ਪਾਈਥਾਗੋਰਸ
ਸਾਮੋਸ ਦਾ ਪਾਈਥਾਗੋਰਸ (ਪ੍ਰਾਚੀਨ ਯੂਨਾਨੀ: Πυθαγόρας ὁ Σάμιος, ਜਾਂ ਸਿਰਫ ਪਾਈਥਾਗੋਰਸ ਪ੍ਰਾਚੀਨ ਯੂਨਾਨੀ: Πυθαγόρας; ਜਨਮ: ਲਗਪਗ 570 – ਮੌਤ ਲਗਪਗ 495 ਈਪੂ)[1][2] ਇੱਕ ਪੁਰਾਤਨ ਯੂਨਾਨੀ ਦਾਰਸ਼ਨਿਕ, ਹਿਸਾਬਦਾਨ, ਅਤੇ ਪਾਈਥਾਗੋਰੀਅਨ ਧਾਰਮਿਕ ਲਹਿਰ ਦਾ ਮੋਢੀ ਸੀ। ਉਸ ਨੂੰ ਅਕਸਰ ਇੱਕ ਮਹਾਨ ਗਣਿਤਸ਼ਾਸਤਰੀ, ਰਹੱਸਵਾਦੀ ਅਤੇ ਵਿਗਿਆਨੀ ਦੇ ਰੂਪ ਵਿੱਚ ਸਨਮਾਨ ਦਿੱਤਾ ਜਾਂਦਾ ਹੈ; ਹਾਲਾਂਕਿ ਕੁੱਝ ਲੋਕ ਹਿਸਾਬ ਅਤੇ ਕੁਦਰਤੀ ਦਰਸ਼ਨ ਵਿੱਚ ਉਸਦੇ ਯੋਗਦਾਨ ਦੀਆਂ ਸੰਭਾਵਨਾਵਾਂ ਉੱਤੇ ਕਿੰਤੂ ਕਰਦੇ ਹਨ। ਹੀਰੋਡੋਟਸ ਉਸ ਨੂੰ ਯੂਨਾਨੀਆਂ ਵਿੱਚੋਂ ਸਭ ਤੋਂ ਜਿਆਦਾ ਸਮਰੱਥਾਵਾਨ ਦਾਰਸ਼ਨਿਕ ਮੰਨਦੇ ਹਨ। ਦਾਰਸ਼ਨਿਕਪਾਇਥਾਗੋਰਸ ਇੱਕ ਯੂਨਾਨ ਦਾ ਮਹਾਨ ਦਾਰਸ਼ਨਿਕ ਸੀ। ਉਸ ਦੀ ਗਣਿਤ, ਨੀਤੀਸ਼ਾਸਤਰ, ਆਤਮਤੱਤ ਸ਼ਾਸਤਰ (ਮੈਟਾ ਫਿਜ਼ਿਕਸ), ਸੰਗੀਤ ਅਤੇ ਰਾਜਨੀਤੀ ਸ਼ਾਸਤਰ ਵਿੱਚ ਗਹਿਰੀ ਰੁਚੀ ਸੀ। ਤਾਰਾ ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿੱਚ ਵੀ ਉਸ ਦੀ ਵਡਮੁੱਲੀ ਦੇਣ ਹੈ। ਉਹ ਇੱਕ ਮਹਾਨ ਯਾਤਰੀ ਵੀ ਸੀ। ਉਹ ਗਿਆਨ ਦੀ ਤਲਾਸ਼ ਵਿੱਚ ਮਿਸਰ, ਅਰਬੀਆ, ਬੇਬੀਲੋਨ ਅਤੇ ਭਾਰਤ ਆਦਿ ਕਈ ਦੇਸ਼ਾਂ ਵਿੱਚ ਗਿਆ ਸੀ। ਗਣਿਤ ਅਤੇ ਸੰਗੀਤਪਾਇਥਾਗੋਰਸ ਦਾ ਪੂਰਾ ਵਿਸ਼ਵਾਸ ਸੀ ਕਿ ਦੁਨੀਆ ਦੀ ਹਰ ਚੀਜ਼ ਦਾ ਸਬੰਧ ਗਣਿਤ ਨਾਲ ਹੁੰਦਾ ਹੈ ਅਤੇ ਹਰ ਵਸਤੂ ਤੋਂ ਲੈਅ ਤਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਸ ਨੇ ਸੰਗੀਤ ਅਤੇ ਸਾਜ਼ਾਂ ਦਾ ਸਬੰਧ ਵੀ ਗਣਿਤ ਨਾਲ ਜੋੜਿਆ ਹੈ। ਇੱਕ ਦਿਨ ਪਾਇਥਾਗੋਰਸ ਲੋਹਾ ਕੁੱਟ ਰਹੇ ਲੁਹਾਰ ਦੀ ਦੁਕਾਨ ਕੋਲੋਂ ਲੰਘ ਰਿਹਾ ਸੀ| ਉਸ ਨੂੰ ਲੋਹੇ ਦੀ ਕੁਟਾਈ ਕਾਰਨ ਪੈਦਾ ਹੋਈ ਆਵਾਜ਼ ਵਿਚੋਂ ਸੰਗੀਤਮਈ ਆਵਾਜ਼ਾਂ ਮਹਿਸੂਸ ਹੋਈਆਂ, ਉਹ ਲੁਹਾਰ ਕੋਲ ਗਿਆ ਅਤੇ ਉਸ ਦੇ ਸੰਦਾਂ ਨੂੰ ਗਹੁ ਨਾਲ ਵੇਖਿਆ। ਉਸ ਨੇ ਸੋਚਿਆ ਕਿ ਇਸ ਲੈਅ ਤਾਲ ਜਾਂ ਸੰਗੀਤ ਵਿੱਚ ਕਿਤੇ ਨਾ ਕਿਤੇ ਗਣਿਤ ਜ਼ਰੂਰ ਕੰਮ ਕਰਦਾ ਹੈ। ਅੰਤ ਉਸ ਨੇ ਜਾਣ ਲਿਆ ਕਿ ਇਸ ਠਕ-ਠਕ ਵਿਚੋਂ ਪੈਦਾ ਹੁੰਦਾ ਸੰਗੀਤ ਅਹਿਰਣ ਦੀ ਕਰਾਮਾਤ ਹੈ, ਜਿਸ ਦੀ ਬਣਤਰ ਇੱਕ ਵਿਸ਼ੇਸ਼ ਰੇਸ਼ੋ ਵਿੱਚ ਸੀ। ਪੈਥਾਗੋਰਸ ਅਨੁਸਾਰ ਜੇ ਆਵਾਜ਼ ਕਰ ਰਹੀਆਂ ਵਸਤਾਂ ਦੀ ਰੇਸ਼ੋ ਸਹੀ ਨਾ ਹੋਵੇ ਤਾਂ ਸੰਗੀਤ ਦੀ ਥਾਂ ਸ਼ੋਰ ਪੈਦਾ ਹੁੰਦਾ ਹੈ। ਉਸ ਦਾ ਇਹ ਵੀ ਮਤ ਸੀ ਕਿ ਇਕੋ ਮੋਟਾਈ ਦੀਆਂ ਇੱਕ ਨਿਸ਼ਚਤ ਅਨੁਪਾਤ ਦੀਆਂ ਤਾਰਾਂ ਨੂੰ ਜੇ ਇਕੋ ਜਿਹਾ ਕੱਸਿਆ ਜਾਵੇ ਤਾਂ ਖੂਬਸੂਰਤ ਸੰਗੀਤ ਉਪਜਦਾ ਹੈ। ਗਣਿਤ ਅਤੇ ਵਿਗਿਆਨਪਾਇਥਾਗੋਰਸ ਦੇ ਸਿਧਾਂਤਾਂ ਨੂੰ ਸਾਹਮਣੇ ਰੱਖ ਕੇ ਕਿਹਾ ਜਾ ਸਕਦਾ ਹੈ ਕਿ ਗਣਿਤ ਬਿਨਾਂ ਵਿਗਿਆਨ ਵੀ ਅਧੂਰੀ ਹੈ। ਜਿਵੇਂ ਕਿ ਚਾਹੇ ਧਰਤੀ ਜਾਂ ਕਿਸੇ ਗ੍ਰਹਿ ਜਾਂ ਤਾਰੇ ਦਾ ਭਾਰ ਕੱਢਣਾ ਹੋਵੇ, ਭਾਵੇਂ ਦੂਰੀ ਮਾਪਣੀ ਹੋਵੇ, ਹਰ ਥਾਂ ਗਣਿਤ ਹੀ ਕੰਮ ਆਉਂਦਾ ਹੈ। ਪਾਇਥਗੋਰਸ ਥਿਉਰਮਪਾਇਥਾਗੋਰਸ ਦੀ ਇੱਕ ਹੋਰ ਵੱਡੀ ਦੇਣ ਇੱਕ ਥਿਊਰਮ ਹੈ, ਜਿਸ ਨੂੰ ਪਾਇਥਾਗੋਰਸ ਦੀ ਥਿਊਰਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਸ ਅਨੁਸਾਰ ਇੱਕ ਸਮਕੋਣ ਤਿਕੋਣ ਦੇ ਸਾਹਮਣੇ ਵਾਲੀ ਭੁਜਾ (ਕਰਣ) 'ਤੇ ਬਣਾਏ ਵਰਗ ਦਾ ਖੇਤਰਫਲ ਬਾਕੀ ਦੋਵਾਂ ਭੁਜਾਵਾਂ 'ਤੇ ਬਣਾਏ ਗਏ ਵਰਗਾਂ ਦੇ ਖੇਤਰਫਲ ਦੇ ਬਰਾਬਰ ਹੁੰਦਾ ਹੈ। ਇਸ ਮਹਾਨ ਦਾਰਸ਼ਨਿਕ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਅਨੇਕਾਂ ਕਸ਼ਟ ਵੀ ਝੱਲਣੇ ਪਏ ਪਰ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਹੈ ਉਹ ਕਦੇ ਵੀ ਮੁਸੀਬਤਾਂ ਤੋਂ ਨਹੀਂ ਘਬਰਾਉਂਦੇ। ਹੋਰ ਦੇਖੋਹਵਾਲੇ
|
Portal di Ensiklopedia Dunia