ਪਰਿਵਾਰ ਵਿਛੋੜਾ

ਗੁਰਦੁਆਰਾ ਪਰਿਵਾਰ ਵਿਛੋੜਾ
ਗੁਰਦੁਆਰਾ ਪਰਿਵਾਰ ਵਿਛੋੜਾ
Map
ਆਮ ਜਾਣਕਾਰੀ
ਕਸਬਾ ਜਾਂ ਸ਼ਹਿਰਮਾਜਰੀ, ਰੂਪਨਗਰ
ਗੁਣਕ31°03′36″N 76°35′25″E / 31.0598976°N 76.5903081°E / 31.0598976; 76.5903081

ਪਰਿਵਾਰ ਵਿਛੋੜਾ ਭਾਰਤ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਸਿਰਸਾ ਨਦੀ ਦੇ ਕੰਢੇ 'ਤੇ ਸਥਿਤ ਇੱਕ ਗੁਰਦੁਆਰਾ ਹੈ। ਇਹ ਉਹ ਥਾਂ ਹੈ ਜਿੱਥੇ ਕਿਲ੍ਹਾ ਅਨੰਦਗੜ੍ਹ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜਦੋਂ ਸਰਸਾ ਨਦੀ ਪਾਰ ਕਰ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਦਾ ਪਰਿਵਾਰ ਨਾਲ ਵਿਛੋੜਾ ਪੈ ਗਿਆ ਸੀ।

ਇਤਿਹਾਸ

ਇਹ ਗੁਰਦੁਆਰਾ ਸਿੱਖਾਂ ਅਤੇ ਮੁਗ਼ਲ ਅਧਿਕਾਰੀਆਂ ਵਿਚਕਾਰ ਸਮਝੌਤੇ ਤੋਂ ਬਾਅਦ 5-6 ਦਸੰਬਰ 1705 ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਅਨੰਦਪੁਰ ਸਾਹਿਬ ਨੂੰ ਖ਼ਾਲੀ ਕਰਨ ਤੋਂ ਬਾਅਦ ਵਾਪਰੀਆਂ ਦੁਖਦਾਈ ਘਟਨਾਵਾਂ ਦੀ ਕਹਾਣੀ ਦੱਸਦਾ ਹੈ। ਮੁਗ਼ਲ ਸੈਨਾ ਦੇ ਕਮਾਂਡਰ ਨੇ ਸਿੱਖਾਂ ਨੂੰ ਬਿਨਾਂ ਨੁਕਸਾਨ ਦੇ ਕਿਲ੍ਹਾ ਛੱਡ ਜਾਣ ਦਾ ਵਾਅਦਾ ਕੀਤਾ ਸੀ। 6 ਦਸੰਬਰ 1705 ਦੀ ਸਵੇਰ ਨੂੰ, ਗੁਰੂ ਜੀ ਸਿਰਸਾ ਨਦੀ ਦੇ ਕੰਢੇ ਇਸ ਸਥਾਨ 'ਤੇ ਪਹੁੰਚੇ ਅਤੇ ਸਵੇਰ ਦੀ ਧਾਰਮਿਕ ਸੰਗਤ ਲਈ ਥੋੜ੍ਹੀ ਦੇਰ ਲਈ ਰੁਕਣ ਦਾ ਫੈਸਲਾ ਕੀਤਾ। ਉਥੇ ਅਚਾਨਕ ਹਫੜਾ-ਦਫੜੀ ਮਚ ਗਈ, ਅਤੇ ਸਿੱਖਾਂ ਅਤੇ ਮੁਗ਼ਲਾਂ ਦੀ ਲੜਾਈ ਸ਼ੁਰੂ ਹੋ ਗਈ। ਸਿੱਖਾਂ ਨੇ ਦੇਖਿਆ ਕਿ ਸਿਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ।

