusus।bu Kota Jakarta] Error: {{Lang}}: text has italic markup (help)), ਇੰਡੋਨੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਜਾਵਾ ਦੇ ਉੱਤਰ-ਪੱਛਮੀ ਤਟ ਉੱਤੇ ਸਥਿਤ ਹੈ ਅਤੇ ਦੇਸ਼ ਦਾ ਆਰਥਕ, ਸੱਭਿਆਚਾਰਕ ਅਤੇ ਰਾਜਨੀਤਕ ਕੇਂਦਰ ਹੈ ਜਿਸਦੀ ਨਵੰਬਰ 2011 ਤੱਕ ਅਬਾਦੀ 10,187,595 ਹੈ।[2] ਅਬਾਦੀ ਪੱਖੋਂ ਇਹ ਇੰਡੋਨੇਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਦੁਨੀਆ ਦਾ ਤੇਰ੍ਹਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਅਧਿਕਾਰਕ ਮਹਾਂਨਗਰੀ ਖੇਤਰ, ਜਿਸ ਨੂੰ ਜਬੋਦੇਤਾਬੇਕ (ਜਕਾਰਤਾ, ਬੋਗੋਰ, ਦੇਪੋਕ, ਤਾਨਗੇਰਾਂਗ ਅਤੇ ਬੇਕਸੀ ਦੇ ਮੂਹਰਲੇ ਉੱਚਾਰ-ਖੰਡਾਂ ਦੇ ਮੇਲ ਤੋਂ ਬਣਿਆ ਨਾਂ) ਕਿਹਾ ਜਾਂਦਾ ਹੈ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੈ ਅਤੇ ਇਸ ਦੇ ਉਪਨਗਰ ਫੇਰ ਵੀ ਅੱਗੋਂ ਵਧਦੇ ਜਾਂਦੇ ਹਨ। ਇਸਨੂੰ 2008 ਵਿਸ਼ਵੀਕਰਨ ਅਤੇ ਵਿਸ਼ਵ ਸ਼ਹਿਰ ਪੜ੍ਹਾਈ ਸਮੂਹ ਅਤੇ ਨੈੱਟਵਰਕ (GaWC) ਦੀ ਘੋਖ ਮੁਤਾਬਕ ਇੱਕ ਵਿਸ਼ਵ-ਵਿਆਪੀ ਸ਼ਹਿਰ ਮੰਨਿਆ ਗਿਆ ਹੈ।[3] ਇਸ ਦਾ ਖੇਤਰਫਲ ਲਗਭਗ 661 ਵਰਗ ਕਿ.ਮੀ. ਹੈ। ਹਵਾਲੇ
|
Portal di Ensiklopedia Dunia