ਪਰਮਾਣੂ ਸ਼ਕਤੀ

ਫ਼ਰਾਂਸ ਵਿੱਚ "ਮਿਟਿਜ਼" ਤੋਂ ਬਾਹਰ ਸਭ ਤੋਂ ਵੱਡਾ "ਕੈਟੇਨਮ ਪਾਵਰ ਪਲਾਂਟ", (2011)

ਪਰਮਾਣੂ ਸ਼ਕਤੀ ਪਰਮਾਣੂ ਵਿਖੰਡਨ ਜਾਂ ਪਰਮਾਣੂ ਰਾਹੀਂ ਪੈਦਾ ਕੀਤੀ ਜਾਂਦੀ ਬਿਜਲੀ ਨੂੰ ਕਹਿੰਦੇ ਹਨ। ਇਹ ਊਰਜਾ ਦਾ ਬਹੁਤ ਵੱਡਾ ਸਰੋਤ ਹੈ, ਜਿਸ ਤੋਂ ਬੇਸ਼ੁਮਾਰ ਊਰਜਾ ਪ੍ਰਾਪਤ ਕੀਤਾ ਜਾ ਸਕਦੀ ਹੈ। ਇਹ ਊਰਜਾ ਵੱਖ-ਵੱਖ ਪ੍ਰਕਾਰਜਾਂ ਲਈ ਵਰਤੀ ਜਾ ਸਕਦੀ ਹੈ।

ਇਤਿਹਾਸ

ਪਰਮਾਣੂ ਬਿਜਲੀ ਦੀ ਸ਼ੁਰੂਆਤ 1950ਵਿਆਂ ਵਿੱਚ ਹੋਈ ਜਦੋਂ 27 ਜੂਨ 1954 ਨੂੰ ਸਾਬਕਾ ਸੋਵੀਅਤ ਯੂਨੀਅਨ ਦੇ ਉਸਾਰੇ ਓਬਨਿੰਸਕ ਨਿਊਕਲੀਅਰ ਪਾਵਰ ਪਲਾਂਟ ਰਾਹੀਂ 5 ਮੈਗਾਵਾਟ ਬਿਜਲੀ ਪੈਦਾ ਕਰਨੀ ਸ਼ੁਰੂ ਕੀਤੀ। ਵਪਾਰਕ ਪੱਧਰ ਉੱਤੇ ਪਰਮਾਣੂ ਬਿਜਲੀ ਪੈਦਾ ਕਰਨ ਵਾਲਾ ਪਹਿਲਾ ਪਲਾਂਟ ਇੰਗਲੈਂਡ ਵਿੱਚ 1956 ਵਿੱਚ ਅਤੇ ਅਮਰੀਕਾ ਵਿੱਚ ਦਸੰਬਰ 1957 ਵਿੱਚ ਚਾਲੂ ਹੋਇਆ ਸੀ।

ਪ੍ਰਾਪਤ ਊਰਜਾ

2007 ਵਿੱਚ, ਸੰਸਾਰ ਦੀ ਬਿਜਲੀ ਦੀ 14% ਪ੍ਰਮਾਣੂ ਸ਼ਕਤੀ ਨੂੰ ਆਇਆ ਸੀ। ਪ੍ਰਮਾਣੂ ਸ਼ਕਤੀ ਪਲਾਂਟ ਰੇਡੀਓਐਕਟਿਵ ਰਹਿੰਦ-ਖੂੰਹਦ ਵੀ ਪੈਦਾ ਕਰਦੇ ਹਨ।

ਪ੍ਰਮਾਣੂ-ਖ਼ਤਰਾ

ਜੇ ਇਸ ਊਰਜਾ ਨੂੰ ਸਹੀ ਢੰਗ ਨਾਲ ਸੰਭਾਲਿਆ ਨਾ ਗਿਆ, ਇਹ ਬਹੁਤ ਹਾਨੀਕਾਰਕ ਹੋ ਸਕਦੀ ਹੈ। ਪਰਮਾਣੂ ਸ਼ਕਤੀ ਘਰ ਇੱਕ ਕੋਲਾ-ਚਾਲਿਤ ਪਾਵਰ ਸਟੇਸ਼ਨ ਤੋਂ ਘੱਟ ਰੇਡੀਓਐਕਟਿਵ ਸਮੱਗਰੀ ਪੈਦਾ ਕਰਦੇ ਹਨ।[1]

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya