ਪਾਨ ਸਿੰਘ ਤੋਮਰ (ਫਿਲਮ)
ਪਾਨ ਸਿੰਘ ਤੋਮਰ ਸਾਲ 2012 ਦੀ ਇੱਕ ਹਿੰਦੀ ਫ਼ਿਲਮ ਹੈ ਜੋ ਇੱਕ ਭਾਰਤੀ ਐਥਲੀਟ ਪਾਨ ਸਿੰਘ ਤੋਮਰ ਦੇ ਜੀਵਨ ਉੱਪਰ ਆਧਾਰਿਤ ਸੀ। ਪਾਨ ਸਿੰਘ ਭਾਰਤੀ ਥਲ ਸੈਨਾ ਵਿੱਚ ਇੱਕ ਫੌਜੀ ਸੀ ਅਤੇ ਉਸਨੇ ਇੱਕ ਵਾਰ ਤਾਂ ਭਾਰਤੀ ਰਾਸ਼ਟਰੀ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ ਪਰ ਬਾਅਦ ਵਿੱਚ ਉਸਨੂੰ ਡਾਕੂ ਬਣਨਾ ਪਿਆ।[3] ਇਸ ਫ਼ਿਲਮ ਪਾਨ ਸਿੰਘ ਦਾ ਕਿਰਦਾਰ ਇਰਫ਼ਾਨ ਖ਼ਾਨ ਨੇ ਨਿਭਾਇਆ ਹੈ ਅਤੇ ਉਸ ਤੋਂ ਇਲਾਵਾ ਫ਼ਿਲਮ ਵਿੱਚ ਮਾਹੀ ਗਿੱਲ, ਵਿਪਨ ਸ਼ਰਮਾ ਅਤੇ ਨਵਾਜ਼ੁਦੀਨ ਸਿਦੀਕੀ ਵੀ ਸਨ। ਇਹ ਫ਼ਿਲਮ ਦਾ ਪਹਿਲਾ ਪਰੀਮਿਅਰ ਬ੍ਰਿਟਿਸ਼ ਫ਼ਿਲਮ ਇੰਸਟੀਟਿਊਟ ਲੰਡਨ ਫ਼ਿਲਮ ਫੈਸਟੀਵਲ ਵਿਖੇ ਹੋਇਆ।[4] ਇਸ ਫ਼ਿਲਮ ਨੂੰ ਬਾਕਸ ਆਫਿਸ ਤੇ ਵੀ ਬਹੁਤ ਸਫਲਤਾ ਹਾਸਿਲ ਹੋਈ ਅਤੇ ਇਸਨੇ 384 ਮਿਲੀਅਨ ਕਮਾਏ।[5] 2012 ਦੇ ਰਾਸ਼ਟਰੀ ਫ਼ਿਲਮ ਇਨਾਮ ਵਿੱਚ ਇਸਨੇ ਸਭ ਤੋਂ ਵਧੀਆ ਫ਼ਿਲਮ ਦਾ ਇਨਾਮ ਜਿੱਤਿਆ।[6] ਪਲਾਟਪਾਨ ਸਿੰਘ ਤੋਮਰ ਇੱਕ ਪੱਤਰਕਾਰ ਨੂੰ ਇੰਟਰਵਿਉ ਦੇ ਰਿਹਾ ਹੈ। ਕਹਾਣੀ ਇਥੋਂ ਹੀ ਫਲੈਸ਼ ਬੈਕ ਵਿੱਚ ਚਲੀ ਜਾਂਦੀ ਹੈ। ਪਾਨ ਸਿੰਘ ਇੱਕ ਫੌਜੀ ਹੈ ਜਿਸ ਨੂੰ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਨੂੰ ਖਾਣ ਨੂੰ ਘੱਟ ਮਿਲਦਾ ਹੈ ਪਰ ਉਸਨੂੰ ਦੇਸ਼ ਨਾਲ ਪਿਆਰ ਹੈ ਜਿਸ ਕਾਰਨ ਉਹ ਇਸ ਸ਼ਿਕਾਇਤ ਦੇ ਬਾਵਜੂਦ ਵੀ ਇਸ ਨੌਕਰੀ ਨੂੰ ਨਹੀਂ ਛੱਡਦਾ। ਫਿਰ ਇੱਕ ਦਿਨ ਉਸਨੂੰ ਪਤਾ ਲੱਗਦਾ ਹੈ ਕਿ ਫੌਜ ਵਿਚਲੇ ਖਿਡਾਰੀਆਂ ਨੂੰ ਵੱਧ ਖਾਣ ਨੂੰ ਮਿਲਦਾ ਹੈ। ਉਹ ਦੌੜ ਵਿੱਚ ਭਾਗ ਲੈਂਦਾ ਹੈ ਅਤੇ 5000 ਮੀਟਰ ਦੀ ਦੌੜ ਜਿੱਤ ਲੈਂਦਾ ਹੈ। ਉਹ ਭਾਰਤੀ ਰਾਸ਼ਟਰੀ ਖੇਡਾਂ ਵਿੱਚ ਵੀ ਭਾਗ ਲੈਂਦਾ ਹੈ ਅਤੇ ਲਗਾਤਾਰ ਸੱਤ ਵਾਰ 3000 ਮੀਟਰ ਦੀ ਦੌੜ ਵਿੱਚ ਸੋਨ ਤਗਮਾ ਜਿੱਤਦਾ ਹੈ। ਜ਼ਿੰਦਗੀ ਪਾਸਾ ਵੱਟਦੀ ਹੈ ਅਤੇ ਪਾਨ ਸਿੰਘ ਨੂੰ ਇੱਕ ਪਰਿਵਾਰਿਕ ਸਮੱਸਿਆ ਆਣ ਪੈਂਦੀ ਹੈ। ਉਸ ਦਾ ਆਪਣੇ ਤਾਏ ਨਾਲ ਜਮੀਨ ਨੂੰ ਲੈਕੇ ਝਗੜਾ ਹੋ ਜਾਂਦਾ ਹੈ। ਪਾਨ ਸਿੰਘ ਇਸ ਵਿੱਚ ਤਹਿਸੀਲ ਅਫਸਰ ਤੋਂ ਮਦਦ ਮੰਗਦਾ ਹੈ ਪਰ ਭ੍ਰਿਸ਼ਟ ਸਿਸਟਮ ਉਸ ਦੀ ਮਦਦ ਨਹੀਂ ਕਰਦਾ। ਤੰਗ ਹੋ ਕੇ ਪਾਨ ਸਿੰਘ ਨੌਕਰੀ ਛੱਡ ਦਿੰਦਾ ਹੈ ਅਤੇ ਆਪਣੇ ਤਾਏ ਅਤੇ ਉਸ ਦੇ ਪੁੱਤਰਾਂ ਦਾ ਕਤਲ ਕਰ ਦਿੰਦਾ ਹੈ ਅਤੇ ਫਿਰ ਡਕੈਤ ਬਣ ਜਾਂਦਾ ਹੈ। ਅੰਤ ਵਿੱਚ ਇੱਕ ਮੁਖਬਿਰ ਕਾਰਨ ਫੜਿਆ ਜਾਂਦਾ ਹੈ ਅਤੇ ਉਸਨੂੰ ਮਾਰ ਦਿੱਤਾ ਜਾਂਦਾ ਹੈ। ਬਾਹਰੀ ਕੜੀਆਂਹਵਾਲੇ
|
Portal di Ensiklopedia Dunia