ਬਾਅਦ ਵਿਚ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਸਫਾਂ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ। ਇੱਕ ਹਿੱਸੇ ਨੇ ਦੁਸ਼ਮਣ ਨਾਲ਼ ਲੜਨਾ ਸੀ, ਬਾਕੀਆਂ ਨੂੰ ਨਦੀ ਪਾਰ ਕਰਨ ਦਾ ਹੁਕਮ ਦਿੱਤਾ ਗਿਆ ਸੀ। ਗੁਰੂ ਜੀ ਨੇ ਸਿੱਖਾਂ ਦੀ ਇੱਕ ਛੋਟੀ ਜਿਹੀ ਟੁਕੜੀ ਸਮੇਤ, ਹੱਥਾਂ ਵਿੱਚ ਤਲਵਾਰਾਂ ਲੈ ਕੇ ਆਪਣੇ ਘੋੜਿਆਂ ਉੱਤੇ ਸਵਾਰ ਹੋ ਕੇ ਵਗਦੀ ਨਦੀ ਵਿੱਚ ਕੁੱਦ ਪਏ। ਗੁਰੂ ਜੀ ਆਪਣੇ ਪੁੱਤਰਾਂ ਅਤੇ 50 ਚੇਲਿਆਂ ਅਤੇ ਘਰ ਦੀਆਂ ਬੀਬੀਆਂ ਸਮੇਤ ਦੂਜੇ ਕੰਢੇ ਪਹੁੰਚੇ। ਦਰਿਆ ਪਾਰ ਕਰਦਿਆਂ ਕਈ ਸਿੱਖ ਸ਼ਹੀਦ ਹੋ ਗਏ। ਹਫੜਾ-ਦਫੜੀ ਵਿਚ ਗੁਰੂ ਜੀ ਦੇ ਦੋ ਛੋਟੇ ਪੁੱਤਰ ਆਪਣੀ ਦਾਦੀ ਸਮੇਤ ਵਿਛੜ ਗਏ।

ਹਾਲਾਂਕਿ ਕੁਝ ਸਿੱਖ ਨਦੀ ਦੇ ਪਾਰ ਸੁਰੱਖਿਅਤ ਰੂਪ ਵਿੱਚ ਪਹੁੰਚ ਗਏ, ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵੰਡਿਆ ਗਿਆ । ਲਾਪਤਾ ਲੋਕਾਂ ਨੂੰ ਲੱਭਣ ਦਾ ਸਮਾਂ ਨਹੀਂ ਸੀ ਕਿਉਂਕਿ ਫੌਜ ਨੇੜੇ ਸੀ। ਗੁਰੂ ਜੀ ਨੇ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੱਖਾਂ ਨਾਲ ਚਮਕੌਰ ਵੱਲ ਕੂਚ ਕੀਤਾ। ਮਾਤਾ ਸਾਹਿਬ ਕੌਰ ਕੁਝ ਸਿੱਖਾਂ ਨੂੰ ਨਾਲ਼ ਲੈ ਕੇ ਦਿੱਲੀ ਪਹੁੰਚੀ, ਜਦੋਂ ਕਿ ਉਸਦੀ ਬਜ਼ੁਰਗ ਮਾਂ ਅਤੇ ਦੋ ਛੋਟੇ ਪੁੱਤਰਾਂ ਨੂੰ ਇੱਕ ਨੌਕਰ ਗੰਗੂ ਮੋਰਿੰਡਾ ਵਿੱਚ ਆਪਣੇ ਪਿੰਡ ਲੈ ਗਿਆ।

ਰੂਪਨਗਰ ਜ਼ਿਲ੍ਹੇ ਵਿੱਚ ਗੁਰਦੁਆਰਾ ਪਰਿਵਾਰ ਵਿਛੋੜਾ ਦਾ ਸਥਾਨ

ਟਿਕਾਣਾ

ਇਸ ਪਵਿੱਤਰ ਅਸਥਾਨ 'ਤੇ ਮਹਾਨ ਗੁਰੂ ਦੇ ਸ਼ੁਕਰਗੁਜ਼ਾਰ ਸ਼ਰਧਾਲੂਆਂ ਨੇ ਗੁਰਦੁਆਰਾ ਪਰਿਵਾਰ ਵਿਛੋੜਾ ਬਣਾਇਆ ਗਿਆ ਸੀ। ਇਹ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ ਸੀ। ਗੁਰਦੁਆਰਾ ਇੱਕ ਪਹਾੜੀ ਚੋਟੀ 'ਤੇ ਹੈ, ਅਤੇ ਆਲ਼ੇ-ਦੁਆਲ਼ੇ ਦੀ ਘਾਟੀ ਦਾ ਸ਼ਾਨਦਾਰ ਇੱਥੋਂ ਦੇਖਿਆ ਜਾ ਸਕਦਾ ਹੈ।

ਇਹ ਪਿੰਡ ਮਾਜਰੀ ਵਿੱਚ ਰੂਪਨਗਰ, ਪੰਜਾਬ 140114 ਵਿੱਚ ਸਿਰਸਾ ਨਦੀ ਦੇ ਕੰਢੇ ਸਥਿਤ ਹੈ [1]

ਹਵਾਲੇ

  1. Google Maps location of Gurudwara. Google Maps. 2018.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya